ਸਾਡੇ ਨਾਲ ਸ਼ਾਮਲ

Follow us

15.5 C
Chandigarh
Sunday, February 15, 2026
More
    Home Breaking News ਪ੍ਰਧਾਨ ਮੰਤਰੀ ...

    ਪ੍ਰਧਾਨ ਮੰਤਰੀ ਨੇ ਓਲੰਪਿਕ ਖਿਡਾਰੀਆਂ ਦੇ ਨਾਲ ਤਸਵੀਰਾਂ ਤੇ ਵੀਡੀਓ ਕੀਤੀ ਸਾਂਝੀ

    ਪ੍ਰਧਾਨ ਮੰਤਰੀ ਨੇ ਓਲੰਪਿਕ ਖਿਡਾਰੀਆਂ ਦੇ ਨਾਲ ਤਸਵੀਰਾਂ ਤੇ ਵੀਡੀਓ ਕੀਤੀ ਸਾਂਝੀ

    ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੋਕੀਓ ਓਲੰਪਿਕ ਖੇਡਾਂ ’ਚ ਹਿੱਸਾ ਲੈਣ ਲਈ ਖਿਡਾਰੀਆਂ ਦੇ ਨਾਲ ਨਾਸ਼ਤੇ ਦੌਰਾਨ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਪ੍ਰਧਾਨ ਮੰਤਰੀ ਨੇ ਬੁੱਧਵਾਰ ਨੂੰ ਟਵੀਟ ਕਰਕੇ ਫੋਟੋ ਤੇ ਵੀਡੀਓ ਸਾਂਝੀ ਕਰਦਿਆਂ ਲਿਖਿਆ, ‘ਸਾਡੇ ਓਲੰਪਿਕ ਨਾਇਕਾਂ ਦੇ ਨਾਲ ਯਾਦਗਾਰ ਗੱਲਬਾਤ ਖਿਡਾਰੀਆਂ ਦੇ ਨਾਲ ਗੱਲਬਾਤ ਦੀ ਵੀਡੀਓ ਸਾਂਝੀ ਕਰਦਿਆਂ ਇੱਕ ਹੋਰ ਟਵੀਟ ’ਚ ਉਨ੍ਹਾਂ ਲਿਖਿਆ, ‘ਆਈਸਕ੍ਰੀਮ ਤੇ ਚੂਰਮਾ ਤੋਂ ਲੈ ਕੇ ਚੰਗੀ ਸਿਹਤ ਤੇ ਫਿਟਨੈਸ ਦੇ ਨਾਲ ਪ੍ਰੇਰਨਾਦਾਈ ਕਹਾਣੀਆਂ ਤੇ ਖੁਸ਼ੀ ਦੇ ਪਲਾਂ ’ਤੇ ਗੱਲਬਾਤ ਸੱਤ ਲੋਕ ਕਲਿਆਣ ਮਾਰਗ ’ਤੇ ਨਾਸ਼ਤੇ ਦੌਰਾਨ ਮੇਰੀ ਟੋਕੀਓ ਓਲੰਪਿਕ ਦਲ ਦੇ ਖਿਡਾਰੀਆਂ ਨਾਲ ਗੱਲਬਾਤ ਦੇਖੀਏ।

    ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਅਜ਼ਾਦੀ ਦਿਵਸ ਸਮਾਰੋਹ ਦੇ ਅਗਲੇ ਦਿਨ ਇਨ੍ਹਾਂ ਖਿਡਾਰੀਆਂ ਨੂੰ ਆਪਣੇ ਨਿਵਾਸ ’ਤੇ ਨਾਸ਼ਤੇ ਲਈ ਸੱਦਿਆ ਸੀ ਇਸ ਤੋਂ ਪਹਿਲਾਂ ਉਨ੍ਹਾਂ ਨੇ ਇਨ੍ਹਾਂ ਖਿਡਾਰੀਆਂ ਨੂੰ ਅਜ਼ਾਦੀ ਦਿਵਸ ਸਮਾਰੋਹ ’ਚ ਸ਼ਾਮਲ ਹੋਣ ਲਈ ਲਾਲ ਕਿਲ੍ਹੇ ’ਤੇ ਵੀ ਵਿਸ਼ੇਸ਼ ਤੌਰ ’ਤੇ ਸੱਦਾ ਦਿੱਤਾ ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ