ਪੰਜਾਬ ’ਚ ਬਿਜਲੀ ਹੋਈ ਮਹਿੰਗੀ, ਲੱਗਿਆ ਝਟਕਾ

Electricity Department

ਉਦਯੋਗਾਂ ਨੂੰ ਮਿਲੇਗੀ 10 ਫ਼ੀਸਦੀ ਮਹਿੰਗੀ ਬਿਜਲੀ

ਚੰਡੀਗੜ੍ਹ। ਪੰਜਾਬ ’ਚ ਉਦਯੋਗਾਂ ’ਤੇ ਪਾਵਰਕਾਮ (Electricity) ਨੇ ਇੱਕ ਸਰਕੂਲਰ ਜਾਰੀ ਕਰ ਕੇ 10 ਫ਼ੀਸਦੀ ਬਿਜਲੀ ਦੀ ਕੀਮਤ ਵਧਾ ਦਿੱਤੀ ਹੈ। ਮਿਤੀ 28 ਮਾਰਚ ਦੇ ਸਰਕੂਲਰ ’ਚ ਕਿਹਾ ਗਿਆ ਹੈ ਕਿ ਪੰਜਾਬ ਦੀ ਉਦਯੋਗਿਕ ਪਾਲਿਸੀ ਮਿਤੀ 8 ਮਾਰਚ 2023 ਨੂੰ ਜਾਰੀ ਕਰ ਦਿੱਤੀ ਗਈ ਹੈ। ਇਸ ’ਚ ਕਿਹਾ ਗਿਆ ਹੈ ਕਿ ਪੰਜਾਬ ’ਚ ਉਦਯੋਗਾਂ ’ਤੇ 5 ਸਾਲ 5.30 ਰੁਪਏ ਪ੍ਰਤੀ ਯੂਨਿਟ ਵੈਰੀਏਬਲ (ਪ੍ਰਤੀ ਵਰਤੋਂ ਕੀਤੇ ਗਏ ਯੂਨਿਟ ’ਤੇ) ਰੇਟ ਤਸਂ ਬਿਜਲੀ ਵਸੂਲੀ ਜਾਵੇਗੀ ਅਤੇ ਫਿਕਸ ਰੇਟ (ਮਨਜ਼ੂਰਸ਼ੁਦਾ ਲੋਡ ’ਤੇ ਇਕਮੁਸ਼ਤ) ’ਚ ਕੋਈ ਤਬਦੀਲੀ ਨਹੀਂ ਹੋਵੇਗੀ।

ਇਸ ਦੇ ਨਾਲ ਹੀ ਇੱਕ ਸਾਲ 3 ਫ਼ੀਸਦੀ ਵਾਧਾ ਹੋਵੇਗਾ। ਪੰਜਾਬ ’ਚ ਹੁਣ ਤੱਕ ਉਦਯੋਗਾਂ ’ਤੇ ਪ੍ਰਤੀ ਯੂਨਿਟ 5 ਰੁਪਏ ਬਿਜਲੀ ਦੇ ਰੇਟ ’ਤੇ ਬਿੱਲ ਜਾਰੀ ਹੋ ਰਹੇ ਸਨ। ਪਾਵਰਕਾਮ ਵੱਲੋਂ ਜਾਰੀ ਸਕਰੂਲਰ ਮਿਤੀ 28 ਮਾਰਚ 2023 ’ਚ ਉਦਯੋਗਾਂ ’ਤੇ ਇੰਡਸਟਰੀਅਲ ਐਂਡ ਬਿਜ਼ਨੈੱਸ ਡਿਵੈਲਪਮੈਂਟ ਪਾਲਿਸੀ ਦੇ ਮੁਤਾਬਿਕ 5.50 ਪ੍ਰਤੀ ਯੂਨਿਟ ਵਸੂਲਣ ਲਈ ਕਿਹਾ ਗਿਆ ਹੈ।

ਉਦਯੋਗਾਂ ਨੂੰ ਬਿਜਲੀ ਦਰਾਂ ਹੋਈਆਂ ਮਹਿੰਗੀਆਂ

ਇਸ ਪਾਲਿਸੀ ਦੀ ਵਿਵਸਥਾ ਅਨੁਸਾਰ ਇਹ ਪਾਲਿਸੀ 17 ਅਕਤੂਬਰ 2022 ਤੋਂ ਵਸੂਲੇ ਜਾਦੇ ਹਨ ਕਿ ਨਹੀਂ। ਜਦੋਂ ਤੱਕ ਇਸ ’ਤੇ ਫੈਸਲਾ ਨਹੀਂ ਲਿਆ ਜਾਂਦਾ ਤਾਂ ਉਦਯੋਗਾਂ ’ਤੇ ਪਿਛਲਾ ਬਕਾਇਆ ਦੇਣ ਸਬੰਧੀ ਭੰਬਲਭੂਸਾ ਬਰਕਰਾਰ ਰਹੇਗਾ। ਉੱਧਰ ਫੈੱਡਰੇਸ਼ਨ ਆਫ਼ ਪੰਜਾਬ ਸਮਾਲ ਇੰਡਸਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਬਾਦਿਸ਼ ਜਿੰਦਲ ਨੇ ਇੱਕ ਪ੍ਰੈੱਸ ਨੋਟ ਜਰਰੀ ਕਰ ਕੇ ਕਿਹਾ ਕਿ ਉਦਯੋਗਾਂ ’ਤੇ 10 ਫ਼ੀਸਦੀ ਬਿਜਲੀ ਦੇ ਮੁੱਲ ਵਧਾਉਣ ਅਤੇ ਨਵੇਂ ਉਦਯੋਗਾਂ ’ਤੇ 5 ਫ਼ੀਸਦੀ ਪ੍ਰਤੀ ਯੂਨਿਟ ਹੀ ਰੱਖਣਾ ਅਤੇ ਅਲੱਗ ਤੋਂ ਇਲੈਕਟ੍ਰੀਸਿਟੀ ਡਿਊਟੀ ’ਚ ਛੋਟ ਦਾ ਮਤਲਬ ਹੋਵੇਗਾ ਨਵੇਂ ਉਦਯੋਗ ਲਾਊਣ ਲਈ ਪੁਰਾਣੇ ਉਦਯੋਗਾਂ ਨੂੰ ਬੰਦ ਕਰਨਾ, ਕਿਉਂਕਿ ਨਵੇਂ ਉਦਯੋਗਾਂ ਨੂੰ ਜਦੋਂ ਪੁਰਾਣੇ ਉਦਯੋਗਾਂ ਦੇ ਮੁਕਾਬਲਸ 20 ਫ਼ੀਸਦੀ ਬਿਜਲੀ ਸਸਤੀ ਮਿਲੇਗੀ ਤਾਂ ਪੁਰਾਣੇ ਉਦਯੋਗ ਉਨ੍ਹਾਂ ਦਾ ਮੁਕਾਬਲਾ ਨਹੀਂ ਕਰ ਸਕਣਗੇ ਅਤੇ ਬੰਦ ਹੋ ਜਾਣਗੇ।

ਆਲ ਇੰਡੀਆ ਸਟੀਲ ਰੀ-ਰੋਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਵਿਨੋਦ ਵਸ਼ਿਸ਼ਟ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਪੁਰਾਣੇ ਉਦਯੋਗਾਂ ਨੂੰ ਬੰਦ ਹੋਣ ਤੋਂ ਬਚਾਉਣਾ ਚਾਹੀਦਾ ਹੈ ਅਤੇ ਨਵੇਂ ਅਤੇ ਪੁਰਾਣੇ ਉਦਯੋਗਾਂ ਨੂੰ ਇੱਕ ਸਮਾਨ ਬਿਜਲੀ ਦੇ ਮੁੱਲ ਤੈਅ ਕਰਨੇ ਚਾਹੀਦੇ ਹਨ ਅਤੇ ਵਧਾਏ ਗਏ ਮੁੱਲ ਵਾਪਸ ਲੈਣੇ ਚਾਹੀਦੇ ਹਨ। ਜੇਕਰ ਪਾਵਰਕਾਮ 17 ਅਕਤੂਬਰ 2022 ਤੋਂ ਬਕਾਇਆ ਵਸੂਲ ਕਰਦੀ ਹੈ ਉਹ ਤਾਂ ਸ਼ਰੇਆਮ ਉਦਯੋਗਾਂ ਦੇ ਨਾਲ ਬੇਇਨਸਾਫ਼ੀ ਹੋਵੇਗੀ, ਇਸ ’ਤੇ ਅਮਲ ਕਰਨਾ ਹੀ ਨਹੀਂ ਚਾਹੀਦਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।