ਰਾਜਸਥਾਨ ’ਚ ਦੋ ਗੇੜਾਂ ’ਚ 19 ਅਤੇ 26 ਅਪਰੈਲ ਨੂੰ ਹੋਵੇਗੀ ਵੋਟਿੰਗ | Lok Sabha Election 2024
ਜੈਪੁਰ (ਏਜੰਸੀ)। ਰਾਜਸਥਾਨ ’ਚ ਦੋ ਗੇੜਾਂ ’ਚ ਲੋਕ ਸਭਾ ਚੋਣਾਂ 19 ਅਤੇ 26 ਅਪਰੈਲ ਨੂੰ ਹੋਣ ਵਾਲੀਆਂ ਹਨ ਜਿਨ੍ਹਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਭਜਨ ਲਾਲ ਸ਼ਰਮਾ, ਲੋਕ ਸਭਾ ਪ੍ਰਧਾਨ ਓਮ ਬਿਰਲਾ, ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਵਸੁੰਧਰਾ ਰਾਜੇ, ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਈਲਟ , ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੀਪੀ ਜੋਸ਼ੀ, ਕਾਂਗਰਸ ਦੇ ਸੂਬਾ ਪ੍ਰਧਾਨ ਗੋਬਿੰਦ ਸਿੰਘ ਡੋਟਾਸਰਾ ਸਮੇਤ ਚਾਰ ਹੋਰ ਕੇਂਦਰੀ ਮੰਤਰੀਆਂ, ਕਈ ਸਾਬਕਾ ਮੰਤਰੀਆਂ, ਵਿਧਾਇਕ ਅਤੇ ਸਾਬਕਾ ਵਿਧਾਇਕਾਂ ਸਮੇਤ ਕਈ ਲੋਕਾਂ ਲਈ ਚੋਣਾਂ ਵੱਕਾਰ ਦਾ ਸੁਆਲ ਬਣਾਈਆਂ ਹੋਈਆਂ ਹਨ। (Lok Sabha Election 2024)
ਇਸ ਤਰ੍ਹਾਂ ਸੂਬੇ ’ਚ ਇਸ ਚੋਣਾਂ ’ਚ ਅੱਧੀ ਦਰਜ਼ਨ ਤੋਂ ਜ਼ਿਆਦਾ ਸਾਂਸਦਾਂ, ਐਨਾ ਹੀ ਸਾਬਕਾ ਸਾਂਸਦ ਅਤੇ ਸੂਬੇ ਦੇ ਸਾਬਕਾ ਮੰਤਰੀਆਂ, ਕਰੀਬ ਅੱਧੀ ਦਰਜ਼ਨ ਵਿਧਾਇਕ ਅਤੇ ਸਾਬਕਾ ਵਿਧਾਇਕਾਂ, ਪੈਰਾਲੰਪਿਕ ਜੇਤੂ ਸਾਬਕਾ ਅਧਿਕਾਰੀ ਅਤੇ ਉਦਯੋਗਪਤੀਆਂ ਦੀ ਵੀ ਚੋਣਾਂ ’ਚ ਸਾਖ ਦਾਅ ’ਤੇ ਹੈ। ਚੋਣਾਂ ’ਚ ਭਾਜਪਾ ਦੇ 25 ਕਾਂਗਰਸ ਦੇ 23, ਬਹੁਜਨ ਸਮਾਜਵਾਦੀ ਪਾਰਟੀ ਦੇ 25, ਰਾਸ਼ਟਰੀ ਲੋਕਤੰਤਰਿਕ ਪਾਰਟੀ ਅਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ ਦਾ ਇੱਕ-ਇੱਕ ਉਮੀਦਵਾਰ , ਹੋਰ ਕਈ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਅਤੇ ਅਜ਼ਾਦ ਉਮੀਦਵਾਰਾਂ ਸਮੇਤ ਕੁੱਲ 266 ਉਮੀਦਵਾਰ ਚੋਣ ਮੈਦਾਨ ’ਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਪਹਿਲੇ ਗੇੜ ’ਚ 12 ਲੋਕ ਸਭਾ ਹਲਕਿਆਂ ’ਚ 114 ਅਤੇ ਦੂਜੇ ਗੇੜ ’ਚ 13 ਲੋਕ ਸਭਾ ਹਲਕਿਆਂ ’ਚ 152 ਉਮੀਦਵਾਰ ਚੋਣ ਮੈਦਾਨ ’ਚ ਹਨ। (Lok Sabha Election 2024)
Lok Sabha Election 2024
ਇਸ ਵਾਰ ਚੋਣਾਂ ’ਚ ਭਾਜਪਾ ਨੇ 400 ਪਾਰ ਦਾ ਨਾਅਰਾ ਦਿੱਤਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣਾਂ ਦੀ ਕਮਾਨ ਸੰਭਾਲੀ ਹੋਈ ਹੈ ਅਤੇ ਰਾਜਸਥਾਨ ’ਚ ਵੀ ਹੁਣ ਤੱਕ ਦੌਸਾ ’ਚ ਰੋਡ ਸ਼ੋਅ ਸਮੇਤ ਵੱਖ-ਵੱਖ ਥਾਵਾਂ ’ਤੇ ਚੋਣ ਰੈਲੀਆਂ ਕਰ ਚੁੱਕੇ ਹਨ ਅਤੇ ਭਾਜਪਾ ਉਮੀਦਵਾਰ ‘ਮੋਦੀ ਦੀ ਗਾਰੰਟੀ ’ਤੇ ਚੋਣਾਂ ਲੜ ਰਹੇ ਹਨ। ਇਸ ਕਾਰਨ ਸੂਬੇ ’ਚ ਇਹ ਚੋਣਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਾਖ ਦਾਅ ’ਤੇ ਹੈ। ਸੂਬੇ ’ਚ ਭਾਜਪਾ ਦੀ ਸਰਕਾਰ ਹੈ। ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਭਾਜਪਾ ਉਮੀਦਵਾਰਾਂ ਦੀ ਹਮਾਇਤ ’ਚ ਚੋਣ ਮੈਦਾਨਾਂ ’ਚ ਗੱਜ ਰਹੇ ਹਨ, ਕੇਂਦਰ ਅਤੇ ਸੂਬਾ ਸਰਕਾਰ ਦੀਆਂ ਉਪਲੱਬਧੀਆਂ ਗਿਣਾ ਰਹੇ ਹਨ। ਸੂਬੇ ’ਚ ਤੀਜੀ ਵਾਰ ਵੀ ਭਾਜਪਾ ਦੀਆਂ ਸਾਰੀਆਂ ਸੀਟਾਂ ਜਿੱਤਣ ਦੇ ਟੀਚੇ ਨੂੰ ਲੈ ਕੇ ਚੱਲ ਰਹੇ ਹਨ ਅਤੇ ਇਸ ਕਾਰਨ ਉਨ੍ਹਾਂ ਦੀ ਵੀ ਸਾਖ ਦਾਅ ’ਤੇ ਲੱਗੀ ਹੋਈ ਹੈ।
ਲੋਕ ਸਭਾ ਚੋਣ ਮੈਦਾਨ
ਬਿਰਲਾ ਕੋਟਾ ਤੋਂ ਭਾਜਪਾ ਉਮੀਦਵਾਰ ਹਨ ਅਤੇ ਉਹ ਲਗਾਤਾਰ ਤੀਜੀ ਵਾਰ ਲੋਕ ਸਭਾ ਚੋਣ ਮੈਦਾਨ ’ਚ ਹਨ, ਜਿੱਥੇ ਉਨ੍ਹਾਂ ਦਾ ਮੁਕਾਬਲਾ ਭਾਜਪਾ ਛੱਡ ਕਾਂਗਰਸ ’ਚ ਗਏ ਪ੍ਰਲਾਹਦ ਗੰਜਲ ਨਾਲ ਹੈ। ਇਨ੍ਹਾਂ ਚੋਣਾਂ ’ਚ ਗਹਿਲੋਤ ਦੇ ਪੁੱਤਰ ਵੈਭਵ ਗਹਿਲੋਤ ਇਸ ਵਾਰ ਜਲੋਰ ਸੰਸਦੀ ਹਲਕੇ ਤੋਂ ਚੋਣਾਂ ਲੜ ਰਹੇ ਹਨ ਅਤੇ ਇਸ ਕਾਰਨ ਗਹਿਲੋਤ ਵੀ ਚੋਣਾਂ ’ਚ ਆਪਣੀ ਸਾਖ ਬਚਾਉਣ ’ਚ ਲੱਗੇ ਹੋਏ ਹਨ। ਹਾਲਾਂਕਿ ਗਹਿਲੋਤ ਚੋਣ ਨਹੀਂ ਲੜ ਰਹੇ ਹਨ।
Also Read : Ludhiana News: ਕਲੋਨਾਈਜਰ ਤੇ ਸਾਬਕਾ ਕੌਂਸਲਰ ਸਣੇ 14 ਜਣਿਆਂ ਖਿਲਾਫ਼ ਮਾਮਲਾ ਦਰਜ਼
ਵੈਭਵ ਗਹਿਲੋਤ ਦਾ ਭਾਜਪਾ ਦੇ ਉਮੀਦਵਾਰ ਲੁਮਬਾਰਾਮ ਚੌਧਰੀ ਨਾਲ ਮੁਕਾਬਲਾ ਹੋਣ ਦੇ ਅਸਾਰ ਹਨ। ਇਸ ਤਰ੍ਹਾਂ ਸ੍ਰੀਮਤੀ ਵਸੁੰਧਰਾ ਰਾਜੇ ਹਾਲਾਂਕਿ ਉਹ ਖੁਦ ਚੋਣ ਮੈਦਾਨ ’ਚ ਨਹੀਂ ਹਨ ਪਰ ਉਨ੍ਹਾਂ ਦਾ ਪੁੱਤਰ ਦੁਸ਼ਯੰਤ ਸਿੰਘ ਝਾਲਾਵਾੜ ਬਾਰਾਂ ਸੰਸਦੀ ਖੇਤਰ ਤੋਂ ਚੋਣ ਮੈਦਾਨ ’ਚ ਹਨ ਅਤੇ ਉਹ ਲਗਾਤਾਰ ਚੌਥੀ ਵਾਰ ਸੰਸਦ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦਾ ਮੁਕਾਬਲਾ ਸਾਬਕਾ ਮੰਤਰੀ ਪ੍ਰਮੋਦ ਜੈਨ ਭਾਇਆ ਦੀ ਪਤਨੀ ਅਤੇ ਕਾਂਗਰਸ ਉਮੀਦਵਾਰ ਉਰਮਿਲਾ ਜੈਨ ਭਾਇਆ ਨਾਲ ਹੈ। ਲੋਕ ਸਭਾ ਚੋਣਾਂ ’ਚ ਭਾਜਪਾ ਦੇ ਸੂਬਾ ਪ੍ਰਧਾਨ ਸੀਪੀ ਜੋਸ਼ੀ ਚਿਤੌੜਗੜ੍ਹ ਤੋਂ ਲਗਾਤਾਰ ਤੀਜੀ ਵਾਰ ਚੋਣਾਂ ਲੜ ਰਹੇ ਹਨ ਅਤੇ ਉਨ੍ਹਾਂ ਦਾ ਮੁਕਾਬਲਾ ਸਾਬਕਾ ਮੰਤਰੀ ਅਤੇ ਕਾਂਗਰਸ ਉਮੀਦਵਾਰ ਉਦੈ ਲਾਲ ਆਂਜਨਾ ਨਾਲ ਹੈ। ਇਸ ਤਰ੍ਹਾਂ ਬਾਕੀ ਸਾਂਸਦ ਮੈਂਬਰਾਂ ਅਤੇ ਸਾਬਕਾ ਮੰਤਰੀਆਂ ਦੀ ਸਾਖ ਵੀ ਇਸ ਵਾਰ ਆਪਣੀ ਆਪਣੀ ਸ਼ਾਖ ਬਚਾਉਣ ’ਚ ਲੱਗੇ ਹੋਏ ਹਨ।














