ਸਾਡੇ ਨਾਲ ਸ਼ਾਮਲ

Follow us

13.2 C
Chandigarh
Tuesday, January 20, 2026
More
    Home ਵਿਚਾਰ ਲੇਖ ਨਕਾਰਾ ਲੋਕ ਹੀ ...

    ਨਕਾਰਾ ਲੋਕ ਹੀ ਸਿਆਸਤ ‘ਚ ਨਕਾਰੇ ਜਾਂਦੇ ਹਨ

    Negative, Rejected, Politics

    ਡਾ. ਰਮੇਸ਼ ਠਾਕੁਰ

    ਸਿਆਸਤ ਅਤੇ ਸਿਨੇਮਾ ਦਾ ਸਬੰਧ ਹਮੇਸ਼ਾਂ ਤੋਂ ਰਿਹਾ ਹੈ ਕਲਾਕਾਰਾਂ ਦਾ ਸਿਨੇਮਾ ‘ਚ ਲੰਮੀ ਪਾਰੀ ਖੇਡਣ ਤੋਂ ਬਾਦ ਸਿਆਸਤ ‘ਚ ਕੂਚ ਕਰਨ ਦਾ ਸਿਲਸਿਲਾ ਦਹਾਕਿਆਂ ਤੋਂ ਚੱਲਦਾ ਆਇਆ ਹੈ ਜਿਸ ‘ਚ ਕੁਝ ਸਫ਼ਲ ਹੋਏ ਤੇ ਕੁਝ ਅਸਫ਼ਲ ! ਹਾਲਾਂਕਿ ਅਜਿਹੇ ਕਲਾਕਾਰਾਂ ਦੀ ਸੂਚੀ ਵੀ ਵੱਡੀ ਹੈ ਜਦੋਂ ਕਈਆਂ ਦਾ ਮੋਹਭੰਗ ਹੋਇਆ ਹੈ ਸਿਆਸੀ ਪਾਰਟੀਆਂ ਸਿਨੇ-ਸਿਤਾਰਿਆਂ ਨੂੰ ਆਪਣੀਆਂ ਪਾਰਟੀਆਂ ਨਾਲ ਜੁੜਨ ਅਤੇ ਚੋਣਾਂ ਲੜਨ ਲਈ ਇਸ ਲਈ ਜਿਆਦਾ ਮੌਕਾ ਦਿੰਦੇ ਹਨ ਕਿÀੁਂਕਿ ਉਨ੍ਹਾਂ ਦੇ ਜਿੱਤਣ ਦੀ ਉਮੀਦ ਸਾਧਾਰਨ ਉਮੀਦਵਾਰ ਤੋਂ ਜਿਆਦਾ ਹੁੰਦੀ ਹੈ ਇਸ ਵਕਤ ਵੀ ਚੁਣਾਵੀ ਮਾਹੌਲ ਹੈ ਕਈ ਖਿਡਾਰੀ-ਅਭਿਨੇਤਾ ਚੋਣ ਮੈਦਾਨ ‘ਚ ਹਨ ਲੋਕ ਸਭਾ ਚੋਣਾਂ ਮੌਕੇ ਮਸ਼ਹੂਰ ਅਭਿਨੇਤਾ ਸੰਨੀ ਦਿਓਲ ਸਿਆਸਤ ਦਾ ਹਿੱਸਾ ਬਣੇ ਸਨ ਸੰਨੀ ਦਿਓਲ ਦੀ ਪਛਾਣ ਇੱਕ ਧੱਕੜ ਹੀਰੋ ਦੀ ਰਹੀ ਹੈ, ਪਰਦੇ ‘ਤੇ ਅਕਸਰ ਉਨ੍ਹਾਂ ਦੇ ਗੰਧਲੀ ਸਿਆਸਤ ਖਿਲਾਫ਼ ਰਗੜੇ ਲਾਉਣ?ਦੀ ਹੈ ਪਰ ਹੁਣ ਖੁਦ ਇਸ ਦਾ ਹਿੱਸਾ ਹਨ ਬੀਤੇ ਦਿਨੀਂ ਡਾ. ਰਮੇਸ਼ ਠਾਕੁਰ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼ : –

    ਸਿਆਸਤ ਨਾਲ ਜੁੜਨ ਦਾ ਸਿਨੇਮਾਈ ਅਤੇ ਖਿਡਾਰੀਆਂ ਦੇ ਜੁੜਨ ਦਾ ਰੁਝਾਨ ਹੁਣ ਤੇਜ਼ ਹੋ ਗਿਆ ਹੈ, ਇਸ ਰੁਝਾਨ ਨੂੰ ਕਿਵੇਂ ਦੇਖਦੇ ਹੋ ਤੁਸੀਂ ?

    -ਚੰਗੀ ਗੱਲ ਹੈ, ਜੇਕਰ ਕੋਈ ਸਿਆਸਤ ਦੇ ਜਰੀਏ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹੈ ਤਾਂ ਬੁਰਾਈ ਨਹੀਂ? ਪਰ, ਹਾਂ ਏਨਾ ਜ਼ਰੂਰ ਹੈ ਕਿ ਰੀਲ  ਅਤੇ ਰੀਅਲ ‘ਚ ਫਰਕ ਹੁੰਦਾ ਹੈ ਰੀਲ ਦਾ ਮਤਲਬ ‘ਨਾਟਕ’ ਅਤੇ ਰੀਅਲ ਦਾ ਮਤਲਬ ਅਸਲ ਸੱਚਾਈ ਮੈਂ ਹੀ ਨਹੀਂ ਸਾਰੇ ਇਸ ਗੱਲ ਨਾਲ ਇਤਫਾਕ ਰੱਖਦੇ ਹੋਣਗੇ ਕਿ ਨਾਟਕ ਕਰਨਾ ਬਹੁਤ ਆਸਾਨ ਹੁੰਦੇ ਹਨ ਪਰ, ਉਸ ਨਾਟਕ ਨੂੰ ਜ਼ਮੀਨੀ ਸੱਚਾਈ ‘ਚ ਬਦਲਣਾ ਚੁਣੌਤੀ ਤੋਂ ਘੱਟ ਨਹੀਂ ਹੁੰਦਾ ਮੈਂ ਪੰਜਾਬ ਦੀ ਗੁਰਦਾਸਪੁਰ ਸੀਟ ਤੋਂ ਜਿੱਤ ਕੇ ਆਇਆ ਹਾਂ ਜਿੱਥੋਂ ਦੀ ਜਨਤਾ ਮੇਰੇ ਲਈ ਬਹੁਤ ਮਾਇਨੇ ਰੱਖਦੀ ਹੈ ਜਿਨ੍ਹਾਂ ਨੇ ਮੈਨੂੰ ਦਿਲ ਖੋਲ੍ਹ ਕੇ ਐਨਾ ਸਨੇਹ ਅਤੇ ਪਿਆਰ ਦਿੱਤਾ ਉਨ੍ਹਾਂ ਦੀ ਬਦੌਲਤ ਮੈਂ ਸਦਨ ‘ਚ ਪਹੁੰਚਆਿ ਹਾਂ ਮੈਂ ਗਾਰੰਟੀ ਨਹੀਂ ਦਿੰਦਾ, ਕੀ ਕਰ ਸਕਾਂਗਾ? ਪਰ ਹਾਂ ਉਨ੍ਹਾਂ ਦੀ ਉਮੀਦ ਤੋਂ ਬਿਹਤਰ ਕਰਨ ਦੀ ਕੋਸ਼ਿਸ਼ ਕਰਾਂਗਾ ਸਿਆਸਤ ‘ਚ ਮੇਰੀ ਸ਼ੁਰੂਆਤ ਹੋਈ ਹੈ ਇਸ ਲਈ ਮੈਨੂੰ ਹਾਲੇ ਸਿੱਖਣ ਦੀ ਜ਼ਰੂਰਤ ਹੋਵੇਗੀ ਮੇਰੀ ਇਮਾਨਦਾਰੀ ਤੋਂ ਲੋਕ ਜਾਣੂ ਹਨ ਪੂਰੀ ਤਨਦੇਹੀ ਨਾਲ ਆਪਣੀ ਜਿੰਮੇਵਾਰੀ ਦਾ ਪਾਲਣ ਕਰਦਾ ਰਹਾਂਗਾ।

    ਸਿਨੇਮਾ ਅਤੇ ਸਿਆਸਤ ‘ਚ ਫਰਕ ਹੁੰਦਾ ਹੈ ਮੰਨਦੇ ਹੋ ਤੁਸੀਂ?

    -ਮੈਂ ਇਮਾਨਦਾਰੀ ਨਾਲ ਜੀਵਨ ਜਿਉਣ ‘ਚ ਵਿਸ਼ਵਾਸ ਕਰਨ ਵਾਲਾ ਇੱਕ ਸਾਧਾਰਨ ਭਾਰਤੀ ਨਾਗਰਿਕ ਹਾਂ ਬੁਰਾਈਆਂ ਅਤੇ ਕੁਰੀਤੀਆਂ ਨਾਲ ਲੜਨਾ ਅਸੀਂ ਬਚਪਨ ਤੋਂ ਸਿੱਖਿਆ ਹੈ ਸਿਧਾਤਾਂ ਨਾਲ ਸਮਝੌਤਾ ਕਰਨ ਦੀ ਹਿੰਮਤ ਮੇਰੇ ‘ਚ ਨਹੀਂ ਮੇਰੀ ਪਹਿਲੀ ਜਿੰਮੇਵਾਰੀ ਇਹੀ ਰਹੇਗੀ ਕਿ ਸਭ ਤੋਂ ਪਹਿਲਾਂ ਆਪਣੇ ਸੰਸਦੀ ਖੇਤਰ ਦੀ ਭਲਾਈ ਲਈ ਸੰਘਰਸ਼ ਕਰਾਂ ਇਸ ਤੋਂ ਬਾਦ ਪਾਰਟੀ ਜੋ ਵੀ ਸੰਦੇਸ਼ ਦੇਵੇ, ਉਸ ਦਾ ਮਾਣ ਸਨਮਾਨ ਨਾਲ ਪਾਲਣ ਕਰਦਾ ਰਹਾਂ ਸਾਡੇ ਨੇੜੇ ਤੇੜੇ ਫੈਲੀਆਂ ਬੁਰਾਈਆਂ ਨਾਲ ਲੜਨ ਲਈ ਸਾਂਸਦ ਦਾ ਹੋਣਾ ਜ਼ਰੂਰੀ ਨਹੀਂ, ਆਮ ਇਨਸਾਨ ਵੀ ਉਸ ਨੂੰ ਰੋਕ ਸਕਦਾ ਹੈ ਸਾਰਿਆਂ ਨੂੰ ਆਪਣੀ ਜਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ।

    ਤੁਹਾਡੇ ਸਿਆਸੀ ਆਗੂ ਬਣਨ ਦੇ ਫੈਸਲੇ ਦੇ ਪਿੱਛੇ ਕੋਈ ਖਾਸ ਵਜ੍ਹਾ ?

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸਫ਼ਲ ਨੀਤੀਆਂ ਦਾ ਅੱਜ ਦੇਸ਼ ‘ਚ ਹੀ ਨਹੀਂ, ਸਗੋਂ ਵਿਦੇਸ਼ਾਂ ‘ਚ ਡੰਕਾ ਵੱਜਿਆ ਹੋਇਆ ਹੈ ਵਿਦੇਸ਼ਾਂ ਦੇ ਆਗੂ ਵੀ ਮੋਦੀ ਦੀਆਂ ਨੀਤੀਆਂ ਨੂੰ ਅਪਣਾਅ ਰਹੇ ਹਨ ਅਜ਼ਾਦੀ ਤੋਂ ਬਾਦ ਪਹਿਲੀ ਵਾਰ ਅਜਿਹਾ ਹੋਇਆ ਹੈ ਜਦੋਂ ਕਿਸੇ ਪ੍ਰਧਾਨ ਮੰਤਰੀ ਦਾ ਕਾਰਜਕਾਲ ਬੇਦਾਗ ਰਿਹਾ ਹੋਵੇ ਜਿਸ ਵਿਕਅਤੀ ਨੇ ਖੁਦ ਨੂੰ ਦੇਸ਼ ਲਈ ਸਮਰਪਿਤ ਕਰ ਦਿੱਤਾ ਹੋਵੇ, ਤਾਂ ਸਾਡੀ ਵੀ ਜਿੰਮੇਵਾਰੀ ਬਣਦੀ ਹੈ ਉਨ੍ਹਾਂ ਦੀ ਮੁਹਿੰਮ ਦਾ ਹਿੱਸਾ ਬਣੀਏ ਮੋਦੀ ਜੀ ਦੀ ਸਭ ਤੋਂ ਵੱਡੀ ਲੜਾਈ ਭ੍ਰਿਸ਼ਟਾਚਾਰ ਨਾਲ ਹੈ ਪਿਛਲੇ ਦਿਨੀਂ ਜਿਸ ਤਰ੍ਹਾਂ ਉਨ੍ਹਾਂ ਨੇ ਵੱਡੇ ਅਧਿਕਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਹੈ ਉਸ ਤੋਂ ਨੌਕਰਸ਼ਾਹਾਂ ਨੂੰ ਚੰਗਾ ਸੰਦੇਸ਼ ਗਿਆ ਹੈ ਦੇਸ਼ ਦੀ ਤਰੱਕੀ ‘ਚ ਸਿਆਸੀ ਲੋਕਾਂ ਤੋਂ ਇਲਾਵਾ ਨੌਕਰਸ਼ਾਹਾਂ ਦੀ ਵੱਡੀ ਭੂਮਿਕਾ ਹੁੰਦੀ ਹੈ ਉਮੀਦ ਹੈ ਹੁਣ ਉਨ੍ਹਾਂ ਦੇ ਕੰਮ ‘ਚ ਪਾਰਦਰਸ਼ਿਤਾ ਆਵੇਗੀ ਅਤੇ ਇਮਾਨਦਾਰੀ ਨਾਲ ਕੰਮ ਕਰਨਗੇ।

    ਸਿਨੇਮਾ ‘ਚੋਂ ਆਏ ਕੁਝ ਕਲਾਕਾਰ ਅਸਫ਼ਲ ਵੀ ਹੋਏ ਕਈਆਂ ਨੂੰ ਸਿਆਸਤ ਰਾਸ ਨਹੀਂ ਆਈ?

    ਸਿਆਸਤ ਸ਼ੌਂਕ ਪੂਰਾ ਕਰਨ ਦਾ, ਕੋਈ  ਸੈਰ ਸਪਾਟਾ ਵਾਲਾ ਖੇਤਰ ਨਹੀਂ ਹੈ ਇੱਥੇ ਡੇ ਵਨ ਤੋਂ ਤੁਹਾਨੂੰ ਆਪਣੀ ਕਾਬਲੀਅਤ ਦਿਖਾਉਣੀ ਹੁੰਦੀ ਹੈ ਜਨਤਾ ਦਾ ਤੁਹਾਡੇ ‘ਤੇ ਉਮੀਦਾਂ ਦਾ ਬੋਝ ਹੁੰਦਾ ਹੈ। ਸਿਆਸਤ ‘ਚ ਨਕਾਰਾ ਵਿਅਕਤੀ ਹੀ ਨਕਾਰੇ ਜਾਂਦੇ ਹਨ ਫਿਰ ਚਾਹੇ ਸਿਨੇਮਾ ਤੋਂ ਆਏ ਕਲਾਕਾਰ ਹੋਣ, ਜਾਂ ਫਿਰ ਖੇਡ ਮੈਦਾਨ ਦੇ ਰਿਟਾਇਰ ਖਿਡਾਰੀ ਸਿਆਸਤ ‘ਚ ਕੰਮ ਕਰਨ ਵਾਲਿਆਂ ਦੀ ਸ਼ਲਾਘਾ ਹੁੰਦੀ ਹੈ ਸਿਆਸਤ ਇੱਕ ਅਜਿਹਾ ਖੇਤਰ ਹੈ ਜੋ ਰਾਜ ਸੇਵਾ ਲਈ ਪ੍ਰੇਰਿਤ ਕਰਦੀ ਹੈ ਪਰ ਕੁਝ ਪਾਰਟੀਆਂ ਲਈ ਸੱਤਾ ਮਾਤਰ ਸੁੱਖ ਭੋਗਣ ਵਰਗਾ ਹੋ ਗਿਆ ਹੈ, ਜਿਸ ਨੂੰ ਜਨਤਾ ਨੇ ਪੂਰੀ ਤਰ੍ਹਾਂ ਤੋਂ ਨਕਾਰ ਦਿੱਤਾ ਹੈ ਮੈਨੂੰ ਲੱਗਦਾ ਹੈ ਕਿ ਜਿੱਤ ਤੋਂ ਵੱਡੀ ਹਾਰ ਹੁੰਦੀ ਹੈ ਹਾਰ ਸਾਨੂੰ ਆਪਣੀਆਂ ਗਲਤੀਆਂ ਦੀ ਸਮੀਖਿਆ ਕਰਨ ਦਾ ਮੌਕਾ ਦਿੰਦੀ ਹੈ ਪਰ ਕੁਝ ਪਾਰਟੀਆਂ ਆਪਣੀ ਹਾਰ ਹੁਣ ਵੀ ਸਵੀਕਾਰ ਨਹੀਂ ਕਰ ਰਹੀਆਂ।

    ਸਾਂਸਦ ਬਣਨ ਤੋਂ ਬਾਦ ਵੀ ਫ਼ਿਲਮਾਂ ‘ਚ ਕੰਮ ਜਾਰੀ ਰੱਖੋਗੇ ?

    ਦੇਖੋ, ਮੈਂ ਜੋ ਵੀ ਕੁਝ ਹਾਂ ਫ਼ਿਲਮਾਂ ਦੀ ਵਜ੍ਹਾ ਕਾਰਨ ਹਾਂ ਪਹਿਲਾਂ ਕਰਮ ਖੇਤਰ ਸਿਨੇਮਾ ਹੀ ਰਹੇਗਾ ਸਿਨੇਮੇ ਨੇ ਨਾਂਅ ਦਿੱਤਾ, ਸਨਮਾਨ ਦਿੱਤਾ ਅਤੇ ਸਿਆਸਤ ‘ਚ ਆਉਣ ਦਾ ਰਸਤਾ ਦਿਖਾਇਆ ਪਰ ਏਨਾ ਤੈਅ ਹੈ ਕਿ ਹੁਣ ਜਿਆਦਾ ਵਕਤ ਹਲਕੇ ਵਿਕਾਸ ਲਈ ਇਸਤੇਮਾਲ ਹੋਵੇਗਾ ਮੇਰੇ ਸੰਸਦੀ ਖੇਤਰ ‘ਚ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ ਪਾਰਟੀ ਦੇ ਆਗੂਆਂ ਅਤੇ ਸਥਾਨਕ ਲੋਕਾਂ ਦੇ ਨਾਲ ਮਿਲ ਕੇ ਜਿਲ੍ਹੇ ‘ਚ ਕੀ-ਕੀ ਕਰਨ ਦੀ ਜ਼ਰੂਰਤ ਹੈ, ਨੂੰ ਲੈ ਕੇ ਫੌਕਸ ਕਰਨਾ ਹੈ ਪੰਜਾਬ ‘ਚ ਰੁਜ਼ਗਾਰ ਅਤੇ ਨਸ਼ੇ ਦੇ ਦੋ ਮਸਲੇ ਅਜਿਹੇ ਹਨ ਜਿਨ੍ਹਾਂ ‘ਤੇ ਸੂਬਾ ਸਰਕਾਰ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਇਸ ਦਿਸ਼ਾ ‘ਚ ਜਿੰਨਾ ਕੰਮ ਕੀਤਾ ਜਾਣਾ ਚਾਹੀਦਾ ਸੀ, ਨਹੀਂ ਹੋ ਸਕਿਆ ਜਿਲ੍ਹੇ ਦੀ ਮੁੱਖ ਸਮੱਸਿਆ ਤੋਂ ਸੂਬਾ ਸਰਕਾਰ ਦਾ ਧਿਆਨ ਦਿਵਾਉਣ ਦਾ ਯਤਨ ਕਰੂਗਾ।

    ਸਿਨੇਮਾ ਦਾ ਲੰਮਾ ਤਜ਼ਰਬਾ ਹੈ ਤੁਹਾਡੇ ਕੋਲ, ਸਿਆਸਤ ‘ਚ ਕੁਝ ਕੰਮ ਆਵੇਗਾ ?

    ਤਜ਼ਰਬਾ ਕਦੇ ਬੇਕਾਰ ਨਹੀਂ ਜਾਂਦਾ ਕਈ ਅਜਿਹੀਆਂ ਫ਼ਿਲਮਾਂ ਹਨ ਜੋ ਸਿਆਸਤ ਭ੍ਰਿਸ਼ਟਾਚਾਰ ਅਤੇ ਪੁਲਿਸ ਵਿਵਸਥਾ ‘ਤੇ ਕੇਂਦਰਿਤ ਰਹੀਆਂ ਹਨ ਉਨ੍ਹਾਂ ‘ਚ ਮੇਰੀ ਦਮਦਾਰ ਭੂਮਿਕਾ ਰਹੀ ਸਿਆਸਤ ਅਤੇ ਨੌਕਰਸ਼ਾਹਾਂ ‘ਚ ਭ੍ਰਿਸ਼ਟਾਚਾਰ ਕਿੱਥੋਂ ਪੈਦਾ ਹੁੰਦਾ ਹੈ ਸਾਨੂੰ ਸਭ ਨੂੰ  ਪਤਾ ਹੈ ਜੇਕਰ ਤੁਹਾਡਾ ਬੌਸ ਤੁਹਾਡੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦਾ ਹੈ ਤਾਂ ਤੁਹਾਡਾ ਕੰਮ ਆਸਾਨ ਹੋ ਜਾਂਦਾ ਹੈ ਜੇਕਰ ਤੁਹਾਡਾ ਬੌਸ ਹੀ ਭ੍ਰਿਸ਼ਟਾਚਾਰ ‘ਚ ਮਗਨ ਹੈ ਤਾਂ ਉਮੀਦਾਂ ਬੇਮਾਨੀ ਹੋ ਜਾਂਦੀ ਹੈ ਮੋਦੀ ਜੀ ਸਾਡੇ ਬੌਸ ਹਨ, ਭ੍ਰਿਸ਼ਟਾਚਾਰ ਉਨ੍ਹਾਂ ਲਈ ਕਰੰਟ ਹੈ ਭ੍ਰਿਸ਼ਟਾਚਾਰ ਖਿਲਾਫ਼  ਉਨ੍ਹਾਂ ਖਿਲਾਫ਼ ਮੁਹਿੰਮ ਚੱਲ ਰਹੀ ਹੈ ਵਿਵਸਥਾ ਬਦਲਣ ਦਾ ਜੋ ਉਨ੍ਹਾਂ ਨੇ ਬੀੜਾ ਉਠਾਇਆ ਹੋਇਆ ਹੈ ਉਸ ‘ਚ ਸਾਨੂੰ ਸਭ ਤੋਂ ਸ਼ਾਮਲ ਹੋਣਾ ਚਾਹੀਦਾ ਹੈ।

    ਹਰਿਆਣਾ ਵਿਧਾਨ ਸਭਾ ਚੋਣਾਂ ‘ਚ ਕਈ ਖਿਡਾਰੀ ਚੋਣ ਲੜ ਰਹੇ ਹਨ?

    ਜੀ ਹਾਂ! ਸੰਦੀਪ ਸਿੰਘ ਵਰਗੇ ਤਜ਼ਰਬੇਕਾਰ ਸੀਨੀਅਰ ਹਾਕੀ ਦੇ ਖਿਡਾਰੀ ਵੀ ਚੋਣ ਮੈਦਾਨ ‘ਚ ਹਨ ਉਨ੍ਹਾਂ ਤੋਂ ਇਲਾਵਾ ਕਈ ਪਹਿਲਵਾਨ ਵੀ ਚੋਣ ਮੈਦਾਨ ‘ਚ ਹਨ ਸਾਰਿਆਂ ਲਈ ਮੇਰੀਆਂ ਸ਼ੁਭਕਾਮਨਾਵਾਂ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here