ਸਾਧ-ਸੰਗਤ ਨੇ ਜ਼ਿਲ੍ਹੇ ਭਰ ’ਚ 355 ਕਿੱਟਾਂ ਵੰਡ ਕੇ ਮਨਾਇਆ ਕ੍ਰਿਸ਼ਮਿਸ ਦਾ ਤਿਉਹਾਰ

ਬੱਚਿਆਂ ਨੂੰ ਖਿਡੌਣੇ ਅਤੇ ਖਾਣ ਦਾ ਸਮਾਨ ਦੇ ਕੇ ਕਿਹਾ ‘ਮੈਰੀ ਕ੍ਰਿਸ਼ਮਿਸ’

  • ਜ਼ਿਲ੍ਹੇ ਭਰ ’ਚ 355 ਕਿੱਟਾਂ ਵੰਡ ਕੇ ਮਨਾਇਆ ਕ੍ਰਿਸ਼ਮਿਸ ਦਾ ਤਿਉਹਾਰ : 45 ਮੈਂਬਰ ਗੁਰਦੇਵ ਇੰਸਾਂ

(ਸੁਖਨਾਮ) ਬਠਿੰਡਾ। ਡੇਰਾ ਸੱਚਾ ਸੌਦਾ ਸਰਵ ਧਰਮ ਸੰਗਮ ਸੰਸਥਾ ਹੈ ਜਿੱਥੇ ਸਾਰੇ ਧਰਮਾ ਦਾ ਸਤਿਕਾਰ ਕੀਤਾ ਜਾਂਦਾ ਹੈ। ਦੇਸ਼-ਵਿਦੇਸ਼ ’ਚ ਡੇਰਾ ਸ਼ਰਧਾਲੂ ਹਰ ਧਰਮ ਦੇ ਤਿਉਹਾਰ ਨੂੰ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 135 ਮਾਨਵਤਾ ਭਲਾਈ ਦੇ ਕਾਰਜਾਂ ਤਹਿਤ ਮਨਾਉਂਦੇ ਹਨ। ਇਸੇ ਲੜੀ ਤਹਿਤ ਬਲਾਕ ਬਠਿੰਡਾ ਦੀ ਸਾਧ-ਸੰਗਤ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨਾਂ ’ਤੇ ਚੱਲਦਿਆਂ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੀ ਅਗਵਾਈ ਵਿੱਚ ਅੱਜ ਮਾਨਵਤਾ ਭਲਾਈ ਦੇ ਕਾਰਜਾਂ ਦੀ ਤਹਿੇ ‘ਸਮਾਈਲ ਆਨ ਇਨੋਸੈਂਟ ਫੇਸ’ ’ਤੇ ਅਮਲ ਕਮਾਉਂਦਿਆਂ ਪਵਿੱਤਰ ਕ੍ਰਿਸ਼ਮਿਸ ਦਾ ਤਿਉਹਾਰ ਜ਼ਰੂਰਤਮੰਦ ਬੱਚਿਆਂ ਨੂੰ ਖਿਡੌਣੇ ਅਤੇ ਖਾਣ-ਪੀਣ ਦਾ ਸਮਾਨ ਦੇ ਕੇ ਮਨਾਇਆ ਗਿਆ।

ਇਸ ਮੌਕੇ ਜੋਗੀ ਨਗਰ ਟਿੱਬੇ ’ਤੇ ਵਸਦੇ ਜ਼ਰੂਰਤਮੰਦ ਪਰਿਵਾਰਾਂ ਦੇ 125 ਬੱਚਿਆਂ ਨੂੰ ਇਹ ਸਮਾਨ ਇੱਕ ਕਿੱਟ ਬਣਾ ਕੇ ਦਿੱਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਕੌਂਸਲਰ ਇੰਦਰਜੀਤ ਸਿੰਘ ਇੰਦਰ ਅਤੇ ਰਤਨ ਰਾਹੀ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਵੱਡੇ ਪੱਧਰ ’ਤੇ ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ।

ਉਨਾਂ ਕਿਹਾ ਕਿ ਡੇਰੇ ਦੀ ਸਾਧ-ਸੰਗਤ ਵੱਲੋਂ ਖ਼ੂਨਦਾਨ ਕੈਂਪ, ਵੈਕਸੀਨੇਸ਼ਨ ਕੈਂਪ, ਸਰੀਰਦਾਨ, ਗਰੀਬ ਪਰਿਵਾਰਾਂ ਦੇ ਘਰ ਬਣਾ ਕੇ ਦੇਣਾ, ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਕਰਵਾਉਣੀਆਂ ਅਤੇ ਹੋਰ ਵੀ ਬਹੁਤ ਸਾਰੇ ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ ਜਿਸ ਲਈ ਸਾਧ-ਸੰਗਤ ਵਧਾਈ ਦੀ ਪਾਤਰ ਹੈ। ਅੱਜ ਵੀ ਸਾਧ-ਸੰਗਤ ਨੇ ਜ਼ਰੂਰਤਮੰਦ ਪਰਿਵਾਰਾਂ ਨਾਲ ਕ੍ਰਿਸ਼ਮਿਸ ਦਾ ਤਿਉਹਾਰ ਮਨਾਉਂਦਿਆਂ ਬੱਚਿਆਂ ਨੂੰ ਖਿਡੌਣੇ ਅਤੇ ਖਾਣ-ਪੀਣ ਦਾ ਸਮਾਨ ਵੰਡਿਆ ਹੈ ਜਿਸ ਨਾਲ ਬੱਚਿਆਂ ਦੇ ਮੂੰਹ ’ਤੇ ਅੱਜ ਵੱਖਰੀ ਮੁਸਕਰਾਹਟ ਦੇਖਣ ਨੂੰ ਮਿਲੀ ਹੈ ਉਨਾਂ ਕਿਹਾ ਕਿ ਬੱਚਿਆਂ ਨੂੰ ਖੁਸ਼ ਕਰਨਾ ਪ੍ਰਮਾਤਮਾ ਨੂੰ ਖੁਸ਼ ਕਰਨਾ ਹੈ, ਬੱਚਿਆਂ ਨੂੰ ਖੁਸ਼ ਦੇਖ ਕੇ ਸਾਧ-ਸੰਗਤ ਅਤੇ ਸਾਨੂੰ ਜੋ ਖੁਸ਼ੀ ਮਿਲੀ ਹੈ ਬਿਆਨ ਨਹੀਂ ਕੀਤੀ ਜਾ ਸਕਦੀ।

ਇਸ ਮੌਕੇ ਸੁਜਾਨ ਭੈਣ ਸ਼ੀਲਾ ਇੰਸਾਂ ਨੇ ਕਿਹਾ ਕਿ ਸਾਧ-ਸੰਗਤ 1 ਦਸੰਬਰ ਤੋਂ ਮਾਨਵਤਾ ਭਲਾਈ ਦੇ ਕਾਰਜਾਂ ਤਹਿਤ ਵੱਖ-ਵੱਖ ਮਾਨਵਤਾ ਭਲਾਈ ਦੇ ਕਾਰਜ ਕਰ ਰਹੀ ਹੈ ਜਿਸ ਤਹਿਤ ਸਾਧ ਸੰਗਤ ਨੇ ਜ਼ਰੂਰਤਮੰਦ ਪਰਿਵਾਰਾਂ ਅਤੇ ਸਕੂਲੀ ਬੱਚਿਆਂ ਨੂੰ ਗਰਮ ਕੱਪੜੇ, ਬਿਰਧ ਆਸ਼ਰਮ ’ਚ ਅਤੇ ਸਿਵਲ ਹਸਪਤਾਲ ਵਿਚ ਮਰੀਜਾਂ ਨੂੰ ਫਰੂਟ ਕਿੱਟਾਂ ਅਤੇ ਅੱਜ ਕ੍ਰਿਸ਼ਮਿਸ ਮੌਕੇ ਜ਼ਰੂਰਤਮੰਦ ਬੱਚਿਆਂ ਨੂੰ ਖਿਡੌਣੇ ਅਤੇ ਖਾਣ ਦੇ ਸਮਾਨ ਦੀਆਂ ਕਿੱਟਾਂ ਦਿੱਤੀਆਂ ਗਈਆਂ ਹਨ। ਉਨਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਲਗਾਤਾਰ ਮਾਨਵਤਾ ਭਲਾਈ ਦੇ ਕਾਰਜਾਂ ’ਚ ਲੱਗੀ ਹੋਈ ਹੈ ਅਤੇ ਅੱਗੇ ਤੋਂ ਵੀ ਵੱਧ ਚੜ ਕੇ ਹਿੱਸਾ ਲੈਂਦੀ ਰਹੇਗੀ।

45 ਮੈਂਬਰ ਪੰਜਾਬ ਗੁਰਦੇਵ ਸਿੰਘ ਇੰਸਾਂ ਨੇ ਦੱਸਿਆ ਕਿ ਜ਼ਿਲਾ ਬਠਿੰਡਾ ਦੀ ਸਾਧ ਸੰਗਤ ਵੱਲੋਂ ਅੱਜ 355 ਕਿੱਟਾਂ ਵੰਡੀਆਂ ਗਈਆਂ ਹਨ। ਇਸ ਮੌਕੇ 45 ਮੈਂਬਰ ਪੰਜਾਬ ਊਸ਼ਾ ਇੰਸਾਂ, ਮਾਧਵੀ ਇੰਸਾਂ, ਵਿਨੋਦ ਇੰਸਾਂ, ਬਲਾਕ ਭੰਗੀਦਾਸ ਸੁਨੀਲ ਇੰਸਾਂ, 15 ਮੈਂਬਰ ਅਸ਼ਵਨੀ ਇੰਸਾਂ, ਸੁਜਾਨ ਭੈਣ ਜਸਵੰਤ ਇੰਸਾਂ, ਭੰਗੀਦਾਸ ਭੈਣ ਸਪਨਾ ਇੰਸਾਂ ਅਤੇ ਹੋਰ ਸੇਵਾਦਾਰ ਵੀਰ ਅਤੇ ਭੈਣਾਂ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ