ਜੇਲ੍ਹ ’ਚ ਨਸ਼ੀਲੇ ਪਦਾਰਥ ਸੁੱਟਣ ਦੇ ਦੋਸ਼ ’ਚ ਅਧਿਕਾਰੀਆਂ ਨੇ ਦੋ ਦਬੋਚੇ

Opium

ਕੇਂਦਰੀ ਜੇਲ੍ਹ ਅੰਦਰ ਇੱਕ ਬੋਤਲ ਤੰਬਾਕੂ ਤੇ ਮੋਟਰਸਾਇਕਲ ਬਰਾਮਦ | Ludhiana Jail

ਲੁਧਿਆਣਾ (ਜਸਵੀਰ ਸਿੰਘ ਗਹਿਲ)। ਜੇਲ੍ਹ ਅਧਿਕਾਰੀਆਂ ਵੱਲੋਂ ਜੇਲ੍ਹ ਅੰਦਰ ਫੈਕਾ ਕਰਨ ਦੇ ਦੋਸ਼ ਵਿੱਚ ਦੋ ਵਿਅਕਤੀਆਂ ਨੂੰ ਹਿਰਾਸ਼ਤ ਵਿੱਚ ਲਿਆ ਹੈ। ਜਿੰਨਾਂ ਦੁਆਰਾ ਜੇਲ੍ਹ ਅੰਦਰ ਸੁੱਟਿਆ ਤੰਬਾਕੂ ਤੇ ਵਰਤਿਆ ਗਿਆ ਮੋਟਰਸਾਇਕਲ ਵੀ ਬਰਾਮਦ ਕਰ ਲਿਆ ਹੈ। ਸੈਂਟਰਲ ਜੇਲ੍ਹ ਦੇ ਸਹਾਇਕ ਸੁਪਰਡੈਂਟ ਹਰਮਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 30 ਮਈ ਨੂੰ ਗਸ਼ਤ ਦੌਰਾਨ ਬਾਹਰੀ ਕੋਟ ਦੀਵਾਰ ਟਾਵਰ ਨੰਬਰ- 6 ਜੇਲ੍ਹ ਕਰਮਚਾਰੀਆਂ ਨੂੰ ਮੋਟਰ ਸਾਇਕਲ ਨੰਬਰ ਪੀਬੀ- 76 ਬੀ – 5145 ’ਤੇ ਸਵਾਰ ਦੋ ਨਾਮਲੂਮ ਵਿਅਕਤੀ ਫੈਕਾ ਕਰਨ ਦੀ ਕੋਸ਼ਿਸ਼ ਕਰਦੇ ਦਿਖਾਈ ਦਿੱਤੇ। (Ludhiana Jail)

ਜਿਨ੍ਹਾਂ ਨੇ ਫੈਕਾ ਅੰਦਰ ਸੁੱਟ ਦਿੱਤਾ ਤਾਂ ਜੇਲ੍ਹ ਅਧਿਕਾਰੀਆਂ ਨੇ ਸ਼ੱਕ ਦੀ ਬਿਨਾਹ ’ਤੇ ਕਮਲਜੀਤ ਸਿੰਘ ਅਤੇ ਲਖਵਿੰਦਰ ਸਿੰਘ ਨੂੰ ਕਾਬੂ ਕੀਤਾ। ਜਿੰਨ੍ਹਾਂ ਨੇ ਜੇਲ੍ਹ ਅੰਦਰ ਇੱਕ ਬੋਤਲ ਤੰਬਾਕੂ ਨਾਲ ਭਰੀ ਹੋਈ ਸੁੱਟੀ ਬਰਾਮਦ ਕਰ ਲਈ ਗਈ ਹੈ। ਹਰਮਿੰਦਰ ਸਿੰਘ ਮੁਤਾਬਕ ਉਕਤਾਨ ਨੇ ਅਜਿਹਾ ਕਰਕੇ ਜੇਲ੍ਹ ਨਿਯਮਾਂ ਦੀ ਉਲੰਘਣਾ ਕੀਤੀ ਹੈ। ਜਿੰਨਾ ਖਿਲਾਫ਼ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ। ਮਾਮਲੇ ਦੇ ਤਫ਼ਤੀਸੀ ਅਫ਼ਸਰ ਗੁਰਦਿਆਲ ਸਿੰਘ ਦਾ ਕਹਿਣਾਂ ਹੈ ਕਿ ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਪੁਲਿਸ ਵੱਲੋਂ ਕਮਲਜੀਤ ਸਿੰਘ ਅਤੇ ਲਖਵਿੰਦਰ ਸਿੰਘ ਵਾਸੀਅਨ ਲੁਧਿਆਣਾ ਦੇ ਖਿਲਾਫ਼ ਮਾਮਲਾ ਦਰਜ਼ ਕਰਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Also Read : ਗੁਰੂ ਕਾਸ਼ੀ ਯੂਨੀਵਰਸਿਟੀ ਦੇ ਤੀਰਅੰਦਾਜ਼ ਰਾਹੁਲ ਦੀ ਏਸ਼ੀਆ ਕੱਪ ਲਈ ਚੋਣ

LEAVE A REPLY

Please enter your comment!
Please enter your name here