ਸਮਾਜ ਨੂੰ ਬਚਾਉਣਗੇ ਪੂਜਨੀਕ ਗੁਰੂ ਜੀ | Saint Dr. MSG

Saint-Dr-MSG

ਵਿਦੇਸ਼ਾਂ ਤੋਂ ਪਰਤ ਰਹੇ ਲੋਕ ਇੱਕ ਸਾਂਝੀ ਗੱਲ ਕਹਿੰਦੇ ਹਨ ਕਿ ਉੱਥੇ ਪੈਸੇ, ਸਿਸਟਮ ਦੀ ਕੋਈ ਕਮੀ ਨਹੀਂ ਪਰ ਜੀਅ ਨਹੀਂ ਲੱਗਦਾ। ਉਨ੍ਹਾਂ ਦਾ ਕਹਿਣ ਦਾ ਭਾਵ ਆਪਣੇ ਦੇਸ਼ ਅੰਦਰ ਜੋ ਅਪਣਾਪਣ, ਪਰਿਵਾਰ ਦਾ ਮਿਲ ਕੇ ਬੈਠਣਾ, ਮੇਲ-ਮਿਲਾਪ ਹੈ ਉਹ ਵਿਦੇਸ਼ਾਂ ’ਚ ਨਹੀਂ ਹੈ। ਆਪਸੀ ਪਿਆਰ, ਸਤਿਕਾਰ ਤੇ ਰਿਸ਼ਤਿਆਂ ਪ੍ਰਤੀ ਭਾਵਨਾ ਵਿਦੇਸ਼ਾਂ ’ਚ ਅਲੋਪ ਹੋ ਚੁੱਕੀ ਹੈ ਤੇ ਇੱਧਰ ਦੇਸ਼ ਅੰਦਰ ਲਗਾਤਾਰ ਕਮਜ਼ੋਰ ਹੋ ਰਹੀ ਹੈ। ਦਰਅਸਲ ਪੱਛਮੀ ਸੰਸਕ੍ਰਿਤੀ ਤੇ ਆਰਥਿਕ ਤਬਦੀਲੀਆਂ ਨੇ ਭਾਰਤੀ ਸੰਸਕ੍ਰਿਤੀ ਨੂੰ ਕਮਜ਼ੋਰ ਕਰ ਕੀਤਾ ਹੈ ਭਾਰਤੀ ਸੰਸਕ੍ਰਿਤੀ ਮਹਾਨ ਹੈ ਜਿਸ ਨੂੰ ਜਿੰਦਾ ਰੱਖਣਾ ਜ਼ਰੂਰੀ ਹੈ।

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG) ਨੇ ਇਸੇ ਸੰਸਕ੍ਰਿਤੀ ਨੂੰ ਬਚਾਉਣ ਲਈ ਵੱਡੇ ਪੱਧਰ ’ਤੇ ਮੁਹਿੰਮ ਚਲਾਈ ਹੈ। ਆਪ ਜੀ ਦੀ ਪ੍ਰੇਰਨਾ ਨਾਲ ਕਰੋੜਾਂ ਲੋਕਾਂ ਨੇ ਆਪਣੀ ਜੀਵਨਸ਼ੈਲੀ ਨੂੰ ਬਦਲਿਆ ਹੈ ਅਤੇ ਪਰਿਵਾਰਾਂ ’ਚ ਰੌਣਕਾਂ ਪਰਤੀਆਂ ਹਨ। ਪਿਛਲੇ ਦਸ ਸਾਲਾਂ ’ਚ ਸਮਾਰਟ ਫੋਨਾਂ ਨੇ ਲੋਕਾਂ ਨੂੰ ਨਿੱਜੀ ਜ਼ਿੰਦਗੀ ਤੱਕ ਇੰਨਾ ਸੀਮਤ ਕਰ ਦਿੱਤਾ ਸੀ ਕਿ ਘਰ ’ਚ ਪੰਜ-ਸੱਤ ਜੀਅ ਹੋਣ ਦੇ ਬਾਵਜ਼ੂਦ ਖਾਮੋਸ਼ੀ ਛਾਈ ਹੋਈ ਸੀ। ਹਰ ਜੀਅ ਆਪਣੇ-ਆਪਣੇ ਮੋਬਾਇਲ ਫੋਨ ’ਤੇ ਉਂਗਲਾਂ ਮਾਰਨ ’ਚ ਮਸਤ ਸੀ।

ਕੋਈ ਵੀਡੀਓ ਵੇਖ ਰਿਹਾ ਸੀ ਤੇ ਕੋਈ ਗੇਮ ਖੇਡ ਰਿਹਾ ਸੀ। ਜੇਕਰ ਕੋਈ ਬਜ਼ੁਰਗ ਫੋਨ ਤੋਂ ਬਿਨਾ ਸੀ ਤਾਂ ਉਹ ਕਿਸੇ ਨੂੰ ਬੁਲਾਉਣ ਦੀ ਹਿੰਮਤ ਨਹੀਂ ਸੀ ਕਰਦਾ। ਪੂਜਨੀਕ ਗੁਰੂ ਜੀ ਨੇ ਸ਼ਰਧਾਲੂਆਂ ਨੂੰ ਸ਼ਾਮ 7:00 ਵਜੇ ਤੋਂ ਰਾਤ 9:00 ਵਜੇ ਤੱਕ ਫੋਨ ਨਾ ਚਲਾਉਣ ਦਾ ਪ੍ਰਣ ਦਿਵਾ ਕੇ ਪਰਿਵਾਰਾਂ ’ਚ ਰੌਣਕ ਲਿਆਂਦੀ ਹੈ। ਇਸੇ ਤਰ੍ਹਾਂ ਆਪ ਜੀ ਨੇ ਬੱਚਿਆਂ ਨੂੰ ਸਵੇਰੇ ਮਾਪਿਆਂ ਦੇ ਪੈਰੀਂ ਹੱਥ ਲਾਉਣ ਤੇ ਹਫ਼ਤੇ ’ਚ ਇੱਕ ਦਿਨ ਇਕੱਠੇ ਬੈਠ ਕੇ ਖਾਣਾ ਖਾਣ ਦੇ ਬਚਨ ਫ਼ਰਮਾਏ ਹਨ। ਇਹ ਅਸਲ ਤੇ ਪੁਰਾਤਨ ਭਾਰਤ ਦੀ ਤਸਵੀਰ ਹੈ। ਇਹ ਸਾਰੇ ਸੰਕਲਪ ਸਮਾਜਿਕ ਤਬਦੀਲੀ ਦੇ ਗਵਾਹ ਬਣਨਗੇ ਅਸਲ ’ਚ ਆਧੁਨਿਕਤਾਵਾਦੀ ਜੀਵਨਸ਼ੈਲੀ ਨੇ ਮਨੁੱਖ ਨੂੰ ਸਿਰਫ਼ ਖਪਤਕਾਰ ਜਾਂ ਮਸ਼ੀਨ ਬਣਾ ਕੇ ਰੱਖ ਦਿੱਤਾ ਜੋ ਨਿੱਜੀ ਜ਼ਿੰਦਗੀ ਤੋਂ ਅੱਗੇ ਸਮਾਜ ਜਾਂ ਪਰਿਵਾਰ ਤੋਂ ਟੁੱਟ ਰਿਹਾ ਹੈ।

ਮਾਪਿਆਂ ਦਾ ਪ੍ਰੇਮ-ਪਿਆਰ ਦਾਦਾ-ਦਾਦੀ ਦਾ ਪੋਤੇ-ਪੋਤੀਆਂ ਨਾ ਮੋਹ-ਪਿਆਰ

ਵਿਅਕਤੀਵਾਦੀ ਜੀਵਨਸ਼ੈਲੀ ਕਈ ਗੁੰਝਲਦਾਰ ਸਮੱਸਿਆਵਾਂ ਨੂੰ ਜਨਮ ਦਿੰਦੀ ਹੈ। ਇਕੱਲਾ ਰਹਿ ਗਿਆ ਮਨੁੱਖ ਤਣਾਅਗ੍ਰਸਤ ਹੋ ਕੇ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਇਹ ਸਮੱਸਿਆਵਾਂ ਅੱਗੇ ਖੁਦਕੁਸ਼ੀ ਵਰਗੇ ਮਾੜੇ ਰੁਝਾਨ ਨੂੰ ਜਨਮ ਦਿੰਦੀਆਂ ਹਨ। ਦੂਜੇ ਪਾਸੇ ਭਾਰਤੀ ਜੀਵਨ ਮੁੱਲ ਜ਼ਿੰਦਗੀ ਨੂੰ ਪ੍ਰਫੁੱਲਿਤ ਕਰਨ ਵਾਲੇ ਸਨ ਬੱਚਿਆਂ ਤੇ ਮਾਪਿਆਂ ਦਾ ਪ੍ਰੇਮ-ਪਿਆਰ ਦਾਦਾ-ਦਾਦੀ ਦਾ ਪੋਤੇ-ਪੋਤੀਆਂ ਨਾ ਮੋਹ-ਪਿਆਰ ਬੁਢਾਪੇ ਨੂੰ ਸਕੂਨ ਨਾਲ ਭਰ ਦਿੰਦਾ ਸੀ ਹਰ ਦੁੱਖ-ਸੁੱਖ ਅੰਦਰ ਵੀ ਜ਼ਿੰਦਗੀ ਭਰੀ-ਭਰੀ ਤੇ ਚੜ੍ਹਦੀ ਕਲਾ ਵਾਲੀ ਹੁੰਦੀ ਸੀ। ਕਿਉਂਕਿ ਪਰਿਵਾਰ ਸੀ ਨਾ ਕਿ ਕੋਈ ਇਕੱਲਾ ਬੱਚੇ ਬੁੱਢੇ ਮਾਪਿਆਂ ਦੀ ਸੰਭਾਲ ਕਰਦੇ ਸਨ ਪਰ ਅਧੁਨਿਕਤਾਵਾਦੀ ਤੇ ਵਿਅਕਤੀਵਾਦੀ ਸੋਚ ਨੇ ਬੁਢਾਪੇ ਨੂੰ ਬੇਵੱਸ, ਨੀਰਸ, ਕਮਜ਼ੋਰ ਤੇ ਬਦਹਾਲ ਕਰ ਦਿੱਤਾ। (Saint Dr. MSG)

ਇਸ ਬਦਹਾਲੀ ’ਚੋਂ ਅਨਾਥ ਬਿਰਧ ਆਸ਼ਰਮਾਂ ਨੇ ਜਨਮ ਲਿਆ ਬਜ਼ੁਰਗਾਂ ਦਾ ਅਨਾਥ ਹੋਣਾ ਸੰਸਕ੍ਰਿਤੀ ’ਚ ਆਏ ਵਿਗਾੜਾਂ ਦਾ ਹੀ ਨਤੀਜਾ ਹੈ। ਪੂਜਨੀਕ ਗੁਰੂ ਜੀ ਦਾ ਸਮਾਜ ਸ਼ਾਸਤਰੀ ਤੇ ਮਾਨਵਤਾਵਾਦੀ ਨਜ਼ਰੀਆ ਸਮਾਜ ਨੂੰ ਫਿਰ ਆਪਣੀ ਖੁਸ਼ਹਾਲ ਤੇ ਸੁਨਹਿਰੀ ਸੰਸਕ੍ਰਿਤੀ ਨਾਲ ਜੋੜ ਰਿਹਾ ਹੈ। ਗੁਰੂ ਜੀ ਦੀ ਮੁਹਿੰਮ ਸਵਾਗਤਯੋਗ ਤੇ ਦੇਸ਼ ਲਈ ਖੁਸ਼ਕਿਸਮਤੀ ਵਾਲੀ ਗੱਲ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।