‘ਬਠਿੰਡਾ ਦੀ ਜ਼ੇਲ੍ਹ ਐ, ਕਿ ਮੋਬਾਇਲਾਂ ਦੀ ਦੁਕਾਨ’

Bathinda jail

ਕਰੀਬ ਹਰ ਦੂਜੇ-ਤੀਜ਼ੇ ਦਿਨ ਦਰਜ਼ ਹੋ ਰਹੇ ਨੇ ਜ਼ੇਲ੍ਹ ’ਚੋਂ ਮੋਬਾਇਲ ਮਿਲਣ ਦੇ ਮੁਕੱਦਮੇ | Bathinda jail

ਬਠਿੰਡਾ (ਸੁਖਜੀਤ ਮਾਨ)। ਬਠਿੰਡਾ ਦੀ ਕੇਂਦਰੀ ਜ਼ੇਲ੍ਹ, ਜਿਸ ’ਚ ਏ ਕੈਟਾਗਿਰੀ ਦੇ ਗੈਂਗਸਟਰਾਂ ਸਮੇਤ ਹੋਰ ਗੈਂਗਸਟਰਾਂ ਆਦਿ ਕਰਕੇ ਜ਼ੇਲ੍ਹ ਵਿਭਾਗ ਦੀ ਸੁਰੱਖਿਆ ਤੋਂ ਇਲਾਵਾ ਸੀਆਰਪੀਐਫ ਦਾ ਸਖਤ ਸੁਰੱਖਿਆ ਪਹਿਰਾ ਲਾਇਆ ਹੋਇਆ ਹੈ, ਉਸ ਜ਼ੇਲ੍ਹ ’ਚੋਂ ਹਰ ਦੂਜੇ-ਤੀਜੇ ਦਿਨ ਮੋਬਾਇਲ ਮਿਲਣ ਦਾ ਮਾਮਲਾ ਸਾਹਮਣੇ ਆਉਣਾ ਲੱਗਿਆ ਹੈ। ਕਰੀਬ ਦੋ ਦਿਨ ਪਹਿਲਾਂ ਜ਼ੇਲ੍ਹ ’ਚੋਂ ਮੋਬਾਇਲ ਤੇ ਏਅਰਟੈਨ ਕੰਪਨੀ ਦਾ ਡੋਂਗਲ, ਜੋ ਇੰਟਰਨੈਟ ਚਲਾਉਣ ਲਈ ਵਰਤਿਆ ਜਾਂਦਾ ਹੈ, ਮਿਲਣ ਸਬੰਧੀ ਖ਼ਬਰ ਦੀ ਸਿਆਹੀ ਨਹੀਂ ਸੁੱਕੀ ਸੀ ਤੇ ਹੁਣ ਫਿਰ ਮੋਬਾਇਲ ਮਿਲੇ ਹਨ।

ਇਹ ਵੀ ਪੜ੍ਹੋ : ਇੰਦੌਰ: ਰਾਮਨੌਮੀ ’ਤੇ ਇੱਕ ਧਾਰਮਿਕ ਸਥਾਨ ’ਤੇ ਵੱਡਾ ਹਾਦਸਾ, ਸ਼ਰਧਾਲੂ ਫਸੇ, ਮੁੱਖ ਮੰਤਰੀ ਨੇ ਦਿੱਤੇ ਨਿਰਦੇਸ਼

ਕੇਂਦਰੀ ਜ਼ੇਲ੍ਹ ਦੇ ਸਹਾਇਕ ਸੁਪਰਡੈਂਟ ਸ਼ਿਵ ਕੁਮਾਰ ਨੇ 29 ਮਾਰਚ ਨੂੰ ਥਾਣਾ ਕੈਂਟ ਪੁਲਿਸ ਕੋਲ ਸ਼ਿਕਾਇਤ ਦਰਜ਼ ਕਰਵਾਉਂਦਿਆਂ ਦੱਸਿਆ ਕਿ 23 ਮਾਰਚ ਨੂੰ ਜ਼ੇਲ੍ਹ ’ਚ ਚੈਕਿੰਗ ਦੌਰਾਨ ਇੱਕ ਮੋਬਾਇਲ ਫੋਨ ਸੈਮਸੰਗ, ਏਅਰਟੈਲ ਸਿਮ, ਬੈਟਰੀ ਸਮੇਤ ਚਾਰਜ਼ਰ ਬਰਾਮਦ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਮੋਬਾਇਲ ਆਦਿ ਕਿਸੇ ਨਾਮਾਲੂਮ ਵਿਅਕਤੀ ਨੇ ਜ਼ੇਲ੍ਹ ’ਚ ਰੱਖਿਆ ਹੋਇਆ ਸੀ। ਕੈਂਟ ਪੁਲਿਸ ਨੇ ਸਹਾਇਕ ਸੁਪਰਡੈਂਟ ਸ਼ਿਵ ਕੁਮਾਰ ਦੀ ਸ਼ਿਕਾਇਤ ’ਤੇ ਨਾਮਾਲੂਮ ਵਿਅਕਤੀ ਖਿਲਾਫ਼ ਸੈਕਸ਼ਨ 52 ਏ, ਪ੍ਰੀਜ਼ਨ ਐਕਟ 1984 ਤਹਿਤ ਮੁਕੱਦਮਾ ਨੰਬਰ 34 ਦਰਜ਼ ਕਰ ਲਿਆ।

ਜ਼ੇਲ੍ਹ ਦੇ ਸੁਰੱਖਿਆ ਮੁਲਾਜ਼ਮਾਂ ਤੋਂ ਹੀ ਮਿਲੀ ਸੀ ਭੁੱਕੀ

23 ਮਾਰਚ ਨੂੰ ਕੇਂਦਰੀ ਜ਼ੇਲ੍ਹ ਬਠਿੰਡਾ ਦੇ ਸਹਾਇਕ ਸੁਪਰਡੈਂਟ ਸਿਕੰਦਰ ਸਿੰਘ ਨੇ ਥਾਣਾ ਕੈਂਟ ਪੁਲਿਸ ਕੋਲ ਸ਼ਿਕਾਇਤ ਦਰਜ਼ ਕਰਵਾਈ ਸੀ ਕਿ ਤਲਾਸ਼ੀ ਦੌਰਾਨ ਗੁਰਦਾਸ ਸਿੰਘ ਆਈਆਰਬੀ ਬਟਾਲੀਅਨ, ਜਗਤਾਰ ਸਿੰਘ ਕਾਂਸਟੇਬਲ ਆਈਆਰਬੀ ਬਟਾਲੀਅਨ ਦੀ ਤਲਾਸ ਦੌਰਾਨ ਉਨ੍ਹਾਂ ਕੋਲੋਂ 620 ਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ ਗਈ ਸੀ। ਜ਼ੇਲ੍ਹ ਦੀ ਸੁਰੱਖਿਆ ’ਚ ਲੱਗੇ ਉਕਤ ਮੁਲਾਜ਼ਮਾਂ ਨੇ ਹੀ ਅਜਿਹਾ ਕਰਕੇ ਜ਼ੇਲ੍ਹ ਨਿਯਮਾਂ ਦੀ ਉਲੰਘਣਾ ਕੀਤੀ। ਉਕਤ ਮੁਲਜ਼ਮਾਂ ਖਿਲਾਫ਼ 15 ਏ, 61, 85 ਐਨਡੀਪੀਐਸ ਐਕਟ, ਸੈਕਨ 42 ਪਰੀਜ਼ਨ ਐਕਟ 1894 ਤਹਿਤ ਮਾਮਲਾ ਦਰਜ਼ ਕੀਤਾ ਗਿਆ।

ਇਹ ਵੀ ਪੜ੍ਹੋ : ਪੂਜਨੀਕ ਗੁਰੂ ਜੀ ਦੇ ਬਚਨ ਹੋਏ ਸੱਚ, ਵਿਗਿਆਨੀਆਂ ਨੇ ਵੀ ਮੰਨਿਆ

ਸੱਤ ਦਿਨ ਪਹਿਲਾਂ ਮਿਲੇ ਸੀ ਜਰਦੇ ਤੇ ਕੈਪਸੂਲ ਦੇ ਪੈਕਟ

ਥਾਣਾ ਕੈਂਟ ਪੁਲਿਸ ਕੋਲ 25 ਮਾਰਚ ਨੂੰ ਬਿੰਦਰ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜ਼ੇਲ੍ਹ ਬਠਿੰਡਾ ਨੇ ਸ਼ਿਕਾਇਤ ਦਰਜ਼ ਕਰਵਾਈ ਸੀ ਕਿ 23 ਮਾਰਚ ਨੂੰ ਜ਼ੇਲ੍ਹ ’ਚ ਨਾਮਾਲੂਮ ਵਿਅਕਤੀਆਂ ਵੱਲੋਂ ਬਾਹਰੋਂ ਸੁੱਟੇ ਗਏ ਪੈਕਟ ਬਰਾਮਦ ਹੋਏ ਸੀ ਜਿਸ ’ਚ 145 ਕੈਪਸੂਲ ਲਾਲ ਅਤੇ ਚਿੱਟੇ ਰੰਗ ਦੇ, 12 ਪੈਕਟ ਨੀਲੇ ਰੰਗ ਦੇ ਅਤੇ 40 ਪੈਕਟ ਜਰਦੇ ਦੇ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।