
Rajindra Hospital Patiala News: ਮਿਰਤਕ ਬੱਚੇ ਨੂੰ ਦਿੱਤਾ ਸੀ ਮਾਂ ਨੇ ਜਨਮ, ਪਤੀ-ਪਤਨੀ ਨੇ ਹਸਪਤਾਲ ਦੇ ਕੂੜੇਦਾਨ ‘ਚ ਸੁੱਟਿਆ
- ਕੂੜੇਦਾਨ ਖਾਲੀ ਕਰਨ ਤੋਂ ਬਾਅਦ ਕੁੱਤਿਆਂ ਦੇ ਹੱਥੇ ਚੜਿਆ ਬੱਚਾ | Rajindra Hospital Patiala News
Rajindra Hospital Patiala News: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਇਨਸਾਨੀਅਤ ਨੂੰ ਸ਼ਰਮਸਾਰ ਕਰਦੇ ਮਾਮਲੇ ਦਾ ਆਖਰ ਸੱਚ ਬਾਹਰ ਆ ਗਿਆ ਹੈ ਅਤੇ ਪੁਲਿਸ ਵੱਲੋਂ ਨਵਜੰਮੇ ਬੱਚੇ ਦੇ ਕੱਟੇ ਹੋਏ ਸਿਰ ਦੇ ਮਾਮਲੇ ਵਿੱਚ ਉਸ ਬੱਚੇ ਦੇ ਪਿਤਾ ਨੂੰ ਗਿਰਫਤਾਰ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਗਿਰਧਾਰੀ ਲਾਲ ਵੱਲੋਂ ਆਪਣੀ ਪਤਨੀ ਤਾਰਾ ਵਤੀ ਨੂ ਰਜਿੰਦਰਾ ਹਸਪਤਾਲ ਵਿਖੇ ਡਿਲੀਵਰੀ ਲਈ ਦਾਖਲ ਕਰਵਾਇਆ ਸੀ ।
Read Also : ਪਹਿਲੀ ਸਤੰਬਰ ਤੋਂ ਬਦਲਣਗੇ ਕਈ ਨਿਯਮ, ਤੁਹਾਡੀ ਜੇਬ੍ਹ ’ਤੇ ਇਸ ਤਰ੍ਹਾਂ ਪਵੇਗਾ ਅਸਰ
ਇਸ ਦੌਰਾਨ ਉਸ ਉਸ ਦੀ ਪਤਨੀ ਵੱਲੋਂ ਮ੍ਰਿਤਕ ਬੱਚੇ ਨੂੰ ਜਨਮ ਦਿੱਤਾ ਗਿਆ। ਇਹਨਾਂ ਦੋਵਾਂ ਪਤੀ ਪਤਨੀ ਵੱਲੋਂ ਉਕਤ ਮਿਰਤਕ ਬੱਚੇ ਦਾ ਰੀਤੀ ਰਿਵਾਜਾਂ ਨਾਲ ਕਿਰਿਆ ਕਰਮ ਕਰਨ ਦੀ ਥਾਂ ਆਰਥਿਕ ਕਮਜ਼ੋਰੀ ਦੇ ਚਲਦਿਆਂ ਬੱਚੇ ਨੂੰ ਪੋਲੀਥੀਨ ਵਿੱਚ ਲਪੇਟ ਕੇ ਰਜਿੰਦਰਾ ਹਸਪਤਾਲ ਦੇ ਕੂੜੇਦਾਨ ਵਿੱਚ ਸੁੱਟ ਦਿੱਤਾ ਗਿਆ। ਇਸ ਦੌਰਾਨ ਜਦੋਂ ਕੂੜੇਦਾਨ ਨੂੰ ਖਾਲੀ ਕਰ ਦਿੱਤਾ ਗਿਆ ਉਕਤ ਬੱਚੇ ਦੀ ਇਹ ਹਾਲਤ ਹੋਈ। ਉਹਨਾਂ ਦੱਸਿਆ ਕਿ ਪੁਲਿਸ ਟੀਮਾਂ ਵੱਲੋਂ ਸਾਰੀ ਰਾਤ ਸੀਸੀਟੀਵੀ ਕੈਮਰੇ ਫਰੋਲਦਿਆਂ ਇਸ ਮਾਮਲੇ ਨੂੰ ਹੱਲ ਕੀਤਾ ਗਿਆ। ਉਨਾਂ ਕਿਹਾ ਕਿ ਮ੍ਰਿਤਕ ਬੱਚੇ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।