ਪੰਜਾਬ ‘ਚ ਨਵੇਂ ਮਰੀਜ਼ਾਂ ਦੀ ਗਿਣਤੀ ਘਟੀ ਮੋਤਾਂ ਦਾ ਸਿਲਸਿਲਾ ਜਾਰੀ

Corona Patients

ਪੰਜਾਬ ਵਿੱਚ ਕੁਲ ਮਰੀਜਾ ਦੀ ਗਿਣਤੀ 1 ਲੱਖ 10 ਹਜ਼ਾਰ ਪਾਰ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ‘ਚ ਭਾਵੇ ਕੋਰੋਨਾ ਦੇ ਨਵੇਂ ਮਰੀਜ਼ਾਂ ਦੀ ਗਿਣਤੀ ਘਟੀ ਹੈ ਪਰ  ਪਿਛਲੇ 30 ਦਿਨਾਂ ਤੋਂ ਮੌਤ ਦਾ ਸਿਕਾਰ ਹੋਣ ਵਾਲੇ ਮਰੀਜਾ ਦੀ ਗਿਣਤੀ ਵੀ ਲਗਾਤਾਰ ਰੋਜ਼ਾਨਾ 50 ਤੋਂ ਉਪਰ ਹੀ ਚਲ ਰਹੀ ਹੈ।  1500 ਦੇ ਲਗਭਗ ਰੋਜਾਨਾ ਆਉਣ ਵਾਲੇ ਮਰੀਜਾ ਕਾਰਨ ਐਤਵਾਰ ਨੂੰ ਕੁਲ ਮਰੀਜਾ ਦੀ ਗਿਣਤੀ 1 ਲੱਖ 10 ਹਜ਼ਾਰ ਨੂੰ ਪਾਰ ਕਰ ਗਈ ਹੈ।

ਪਿਛਲੇ 24 ਘੰਟਿਆ ਦੌਰਾਨਹੀ ਪੰਜਾਬ ਵਿੱਚ 50 ਦੀ ਹੋਰ ਮੌਤ ਹੋ ਗਈ ਹੈ, ਜਦੋਂ ਕਿ ਐਤਵਾਰ ਨੂੰ 1458 ਨਵੇਂ ਮਾਮਲੇ ਆਏ ਹਨ।
ਨਵੇਂ ਆਏ 1458 ਮਾਮਲਿਆ ਵਿੱਚ ਲੁਧਿਆਣਾ ਤੋਂ 152, ਜਲੰਧਰ ਤੋਂ 108, ਪਟਿਆਲਾ ਤੋਂ 131, ਮੁਹਾਲੀ ਤੋਂ 165, ਅੰਮ੍ਰਿਤਸਰ ਤੋਂ 167, ਗੁਰਦਾਸਪੁਰ ਤੋਂ 55, ਬਠਿੰਡਾ ਤੋਂ 88, ਹੁਸਿਆਰਪੁਰ ਤੋਂ 73, ਫਿਰੋਜਪੁਰ ਤੋਂ 17, ਸੰਗਰੂਰ ਤੋਂ 47, ਪਠਾਨਕੋਟ ਤੋਂ 115, ਕਪੂਰਥਲਾ ਤੋਂ 60, ਫਰੀਦਕੋਟ ਤੋਂ 30, ਮੁਕਤਸਰ ਤੋਂ 12, ਮੋਗਾ ਤੋਂ 3, ਫਾਜਿਲਕਾ ਤੋਂ 108, ਰੋਪੜ ਤੋਂ 30, ਫਤਹਿਗੜ੍ਹ ਸਾਹਿਬ ਤੋਂ 20, ਬਰਨਾਲਾ ਤੋਂ 13, ਤਰਨਤਾਰਨ ਤੋਂ 20, ਮਾਨਸਾ ਤੋਂ 8 ਅਤੇ ਐਸਬੀਐਸ ਨਗਰ ਤੋਂ 37 ਸ਼ਾਮਲ ਹਨ।

ਪੰਜਾਬ ਵਿੱਚ ਹੋਈ 50 ਮੌਤਾਂ ਵਿੱਚ ਲੁਧਿਆਣਾ ਤੋਂ 9, ਜਲੰਧਰ 8, ਪਟਿਆਲਾ ਤੋਂ 6, ਅੰਮ੍ਰਿਤਸਰ ਤੋਂ 5, ਪਠਾਨਕੋਟ ਤੋਂ 5, ਹੁਸਿਆਰਪੁਰ ਤੋਂ 3, ਰੋਪੜ ਤੋਂ 3, ਫਤਿਹਗੜ ਸਾਹਿਬ ਤੋਂ 2, ਗੁਰਦਾਸਪੁਰ ਤੋਂ 2, ਤਰਨਤਾਰਨ ਤੋਂ 2, ਮਾਨਸਾ ਤੋਂ 1, ਮੋਗਾ ਤੋਂ 1 ਅਤੇ ਸੰਗਰੂਰ ਤੋਂ 1 ਸ਼ਾਮਲ ਹਨ।

Corona

ਇਥੇ ਹੀ ਠੀਕ ਹੋਣ ਵਾਲੇ 2299 ਵਿੱਚ ਲੁਧਿਆਣਾ ਤੋਂ 217, ਜਲੰਧਰ ਤੋਂ 494, ਪਟਿਆਲਾ ਤੋਂ 195, ਮੁਹਾਲੀ ਤੋਂ 264, ਅੰਮ੍ਰਿਤਸਰ ਤੋਂ 21, ਗੁਰਦਾਸਪੁਰ ਤੋਂ 140, ਬਠਿੰਡਾ ਤੋਂ 180, ਹੁਸ਼ਿਆਰਪੁਰ ਤੋਂ 154, ਫਿਰੋਜਪੁਰ ਤੋਂ 4, ਸੰਗਰੂਰ ਤੋਂ 39, ਪਠਾਨਕੋਟ ਤੋਂ 130, ਕਪੂਰਥਲਾ ਤੋਂ 79, ਫਰੀਦਕੋਟ ਤੋਂ 64, ਮੁਕਤਸਰ ਤੋਂ 26, ਮੋਗਾ ਤੋਂ 35, ਫਾਜਿਲਕਾ ਤੋਂ 63, ਰੋਪੜ ਤੋਂ 49, ਫਤਿਹਗੜ ਸਾਹਿਬ 37, ਬਰਨਾਲਾ ਤੋਂ 19, ਤਰਨਤਾਰਨ ਤੋਂ 16, ਮਾਨਸਾ ਤੋਂ 17 ਅਤੇ ਐਸਬੀਐਸ ਨਗਰ ਤੋਂ 56 ਸ਼ਾਮਲ ਹਨ। ਪੰਜਾਬ ਵਿੱਚ ਹੁਣ ਕੋਰੋਨਾ ਮਰੀਜ਼ਾ ਦੀ ਗਿਣਤੀ 110106 ਹੋ ਗਈ ਹੈ, ਜਿਸ ਵਿੱਚੋਂ 88312 ਠੀਕ ਹੋ ਗਏ ਹਨ ਅਤੇ 3238 ਦੀ ਮੌਤ ਹੋ ਗਈ ਹੈ ਅਤੇ ਇਸ ਸਮੇਂ 18556 ਕੋਰੋਨਾ ਮਰੀਜ਼ਾ ਦਾ ਇਲਾਜ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਅਤੇ ਖ਼ੁਦ ਦੇ ਘਰਾਂ ਵਿੱਚ ਚਲ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.