ਇੱਕ ਵਿਦੇਸ਼ੀ ਨੂੰ ਅਪਰਾਧੀ ਸਮਝ ਕੇ ਜਦੋਂ ਰਾਜੇ ਨੇ ਫਾਂਸੀ ਦਾ ਹੁਕਮ ਸੁਣਾਇਆ ਤਾਂ ਉਸ ਨੇ ਅਪਸ਼ਬਦ ਕਹਿੰਦੇ ਹੋਏ ਰਾਜੇ ਦੇ ਵਿਨਾਸ਼ ਦੀ ਕਾਮਨਾ ਕੀਤੀ। ਰਾਜੇ ਨੇ ਆਪਣੇ ਮੰਤਰੀ ਤੋਂ, ਜੋ ਕਈ ਭਾਸ਼ਾਵਾਂ ਦਾ ਜਾਣਕਾਰ ਸੀ, ਪੁੱਛਿਆ, ਇਹ ਕੀ ਕਹਿ ਰਿਹਾ ਹੈ? ਮੰਤਰੀ ਨੇ ਕਿਹਾ, ‘‘ਮਹਾਰਾਜ’ ਤੁਹਾਨੂੰ ਦੁਆਵਾਂ ਦਿੰਦੇ ਹੋਏ ਕਹਿ ਰਿਹਾ ਹੈ, ਕਿ ਤੁਸੀਂ ਹਜ਼ਾਰ ਸਾਲ ਤੱਕ ਜੀਓ’’ ਰਾਜਾ ਇਹ ਸੁਣ ਕੇ ਬਹੁਤ ਖੁਸ਼ ਹੋਇਆ, ਪਰੰਤੂ ਇੱਕ ਹੋਰ ਮੰਤਰੀ ਨੇ, ਜੋ ਪਹਿਲੇ ਮੰਤਰੀ ਨਾਲ ਨਫ਼ਰਤ ਕਰਦਾ ਸੀ, ਨੇ ਕਿਹਾ, ‘‘ਮਹਾਰਾਜ! ਇਹ ਤਾਂ ਤੁਹਾਨੂੰ ਗਾਲ੍ਹਾਂ ਕੱਢ ਰਿਹਾ ਹੈ’’ ਉਹ ਦੂਜਾ ਮੰਤਰੀ ਵੀ ਕਈ ਭਾਸ਼ਾਵਾਂ ਜਾਣਦਾ ਸੀ। (Jealousy)
ਰਾਜੇ ਨੇ ਪਹਿਲੇ ਮੰਤਰੀ ਨਾਲ ਗੱਲ ਕਰਕੇ ਸੱਚ ਪਤਾ ਲਾਉਣ ਦੀ ਕੋਸ਼ਿਸ਼ ਕੀਤੀ, ਤਾਂ ਉਹ ਬੋਲਿਆ, ‘‘ਹਾਂ ਮਹਾਰਾਜ! ਇਹ ਸੱਚ ਹੈ ਕਿ ਇਸ ਅਪਰਾਧੀ ਨੇ ਤੁਹਾਨੂੰ ਗਾਲ੍ਹਾਂ ਦਿੱਤੀਆਂ ਹਨ ਤੇ ਮੈਂ ਤੁਹਾਨੂੰ ਝੂਠ ਕਿਹਾ ਸੀ’’ ਰਾਜਾ ਸਮਝਦਾਰ ਸੀ, ਉਸ ਨੇ ਕਿਹਾ, ‘‘ਮਾਨਵ ਧਰਮ ਨੂੰ ਸਰਵਉੱਤਮ ਮੰਨਦੇ ਹੋਏ ਤੂੰ ਰਾਜ ਧਰਮ ਨੂੰ ਪਿੱਛੇ ਰੱਖਿਆ। ਮੈਂ ਤੇਰੇ ਤੋਂ ਬੇਹੱਦ ਖੁਸ਼ ਹਾਂ’’ ਫਿਰ ਰਾਜੇ ਨੇ ਵਿਦੇਸ਼ੀ ਤੇ ਦੂਜੇ ਮੰਤਰੀ ਵੱਲ ਦੇਖਿਆ ਅਤੇ ਕਿਹਾ, ‘‘ਮੈਂ ਤੈਨੂੰ ਆਜ਼ਾਦ ਕਰਦਾ ਹਾਂ ਨਿਰਦੋਸ਼ ਹੋਣ ਕਾਰਨ ਹੀ ਤੈਨੂੰ ਇੰਨਾ ਜ਼ਿਆਦਾ ਗੁੱਸਾ ਆਇਆ ਕਿ ਤੂੰ ਰਾਜੇ ਨੂੰ ਗਾਲ੍ਹਾਂ ਦਿੱਤੀਆਂ ਅਤੇ ਦੂਜੇ ਮੰਤਰੀ ਨੇ ਸੱਚ ਇਸ ਲਈ ਕਿਹਾ, ਕਿਉਂਕਿ ਉਹ ਪਹਿਲਾਂ ਤੋਂ ਹੀ ਮੰਤਰੀ ਨਾਲ ਈਰਖਾ ਕਰਦਾ ਸੀ। ਅਜਿਹੇ ਲੋਕ ਮੇਰੇ ਰਾਜ ’ਚ ਰਹਿਣ ਲਾਇਕ ਨਹੀਂ ਹਨ। ਇਸ ਕਰਕੇ ਇਸ ਮੰਤਰੀ ਨੂੰ ਦੇਸ਼ ਨਿਕਾਲਾ ਦਿੱਤਾ ਜਾਂਦਾ ਹੈ। ਦੂਜਿਆਂ ਦੀ ਨਿੰਦਿਆ ਕਰਨ ਦੀ ਪ੍ਰਕਿਰਿਆ ’ਚ ਹੋਰਾਂ ਦੀ ਹਾਨੀ ਹੋਣ ਦੇ ਨਾਲ-ਨਾਲ ਖੁਦ ਨੂੰ ਵੀ ਨੁਕਸਾਨ ਹੀ ਹੁੰਦਾ ਹੈ’’। (Jealousy)