ਵਿਧਾਇਕ ਦਾ ਜਾਅਲੀ ਸਟਿੱਕਰ ਲਾ ਕੇ ਘੁੰਮਦਾ ਕਬਾੜੀਆ ਕਾਬੂ

Bus Stand Mansa

ਲੁਧਿਆਣਾ (ਜਸਵੀਰ ਸਿੰਘ ਗਹਿਲ)। ਥਾਣਾ ਸਦਰ ਲੁਧਿਆਣਾ ਦੀ ਪੁਲਿਸ ਨੇ ਵਿਧਾਇਕ ਦਾ ਜ਼ਾਅਲੀ ਸਟਿੱਕਰ ਲਗਾ ਕੇ ਲੋਕਾਂ ’ਤੇ ਰੋਹਬ ਪਾਉਣ ਵਾਲੇ ਇੱਕ ਕਬਾੜੀਏ ਨੂੰ ਉਸਦੀ ਇਨੋਵਾ ਗੱਡੀ ਸਮੇਤ ਗਿ੍ਰਫ਼ਤਾਰ ਕੀਤਾ ਹੈ। ਤਫ਼ਤੀਸੀ ਅਫ਼ਸਰ ਸਤਵਿੰਦਰ ਸਿੰਘ ਮੁਤਾਬਕ ਪੁਲਿਸ ਵੱਲੋਂ ਮੁਖ਼ਬਰ ਦੀ ਇਤਲਾਹ ’ਤੇ ਗਿ੍ਰਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਹਰਪ੍ਰੀਤ ਸਿੰਘ ਵਾਸੀ ਬਾਬਾ ਦੀਪ ਸਿੰਘ ਨਗਰ ਵਜੋਂ ਹੋਈ ਹੈ। ਉਨਾਂ ਦੱਸਿਆ ਕਿ ਹਰਪ੍ਰੀਤ ਸਿੰਘ ਤਾਰਾਂ ਦੀ ਸਕਰੈਪ ਦਾ ਕੰਮ ਕਰਦਾ ਹੈ। (Ludhiana News)

ਇਹ ਵੀ ਪੜ੍ਹੋ : ਝੋਨੇ ਦੀ ਸਿੱਧੀ ਬਿਜਾਈ ਵਿਚ ਇਹ ਜਿਲ੍ਹਾ ਪੰਜਾਬ ‘ਚੋਂ ਮੋਹਰੀ

ਜਦਕਿ ਉਸਨੇ ਆਪਣੀ ਇਨੋਵਾ ਕਾਰ ਨੰਬਰ ਪੀਬੀ-08 ਈਡਬਲਯੂ- 7007 ਉੱਪਰ ਲੋਕਾਂ ’ਤੇ ਰੋਹਬ ਝਾੜਨ ਦੇ ਮਕਸਦ ਨਾਲ ਐਮਐਲਏ ਦਾ ਸਟਿੱਕਰ ਲਗਾ ਰੱਖਿਆ ਸੀ। ਇਸ ਤੋਂ ਇਲਾਵਾ ਪਾਬੰਦੀਸ਼ੁਦਾ ਹੂਟਰ, ਤਿਰੰਗੇ ਝੰਡੇ ’ਚ ਕਾਂਗਰਸ ਦੇ ਪੰਜੇ ਦਾ ਨਿਸ਼ਾਨ ਵੀ ਗੱਡੀ ’ਤੇ ਲੱਗਿਆ ਹੋਇਆ ਮਿਲਿਆ ਹੈ। ਉਨਾਂ ਦੱਸਿਆ ਕਿ ਪੁਲਿਸ ਨੇ ਹਰਪ੍ਰੀਤ ਸਿੰਘ ਨੂੰ ਨਾਕਾਬੰਦੀ ਕਰਕੇ ਕਾਬੂ ਕਰਨ ਉਪਰੰਤ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ ਤੇ ਉਸਦੀ ਗੱਡੀ ਅਤੇ ਗੱਡੀ ’ਤੇ ਲੱਗੇ ਸਟਿੱਕਰ, ਤਿਰੰਗਾ ਝੰਡਾ ਤੇ ਹੂਟਰ ਬਰਾਮਦ ਕਰ ਲਿਆ ਹੈ। ਉਨਾਂ ਦੱਸਿਆ ਕਿ ਹੋਰ ਪੁੱਛਗਿੱਛ ਲਈ ਹਰਪ੍ਰੀਤ ਸਿੰਘ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।