ਪਟੇਲ ਨਗਰ ‘ਚ ਕਮਰੇ ਦੀ ਛੱਤ ਡਿੱਗੀ, ਵਾਲ-ਵਾਲ ਬਚਿਆ ਪਰਿਵਾਰਿਕ 

ਮਲੋਟ : ਤੂਫਾਨ ਨਾਲ ਪਟੇਲ ਨਗਰ 'ਚ ਡਿੱਗੀ ਕਮਰੇ ਦੀ ਛੱਤ ਬਾਰੇ ਦੱਸੇਦੋ ਹਏ ਪਰਿਵਾਰਕ ਮੈਂਬਰ

(ਮਨੋਜ) ਮਲੋਟ। ਸਥਾਨਕ ਵਾਰਡ ਨੰਬਰ 19 ‘ਚ ਪਟੇਲ ਨਗਰ ਵਿੱਚ ਇੱਕ ਮਜ਼ਦੂਰ ਪਰਿਵਾਰ ਦੇ ਕਮਰੇ ਦੀ ਛੱਤ ਡਿੱਗਣ ਨਾਲ ਪਰਿਵਾਰ ਦੇ ਮੈਂਬਰ ਵਾਲ-ਵਾਲ ਬਚ ਗਏ ਪਰ ਕੁੱਝ ਘਰੇਲੂ ਸਮਾਨ ਦਾ ਨੁਕਸਾਨ ਹੋ ਗਿਆ। (Storm) ਵਾਰਡ ਦੇ ਕੌਂਸਲਰ ਚੰਪਾ ਦੇਵੀ ਅਤੇ ਲੀਲੂ ਰਾਮ ਨੇ ਪੰਜਾਬ ਸਰਕਾਰ ਤੋਂ ਪਰਿਵਾਰ ਦੀ ਆਰਥਿਕ ਮੱਦਦ ਕਰਨ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਤੇਜ ਝੱਖੜ ਦਾ ਕਹਿਰ, ਸ਼ੈਡ ਡਿੱਗਣ ਕਾਰਨ ਤਿੰਨ ਮੱਝਾਂ ਦੀ ਮੌਤ

ਤੂਫਾਨ ਨਾਲ ਪਟੇਲ ਨਗਰ ‘ਚ ਡਿੱਗੀ ਕਮਰੇ ਦੀ ਛੱਤ।

ਦੇਸ ਰਾਜ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ ਵੀ ਉਹ ਕਮਰੇ ਵਿੱਚ ਸੌ ਰਹੇ ਸਨ ਕਿ ਤੇਜ਼ ਹਨ੍ਹੇਰੀ ਆਉਣ ਤੋਂ ਬਾਅਦ ਬਿਜਲੀ ਬੰਦ ਹੋ ਗਈ ਅਤੇ ਉਹ ਕਮਰੇ ਤੋਂ ਬਾਹਰ ਸੌ ਗਏ । ਰਾਤ ਕਰੀਬ 11 ਵਜੇ ਉਨ੍ਹਾਂ ਦੇ ਕਮਰੇ ਦੀ ਛੱਤ ਡਿੱਗ ਗਈ। ਇਸ ਦੌਰਾਨ ਕੁਝ ਘਰੇਲੂ ਸਮਾਨ ਨੁਕਸਾਨਿਆ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਵੀ ਆਪਣੇ ਪਰਿਵਾਰ ਦਾ ਮੁਸ਼ਕਿਲ ਨਾਲ ਗੁਜਾਰਾ ਚਲਾ ਰਹੇ ਸਨ ਕਿ ਹੁਣ ਕਮਰੇ ਦੀ ਛੱਤ ਡਿੱਗ ਗਈ । ਉਸ ਨੇ ਪੰਜਾਬ ਸਰਕਾਰ ਤੋਂ ਆਰਥਿਕ ਮੱਦਦ ਦੀ ਮੰਗ ਕੀਤੀ ਹੈ ਤਾਂ ਜੋ ਉਹ ਆਪਣੇ ਕਮਰੇ ਦੀ ਛੱਤ ਬਣਾ ਸਕੇ। (Storm)