Farmar Protest : ਕਿਸਾਨੀ ਅੰਦੋਲਨ ’ਚ ਵਧਣ ਲੱਗਾ ਮੌਤਾਂ ਦਾ ਅੰਕੜਾ, ਇੱਕ ਹੋਰ ਕਿਸਾਨ ਦੀ ਮੌਤ

Farmer Protest
ਫਾਈਲ ਫੋਟੋ।

ਖਨੌਰੀ ਬਾਰਡਰ ’ਤੇ ਧਰਨਾ ਦੇਣ ਸਮੇਂ ਬਿਗੜੀ ਸੀ ਸਿਹਤ | Farmar Protest

  • ਦਿੱਲੀ ਕੂਚ ’ਤੇ ਮੀਟਿੰਗ ਅੱਜ, ਫੈਸਲਾ ਭਲਕੇ | Farmar Protest

ਅੰਬਾਲਾ (ਸੱਚ ਕਹੂੰ ਨਿਊਜ਼)। ਪੰਜਾਬ ’ਚ ਕਿਸਾਨ ਅੰਦੋਲਨ ਦਾ ਅੱਜ 15ਵਾਂ ਦਿਨ ਚੱਲ ਰਿਹਾ ਹੈ। ਜਿੱਥੇ ਕਿਸਾਨਾਂ ਦੀ ਮੌਤ ਦਾ ਅੰਕੜਾ ਵਧਦਾ ਜਾ ਰਿਹਾ ਹੈ। ਅੱਜ ਸਵੇਰੇ ਖਨੌਰੀ ਸਰਹੱਦ ’ਤੇ ਅੰਦੋਲਨ ਦੌਰਾਨ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਧਰਨੇ ਦੌਰਾਨ ਅੱਜ ਮੰਗਲਵਾਰ ਨੂੰ ਪਟਿਆਲਾ ਦੇ ਰਹਿਣ ਵਾਲੇ ਕਰਨੈਲ ਸਿੰਘ ਉਮਰ ਕਰੀਬ (50) ਦੀ ਅਚਾਨਕ ਸਿਹਤ ਬਿਗੜ ਗਈ ਸੀ। ਜਿਸ ਤੋਂ ਬਾਅਦ ਉਸ ਨੂੰ ਇਲਾਜ਼ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ। ਪਰ ਉੱਥੇ ਉਸ ਦੀ ਮੌਤ ਹੋ ਗਈ ਹੈ। 15 ਦਿਨ ਤੋਂ ਚੱਲ ਰਹੇ ਇਹ ਕਿਸਾਨੀ ਅੰਦੋਲਨ ਦੌਰਾਨ ਇਹ 8ਵੀਂ ਮੌਤ ਹੋਈ ਹੈ। ਇਨ੍ਹਾਂ ਮੌਤਾਂ ’ਚ 3 ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ। (Farmar Protest)

Canada : ਡੇਰਾ ਸੱਚਾ ਸੌਦਾ ਦੀ ਸੇਵਾਦਾਰ ਅਮਨ ਜੀਤ ਕੌਰ ਇੰਸਾਂ ਨੇ ਕੈਨੇਡਾ ’ਚ ਦਿਖਾਈ ਇਨਸਾਨੀਅਤ!

ਕਿਸਾਨ ਅਜੇ ਸ਼ੰਭੂ ਤੇ ਖਨੌਰੀ ਸਰਹੱਦ ’ਤੇ ਡਟੇ ਹੋਏ ਹਨ। ਦੱਸਣਯੋਗ ਹੈ ਕਿ ਮ੍ਰਿਤਕ ਕਿਸਾਨ ਕਰਨੈਨ ਸਿੰਘ 13 ਫਰਵਰੀ ਤੋਂ ਹੀ ਖਨੌਰੀ ਸਰਹੱਦ ’ਤੇ ਮੌਜ਼ੂਦ ਸੀ। ਇਸ ਤੋਂ ਪਹਿਲਾਂ ਇੱਕ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਵੀ ਮੌਤ ਹੋਈ ਸੀ ਜਿਸ ਦਾ ਅਜੇ ਤੱਕ ਪੋਸਟਮਾਰਟਮ ਵੀ ਨਹੀਂ ਹੋਇਆ ਹੈ। ਫਿਲਹਾਲ ਅੱਜ ਕਿਸਾਨ ਦਿੱਲੀ ਕੂਚ ਸਬੰਧੀ ਮੀਟਿੰਗ ਕਰਨਗੇ ਤੇ ਇਸ ਮੀਟਿੰਗ ਦਾ ਫੈਸਲਾ ਭਲਕੇ ਆ ਸਕਦਾ ਹੈ। ਇਸ ਤੋਂ ਇਲਾਵਾ ਖਨੌਰੀ ਸਰਹੱਦ ’ਤੇ ਹਰਿਆਣਾ ਪੁਲਿਸ ਦੀ ਗੋਲੀ ਲੱਗਣ ਕਰਕੇ ਸ਼ੁਭਕਰਨ ਮੌਤ ਮਾਮਲੇ ’ਚ ਹਰਿਆਣਾ ਦੀ ਪੁਲਿਸ ਖਿਲਾਫ ਐਫਆਈਆਰ ਦਰਜ ਕਰਵਾਉਣ ਲਈ ਵੀ ਕਿਸਾਨ ਅੜੇ ਹੋਏ ਹਨ ਤੇ ਉਨ੍ਹਾਂ ਦਾ ਇਸ ਸਬੰਧੀ ਸੰਘਰਸ਼ ਲਗਾਤਾਰ ਜਾਰੀ ਹੈ।