ਵਿਜੈ ਮਾਲਿਆ ਉਲੰਘਣਾ ਮਾਮਲੇ ‘ਚ ਸੁਪਰੀਮ ਕੋਰਟ ਸਖ਼ਤ

ਕਿਹਾ, ਬਹੁਤ ਉਡੀਕ ਕਰ ਲਈ, ਹੁਣ 18 ਜਨਵਰੀ ਨੂੰ ਆਖਰੀ ਸੁਣਵਾਈ

(ਸੱਚ ਕਹੂੰ ਨਿਊਜ਼), ਨਵੀਂ ਦਿੱਲੀ। ਭਗੌੜੇ ਵਿਜੈ ਮਾਲਿਆ ਦੀ ਸਜ਼ਾ ਤੇ ਸੁਪਰੀਮ ਕੋਰਟ 19 ਜਨਵਰੀ ਨੂੰ ਵਿਚਾਰ ਕਰੇਗਾ। ਮਾਲਿਆ ਨੂੰ 2017  ‘ਚ ਹੀ ਸੁਪਰੀਮ ਕੋਰਟ ਨੇ ਉਲੰਘਣਾ ਦਾ ਦੋਸ਼ੀ ਕਰਾਰ ਦਿੱਤਾ ਸੀ। ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਦੋਸ਼ੀ ਦੀ ਹਵਾਲਗੀ ਹੋਵੇ ਜਾ ਨਾ, ਸਜ਼ਾ ਤੇ ਫੈਸਲੇ ਲਈ ਹੋਰ ਉਡੀਕ ਨਹੀਂ ਕੀਤੀ ਜਾਵੇਗੀ। ਜਸਟਿਸ ਯੂ ਯੂ ਲਲਿਤ ਦੀ ਅਗਵਾਈ ਵਾਲੀ 3 ਜੱਜਾਂ ਦੀ ਬੈਂਚ ਨੇ ਕਿਹਾ ਕਿ ਦੋਸ਼ੀ ਆਪਣੇ ਵਕੀਲ ਦੇ ਰਾਹੀਂ ਪੱਖ ਰੱਖ ਸਕਦਾ ਹੈ।

ਕੋਰਟ ਨੇ ਸੀਨੀਅਰ ਵਕੀਲ ਜੈਦੀਪ ਗੁਪਤਾ ਨੂੰ ਮਾਮਲੇ ‘ਚ ਆਪਣੀ ਸਹਾਇਤਾ ਦੇ ਲਈ ਏਮੀਕਸ ਕਿਊਰੀ ਨਿਯੁਕਤ ਕੀਤਾ ਹੈ। ਬੈਂਕਾਂ ਦੇ ਹਜ਼ਾਰਾਂ ਕਰੋੜ ਰੁਪਏ ਹੜੱਪ ਕੇ ਫਰਾਰ ਮਾਲਿਆ ਨੂੰ ਸੁਪਰੀਮ ਕੋਰਟ ਨੇ 9 ਮਈ 2017 ਨੂੰ ਉਲੰਘਣਾ ਦਾ ਦੋਸ਼ੀ ਕਰਾਰ ਦਿੱਤਾ ਸੀ। ਉਸ ਨੂੰ ਡਿਏਗੋ ਡੀਲ ਦੇ 40 ਮਿਲੀਅਨ ਡਾਲਰ ਆਪਣੇ ਬੱਚਿਆਂ ਦੇ ਵਿਦੇਸ਼ੀ ਅਕਾਊਂਟ ਚ ਟਰਾਂਸਫਰ ਕਰਨ ਤੇ ਜਾਇਦਾਦ ਦਾ ਸਹੀ ਵੇਰਵਾ ਨਾ ਦੇਣ ਲਈ ਉਲੰਘਣਾ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ। ਉਸਦੀ ਮੁੜ ਵਿਚਾਰ ਪਟੀਸ਼ਨ ਵੀ ਰੱਦ ਕੀਤੀ ਜਾ ਚੁੱਕੀ ਹੈ। ਇਸ ਤੋਂ ਪਹਿਲਾਂ 5 ਅਕਤੂਬਰ 2020 ਨੂੰ ਇਹ ਮਾਮਲਾ ਕੋਰਟ ਚ ਲੱਗਿਆ ਸੀ। ਉਸ ਦਿਨ ਜੱਜਾਂ ਨੇ ਇਸ ਗੱਲ ਤੇ ਹੈਰਾਨੀ ਪ੍ਰਗਟਾਈ ਸੀ ਕਿ ਯੂਕੇ ਦੀ ਅਦਾਲਤ ਚ ਹਵਾਲਗੀ ਦੀ ਕਾਨੂੰਨ ਲੜਾਈ ਹਾਰ ਜਾਣ ਤੋਂ ਬਾਅਦ ਵੀ ਵਿਜੈ ਮਾਲਿਆ ਹੁਣ ਤੱਕ ਉੱਥੇ ਕਿਵੇ ਬੈਠਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ