Prashant Kishore ਨੇ ਬਣਾਈ ਨਵੀਂ ਪਾਰਟੀ, ‘ਜਨ ਸੂਰਜ ਪਾਰਟੀ’ ਰੱਖਿਆ ਨਾਂਅ

Prashant Kishore
Prashant Kishore

ਜਨ ਸੂਰਜ ਪਾਰਟੀ ਨਾਂਅ ਤੋਂ ਬਣਾਈ ਪਾਰਟੀ | Prashant Kishore

ਪਟਨਾ। ਬਿਹਾਰ ਦੀ ਰਾਜਨੀਤੀ ’ਚ ਹੁਣ ਪ੍ਰਸਿੱਧ ਰਾਜਨੀਤੀਕਾਰ ਪ੍ਰਸ਼ਾਂਤ ਕਿਸ਼ੋਰ (Prashant Kishore) ਦੀ ਜਨ ਸੂਰਜ ਪਾਰਟੀ ਦੀ ਐਂਟਰੀ ਹੋ ਗਈ ਹੈ। ਪ੍ਰਸ਼ਾਂਤ ਕਿਸ਼ੋਰ ਨੇ ਬੁੱਧਵਾਰ ਨੂੰ ਪਟਨਾ ਦੇ ਵੈਟਰਨਰੀ ਗਰਾਊਂਡ ਵਿੱਚ ਜਨ ਸੂਰਜ ਨੂੰ ਅਧਿਕਾਰਤ ਤੌਰ ‘ਤੇ ਲਾਂਚ ਕੀਤਾ। ਮਨੋਜ ਭਾਰਤੀ, ਜੋ ਕਿ ਐਸਸੀ ਭਾਈਚਾਰੇ ਤੋਂ ਆਉਂਦੇ ਹਨ, ਨੂੰ ਜਨ ਸੂਰਜ ਦਾ ਪਹਿਲਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ।

ਪ੍ਰਸ਼ਾਤ ਕਿਸੋਰ ਨੇ ਉਨ੍ਹਾਂ ਦੇ ਨਾਂਅ ਦਾ ਐਲਾਨ ਕਰਦਿਆਂ ਕਿਹਾ ਕਿ ‘ਭਾਰਤੀ ਨੂੰ ਪ੍ਰਧਾਨ ਇਸ ਲਈ ਨਹੀਂ ਚੁਣਿਆ ਗਿਆ ਕਿਉਂਕਿ ਉਹ ਦਲਿਤ ਭਾਈਚਾਰੇ ਤੋਂ ਹੈ, ਸਗੋਂ ਇਸ ਲਈ ਚੁਣਿਆ ਗਿਆ ਹੈ ਕਿਉਂਕਿ ਉਹ ਕਾਬਲ ਹਨ ਅਤੇ ਦਲਿਤ ਭਾਈਚਾਰੇ ‘ਚੋਂ ਵੀ ਹਨ। ਇਸ ਮੌਕੇ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਉਹ 2025 ਤੱਕ ਉਡੀਕ ਨਹੀਂ ਕਰਨਗਗੇ ਸਗੋਂ ਨਵੰਬਰ 2024 ‘ਚ ਬਿਹਾਰ ਦੀਆਂ 4 ਵਿਧਾਨ ਸਭਾ ਸੀਟਾਂ ‘ਤੇ ਉਪ ਚੋਣਾਂ ਹੋਣੀਆਂ ਹਨ। ਜਨ ਸੂਰਜ ਪਾਰਟੀ ਇਨ੍ਹਾਂ ਚੋਣਾਂ ਲਈ ਆਪਣੇ ਉਮੀਦਵਾਰ ਉਤਾਰੇਗੀ।

ਇਹ ਵੀ ਪੜ੍ਹੋ: Bajaj CNG Motorcycle: ਵਿਸ਼ਵ ਦਾ ਪਹਿਲਾ ਸੀਐਨਜੀ ਮੋਟਰਸਾਈਕਲ ਬਜ਼ਾਜ ਫਰੀਡਮ ਬਠਿੰਡਾ ’ਚ ਲਾਂਚ, ਜਾਣੋ

ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਜੇਕਰ ਸਾਡੀ ਸਰਕਾਰ ਬਣੀ ਤਾਂ ਅਸੀਂ ਬੱਚਿਆਂ ਦੀ ਮਿਆਰੀ ਸਿੱਖਿਆ ‘ਤੇ ਜ਼ੋਰ ਦੇਵਾਂਗੇ। ਨੌਜਵਾਨਾਂ ਲਈ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇਗਾ। ਬਜ਼ੁਰਗਾਂ ਨੂੰ ਹਰ ਮਹੀਨੇ 2000 ਰੁਪਏ ਦੀ ਪੈਨਸ਼ਨ ਮਿਲੇਗੀ। ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਪਾਰਟੀ ਵਿੱਚ ਜਨ ਪ੍ਰਤੀਨਿਧੀਆਂ ਲਈ ਵਾਪਸੀ ਦਾ ਅਧਿਕਾਰ‘(ਰਾਈਟ ਟੂ ਰੀਕਾਲ’) ਲਾਗੂ ਹੋਵੇਗਾ। ਜੋ ਉਮੀਦਾਂ ‘ਤੇ ਖਰਾ ਨਹੀਂ
ਉਤਰੇਗਾ ਉਸ ਨੂੰ ਵਾਪਸ ਭੇਜ ਦਿੱਤਾ ਜਾਵੇਗਾ। Prashant Kishore