ਪੁਲਿਸ ਨੇ ਡਕੈਤੀ ਦੀ ਵਾਰਦਾਤ ਕੀਤੀ ਹੱਲ, 6 ਮੁਲਜ਼ਮ ਕਾਬੂ

Robbery-Incident
ਪਟਿਆਲਾ: ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁੱਖੀ।

ਲੁੱਟੀ ਹੋਈ 20 ਲੱਖ ਰੁਪਏ ਦੀ ਭਾਰਤੀ ਤੇ ਵਿਦੇਸ਼ੀ ਕਰੰਸੀ ਬਰਾਮਦ 

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੁਲਿਸ ਵੱਲੋਂ ਤ੍ਰਿਪੜੀ ਵਿਖੇ ਹੋਈ ਡਕੈਤੀ ਦੀ ਵਾਰਦਾਤ ਨੂੰ ਹੱਲ ਕਰਦਿਆ 6 ਮੁਲਜ਼ਮਾਂ ਨੂੰ 20 ਲੱਖ ਰੁਪਏ ਦੀ ਭਾਰਤੀ ਅਤੇ ਵਿਦੇਸ਼ੀ ਕਰੰਸੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਲੁਟੇਰਿਆ ਨੇ 29 ਫਰਵਰੀ ਨੂੰ ਮਨੀ ਟਰਾਸਫਰ ਦਾ ਕੰਮ ਕਰਦੇ ਜਸਦੀਪ ਸਿੰਘ ਦੇ ਸਿਰ ਵਿੱਚ ਸੱਟਾਂ ਮਾਰ ਕੇ ਉਸ ਤੋਂ 22 ਲੱਖ ਰੁਪਏ ਅਤੇ ਐਕਟਿਵਾ ਖੋਹ ਕੇ ਕਰਕੇ ਫਰਾਰ ਹੋ ਗਏ ਸਨ। Robbery Incident

ਲੁੱਟੀ ਰਕਮ ਵਿੱਚੋਂ ਖਰੀਦ ਕੀਤੀ ਵਰਨਾ ਕਾਰ ਵੀ ਬਰਾਮਦ (Robbery Incident)

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਪੁਲਿਸ ਮੁੱਖੀ ਵਰੁਣ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ਨੂੰ ਹੱਲ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ ਅਤੇ ਇਨ੍ਹਾਂ ਟੀਮਾਂ ਵੱਲੋਂ ਇਸ ਮਾਮਲੇ ਨੂੰ ਹੱਲ ਕਰਦਿਆ ਸੁਪਿੰਦਰ ਸਿੰਘ ਉਰਫ ਸਿਪੀ, ਅਕਿੰਤ ਉਰਫ ਗੁਗਲੀ, ਸਮਸ਼ਾਦ ਉਰਫ ਅਤੁਲ, ਅਮਿਤ ਕੁਮਾਰ , ਤਰੁਨ ਚੌਹਾਨ ਅਤੇ ਚਮਕੌਰ ਸਿੰਘ ਨੂੰ ਪੁੱਡਾ ਗਰਾਉਂਡ ਤੋਂ ਗ੍ਰਿਫਤਾਰ ਕੀਤਾ ਗਿਆ ਹੈ, ਜਿੰਨ੍ਹਾਂ ਕੋਲੋਂ 6 ਲੱਖ 60 ਹਜ਼ਾਰ ਭਾਰਤੀ ਕਰੰਸੀ, 9010 ਅਮਰੀਕਨ ਡਾਲਰ, 4720 ਕਨੇਡੀਅਨ ਡਾਲਰ, 13,650 ਸਾਊਥ ਅਫਰੀਕਨ ਡਾਲਰ ਕੁਲ 20 ਲੱਖ ਰੁਪਏ ਅਤੇ ਖੋਹ ਕੀਤੀ ਐਕਟਿਵਾ ਅਤੇ ਲੁੱਟੀ ਰਕਮ ਵਿੱਚੋਂ ਖਰੀਦ ਕੀਤੀ ਵਰਨਾ ਕਾਰ ਬਰਾਮਦ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਜਸਦੀਪ ਸਿੰਘ ਦੇ ਸੰਪਰਕ ਵਾਲੇ ਕਈ ਵਿਅਕਤੀਆਂ ਤੋਂ ਵੀ ਪੁੱਛਗਿੱਛ ਕੀਤੀ ਗਈ ਅਤੇ ਟੈਕਨੀਕਲ ਪਹਿਲੂਆਂ ’ਤੇ ਵੀ ਜਾਂਚ ਕੀਤੀ ਗਈ। ਐਸਐਸਪੀ ਨੇ ਦੱਸਿਆ ਕਿ ਇਸ ਡਕੈਤੀ ਦੀ ਵਾਰਦਾਤ ਦਾ ਮਾਸਟਰ ਮਾਇਡ ਤਰੁਨ ਚੌਹਾਨ ਹੈ। ਜਿਹੜਾ ਕਿ ਜਸਦੀਪ ਸਿੰਘ ਸਿੰਘ ਨਾਲ ਕਾਫੀ ਸਮੇਂ ਤੋਂ ਮਨੀ ਟਰਾਸਫਰ ਦੇ ਕੰਮ ਵਿੱਚ ਜੁੜਿਆ ਹੋਇਆ ਸੀ। ਤੁਰਨ ਚੌਹਾਨ ਨੂੰ ਪਤਾ ਸੀ ਕਿ ਜਸਦੀਪ ਸਿੰਘ ਹਰ ਰੋਜ਼ ਹੀ ਕਾਫੀ ਮਾਤਰਾ ਵਿੱਚ ਕੈਸ ਲੈ ਕੇ ਐਕਟਿਵਾ ਪਰ ਲੀਲਾ ਭਵਨ ਤੋਂ ਹਰਿੰਦਰ ਨਗਰ ਸਰਹੰਦ ਰੋਡ ਘਰ ਨੂੰ ਜਾਂਦਾ ਹੈ। ਗਿਣੀਮਿਥੀ ਸਾਜਿਸ਼ ਤਹਿਤ ਆਪਣੇ ਹੋਰ ਸਾਥੀਆਂ ਨਾਲ ਸੰਪਰਕ ਕੀਤਾ ਅਤੇ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਇਹਨਾਂ ਦੀ 2 ਮਹੀਨੇ ਤੋਂ ਪਲਾਨਿੰਗ ਚੱਲ ਰਹੀ ਸੀ। ਇਸੇ ਸਾਜਿਸ਼ ਤਹਿਤ ਤਰੁਨ ਚੌਹਾਨ ਨੇ ਸੁਪਿੰਦਰ ਸਿੰਘ ਅਤੇ ਅਮਿਤ ਨਾਲ ਸੰਪਰਕ ਕੀਤਾ ਜਿੰਨ੍ਹਾ ਨੇ ਅੱਗੇ ਆਪਣੇ ਹੋਰ ਸਾਥੀਆਂ ਅਕਿੰਤ ਉਰਫ ਗੁਗਲੀ , ਸਮਸ਼ਾਦ ਅਤੇ ਚਮਕੌਰ ਸਿੰਘ ਨਾਲ ਗੱਲਬਾਤ ਕਰਕੇ ਇਸ ਡਕੈਤੀ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਤਿਆਰ ਕਰ ਲਿਆ ਸੀ।

ਇਹ ਵੀ ਪੜ੍ਹੋ: ਮੋਦੀ ਸਰਕਾਰ ਦਾ ਵੱਡਾ ਐਕਸ਼ਨ, ਇਹ ਵੈੱਬਸਾਈਟਾਂ ’ਤੇ ਐਪਸ ਕੀਤੀਆਂ ਬੰਦ

ਵਾਰਦਾਤ ਵਾਲੇ ਦਿਨ ਤਰੁਣ ਚੌਹਾਨ ਅਤੇ ਅਮਿਤ ਕੁਮਾਰ ਅਲੱਗ-ਅਲੱਗ ਵਹੀਕਲਾਂ ’ਤੇ ਰੈਕੀ ਕਰ ਰਹੇ ਸੀ ਅਤੇ ਜਸਦੀਪ ਸਿੰਘ ਦਾ ਲੀਲਾ ਭਵਨ ਤੋਂ ਆਉਣ ਸਮੇਂ ਪਿੱਛਾ ਕਰ ਰਹੇ ਸੀ। ਆਪਣੇ ਘਰ ਨੂੰ ਜਾਂਦੇ ਸਮੇਂ ਹਰਿੰਦਰ ਨਗਰ ਵਿਖੇ ਜਿੱਥੇ ਸਪੀਡ ਬ੍ਰਰੇਕਰ ਤੇ ਜਸਦੀਪ ਸਿੰਘ ਦੇ ਸਿਰ ’ਤੇ ਮਾਰੂ ਹਥਿਆਰ ਨਾਲ ਸੱਟ ਮਾਰਕੇ ਐਕਟਿਵਾ ਤੋਂ ਥੱਲੇ ਸੁੱਟ ਲਿਆ ਅਤੇ ਇਹ ਉਸ ਦੀ ਐਕਟਿਵਾ ਜਿਸ ਭਾਰੀ ਮਾਤਰਾਂ ਵਿੱਚ ਕੈਸ/ਵਿਦੇਸ਼ੀ ਕਰੰਸੀ ਸੀ ਲੈ ਕੇ ਫਰਾਰ ਹੋ ਗਏ।

ਮਨੀ ਟਰਾਸ਼ਫਰ ਦਾ ਕੰਮ ਕਰਦੇ ਜਸ਼ਦੀਪ ਦੇ ਸਿਰ ’ਚ ਸੱਟ ਮਾਰ ਕੇ ਲੁੱਟੀ ਸੀ 22 ਲੱਖ ਦੀ ਰਕਮ

ਵਾਰਦਾਤ ਸਮੇਂ ਇਨ੍ਹਾਂ ਨੇ ਆਪਣੇ ਮੂੰਹ ’ਤੇ ਰੁਮਾਲ ਬੰਨੇ ਹੋਏ ਸੀ। ਇੰਨਾ ਵਿੱਚੋਂ ਚਮਕੋਰ ਸਿੰਘ ਅਤੇ ਅਕਿੰਤ ਦਾ ਕਰੀਮੀਨਲ ਪਿਛੋਕੜ ਹੈ। ਚਮਕੌਰ ਸਿੰਘ ਖਿਲਾਫ਼ ਲੁੱਟ-ਖੋਹ ਅਤੇ ਨਸ਼ੇ ਦੇ ਕਈ ਮੁਕੱਦਮੇ ਦਰਜ ਹਨ ਜਿੰਨ੍ਹਾ ਵਿੱਚ ਪਟਿਆਲਾ ਤੇ ਨਾਭਾ ਜੇਲ੍ਹ ਵਿੱਚ ਰਿਹਾ ਹੈ ਅਕਿੰਤ ਖਿਲਾਫ ਵੀ ਆਬਕਾਰੀ ਐਕਟ ਅਧੀਨ ਮੁਕੱਦਮੇ ਦਰਜ ਹਨ। ਇਸ ਮੌਕੇ ਐਸਪੀ ਸਿਟੀ ਮੁਹੰਮਦ ਸਰਫਰਾਜ ਆਲਮ, ਐਸਪੀ ਡੀ ਯੁਗੇਸ਼ ਸ਼ਰਮਾ, ਡੀਐਸਪੀ ਡੀ ਅਵਤਾਰ ਸਿੰਘ, ਡੀਐਸਪੀ ਜੰਗਜੀਤ ਸਿੰਘ, ਸੀਆਈਏ ਇੰਚਾਰਜ਼ ਸ਼ਮਿੰਦਰ ਸਿੰਘ, ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਮੌਜ਼ੂਦ ਸਨ।