ਅੱਜ ਹੋ ਸਕਦਾ ਹੈ ਟੀ20 ਵਿਸ਼ਵ ਦੇ ਸ਼ਡਿਊਲ ਦਾ ਐਲਾਨ, ਵੇਖੋ ਕਦੋਂ ਹੈ ਭਾਰਤ-ਪਾਕਿ ਮੁਕਾਬਲਾ

T20WorldCup

ਅਮਰੀਕਾ (ਏਜੰਸੀ)। ਟੀ20 ਵਿਸ਼ਵ ਕੱਪ 2024 ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਵਾਰ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਵੈਸਟਇੰਡੀਜ਼ ਅਤੇ ਅਮਰੀਕਾ ਕਰ ਰਹੇ ਹਨ। ਆਈਸੀਸੀ ਵੱਲੋਂ ਇਸ ਵਿਸ਼ਵ ਕੱਪ ਦਾ ਸ਼ਡਿਊਲ ਅੱਜ ਜਾਰੀ ਹੋ ਸਕਦਾ ਹੈ। ਰਿਪੋਰਟਰਾਂ ਦੀ ਮੰਨੀਏ ਤਾਂ ਭਾਰਤ ਦਾ ਪਹਿਲਾ ਮੁਕਾਬਲਾ ਆਇਰਲੈਂਡ ਨਾਲ ਹੋ ਸਕਦਾ ਹੈ। ਭਾਰਤੀ ਟੀਮ ਨੂੰ ਗਰੁੱਪ ਏ ’ਚ ਰੱਖਿਆ ਗਿਆ ਹੈ, ਇਸ ’ਚ ਭਾਰਤ ਅਤੇ ਪਾਕਿਸਤਾਨ ਨਾਲ ਆਇਰਲੈਂਡ ਦੀ ਟੀਮ ਵੀ ਹੋਵੇਗੀ, ਭਾਰਤੀ ਟੀਮ ਅਤੇ ਆਇਰਲੈਂਡ ਵਿਚਕਾਰ 5 ਜੂਨ ਨੂੰ ਮੈਚ ਖੇਡਿਆ ਜਾ ਸਕਦਾ ਹੈ। (T20WorldCup)

WTC Point Table ’ਤੇ ਫਿਰ ਨੰਬਰ 1 ਬਣਿਆ ਭਾਰਤ, ਹੁਣ ਇੰਗਲੈਂਡ-ਅਸਟਰੇਲੀਆ ਦੀ ਚੁਣੌਤੀ

ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਣ ਵਾਲੇ ਮੁਕਾਬਲੇ ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਨ੍ਹਾਂ ਦੋਵਾਂ ਟੀਮਾਂ ਵਿਚਕਾਰ 9 ਜੂਨ ਨੂੰ ਮੈਚ ਖੇਡਿਆ ਜਾ ਸਕਦਾ ਹੈ, ਨਾਲ ਹੀ ਭਾਰਤੀ ਟੀਮ ਦਾ ਅਗਲਾ ਮੁਕਾਬਲਾ ਅਮਰੀਕਾ ਨਾਲ ਹੋ ਸਕਦਾ ਹੈ, ਇਹ ਮੈਚ 12 ਜੂਨ ਲਈ ਸ਼ਡਿਊਲ ਕੀਤਾ ਜਾ ਸਕਦਾ ਹੈ। ਸੰਭਵ ਹੈ ਕਿ ਭਾਰਤੀ ਟੀਮ ਸ਼੍ਰੀਲੰਕਾ ਅਤੇ ਅਸਟਰੇਲੀਆ ਖਿਲਾਫ ਵੀ ਮੈਚ ਖੇਡੇਗੀ। ਆਈਸੀਸੀ ਟੀ20 ਵਿਸ਼ਵ ਕੱਪ 2024 ਦੇ ਸ਼ਡਿਊਲ ਦਾ ਐਲਾਨ ਸ਼ੁੱਕਰਵਾਰ ਸ਼ਾਮ 7 ਵਜੇ ਕਰ ਸਕਦੀ ਹੈ। ਇਸ ਨੂੰ ਲੈ ਕੇ ਟਵਿੱਟਰ ’ਤੇ ਕਈ ਤਰ੍ਹਾਂ ਦੀਆਂ ਪੋਸ਼ਟਾਂ ਸ਼ੇਅਰ ਕੀਤੀਆਂ ਗਈਆਂ ਹਨ। (T20WorldCup)

LEAVE A REPLY

Please enter your comment!
Please enter your name here