ਲੁਟੇਰਿਆਂ ਨੇ ਐਕਸਾਈਜ਼ ਵਿਭਾਗ ਦੇ ਹੌਲਦਾਰ ਦਾ ਤਲਵਾਰ ਨਾਲ ਵੱਢਿਆ ਗੁੱਟ

Bathinda News

ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇ ਕੇ ਹੋ ਰਹੇ ਸਨ ਫਰਾਰ (Bathinda News)

  •  ਪਿੰਡ ਵਾਸੀਆਂ ਘੇਰਾ ਪਾ ਕੇ ਚਾਰ ਲੁਟੇਰਿਆਂ ਨੂੰ ਕੀਤਾ ਕਾਬੂ

(ਮਨਜੀਤ ਨਰੂਆਣਾ) ਸੰਗਤ ਮੰਡੀ। ਬਠਿੰਡਾ ਬਾਦਲ ਸੜਕ ’ਤੇ ਪੈਂਦੇ ਪਿੰਡ ਕਾਲਝਰਾਣੀ ਵਿਖੇ ਸ਼ਾਮ ਵੇਲੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇ ਫਰਾਰ ਹੋਏ ਕਾਰ ਸਵਾਰ ਪੰਜ ਲੁਟੇਰਿਆਂ ਨੂੰ ਰੋਕਣ ’ਤੇ ਐਕਸਾਈਜ਼ ਵਿਭਾਗ ਦੇ ਹ’ਲਦਾਰ ਤੇ ਲੁਟੇਰਿਆਂ ਵੱਲੋਂ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਦੀ ਬਾਂਹ ਦਾ ਗੁੱਟ ਵੱਢ ਦਿੱਤਾ ਗਿਆ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸ਼ਾਮ ਸਮੇਂ ਪਿੰਡ ਘੁੱਦਾ ਵਿਖੇ ਪੰਜ ਸਫਿਫਟ ਕਾਰ ਸਵਾਰ ਨੌਜਵਾਨ ਪਾਰਸਲ ਵਾਲੇ ਨੂੰ ਲੁੱਟ ਕੇ ਬਾਦਲ ਵਾਲੇ ਪਾਸੇ ਫਰਾਰ ਹੋ ਗਏ ਜਦੋਂ ਇਸ ਗੱਲ ਦਾ ਪਤਾ ਥਾਣਾ ਨੰਦਗੜ੍ਹ ਦੀ ਪੁਲਿਸ ਨੂੰ ਲੱਗਿਆ ਤਾਂ ਉਨ੍ਹਾਂ ਪਿੰਡ ਕਾਲਝਰਾਣੀ ਵਿਖੇ ਗਏ ਐਕਸਾਈਜ਼ ਵਿਭਾਗ ਦੇ ਮੁਲਾਜ਼ਮਾਂ ਨੂੰ ਉਕਤ ਕਾਰ ਸਵਾਰ ਲੁਟੇਰਿਆਂ ਨੂੰ ਫੜਨ ਦਾ ਕਹਿ ਦਿੱਤਾ। (Bathinda News)

ਲੁਟੇਰਿਆਂ ਵੱਲੋਂ ਜਦੋਂ ਕਾਰ ਕਾਲਝਰਾਣੀ ਤੋਂ ਪਿੰਡ ਧੁੰਨੀਕੇ ਨੂੰ ਜਾਂਦੀ ਲਿੰਕ ਸੜਕ ’ਤੇ ਪਾ ਲਈ ਤਾਂ ਅੱਗੋਂ ਐਕਸਾਈਜ਼ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਲੁਟੇਰਿਆਂ ਨੂੰ ਫੜਨ ਲਈ ਆਪਣੀ ਗੱਡੀ ਕਰ ਦਿੱਤੀ ਗਈ। ਜਦੋਂ ਐਕਸਾਈਜ਼ ਵਿਭਾਗ ਦਾ ਹੌਲਦਾਰ ਕਿੱਕਰ ਸਿੰਘ ਲੁਟੇਰਿਆਂ ਨੂੰ ਫੜ੍ਹਨ ਲਈ ਗੱਡੀ ’ਚੋਂ ਬਾਹਰ ਉਤਰਿਆ ਤਾਂ ਇੱਕ ਲੁਟੇਰੇ ਵੱਲੋਂ ਹੌਲਦਾਰ ਕਿੱਕਰ ਸਿੰਘ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਦਿਆਂ ਉਸ ਦੀ ਬਾਂਹ ਦਾ ਗੱੁਟ ਵੱਢ ਦਿੱਤਾ ਗਿਆ। ਹੌਲਦਾਰ ਦਾ ਗੁੱਟ ਵੱਢੇ ਜਾਣ ਕਾਰਨ ਮੁਲਾਜ਼ਮਾਂ ਵੱਲੋਂ ਆਪਣੀ ਗੱਡੀ ਤੋਰ ਲਈ, ਕਾਹਲੀ ’ਚ ਐਕਸਾਈਜ਼ ਵਿਭਾਗ ਦਾ ਇੱਕ ਮੁਲਾਜ਼ਮ ਗੱਡੀ ’ਚ ਚੜ੍ਹਨ ਤੋਂ ਰਹਿ ਗਿਆ।

ਚਾਰ ਲੁਟੇਰੇ ਕਾਰ ’ਚੋਂ ਉਤਰ ਕੇ ਐਕਸਾਈਜ਼ ਵਿਭਾਗ ਦੇ ਥੱਲੇ ਖੜ੍ਹੇ ਮੁਲਾਜ਼ਮ ਨੂੰ ਮਾਰਨ ਨੂੰ ਪੈ ਗਏ, ਮੁਲਾਜ਼ਮ ਲੁਟੇਰਿਆਂ ਤੋਂ ਆਪਣੀ ਜਾਨ ਬਚਾਉਣ ਲਈ ਖ਼ੇਤਾਂ ਵੱਲ ਭੱਜ ਤੁਰਿਆ, ਅੱਗੋਂ ਪਿੰਡ ਦੀ ਸਰਪੰਚ ਕਮਲ ਕੌਰ ਦਾ ਪਤੀ ਦਤਿੰਦਰ ਸਿੰਘ ਆਪਣੇ ਪਿਤਾ ਤੇ ਇਕ ਮਜ਼ਦੂਰ ਨਾਲ ਖ਼ੇਤ ’ਚ ਕੰਮ ਕਰ ਰਿਹਾ ਸੀ, ਜਦ ਮੁਲਾਜ਼ਮ ਜਾਨ ਬਚਾਉਣ ਲਈ ਸਰਪੰਚ ਕੋਲ ਪਹੁੰਚ ਗਿਆ ਤਾਂ ਉਨ੍ਹਾਂ ਮੁਲਾਜ਼ਮ ਦੀ ਰੱਖਿਆ ਕਰਦਿਆਂ ਲੁਟੇਰਿਆਂ ਦੇ ਮਾਰਨ ਲਈ ਕਹੀ ਚੁੱਕ ਲਈ, ਜਿਸ ਤੇ ਲੁਟੇਰੇ ਡਰ ਕੇ ਨਰਮੇ ਦੇ ਖ਼ੇਤ ’ਚ ਲੁਕ ਗਏ। (Bathinda News)

ਇਹ ਵੀ ਪੜ੍ਹੋ : ਮਣੀਪੁਰ ਦੇ ਬਿਸ਼ਨੂਪੁਰ ‘ਚ ਹਿੰਸਕ ਝੜਪਾਂ, 17 ਜਖਮੀ

ਪਿੰਡ ’ਚ ਘਟਨਾ ਦਾ ਪਤਾ ਲੱਗਦਿਆਂ ਹੀ ਵੱਡੀ ਗਿਣਤੀ ’ਚ ਪਿੰਡ ਵਾਸੀ ਘਟਨਾ ਸਥਾਨ ’ਤੇ ਪਹੁੰਚ ਗਏ, ਤਦ ਦਤਿੰਦਰ ਸਿੰਘ ਵੀ ਘਰੋਂ ਆਪਣਾ ਲਾਈਸੰਸੀ ਰਿਵਾਲਵਰ ਲੈ ਕੇ ਦੁਬਾਰਾ ਘਟਨਾ ਸਥਾਨ ’ਤੇ ਆ ਗਿਆ, ਜਦੋਂ ਉਸ ਨੇ ਲੁਟੇਰਿਆਂ ਨੂੰ ਫੜਨ ਲਈ ਹਵਾਈ ਫਾਇਰ ਕੀਤੇ ਤਾਂ ਲੁਟੇਰੇ ਨਰਮੇ ਦੇ ਖ਼ੇਤ ’ਚੋਂ ਬਾਹਰ ਨਿਕਲ ਕੇ ਪਿੰਡ ਦੇ ਖਰੀਦ ਕੇਂਦਰ ’ਚ ਪਹੁੰਚ ਗਏ, ਜਿੱਥੇ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਨੂੰ ਘੇਰਾ ਪਾ ਕੇ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ। ਜਦੋਂ ਇਸ ਸਬੰਧੀ ਥਾਣਾ ਨੰਦਗੜ੍ਹ ਦੇ ਇੰਚਾਰਜ਼ ਹਰਸਿਮਰਨ ਸਿੰਘ ਗੋਦਾਰਾ ਨਾਲ ਉਨ੍ਹਾਂ ਦੇ ਫੋਨ ’ਤੇ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਘਟਨਾ ਹੋਈ ਜ਼ਰੂਰ ਹੈ ਪ੍ਰੰਤੂ ਉਹ ਡਿਟੇਲ ’ਚ ਹਾਲੇ ਕੁਝ ਨਹੀਂ ਦੱਸ ਸਕਦੇ, ਉਹ ਕਾਰਵਾਈ ਕਰਨ ’ਚ ਲੱਗੇ ਹੋਏ ਹਨ, ਇਨ੍ਹਾਂ ਸਿਰਫ਼ ਹੈ ਕਿ ਲੁਟੇਰੇ ਸਵਿਫਟ ਕਾਰ ’ਤੇ ਸਨ ਤੇ ਉਨ੍ਹਾਂ ਐਕਸਾਈਜ਼ ਵਿਭਾਗ ਦੇ ਇਕ ਮੁਲਾਜ਼ਮ ਦੇ ਹੱਥ ’ਤੇ ਡੂੰਘੀ ਸੱਟ ਮਾਰੀ ਹੈ।