ਪ੍ਰਦੂਸ਼ਣ ਬਾਰੇ ਇੱਕਮਤ ਹੋਣਾ ਜ਼ਰੂਰੀ

Important, Unanimous, Pollution

ਪ੍ਰਦੂਸ਼ਣ ਬਾਰੇ ਇੱਕਮਤ ਹੋਣਾ ਜ਼ਰੂਰੀ ਮੌਸਮ ਦੇ ਬਦਲਦੇ ਹੀ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਵਾਯੂ ਪ੍ਰਦੂਸ਼ਣ ਵਧਣਾ ਸ਼ੁਰੂ ਹੋ ਜਾਂਦਾ ਹੈ ਇਸ ਪ੍ਰਦੂਸ਼ਣ ਦੇ ਕਾਰਨ ਤਾਂ ਕਈ ਹਨ, ਪਰ ਮੁੱਖ ਕਾਰਨ ਝੋਨੇ ਦੀ ਰਹਿੰਦ-ਖੂੰਹਦ ਸਾੜਨਾ ਦੱਸਿਆ ਜਾ ਰਿਹਾ ਹੈ ਪਰ ਹੁਣ ਨਵੇਂ ਸੋਧਾਂ ਤੋਂ ਪਤਾ ਲੱਗਦਾ ਹੈ ਕਿ ਪਾਕਿਸਤਾਨ ‘ਚ ਵੱਡੀ ਮਾਤਰਾ ‘ਚ ਝੋਨੇ ਦੀ ਰਹਿੰਦ-ਖੂੰਹਦ ਸਾੜੀ ਹੈ, ਜਿਸ ਲਈ ਸਾਡੇ ਕਿਸਾਨ ਦੋਸ਼ੀ ਨਹੀਂ ਹਨ ਪੰਜਾਬ ਰਿਮੋਟ ਸੈਂਸਿੰਗ ਸੈਂਟਰ (ਪੀਆਰਐਸਸੀ) ਵੱਲੋਂ ਲਈ ਸੈਟੇਲਾਈਟ ਦੀਆਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਸਰਹੱਦ ਪਾਰਲਾ ਧੂੰਆਂ ਵੀ ਦਿੱਲੀ ਦੀ ਆਬੋ-ਹਵਾ ਖਰਾਬ ਕਰ ਰਿਹਾ ਹੈ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਪੰਜਾਬ ਦੇ ਖੇਤਾਂ ‘ਚ ਸੜਦੇ ਝੋਨੇ ਦੀ ਰਹਿੰਦ ਖੂੰਹਦ ਦੀਆਂ ਤਸਵੀਰਾਂ ਜਾਰੀ ਕਰਕੇ ਇਹ ਪੁਸ਼ਟੀ ਕਰਨ ਦੀ ਕੋਸਿਸ਼ ਕੀਤੀ ਹੈ ਕਿ ਵਾਯੂ ਪ੍ਰਦੂਸ਼ਣ ਲਈ ਰਹਿੰਦ-ਖੂੰਹਦ ਦੀ ਦੋਸ਼ੀ ਹੈ ਇਸ ਦੇ ਜਵਾਬ ‘ਚ ਪੰਜਾਬ ਸਰਕਾਰ ਦਾ ਤਰਕ ਹੈ ਕਿ ਇਹ ਧੂੰਆਂ ਸਿਰਫ਼ ਰਹਿੰਦ-ਖੂੰਹਦ ਦਾ ਨਹੀਂ, ਇਸ ‘ਚ ਕਚਰਾ ਘਰਾਂ, ਸ਼ਮਸ਼ਾਨਾਂ ਅਤੇ ਭੋਜਨ ਬਣਾਉਣ ਦਾ ਧੁੰਆਂ ਵੀ ਸ਼ਾਮਲ ਹੈ ਇੱਧਰ ਕੇਂਦਰੀ ਪ੍ਰਿਥਵੀ ਮੰਤਰਾਲੇ ਦੇ ਅਧੀਨ ਕੰਮ ਕਰਨ ਵਾਲੀ ਸੰਸਥਾ ‘ਸਫ਼ਰ’ ਦੇ ਦਾਅਵਾ ਕੀਤਾ ਹੈ ਕਿ ਦਿੱਲੀ ‘ਚ ਵਾਯੂ ਪ੍ਰਦੂਸ਼ਣ ਝੋਨੇ ਦੀ ਰਹਿੰਦ-ਖੂੰਹਦ ਦੀ ਬਜਾਇ ਸਥਾਨਕ ਸ੍ਰੋਤਾਂ ਤੋਂ ਹੋ ਰਿਹਾ ਹੈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਫ਼ਰ ਸਮੇਤ ਹੋਰ ਏਜੰਸੀਆਂ ਦੇ ਦਾਅਵਿਆਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਅੰਕੜਿਆਂ ਦੇ ਸਰੋਤ ਦਾ ਕੋਈ ਠੋਸ ਅਧਾਰ ਹੀ ਨਹੀਂ ਹੈ, ਕਿਉਂਕਿ ਪ੍ਰਦੂਸ਼ਣ ਨੂੰ ਨਾਪਣ ਵਾਲੀਆਂ ਮਸ਼ੀਨਾਂ ਹੀ ਹਿੰਦੁਸਤਾਨ ‘ਚ ਨਹੀਂ ਹਨ ਇੱਧਰ ਕੋਲਕਾਤਾ ‘ਚ ਵੀ ਪ੍ਰਦੂਸ਼ਣ ਦੀ ਮਾਤਰਾ ਸੌ ਪੁਆਇੰਟ ਨੂੰ ਪਾਰ ਕਰਕੇ 118 ਤੋਂ 128 ਤੱਕ ਵਧ ਗਈ ਹੈ ।

ਇਸ ਦੇ ਕਾਰਨਾਂ ‘ਚ ਕਿਸੇ ਫ਼ਸਲ ਦੀ ਰਹਿੰਦ-ਖੂੰਹਦ ਨੂੰ ਸਾੜਨ ਦੀ ਬਜਾਇ, ਵਾਹਨਾਂ ਦਾ ਧੂੰਆਂ ਦੱਸਿਆ ਜਾ ਰਿਹਾ ਹੈ ਸਾਫ਼ ਹੈ, ਪੂਰੇ ਦੇਸ਼ ‘ਚ ਵਾਯੂ ਪ੍ਰਦੂਸ਼ਣ ਦੇ ਕਾਰਨਾਂ ‘ਚ ਵਿਗਿਆਨਕ ਇਕਮਤ ਦਿਖਾਈ ਨਹੀਂ ਦੇ ਰਹੇ, ਇਸ ਲਈ ਇਹ ਦਾਅਵਾ ਭਰਮਾਊ ਹਨ ਭਾਰਤ ‘ਚ ਉਦਯੋਗੀਕਰਨ ਦੀ ਰਫ਼ਤਾਰ ਭੂਮੰਡਲੀਕਰਨ ਤੋਂ ਬਾਦ ਤੇਜ਼ ਹੋਈ ਹੈ  ਇੱਕ ਪਾਸੇ ਕੁਦਰਤੀ ਸੰਪਤੀ ਦੀ ਬਰਬਾਦੀ ਵਧੀ ਦੂਜੇ ਪਾਸੇ ਉਦਯੋਗਿਕ ਕਚਰੇ ‘ਚ ਬੇਤਹਾਸ਼ਾ ਵਾਧਾ ਹੋਇਆ ਲਿਹਾਜਾ ਦਿੱਲੀ ‘ਚ ਜਦੋਂ ਸੀਤ ਰੁੱਤ ਦਸਤਕ ਦਿੰਦੀ ਹੈ ਤਾਂ ਵਾਯੂਮੰਡਲ ‘ਚ ਹਨ੍ਹੇਰਾ ਛਾ ਜਾਂਦਾ ਹੈ ਇਹ ਨਮੀ ਧੂੜ, ਅਤੇ ਧੂੰਆਂ ਦੇ ਬਾਰੀਕ ਕਣਾਂ ਨੂੰ ਵਾਯੂਮੰਡਲ ‘ਚ ਰਲਣ ਹੋਣ ਤੋਂ ਰੋਕ ਦਿੰਦੀ ਹੈ ਨਤੀਜੇ ਵਜੋਂ ਦਿੱਲੀ ਦੇ ਉਪਰ ਇੱਕ ਪਾਸੇ ਧੁੰਦ ਛਾ ਜਾਂਦੀ ਹੈ ਐਨਜੀਟੀ ਨੇ ਰਹਿੰਦ-ਖੂੰਹਦ ਸਾੜਨ ‘ਤੇ ਪਾਬੰਦੀ ਲਾ ਦਿੱਤੀ ਹੈ ਪੰਜਾਬ ਅਤੇ ਹਰਿਆਣਾ ਸਰਕਾਰਾਂ ਨੇ ਰਹਿੰਦ-ਖੂੰਹਦ ਸਾੜਨ ‘ਤੇ ਜ਼ੁਰਮਾਨੇ ਦੀ ਤਜਵੀਜ਼ ਕੀਤੀ ਹੈ ਦਰਅਸਲ ਪ੍ਰਦੂਸ਼ਣ ਦਾ ਕੋਈ ਇੱਕ ਕਾਰਨ ਨਹੀਂ, ਜ਼ਰੂਰਤ ਹੈ  ਪ੍ਰਦੂਸ਼ਣ ਦੇ ਵੱਖ-ਵੱਖ ਸਰੋਤਾਂ ਦੀ ਅਸਲ ਪ੍ਰਤੀਸ਼ਤ ਨੂੰ ਜਾਣਨ ਤੇ ਇਕਮਤ ਹੋਣ ਦੀ  ਇਸ ਵਾਸਤੇ ਵਾਤਾਵਰਨ ਮਾਹਿਰਾਂ ਦੀਆਂ ਸੇਵਾਵਾਂ ਲੈ ਕੇ ਡੂੰਘਾਈ ਨਾਲ ਕੰਮ ਕਰਨਾ ਪਵੇਗਾ ਹਰ ਤਰ੍ਹਾਂ ਦਾ ਪ੍ਰਦੂਸ਼ਣ ਰੋਕਣਾ ਜ਼ਰੂਰੀ ਹੈ ਭਾਵੇਂ ਉਹ ਪਰਾਲੀ ਦਾ ਹੋਵੇ ਜਾਂ ਉਦਯੋਗਾਂ ਦਾ ਪ੍ਰਦੂਸ਼ਣ ਦੀ ਰੋਕਥਾਮ ਲਈ ਸੰਤੁਲਿਤ ਪਹੁੰਚ ਬਣਾਉਣੀ ਪਵੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।