ਜ਼ਿੰਦਗੀ ਦੀ ਦੁਹਾਈ ਮੰਗ ਰਹੇ ਵਿਅਕਤੀ ਲਈ ਕਿਸੇ ਨੇ ਨਹੀਂ ਰੋਕਿਆ ਵਾਹਨ, ਸੇਵਾਦਾਰਾਂ ਨੇ ਵਿਖਾਈ ਹਿੰਮਤ

Road Accident : ਸੇਵਾਦਾਰਾਂ ਨੇ ਸੜਕ ਹਾਦਸੇ ’ਚ ਜ਼ਖਮੀ ਦੀ ਕੀਤੀ ਸੰਭਾਲ

  • ਟਰੈਕਟਰ-ਟਰਾਲੀ ਹੇਠਾਂ ਦੱਬੇ ਪਏ ਵਿਅਕਤੀ ਨੂੰ ਸੇਵਾਦਾਰਾਂ ਨੇ ਕੱਢਿਆ ਬਾਹਰ

(ਸੱਚ ਕਹੂੰ ਨਿਊਜ਼) ਮਾਨਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਇੱਕ ਸੜਕ ਹਾਦਸੇ (Road Accident) ਦੇ ਜ਼ਖਮੀ ਦੀ ਸਾਂਭ-ਸੰਭਾਲ ਕਰਕੇ ਹਸਪਤਾਲ ਪਹੁੰਚਾਉਣ ’ਚ ਮੱਦਦ ਕਰਕੇ ਇਨਸਾਨੀਅਤ ਦਾ ਫਰਜ਼ ਨਿਭਾਇਆ ਹੈ।


ਮਾਨਸਾ : ਸੜਕ ਹਾਦਸੇ ਦੌਰਾਨ ਪਲਟੇ ਟਰੈਕਟਰ ਨੂੰ ਚੁੱਕ ਕੇ ਹੇਠਾਂ ਦਬੇ ਵਿਅਕਤੀ ਨੂੰ ਬਾਹਰ ਕੱਢਦੇ ਹੋਏ ਸੇਵਾਦਾਰ ਤਸਵੀਰ : ਸੱਚ ਕਹੂੰ ਨਿਊਜ਼

ਖੂਨਦਾਨ ਸੰਮਤੀ ਬਲਾਕ ਮਾਨਸਾ ਦੇ ਜਿੰਮੇਵਾਰ ਸੇਵਾਦਾਰ ਰੋਮੀ ਇੰਸਾਂ ਨੇ ਦੱਸਿਆ ਕਿ ਯੂਪੀ ਦਰਬਾਰ ’ਚੋਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸਥਾਪਨਾ ਦਿਵਸ ਦੇ ਸਬੰਧ ’ਚ ਪਿਛਲੇ ਦਿਨਾਂ ਦੌਰਾਨ ਹੋਏ ਖੇਡ ਮੁਕਾਬਲਿਆਂ ’ਚ ਹਿੱਸਾ ਲੈ ਕੇ ਵਾਪਿਸ ਆ ਰਹੇ ਸੀ ਇਸੇ ਦੌਰਾਨ ਰਸਤੇ ’ਚ ਫਤਿਹਾਬਾਦ ਰੋਡ ’ਤੇ ਰਾਤ ਨੂੰ ਕਰੀਬ 2:30 ਵਜੇ ਟ੍ਰੈਕਟਰ-ਟਰਾਲੀ ਪਲਟੇ ਪਏ ਸੀ ਸੇਵਾਦਾਰਾਂ ਨੇ ਆਪਣੀ ਬੱਸ ਰੋਕ ਕੇ ਦੇਖਿਆ ਤਾਂ ਇੱਕ ਵਿਅਕਤੀ ਟ੍ਰੈਕਟਰ ਹੇਠਾਂ ਦੱਬਿਆ ਪਿਆ ਸੀ ਉਨ੍ਹਾਂ ਦੱਸਿਆ ਕਿ ਸੇਵਾਦਾਰਾਂ ਨੇ ਟਰੈਕਟਰ ਚੁੱਕ ਕੇ ਹੇਠਾਂ ਦੱਬੇ ਵਿਅਕਤੀ ਨੂੰ ਬਾਹਰ ਕੱਢਿਆ ਗਿਆ ਸੇਵਾਦਾਰਾਂ ਨੇ ਤੁਰੰਤ ਐਂਬੂਲੈਂਸ ਨੂੰ ਫੋਨ ਕਰਕੇ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।