ਵਿਸ਼ਵ ‘ਚ ਕੋਰੋਨਾ ਦਾ ਅੰਕੜਾ ਇੱਕ ਕਰੋੜ ਇੱਕ ਲੱਖ ਤੋਂ ਵਧ

ਮ੍ਰਿਤਕਾਂ ਦੀ ਗਿਣਤੀ ਪੰਜ ਲੱਖ ਤੋਂ ਪਾਰ

ਬੀਜਿੰਗ/ਨਵੀਂ ਦਿੱਲੀ। ਵਿਸ਼ਵ ਮਹਾਂਮਾਰੀ ਕੋਰੋਨਾ ਵਾਇਰਸ (ਕੋਵਿਡ-19) ਦਾ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ ਤੇ ਦੁਨੀਆ ਭਰ ‘ਚ ਕੋਰਨਾ ਦੇ ਮਾਮਲੇ ਲਗਾਤਾਰ ਵਧਦਿਆਂ ਇੱਕ ਕਰੋੜ ਇੱਕ ਲੱਖ ਤੋਂ ਵਧ ਹੋ ਗਏ ਹਨ ਤੇ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਪੰਜ ਲੱਖ ਤੋਂ ਵਧ ਹੋ ਗਈ ਹੈ।

ਅਮਰੀਕਾ ਦੀ ਜਾਨ ਹਾਪਕਿਨਸ ਯੂਨੀਵਰਸਿਟੀ ਦੇ ਵਿਗਿਆਨ ਤੇ ਇੰਜੀਨੀਅਰਿੰਗ ਕੇਂਦਰ (ਸੀਐਸਐਸਈ) ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਵਿਸ਼ਵ ਭਰ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1,01,17,326 ਹੋ ਗਈ ਹੈ ਜਦੋਂਕਿ 5,01,281 ਵਿਅਕਤੀ ਆਪਣੀ ਜਾਨ ਗੁਆ ਚੁੱਕੇ ਹਨ। ਕੋਵਿਡ-19 ਦੇ ਮਾਮਲੇ ‘ਚ ਅਮਰੀਕਾ ਵਿਸ਼ਵ ਭਰ ‘ਚ ਪਹਿਲੇ, ਬ੍ਰਾਜੀਲ ਦੂਜੇ ਤੇ ਰੂਸ ਤੀਜੇ ਸਥਾਨ ਸਥਾਨ ‘ਤੇ ਹੈ। ਇਸੇ ਤਰ੍ਹਾਂ ਮਹਾਂਮਾਰੀ ਨਾਲ ਮੌਤਾਂ ਦੇ ਅੰਕੜਿਆਂ ਦੇ ਮਾਮਲੇ ‘ਚ ਅਮਰੀਕਾ ਪਹਿਲੇ, ਬ੍ਰਾਜੀਲ ਦੂਜੇ ਤੇ ਬ੍ਰਿਟੇਨ ਤੀਜੇ ਸਥਾਨ ਸਥਾਨ ‘ਤੇ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ