ਪਾਰਟੀਆਂ ਚਮਕੀਆਂ, ਸੂਬਾ ਫਿੱਕਾ

ਪਾਰਟੀਆਂ ਚਮਕੀਆਂ, ਸੂਬਾ ਫਿੱਕਾ

ਪੰਜਾਬ ’ਚ ਇਸ ਵੇਲੇ ਸਿਆਸੀ ਘਮਸਾਣ ਪਿਆ ਹੋਇਆ ਹੈ ਖਾਸ ਕਰਕੇ ਸੱਤਾਧਾਰੀ ਕਾਂਗਰਸ ’ਚ ਨਵਜੋਤ ਸਿੱਧੂ ਦੇ ਪਾਰਟੀ ਪ੍ਰਧਾਨ ਬਣਨ, ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਹੁਣ ਅਤੇ ਅਮਰਿੰਦਰ ਸਿੰਘ ਵੱਲੋਂ ਪਾਰਟੀ ਛੱਡਣ ਦਾ ਐਲਾਨ ਕਰਨ ਨਾਲ ਸਿਆਸੀ ਭਾਜੜ ਮੱਚੀ ਹੋਈ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਧੜਾਧੜ ਵਾਅਦੇ ਕਰਕੇ ਚੋਣ ਮੈਦਾਨ ਨੂੰ ਭਖਾ ਰਹੀ ਹੈ ਸ੍ਰ੍ਰੋਮਣੀ ਅਕਾਲੀ ਦਲ ਦੇ ਆਗੂ ਵੀ ਰੈਲੀਆਂ ਨਾ ਕਰਨ ਦੇ ਬਾਵਜ਼ੂਦ ਸਰਗਰਮ ਹਨ ਸੂਬੇ ’ਚ ਮੱਚੇ ਸਿਆਸੀ ਘਮਸਾਣ ਨੇ ਪੂਰੇ ਦੇਸ਼ ਦਾ ਧਿਆਨ ਖਿੱਚ ਰੱਖਿਆ ਹੈ ਤੇ ਵਿਦੇਸ਼ ’ਚ ਵੱਸਦੇ ਪੰਜਾਬੀ ਵੀ ਇਹਨਾਂ ਘਟਨਾਵਾਂ ਨੂੰ ਗੌਰ ਨਾਲ ਵੇਖ ਰਹੇ ਹਨ

ਇਹ ਸਾਰਾ ਘਮਸਾਣ ਅਗਲੀਆਂ ਵਿਧਾਨ ਸਭਾ ਚੋਣਾਂ ’ਤੇ ਕੇਂਦਰਿਤ ਹੈ ਭਾਵੇਂ ਸਿਆਸੀ ਪਾਰਾ ਚੋਣਾਂ ਤੋਂ ਪਹਿਲਾਂ ਹੀ ਸਿਖ਼ਰ ’ਤੇ ਹੈ ਪਰ ਪੰਜਾਬ ਬਹੁਤ ਪਿੱਛੇ ਹੈ ਪੰਜਾਬ ਦੇ ਮਸਲਿਆਂ ਦਾ ਦਾਅਵਾ ਕੀਤਾ ਜਾ ਰਿਹਾ ਹੈ ਅਸਲ ’ਚ ਸੂਬੇ ਦੇ ਮਸਲੇ ਬੁਰੀ ਤਰ੍ਹਾਂ ਦਰਕਿਨਾਰ ਹਨ ਚੰਨੀ ਸਰਕਾਰ ਨੇ ਬਿਜਲੀ ਦੇ ਮੁੱਦੇ ’ਤੇ ਬਕਾਏ ਮਾਫ਼ ਕਰਨ ਲਈ ਵੱਡਾ ਫੈਸਲਾ ਲਿਆ ਹੈ ਫ਼ਿਰ ਵੀ ਸੂਬੇ ਦੀਆਂ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਮੂੰਹ ਅੱਡੀ ਖੜ੍ਹੀਆਂ ਹਨ ਬੇਰੁਜ਼ਗਾਰੀ, ਵਧ ਰਹੀ ਮਹਿੰਗਾਈ, ਪ੍ਰੇਸ਼ਾਨ ਕਿਸਾਨ ਤੇ ਮਜ਼ਦੂਰ ਅਜਿਹੇ ਮਸਲੇ ਹਨ ਜਿਨ੍ਹਾਂ ਦਾ ਹੱਲ ਭਾਵੇਂ ਇੱਕ ਦਿਨ ’ਚ ਨਹੀਂ ਕੱਢਿਆ ਜਾ ਸਕਦਾ ਪਰ ਇਹਨਾਂ ਦੇ ਹੱਲ ਲਈ ਸਿਧਾਂਤਕ ਤੇ ਵਿਗਿਆਨਕ ਸੇਧ ਕਿਧਰੇ ਨਜ਼ਰ ਨਹੀਂ ਆ ਰਹੀ

ਪੰਜਾਬੀ ਨੌਜਵਾਨਾਂ ਨੇ ਇੱਕੋ ਹੀ ਰਸਤਾ ਫੜਿਆ ਹੋਇਆ ਕਿ ਜਾਇਜ਼-ਨਾਜਾਇਜ਼ ਤਰੀਕੇ ਨਾਲ ਕਿਵੇਂ ਨਾ ਕਿਵੇਂ ਵਿਦੇਸ਼ਾਂ ’ਚ ਜਾ ਕੇ ਕਮਾਈ ਕੀਤੀ ਜਾਵੇ ਪੰਜਾਬ ਕੋਲ ਨਾ ਤਾਂ ਫ਼ਿਨਲੈਂਡ ਵਾਂਗ ਮਾਨਸਿਕ ਖੁਸ਼ੀ ਦੀ ਅਮੀਰੀ ਹੈ ਤੇ ਨਾ ਹੀ ਪਦਾਰਥਕ ਤਰੱਕੀ ਦਾ ਰਾਹ ਹੈ ਕਾਰੋਬਾਰੀ ਪੰਜਾਬ ’ਚ ਟਿਕ ਨਹੀਂ ਰਹੇ ਪੁਰਾਣਾ ਢਾਂਚਾ ਬੁਰੀ ਤਰ੍ਹਾਂ ਫੇਲ੍ਹ ਹੈ ਪਰ ਨਵੀਆਂ ਸਕੀਮਾਂ ਐਲਾਨਾਂ ਨਾਲ ਵਿਕਾਸ ਦਾ ਭੁਲੇਖਾ ਪਾਇਆ ਜਾ ਰਿਹਾ ਹੈ ਸਰਕਾਰੀ ਸਕੂਲ ਬਦਹਾਲ ਹਨ ਜਿਨ੍ਹਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਜਦੋਂਕਿ ਮੈਰੀਟੋਰੀਅਸ ਸਕੂਲ ਤੇ ਸਮਾਰਟ ਸਕੂਲਾਂ ਦਾ ਪ੍ਰਚਾਰ ਕਰਕੇ ਕਮਜ਼ੋਰ ਪਹਿਲੂ ਲੁਕੋਏ ਜਾ ਰਹੇ ਹਨ ਓਲੰਪਿਕ ’ਚ ਪੰਜਾਬ ਕੁਝ ਖਾਸ ਨਹੀਂ ਕਰ ਸਕਿਆ

ਪਰ ਇਨਾਮਾਂ ਦੇ ਐਲਾਨਾਂ ਰਾਹੀਂ ‘ਬਹੁਤ ਕੁਝ ਕਰ ਲਿਆ ਹੈ’ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਸੂਬੇ ਨੇ ਸਿਹਤ ਖੇਤਰ ’ਚ ਬੜੀ ਮੁਸ਼ਕਲ ਨਾਲ ਇੱਕ ਕੈਥ ਲੈਬ ਸਥਾਪਿਤ ਕੀਤੀ ਹੈ ਜੋ ਦੋ ਦਹਾਕੇ ਪਹਿਲਾਂ ਬਣਨੀ ਚਾਹੀਦੀ ਸੀ ਸਰਕਾਰੀ ਬੱਸਾਂ ਖਸਤਾਹਾਲ ਹਨ ਪਰ ਔਰਤਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਗਈ ਹੈ ਹੈਰਤਅੰਗੇਜ਼ ਗੱਲ ਤਾਂ ਇਹ ਹੈ ਕਿ ਮਹਿੰਗੀ ਬਿਜਲੀ ਵੱਡਾ ਮੁੱਦਾ ਹੈ ਫ਼ਿਰ ਵੀ ਮੁਫ਼ਤ ਦਿੱਤੀ ਜਾ ਰਹੀ ਹੈ ਫ਼ਿਰ ਵੀ ਉਮੀਦ ਕਰਨੀ ਚਾਹੀਦੀ ਹੈ ਕਿ ਸਰਕਾਰ ਇਨ੍ਹਾਂ ਸਮੱਸਿਆਵਾਂ ਦੇ ਢੇਰਾਂ ਨੂੰ ਹਲਕਾ ਕਰਨ ਲਈ ਕੋਈ ਕਦਮ ਚੁੱਕੇਗੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ