ਇੰਦੌਰ/ਭੋਪਾਲ (ਏਜੰਸੀ)। ਇੰਦੌਰ ’ਚ ਅੱਜ ਇੱਕ ਧਾਰਮਿਕ ਸਥਾਨਕ ਕੈਂਪਸ ’ਚ ਪੁਰਾਣੀ ਬਾਵੜੀ ਦੀ ਛੱਤ ਧਸਣ ਨਾਲ ਕਈ ਸ਼ਰਧਾਲੂ ਫਸ ਗਏ। ਉਨ੍ਹਾਂ ਨੂੰ ਕੱਢਣ ਦੇ ਯਤਨ ਸ਼ੁਰੂ ਕਰ ਦਿੱਤੇ ਗਏ ਹਨ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਮਾਮਲੇ ’ਚ ਐਕਸ਼ਨ ਲੈਂਦੇ ਹੋਏ ਪ੍ਰਸ਼ਾਸਨ ਨੂੰ ਸ਼ਰਧਾਲੂਆਂ ਨੂੰ ਸੁਰੱਖਿਅਤ ਕੱਢਣ ਦੇ ਨਿਰਦੇਸ਼ ਦਿੱਤੇ ਹਨ।
ਕਿਵੇਂ ਹੋਇਆ ਹਾਦਸਾ | Indore News
ਅਧਿਕਾਰਿਕ ਸੂਤਰਾਂ ਅਨੁਸਾਰ ਸਥਾਨਕ ਪਟੇਲ ਨਗਰ ਸਥਿੰਤ ਇੱਕ ਮੰਦਰ ਕੈਂਪਸ ’ਚ ਪੁਰਾਣੀ ਬਾਵੜੀ ਦੇ ਉੱਪਰ ਬਣੀ ਛੱਤ ਧਸ ਗਈ। ਇਯ ਕਾਰਨ ਮੰਦਰ ਕੈਂਪਸ ’ਚ ਆਏ ਸ਼ਰਘਾਲੂ ਫਸ ਗਏ। ਕੁਝ ਲੋਕਾਂ ਦੇ ਜਖਮੀ ਹੋਣ ਦੀ ਸੂਚਨਾ ਹੈ। ਸੂਚਨਾ ਮਿਲਦੇ ਹੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਅਤੇ ਰਾਹਤ ਤੇ ਬਚਾਅ ਕਾਰਜ ਜਾਰੀ ਹਨ। ਜਖ਼ਮੀਆਂ ਨੂੰ ਹਸਪਤਾਲ ਲਿਜਾਣ ਦੀ ਵਿਵਸਥਾ ਵੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪੂਜਨੀਕ ਗੁਰੂ ਜੀ ਦੇ ਬਚਨ ਹੋਏ ਸੱਚ, ਵਿਗਿਆਨੀਆਂ ਨੇ ਵੀ ਮੰਨਿਆ
ਇਸ ਦਰਮਿਆਨ ਮੁੱਖ ਮੰਤਰੀ ਚੌਹਾਨ ਨੇ ਇੰਦੌਰ ਦੇ ਸੀਨੀਅਰ ਅਧਿਕਾਰੀਆਂ ਨਾਲ ਫੋਨ ’ਤੇ ਚਰਚਾ ਕੀਤੀ ਅਤੇ ਰਾਹਤ ਤੇ ਬਚਾਅ ਕਾਰਜ ਹੋਰ ਤੇਜ਼ ਕਰਨ ਲਈ ਕਿਹਾ। ਮੁੱਖ ਮੰਤਰੀ ਦਫ਼ਤਰ ਇੰਦੌਰ ਜ਼ਿਲ੍ਹਾ ਪ੍ਰਸ਼ਾਸਨ ਨਾਲ ਲਗਾਤਾਰ ਸੰਪਰਕ ’ਚ ਹਨ। ਕੁਝ ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ, ਪਰ ਕੁਝ ਲੋਕ ਅਜੇ ਵੀ ਫਸੇ ਹੋਏ ਹਨ।