‘‘ਬੱਚੇ ਦਾ ਪੁਨਰ ਜਨਮ ਹੋਇਆ! ਜਦੋਂ ਡਾਕਟਰ ਆਪ੍ਰੇਸ਼ਨ ਕਰਨ ਲੱਗੇ, ਤੁਸੀਂ ਸਾਰਿਆਂ ਨੇ ਸਿਮਰਨ ਕਰਨਾ ਹੈ’’
ਪ੍ਰੇਮੀ ਗੁਰਸੇਵਕ ਸਿੰਘ ਇੰਸਾਂ, ਸਪੁੱਤਰ ਸ੍ਰੀ ਹਰਨੇਕ ਸਿੰਘ ਪ੍ਰੀਤ ਨਗਰ, ਗਲੀ ਨੰ: 12, ਸਰਸਾ (ਹਰਿਆਣਾ) ਪ੍ਰੇਮੀ ਜੀ ਨੇ ਆਪਣੇ ਸਤਿਗੁਰੂ ਕੁੱਲ ਮਾਲਿਕ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰਹਿਮੋ-ਕਰਮ ਦਾ ਪ੍ਰਤੱਖ ਕਰਿਸ਼ਮਾ ਇਸ ਤਰ੍ਹਾਂ ਲਿਖਤੀ ਰੂਪ ’ਚ ਦੱਸਿਆ:-
ਪ੍ਰੇਮੀ ਗੁਰਸੇਵਕ ਸਿੰਘ ਇੰਸਾਂ ਨੇ ਦੱਸਿਆ ਕਿ ਸਾਲ 2002 ਦੀ ਗੱਲ ਹੈ, ਉਨ੍ਹਾਂ ਦਿਨਾਂ ’ਚ ਮੇਰਾ ਵੱਡਾ ਲੜਕਾ ਗੁਰਪ੍ਰੀਤ ਸਿੰਘ ਯੂ. ਕੇ. ਜੀ. ਜਮਾਤ ’ਚ ਪੜ੍ਹਦਾ ਸੀ ਉਸ ਸਮੇਂ ਉਹ ਕਰੀਬ 6 ਸਾਲ ਦਾ ਸੀ ਇੱਕ ਦਿਨ ਬਾਹਰ ਪੱਕੀ ਸੜਕ ’ਤੇ ਉਸ ਦਾ ਇੱਕ ਤੇਜ ਰਫ਼ਤਾਰ ਸਕੂਟਰ ਨਾਲ ਐਕਸੀਡੈਂਟ ਹੋ ਗਿਆ ਸਕੂਟਰ ਤੇਜ਼ ਰਫ਼ਤਾਰ ’ਚ ਹੋਣ ਕਰਕੇ ਜ਼ੋਰਦਾਰ ਟੱਕਰ ਵੱਜੀ ਉਸ ਦੇ ਸਿਰ ’ਚ ਸੱਟ ਲੱਗੀ, ਸਿਰ ਪਾਟ ਗਿਆ ਬੱਚਾ ਬੇਹੋਸ਼ ਹੋ ਗਿਆ।
ਇਸ ਦੇ ਨਾਲ ਹੀ ਉਸ ਨੂੰ ਲਕਵਾ (ਅਧਰੰਗ) ਦਾ ਵੀ ਭਿਆਨਕ ਅਟੈਕ ਹੋ ਗਿਆ ਬਹੁਤ ਹੀ ਨਾਜ਼ੁਕ (ਗੰਭੀਰ) ਸਥਿਤੀ ’ਚ ਅਸੀਂ ਉਸ ਨੂੰ ਲੁਧਿਆਣਾ ਦੇ ਇੱਕ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਇਆ ਡਾਕਟਰਾਂ ਨੇ ਬੱਚੇ ਦੀ ਹਾਲਤ ਦੇਖਦੇ ਹੀ ਨਾ-ਉਮੀਦ ਪ੍ਰਗਟਾਈ ਅਤੇ ਕਿਹਾ ਕਿ ਹੁਣ ਸਭ ਕੁਝ ਕਿਸਮਤ ’ਤੇ ਹੈ ਉਜ ਵੀ 24 ਘੰਟਿਆਂ ਤੋਂ ਪਹਿਲਾਂ ਕੁਝ ਵੀ ਨਹੀਂ ਕਿਹਾ ਜਾ ਸਕਦਾ ਡਾਕਟਰਾਂ ਨੇ ਇਹ ਵੀ ਕਿਹਾ ਕਿ ਜੇਕਰ ਬੱਚਾ ਇੱਕ-ਦੋ ਪ੍ਰਸੈਂਟ ਬਚ ਵੀ ਗਿਆ ਤਾਂ ਇਸ ਦੇ ਦਿਮਾਗ ਦਾ ਆਪ੍ਰੇਸ਼ਨ ਕਰਨਾ ਪਵੇਗਾ।
ਅਸੀਂ ਉਨ੍ਹਾਂ ਨੂੰ ਕਹਿ ਦਿੱਤਾ ਕਿ ਆਪ੍ਰੇਸ਼ਨ ਤੁਸੀਂ ਹੁਣੇ ਹੀ ਕਰ ਦਿਓ ਡਾਕਟਰ ਕਹਿਣ ਲੱਗੇ ਕਿ ਬੱਚੇ ਦੇ ਬਚਣ ਦੀ ਕੋਈ ਉਮੀਦ ਨਹੀਂ ਹੈ, ਤੁਸੀਂ ਪੈਸਾ ਕਿਉਂ ਬਰਬਾਦ ਕਰਦੇ ਹੋ ਆਪਣੇ ਬੱਚੇ ਦੀ ਨਾਜ਼ੁਕ ਸਥਿਤੀ ਅਤੇ ਡਾਕਟਰਾਂ ਦੁਆਰਾ ਦੱਸੀ ਬੱਚਾ ਨਾ ਬਚਣ ਦੀ ਉਮੀਦ ਨੇ ਤਾਂ ਸਾਡਾ ਹੌਂਸਲਾ ਹੀ ਤੋੜ ਕੇ ਰੱਖ ਦਿੱਤਾ ਫਿਰ ਅਸੀਂ ਆਪਣੇ ਸਤਿਗੁਰ ਮੁਰਸ਼ਿਦ ਪਿਆਰੇ ਦਾ ਸਹਾਰਾ ਤੱਕਦੇ ਹੋਏ ਭਾਵ ਆਪਣੇ ਸਤਿਗੁਰੂ ਦਾਤਾ ਤੋਂ ਰਹਿਮਤ ਮੰਗਦੇ ਹੋਏ ਅਸੀਂ ਉੱਥੋਂ ਹੀ ਡੇਰਾ ਸੱਚਾ ਸੌਦਾ ਸਰਸਾ ’ਚ ਫੋਨ ਕੀਤਾ ਫੋਨ ਸਤਿ ਬ੍ਰਹਮਚਾਰੀ ਸੇਵਾਦਾਰ ਮੋਹਨ ਲਾਲ ਇੰਸਾਂ ਨੇ ਚੁੱਕਿਆ ਉਸ ਸਮੇਂ ਪੂਜਨੀਕ ਹਜ਼ੂਰ ਪਿਤਾ ਜੀ ਸ਼ਾਹ ਮਸਤਾਨਾ ਜੀ ਧਾਮ ’ਚ ਰੂਹਾਨੀ ਮਜਲਿਸ ’ਚ ਬਿਰਾਜ਼ਮਾਨ ਸਨ ।
ਅਸੀਂ ਮੋਹਨ ਲਾਲ ਇੰਸਾਂ ਨੂੰ ਆਪਣਾ ਨਾਂਅ-ਪਤਾ ਦੱਸਦੇ ਹੋਏ ਬੱਚੇ ਦੇ ਐਕਸੀਡੈਂਟ ਅਤੇ ਬੱਚੇ ਦੀ ਨਾਜ਼ੁਕ ਸਥਿਤੀ ਬਾਰੇ ਸਾਰੀ ਗੱਲ ਦੱਸੀ ਅਤੇ ਜੋ ਕੁਝ ਡਾਕਟਰ ਸਾਹਿਬਾਨਾਂ ਨੇ ਕਿਹਾ ਉਹ ਵੀ ਸਾਰਾ ਕੁਝ ਦੱਸ ਦਿੱਤਾ ਕਿ ਪੂਜਨੀਕ ਗੁਰੂ ਜੀ ਹੀ ਬੱਚੇ ਨੂੰ ਜਿੰਦਗੀ ਬਖ਼ਸਣ ਤਾਂ ਬਖ਼ਸ਼ਣ, ਨਹੀਂ ਬੱਚਾ ਤਾਂ ਸਾਡਾ ਗਿਆ ਉਸ ਦੇ ਬਚਣ ਦੀ ਉਮੀਦ ਜ਼ਰਾ ਜਿੰਨੀ ਵੀ ਨਹੀਂ ਹੈ ਮੋਹਨ ਲਾਲ ਨੇ ਸਾਨੂੰ ਹੌਂਸਲਾ ਰੱਖਣ ਲਈ ਕਿਹਾ, ਭਰੋਸਾ ਦਿੱਤਾ ਕਿ ਮੈਂ ਹੁਣੇ ਜਾ ਕੇ ਪੂਜਨੀਕ ਪਿਤਾ ਜੀ ਨੂੰ ਸਾਰੀ ਗੱਲ ਦੱਸ ਕੇ ਅਰਜ਼ ਕਰਦਾ ਹਾਂ ਅਤੇ ਪੂਜਨੀਕ ਸ਼ਹਿਨਸ਼ਾਹ ਜੀ ਜੋ ਬਚਨ ਕਰਨਗੇ, ਉਹ ਤੁਹਾਨੂੰ ਮੈਂ ਵਾਪਸ ਫੋਨ ਕਰਕੇ ਦੱਸ ਦੇਵਾਂਗਾ।
ਥੋੜ੍ਹੇ ਸਮੇਂ ਬਾਅਦ ਹੀ (ਇੰਤਜ਼ਾਰ ਵੀ ਨਹੀਂ ਕਰਨਾ ਪਿਆ) ਫੋਨ ਆ ਗਿਆ ਪੂਜਨੀਕ ਸਤਿਗੁਰੂ ਸੱਚੇ ਦਾਤਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨ ਜਿਉਂ ਦੇ ਤਿਉਂ ਸਾਨੂੰ ਦੱਸੇ ਪੂਜਨੀਕ ਪਿਤਾ ਜੀ ਨੇ ਬਚਨ ਫ਼ਰਮਾਏ ਹਨ ਕਿ ‘‘ਬੱਚੇ ਦਾ ਦੁਬਾਰਾ ਜਨਮ ਹੋਇਆ ਹੈ’’ ਪੂਜਨੀਕ ਪਿਤਾ ਜੀ ਨੇ ਇਹ ਵੀ ਬਚਨ ਕੀਤੇ, ‘‘ਜਦੋਂ ਡਾਕਟਰ ਆਪ੍ਰੇਸ਼ਨ ਕਰਨ ਲੱਗਣ ਤਾਂ ਸਾਰੇ ਪਰਿਵਾਰ ਨੇ ਸਿਮਰਨ ਕਰਨਾ ਹੈ ਅਤੇ ਪਰਿਵਾਰ ਦਾ ਇੱਕ ਮੈਂਬਰ ਤਾਂ ਬੱਚੇ ਦੇ ਕੋਲ ਬੈਠ ਕੇ ਇਕਾਗਰ ਚਿੱਤ ਹੋ ਕੇ ਲਗਾਤਾਰ ਸਿਮਰਨ ਕਰਦਾ ਰਹੇ।’’
ਪੂਜਨੀਕ ਦਿਆਲੂ ਦਾਤਾ, ਸੱਚੇ ਰਹਿਬਰ ਨੇ ਸਾਡੇ ਬੱਚੇ ਨੂੰ ਮੁੜ ਜਿੰਦਗੀ ਦੇ ਦਿੱਤੀ ਇਸ ਹੌਂਸਲੇ ਨਾਲ ਅਸੀਂ ਡਾਕਟਰ ਸਾਹਿਬ ਨੂੰ ਤੁਰੰਤ ਆਪ੍ਰੇਸ਼ਨ ਕਰਨ ਲਈ ਰਾਜ਼ੀ ਕੀਤਾ ਬੱਚਾ ਆਪ੍ਰੇਸ਼ਨ ਥਿਏਟਰ ’ਚ ਸੀ ਅਤੇ ਅਸੀਂ ਸਾਰਾ ਪਰਿਵਾਰ ਪੂਜਨੀਕ ਮੁਰਸ਼ਿਦੇ ਕਾਮਿਲ ਦੇ ਪਵਿੱਤਰ ਬਚਨਾਂ ਅਨੁਸਾਰ ਸਿਮਰਨ ਕਰ ਰਹੇ ਸੀ ਕੁਝ ਸਮੇਂ ਬਾਅਦ ਡਾਕਟਰਾਂ ਨੇ ਦੱਸਿਆ ਕਿ ਆਪ੍ਰ੍ਰੇਸ਼ਨ ਸਹੀ ਤਰੀਕੇ ਨਾਲ ਸਫ਼ਲ ਹੋ ਗਿਆ ਹੈ ਡਾਕਟਰਾਂ ਨੇ ਦੱਸਿਆ ਕਿ ਬੱਚੇ ਦੇ ਸਿਰ ਦੀ ਹੱਡੀ ਟੁੱਟ ਕੇ ਦਿਮਾਗ ’ਚ ਧਸ ਗਈ ਸੀ, ਉਸ ਨੂੰ ਤਾਰਾਂ ਨਾਲ ਸੈੱਟ ਕਰ ਦਿੱਤਾ ਗਿਆ ਅਤੇ ਦੂਜਾ ਇਹ ਕਿ ਸੜਕ ਦੀ ਬੱਜਰੀ ਦਾ ਕੰਕਰ ਵੀ ਉਸ ਦੇ ਦਿਮਾਗ ’ਚ ਖੁਭ ਗਿਆ ਸੀ ਉਸ ਨੂੰ ਵੀ ਕੱਢ ਦਿੱਤਾ ਗਿਆ ਹੈ ਡਾਕਟਰਾਂ ਨੇ ਕਿਹਾ ਕਿ ਜੋ ਕੁਝ ਵੀ ਸਾਡੇ ਹੱਥ ’ਚ ਸੀ, ਅਤੇ ਅਸੀਂ ਜੋ ਵੀ ਕਰ ਸਕਦੇ ਸੀ, ਅਸੀਂ ਪੂਰੀ ਇਮਾਨਦਾਰੀ ਨਾਲ ਯਤਨ ਕੀਤਾ ਹੈ, ਹੁਣ ਅੱਗੇ ਬੱਚੇ ਦੀ ਕਿਸਮਤ ਭਗਵਾਨ ਦੇ ਹੱਥ ਹੈ, ਪਰਮਾਤਮਾ ਅੱਗੇ ਅਰਦਾਸ ਕਰੋ।
ਸਾਨੂੰ ਤਾਂ ਮਾਲਿਕ ਦੀ ਕਿਰਪਾ ਨਾਲ ਅੰਦਰੋਂ ਪੂਰਾ ਹੌਂਸਲਾ ਸੀ ਅਤੇ ਦਿ੍ਰੜ ਵਿਸ਼ਵਾਸ ਸੀ ਆਪਣੇ ਸਤਿਗੁਰੂ ’ਤੇ ਕਿ ਮੇਰੇ ਸਤਿਗੁਰੂ ਸ਼ਹਿਨਸ਼ਾਹ ਜੀ ਨੇ ਸਾਡੇ ਬੱਚੇ ਨੂੰ ਜਾਨ ਦੀ ਦਾਤ ਬਖ਼ਸ਼ੀ ਹੈ ਆਪ੍ਰੇਸ਼ਨ ਤੋਂ ਪੰਜ ਦਿਨ ਬਾਅਦ ਬੱਚੇ ਨੂੰ ਥੋੜ੍ਹੀ ਹੋਸ਼ ਆਈ ਜਿਸ ਤੋਂ ਬਾਅਦ ਉਸ ਦੀ ਆਕਸ਼ੀਜਨ ਉਤਾਰ ਦਿੱਤੀ ਗਈ ਜਿਸ ਤਰ੍ਹਾਂ ਨਵ-ਜਨਮੇ ਬੱਚੇ ਜਨਮ ਲੈਣ ਤੋਂ ਬਾਅਦ ਰੋਂਦੇ ਹਨ ਠੀਕ ਉਸੇ ਤਰ੍ਹਾਂ ਹੋਸ਼ ’ਚ ਆਉਣ ਤੋਂ ਬਾਅਦ ਸਾਡਾ ਬੱਚਾ ਰੋਇਆ ਉਸ ਸਮੇਂ ਆਈਸੀਯੂ ’ਚ ਸੀ ਅਸੀਂ ਭੱਜ ਕੇ ਆਈਸੀਯੂ ’ਚ ਗਏ ਡਾਕਟਰਾਂ ਅਤੇ ਨਰਸਾਂ ਨੇ ਸਾਨੂੰ ਵਧਾਈਆਂ ਦਿੱਤੀਆਂ, ਠੀਕ ਓਵੇ, ਜਿਵੇਂ ਬੱਚੇ ਦੇ ਜਨਮ ’ਤੇ ਵਧਾਈਆਂ ਮਿਲਦੀਆਂ ਹਨ।
ਡਾਕਟਰਾਂ ਨੇ ਵੀ ਸਾਨੂੰ ਇਹ ਕਿਹਾ ਕਿ ਬੱਚੇ ਦਾ ਦੁਬਾਰਾ ਜਨਮ ਹੋਇਆ ਹੈ ਗਿਆਰਾਂ ਦਿਨਾਂ ਬਾਅਦ ਬੱਚੇ ਨੂੰ ਛੁੱਟੀ ਮਿਲ ਗਈ ਅਤੇ ਅਸੀਂ ਘਰ ਆ ਗਏ ਉਸ ਤੋਂ ਬਾਅਦ ਅਸੀਂ ਬੱਚੇ ਨੂੰ ਡੇਰਾ ਸੱਚਾ ਸੌਦਾ ਦਰਬਾਰ ’ਚ ਲੈ ਗਏ ਪੂਜਨੀਕ ਪਿਤਾ ਜੀ ਨੇ ਬੱਚੇ ਨੂੰ ਪੁਨਰ ਜਨਮ ਬਖ਼ਸਿਆ, ਪਿਆਰੇ ਸਤਿਗੁਰੂ ਜੀ ਦਾ ਅਸੀਂ ਸ਼ੁਕਰੀਆ ਅਦਾ ਕੀਤਾ।
ਪੂਜਨੀਕ ਪਿਤਾ ਜੀ ਦੇ ਪਵਿੱਤਰ ਬਚਨਾਂ ਅਨੁਸਾਰ ਬੱਚੇ ਨੂੰ ਬਿਮਾਰੀ ਵਾਲਾ ਪ੍ਰਸ਼ਾਦ ਦਿੱਤਾ ਗਿਆ ਪ੍ਰਸ਼ਾਦ ਬੂੰਦੀ ਦਾ ਸੀ, ਜਦੋਂਕਿ ਬੱਚੇ ਨੂੰ ਤਰਲ ਪਦਾਰਥ ਦੁੱਧ, ਜੂਸ ਆਦਿ ਖੁਰਾਕ ਪਾਈਪ ਦੁਆਰਾ ਦਿੱਤਾ ਜਾ ਰਿਹਾ ਸੀ ਨਵ-ਜੰਮੇ ਬੱਚੇ ਵਾਂਗ ਮੂੰਹ ਦੁਆਰਾ ਖਾਣਾ-ਪੀਣਾ ਭੁੱਲ ਹੀ ਗਿਆ ਸੀ ਅਸੀਂ ਪ੍ਰਸ਼ਾਦ ਬੂੰਦੀ ਦਾ ਪਹਿਲਾਂ ਇੱਕ ਦਾਣਾ ਉਸ ਦੇ ਮੂੰਹ ਨਾਲ ਲਾਇਆ ਕਿ ਪਤਾ ਨਹੀਂ ਖਾਏਗਾ ਕਿ ਨਹੀਂ ਪਰ ਪਿਆਰੇ ਸਤਿਗੁਰ ਦਾਤਾ ਜੀ ਦੀ ਰਹਿਮਤ ਦਾ ਪ੍ਰਤੱਖ ਕਮਾਲ ਕਿ ਬੱਚਾ ਪ੍ਰਸ਼ਾਦ ਦਾ ਉਹ ਦਾਣਾ ਹੌਲੀ-ਹੌਲੀ ਚੱੱਬਣ ਲੱਗਾ ਅਤੇ ਇਹ ਦੇਖ ਕੇ ਅਸੀਂ ਹੋਰ ਵੀ ਬਹੁਤ ਖੁਸ਼ ਹੋਏ ਅਤੇ ਘਰ ਪਹੁੰਚਦੇ ਹੀ ਪੂਜਨੀਕ ਪਿਤਾ ਜੀ ਦੁਆਰਾ ਦਿੱਤਾ ਸਾਰਾ ਪ੍ਰਸ਼ਾਦ ਬੱਚੇ ਨੇ ਚੰਗੀ ਤਰ੍ਹਾਂ ਚਬਾ-ਚਬਾ ਕੇ ਖਾ ਲਿਆ ਅਤੇ ਇਸ ਤਰ੍ਹਾਂ ਕੁਝ ਦਿਨਾਂ ਬਾਅਦ ਖੁਰਾਕ ਵਾਲੀ ਉਹ ਪਾਈਪ ਵੀ ਡਾਕਟਰਾਂ ਨੇ ਉਤਾਰ ਦਿੱਤੀ।
ਬਿਲਕੁਲ ਨਵ-ਜੰਮੇ ਬੱਚੇ ਵਾਂਗ ਅਸੀਂ ਉਸ ਨੂੰ ਬੈਠਣਾ ਸਿਖਾਇਆ ਕੁਝ ਮਹੀਨਿਆਂ ਬਾਅਦ ਉਹ ਆਪਣੇ-ਆਪ ਮੰਜੇ ਤੋਂ ਥੱਲੇ ਉੱਤਰਨ ਲੱਗਾ, ਆਪਣੇ-ਆਪ ਹੌਲੀ-ਹੌਲੀ ਗੋਡਿਆਂ ’ਤੇ ਰਿੜ੍ਹਨ ਲੱਗਾ ਕਦੇ ਮੰਜੇ ਨੂੰ ਫੜ੍ਹ ਕੇ ਖੜ੍ਹਾ ਹੋ ਜਾਂਦਾ ਤੇ ਕਦੇ ਉਸ ਦੇ ਸਹਾਰੇ ਕਦਮ ਦੋ ਕਦਮ ਤੁਰ ਵੀ ਲੈਂਦਾ ਕਦੇ-ਕਦੇ ਅਸੀਂ ਵੀ ਉਸ ਨੂੰ ਹੱਥ ਫੜ੍ਹ ਕੇ ਦੋ-ਚਾਰ ਕਦਮ ਚਲਾਉਂਦੇ ਲਗਭਗ ਇੱਕ ਸਾਲ ਬਾਅਦ ਬੱਚੇ ਨੇ ਹੌਲੀ-ਹੌਲੀ ਮੰਮੀ-ਪਾਪਾ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਪਿਆਰੇ ਸਤਿਗੁਰੂ ਦਾਤਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਮੇਰੇ ਸੱਚੇ ਰਹਿਬਰ ਦੀ ਸਾਡੇ ’ਤੇ ਅਜਿਹੀ ਰਹਿਮਤ ਹੋਈ, ਮੇਰਾ ਉਹੀ ਬੇਟਾ ਅੱਜ ਦਸਵੀਂ ਕਲਾਸ ’ਚ ਪੜ੍ਹ ਰਿਹਾ ਹੈ।
ਸੱਚੇ ਪਰਵਰਦਿਗਾਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਮੇਰੇ ਮਾਲਿਕ ਨੇ ਮੇਰੇ ਬੱਚੇ ਅਤੇ ਸਾਡੇ ਪੂਰੇ ਪਰਿਵਾਰ ’ਤੇ ਆਪਣੀ ਦਇਆ-ਮਿਹਰ ਰਹਿਮ ਭਰਿਆ ਹੱਥ ਰੱਖ ਕੇ ਸਾਡੇ ਬੱਚੇ ਨੂੰ ਮੌਤ ਦੇ ਮੂੰਹ ’ਚੋਂ ਕੱਢ ਕੇ ਮੁੜ ਤੋਂ ਜਨਮ ਦਿੱਤਾ ਉਪਰੋਕਤ ਅਨੁਸਾਰ ਸਭ ਕੁਝ ਨਵ-ਜੰਮੇ ਬੱਚੇ ਵਾਂਗ ਹੀ ਹੋਇਆ ਸਾਡਾ ਬੱਚਾ ਸਹੀ-ਸਲਾਮਤ ਸਾਡੀ ਝੋਲੀ ਪਾਇਆ ਸਾਡਾ ਇੱਕ-ਇੱਕ ਸੁਆਸ ਆਪਣੇ ਸਤਿਗੁਰੂ ਅਤੇ ਰਾਮ-ਨਾਮ ਦੀ ਸੇਵਾ ’ਚ ਲੱਗ ਜਾਵੇ, ਅਸੀਂ ਹਮੇਸ਼ਾ ਆਪਣੇ ਮੁਰਸ਼ਿਦ ਦੇ ਦਰ ਨਾਲ ਜੁੜੇ ਰਹੀਏ ਇਹੀ ਆਪਣੇ ਦਾਤਾ ਪਿਆਰੇ ਦੀ ਹਜ਼ੂਰੀ ’ਚ ਸਾਡੀ ਅਰਦਾਸ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ