ਪੁਲਿਸ ਮੁਲਾਜਮ ਨੇ ਇਕ ਡਿੱਗਿਆ ਮੋਬਾਇਲ ਉਸ ਦੇ ਅਸਲ ਮਾਲਕ ਨੂੰ ਕੀਤਾ ਵਾਪਸ

ਪੁਲਿਸ ਮੁਲਾਜਮ ਨੇ ਇਕ ਡਿੱਗਿਆ ਮੋਬਾਇਲ ਉਸ ਦੇ ਅਸਲ ਮਾਲਕ ਨੂੰ ਕੀਤਾ ਵਾਪਸ

ਮੇਵਾ ਸਿੰਘ, ਮਲੋਟ। ਪੰਜਾਬ ਪੁਲਿਸ ਦੇ ਇੱਕ ਹੈੱਡ ਕਾਂਸਟੇਬਲ ਮੇਜ਼ਰ ਸਿੰਘ ਗਾਰਦ ਇੰਚਾਰਜ ਕਰੰਸ਼ੀ ਚੈਸ਼ਟ ਪੰਜਾਬ ਨੈਸ਼ਨਲ ਬੈਂਕ ਜੀ.ਟੀ. ਰੋਡ ਮਲੋਟ ਨੇ ਇੱਕ ਵਿਅਕਤੀ ਦਾ ਡਿੱਗਿਆ ਹੋਇਆ ਮੋਬਾਇਲ ਉਸ ਦੇ ਅਸਲ ਮਾਲਕ ਤੱਕ ਪਹੁੰਚਾਕੇ ਇਮਾਨਦਾਰੀ ਦਿਖਾਈ। ਇਸ ਸਬੰਧੀ ਉਨ੍ਹਾਂ ਦੇ ਨਾਲ ਡਿਊਟੀ ਕਰਦੇ ਪੰਜਾਬ ਹੋਮਗਾਰਡ ਦੇ ਜੁਆਨ ਕੁਲਵੰਤ ਸਿੰਘ ਇੰਸਾਂ ਨੇ ਦੱਸਿਆ ਕਿ ਗੁਰਦੇਵ ਸਿੰਘ ਪਿੰਡ ਜੋਧਪੁਰ ਤਹਿ: ਅਬੋਹਰ ਜੋ ਕਿ ਬੈਂਕ ਵਿੱਚ ਪੈਸਿਆਂ ਦੇ ਲੈਣ-ਦੇਣ ਲਈ ਆਇਆ ਸੀ, ਦਾ ਮੋਬਾਇਲ ਬੈਂਕ ਵਿੱਚ ਡਿੱਗ ਪਿਆ, ਜਿਸ ਦਾ ਗੁਰਦੇਵ ਸਿੰਘ ਨੂੰ ਮੌਕੇ ’ਤੇ ਤਾਂ ਪਤਾ ਨਹੀਂ ਚੱਲਿਆ ਤੇ ਉਹ ਆਪਣੇ ਪਿੰਡ ਚਲੇ ਗਏ।

ਇਸ ਤੋਂ ਬਾਅਦ ਜਦੋਂ ਇਹ ਮੋਬਾਇਲ ਪੁਲਿਸ ਮੁਲਾਜਮ ਹੌਲਦਾਰ ਮੇਜਰ ਸਿੰਘ ਨੂੰ ਡਿੱਗਿਆ ਮਿਲਿਆ ਤਾਂ ਉਨ੍ਹਾਂ ਨੇ ਮੋਬਾਇਲ ਵਿੱਚੋਂ ਪਹਿਲਾਂ ਡਾਇਲ ਹੋਏ ਨੰਬਰਾਂ ਵਿਚੋਂ ਕਿਸੇ ਇੱਕ ਨੰਬਰ ’ਤੇ ਡਾਇਲ ਕਰਕੇ ਮੋਬਾਇਲ ਦੇ ਅਸਲ ਮਾਲਕ ਗੁਰਦੇਵ ਸਿੰਘ ਦਾ ਪਤਾ ਲਾਕੇ ਉਸ ਨੂੰ ਬੈਂਕ ਵਿੱਚ ਬੁਲਾਕੇ ਉਸ ਦਾ ਮੋਬਾਇਲ ਉਸ ਦੇ ਹਵਾਲੇ ਕਰਕੇ ਇੱਕ ਪੁਲਿਸ ਮੁਲਾਜਮ ਵਜੋਂ ਇਮਾਨਦਾਰੀ ਦਾ ਸਬੂਤ ਦਿੱਤਾ। ਗੁਰਦੇਵ ਸਿੰਘ ਨੇ ਉਸ ਦਾ ਮੋਬਾਇਲ ਉਸ ਨੂੰ ਵਾਪਿਸ ਮਿਲਣ ’ਤੇ ਪੁਲਿਸ ਮੁਲਾਜਮ ਮੇਜ਼ਰ ਸਿੰਘ ਹੈੱਡ ਕਾਂਸਟੇਬਲ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਗੁਰਦੇਵ ਸਿੰਘ ਨਾਲ ਪਿੰਡ ਜੋਧਪੁਰ ਦੇ ਸਾਬਕਾ ਸਰਪੰਚ ਸੁਖਦੇਵ ਵੀ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।