ਪੰਜਾਬ ਸਰਕਾਰ ਦੇ ਹੁਕਮਾਂ ਦਾ ਨਹੀਂ ਬੁਰ ਪੈਰ ਰਿਹਾ ਪਿੰਡ ਮਰਦਾਹੇੜੀ ਦੇ ਲੋਕਾਂ ’ਤੇ
ਪਿੰਡ ਦੇ ਕੁਝ ਲੋਕਾਂ ਨੇ ਸਰਪੰਚ ਤੇ ਪੰਜ ਪੰਜ ਮਰਲੇ ਦੇ ਪਲਾਟ ਨਾਂ ਦੇਣ ਦੇ ਲਗਾਏ ਦੋਸ਼
ਰਾਮ ਸਰੂਪ ਪੰਜੋਲਾ, ਡਕਾਲਾ। ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਜਰੂਰਤਮੰਦ ਲੋਕਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਦੇਣ ਦੇ ਹੁਕਮਾਂ ਦਾ ਹਲਕਾ ਸਨੌਰ ਦੇ ਪਿੰਡ ਡੇਰਾ ਮਰਦਾਹੇੜੀ ਦੇ ਲੋਕਾਂ ’ਤੇ ਬੁਰ ਨਹੀ ਪੈ ਰਿਹਾ। ਪਿੰਡ ਦੇ ਸਾਬਕਾ ਸਰਪੰਚ ਹੰਸ ਰਾਜ ਅਤੇ ਉਨ੍ਹਾਂ ਦੇ ਨਾਲ ਇਕਵੱਜਾਂ ਹੋਰ ਲੋਕਾਂ ਨੇ ਪਿੰਡ ਦੇ ਸਰਪੰਚ ਤੇ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੁਕਮਾਂ ਅਨੁਸਾਰ ਪੰਜ ਪੰਜ ਮਰਲੇ ਦੇ ਪਲਾਟ ਨਾ ਦੇਣ ਦੇ ਦੋਸ਼ ਲਗਾਏ ਹਨ।
ਇਸ ਮੌਕੇ ਉਨ੍ਹਾਂ ਇਸ ਸੰਬੰਧੀ ਉਚ ਅਧਿਕਾਰੀਆਂ ਨੂੰ ਦਿੱਤੀਆਂ ਦਰਖਾਸ਼ਤਾਂ ਦੀਆਂ ਕਾਪੀਆਂ ਦਿਖਾਉਦੇ ਹੋਏ ਕਿਹਾ ਕਿ ਅਸੀ ਇਸ ਬਾਰੇ ਕਈ ਵਾਰੀ ਸਰਪੰਚ ਤੋਂ ਇਲਾਵਾ ਉਚ ਅਧਿਕਾਰੀਆਂ ਨੂੰ ਲਿਖਤ ’ਚ ਮੰਗ ਪੱਤਰ ਦੇ ਚੁੱਕੇ ਹਾਂ ਪਰ ਸਵਾਏ ਲਾਰਿਆ ਤੋਂ ਸਾਨੰ ਕੁਝ ਨਹੀ ਮਿਲਿਆ। ਇਸ ਲਈ ਅਸੀ ਮੀਡੀਆ ਰਾਹੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਜੇਕਰ ਤੁਹਾਡੇ ਹੁਕਮਾਂ ’ਤੇ ਨਿਚਲੇ ਲੈਵਲ ਦੇ ਅਧਿਕਾਰੀ ਅਮਲ ਹੀ ਨਹੀ ਕਰਦੇ ਤਾਂ ਫੇਰ ਐਲਾਨ ਕਰਨ ਦਾ ਕੀ ਫਾਇਦਾ ਹੈ ।
ਇਸ ਮੌਕੇ ਉਨ੍ਹਾਂ ਕਿਹਾਕਿ ਸਾਡੇ ਪਿੰਡ ਤਕਰੀਬਨ ਅਠਾਰਾਂ ਏਕੜ ਸ਼ਾਮਲਾਟ ਜਮੀਨ ਹੈ ਇਸ ਲਈ ਗਰੀਬਾਂ ਨੂੰ ਪਲਾਟ ਦੇਣ ’ਚ ਕੋਈ ਦਿੱਕਤ ਵੀ ਨਹੀ ਹੈ। ਬਸ ਇਹ ਸਭ ਜਾਣਬੁਝ ਕੇ ਇੱਕ ਰੰਜਿੰਸ ਤਹਿਤ ਹੀ ਗਰੀਬ ਲੋਕਾਂ ਨੂੰ ਆਪਣੇ ਹੱਕਾ ਤੋ ਬਾਝੇ ਰੱਖਿਆ ਜਾ ਰਿਹਾ ਹੈ। ਸਾਡੀ ਮੁੱਖ ਮੰਤਰੀ ਨੂੰ ਬੇਨਤੀ ਹੈ ਕਿ ਸਾਨੂੰ ਜਰੂਰਤਮੰਦ ਲੋਕਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਦਿੱਤੇ ਜਾਣ ਤਾਂ ਜੋ ਅਸੀ ਆਪਣਾਂ ਘਰ ਬਣਾਉਣ ਦਾ ਸੁਪਨਾਂ ਪੁਰਾ ਕਰ ਸਕੀਏ। ਇਸ ਸੰਬੰਧੀ ਜਦੋਂ ਪਿੰਡ ਦੇ ਸਰਪੰਚ ਸਿਕੰਦਰ ਰਾਮ ਤੋ ਜਾਣਨਾ ਚਾਹਿਆ ਤਾਂ ਉਨ੍ਹਾਂ ਦਾ ਕਹਿਣਾਂ ਸੀ ਕਿ ਪਲਾਟ ਦੇਣ ਦੀ ਕਾਰਵਾਈ ਚੱਲ ਰਹੀ ਹੈ। ਪਿੰਡ ਦੇ ਜਿਹੜੇ ਪ੍ਰੀਵਾਰ ਜਰੂਰਤਮੰਦ ਹੋਣਗੇ ਉਨ੍ਹਾਂ ਨੂੰ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਪਲਾਟ ਜਰੂਰ ਦਿੱਤੇ ਜਾਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ