Technological Competition: ਦੁਨੀਆਂ ਭਰ ਵਿੱਚ ਅੱਜ-ਕੱਲ੍ਹ ਬਣਾਵਟੀ ਬੁੱਧੀ (ਆਰਟੀਫਿਸ਼ੀਅਲ ਇੰਟੈਲੀਜੈਂਸ) ਸਬੰਧੀ ਵੱਡੇ ਪੱਧਰ ’ਤੇ ਚਰਚਾ ਹੋ ਰਹੀ ਹੈ। ਪਿਛਲੇ ਦਿਨੀਂ ਹੋਏ ਵਿਸ਼ਵ ਸੰਮੇਲਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਇਸ ਵਿਸ਼ੇ ਨੇ ਵਿਸ਼ੇਸ਼ ਧਿਆਨ ਖਿੱਚਿਆ ਹੈ। ਕਈ ਦੇਸ਼ਾਂ ਦੇ ਪ੍ਰਮੁੱਖ ਲੀਡਰਾਂ ਅਤੇ ਤਕਨੀਕੀ ਮਾਹਿਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਇਸ ਤਕਨਾਲੋਜੀ ਦੇ ਭਵਿੱਖ ਬਾਰੇ ਚਰਚਾ ਕੀਤੀ। ਭਾਰਤ ਲਈ ਇਹ ਮੌਕਾ ਸੀ ਕਿ ਉਹ ਬਣਾਵਟੀ ਬੁੱਧੀ ਭਾਵ ਏਆਈ ਦੀ ਵਰਤੋਂ, ਇਸ ਦੇ ਲਾਭ ਅਤੇ ਇਸ ਨਾਲ ਜੁੜੇ ਜੋਖਮਾਂ ਨੂੰ ਗੰਭੀਰਤਾ ਨਾਲ ਸਮਝੇ। ਸੰਮੇਲਨ ਵਿੱਚ ਪ੍ਰਧਾਨ ਮੰਤਰੀ ਨੇ ਮਨੁੱਖ-ਕੇਂਦਰਿਤ ਤਕਨੀਕੀ ਨਜ਼ਰੀਏ ਦੀ ਗੱਲ ਕੀਤੀ ਅਤੇ ਇੱਕ ਸਾਂਝੇ ਐਲਾਨ ਪੱਤਰ ਵਿੱਚ ਇਹ ਕਿਹਾ ਗਿਆ। Technological Competition
ਇਹ ਖਬਰ ਵੀ ਪੜ੍ਹੋ : T20 World Cup Final: ਅਹਿਮਦਾਬਾਦ ਦੀ ਪਿੱਚ ਵੀ ਹੋਵੇਗੀ ਬੱਲੇਬਾਜ਼ੀ ਲਈ ਅਨੁਕੂਲ, ਰਿਚਰਡ ਇਲਿੰਗਵਰਥ ਕਰਨਗੇ ਫਾਈਨਲ ’ਚ ਅ…
ਕਿ ਅਜਿਹੀ ਤਕਨਾਲੋਜੀ ਵਿਕਸਤ ਕੀਤੀ ਜਾਣੀ ਚਾਹੀਦੀ ਹੈ ਜੋ ਸਹਿਯੋਗੀ, ਭਰੋਸੇਯੋਗ, ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੋਵੇ ਅਤੇ ਜਿਸ ਦਾ ਲਾਭ ਪੂਰੀ ਮਨੁੱਖਤਾ ਨੂੰ ਮਿਲੇ। ਫਿਰ ਵੀ ਇੱਕ ਮਹੱਤਵਪੂਰਨ ਸੁਆਲ ਸਾਹਮਣੇ ਆਉਂਦਾ ਹੈ ਕਿ ਕੀ ਇਹ ਨਵੀਂ ਤਕਨਾਲੋਜੀ ਅਸਲ ਵਿੱਚ ਆਮ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਏਗੀ। ਅਜੇ ਤੱਕ ਦੇਸ਼ ਵਿੱਚ ਏਆਈ ਦੀ ਵਰਤੋਂ ਸਿਹਤ ਸੇਵਾਵਾਂ, ਨਿਗਰਾਨੀ ਵਿਵਸਥਾ ਅਤੇ ਵਿੱਤੀ ਸੇਵਾਵਾਂ ਵਰਗੇ ਕੁਝ ਖੇਤਰਾਂ ਤੱਕ ਹੀ ਸੀਮਤ ਹੈ। ਵੱਡੇ ਪੱਧਰ ’ਤੇ ਇਸ ਦਾ ਉਪਯੋਗ ਅਜੇ ਸ਼ੁਰੂਆਤੀ ਪੜਾਅ ਵਿੱਚ ਹੈ। 2024 ਦੇ ਆਲੇ-ਦੁਆਲੇ ਉਪਲਬਧ ਅੰਕੜਿਆਂ ਅਨੁਸਾਰ ਦੇਸ਼ ਦਾ ਖੋਜ ਖਰਚਾ ਕੁੱਲ ਘਰੇਲੂ ਉਤਪਾਦ ਦਾ ਲਗਭਗ 0.7 ਫੀਸਦੀ ਰਿਹਾ ਹੈ।
ਇਸ ਦੇ ਉਲਟ ਚੀਨ ਲਗਭਗ 2.7 ਫੀਸਦੀ ਤੇ ਅਮਰੀਕਾ ਲਗਭਗ 3.5 ਫੀਸਦੀ ਖਰਚ ਕਰਦਾ ਹੈ। ਸਿਰਫ ਵਿਕਸਿਤ ਦੇਸ਼ ਹੀ ਨਹੀਂ, ਕਈ ਉਭਰਦੀਆਂ ਅਰਥਵਿਵਸਥਾਵਾਂ ਵੀ ਖੋਜ ’ਤੇ ਭਾਰਤ ਨਾਲੋਂ ਵੱਧ ਨਿਵੇਸ਼ ਕਰ ਰਹੀਆਂ ਹਨ। ਇਸ ਸਥਿਤੀ ਵਿੱਚ ਭਾਰਤ ਨੂੰ ਵਿਸ਼ਵਵਿਆਪੀ ਤਕਨੀਕੀ ਮੁਕਾਬਲੇ ਵਿੱਚ ਅੱਗੇ ਵਧਣ ਲਈ ਵਧੇਰੇ ਯਤਨ ਕਰਨ ਦੀ ਲੋੜ ਹੈ। ਤਕਨੀਕੀ ਵਿਕਾਸ ਸਿਰਫ਼ ਪੈਸੇ ਨਾਲ ਹੀ ਨਹੀਂ, ਸਗੋਂ ਮਜ਼ਬੂਤ ਸੰਸਥਾਗਤ ਢਾਂਚੇ ਨਾਲ ਵੀ ਜੁੜਿਆ ਹੁੰਦਾ ਹੈ। ਭਾਰਤ ਵਿੱਚ ਕੁਝ ਪ੍ਰਮੁੱਖ ਤਕਨੀਕੀ ਸੰਸਥਾਵਾਂ ਨੇ ਏਆਈ ਦੇ ਖੇਤਰ ਵਿੱਚ ਮਹੱਤਵਪੂਰਨ ਕੰਮ ਕੀਤਾ ਹੈ। ਭਾਰਤੀ ਤਕਨਾਲੋਜੀ ਸੰਸਥਾਨ ਵਰਗੀਆਂ ਸੰਸਥਾਵਾਂ ਨੇ ਭਾਰਤੀ ਭਾਸ਼ਾਵਾਂ ਲਈ ਨਵੀਆਂ ਪ੍ਰਣਾਲੀਆਂ ਵਿਕਸਤ ਕਰਨ ਦੀ ਦਿਸ਼ਾ ਵਿੱਚ ਪਹਿਲ ਕੀਤੀ ਹੈ। ਇਸ ਨਾਲ ਦੇਸ਼ ਦੀਆਂ ਕਈ ਭਾਸ਼ਾਵਾਂ ਵਿੱਚ ਡਿਜ਼ੀਟਲ ਸੇਵਾਵਾਂ ਦਾ ਵਿਸਥਾਰ ਸੰਭਵ ਹੋ ਸਕਦਾ ਹੈ।
ਆਂਧਰਾ ਪ੍ਰਦੇਸ਼ ਵਰਗੇ ਕੁਝ ਸੂਬਿਆਂ ਨੇ ਵੱਡੇ ਡਾਟਾ ਸੈਂਟਰ ਸਥਾਪਤ ਕਰਨ ਲਈ ਨਿਵੇਸ਼ ਆਕਰਸ਼ਿਤ ਕੀਤਾ ਹੈ। ਫਿਰ ਵੀ ਇਹ ਵੇਖਣਾ ਬਾਕੀ ਹੈ ਕਿ ਦੀਰਘਕਾਲ ਵਿੱਚ ਦੇਸ਼ ਕਿੰਨਾ ਨਿਵੇਸ਼ ਕਰਵਾ ਸਕਦਾ ਹੈ ਅਤੇ ਕਿੰਨੇ ਪ੍ਰੋਜੈਕਟਾਂ ਅਸਲ ਵਿੱਚ ਜ਼ਮੀਨ ’ਤੇ ਉਤਰਦੇ ਹਨ। ਯੂਨੀਵਰਸਿਟੀਆਂ ਅਤੇ ਖੋਜ ਸੰਸਥਾਵਾਂ ਵਿੱਚ ਵਿਗਿਆਨਕ ਢਾਂਚੇ ਨੂੰ ਮਜ਼ਬੂਤ ਬਣਾਉਣਾ ਵੀ ਓਨਾ ਹੀ ਜ਼ਰੂਰੀ ਹੈ।
ਦੇਸ਼ ਦੀਆਂ ਕਈ ਯੂਨੀਵਰਸਿਟੀਆਂ ਵਿੱਚ ਪ੍ਰਯੋਗਸ਼ਾਲਾਵਾਂ ਤੇ ਖੋਜ ਸਹੂਲਤਾਂ ਨੂੰ ਆਧੁਨਿਕ ਬਣਾਉਣ ਦੀ ਲੋੜ ਹੈ। ਸਰਕਾਰ ਨੇ ਇਹ ਐਲਾਨ ਕੀਤਾ ਹੈ ਕਿ ਉਦਯੋਗ ਜਗਤ ਦੇ ਸਹਿਯੋਗ ਨਾਲ ਸੈਂਕੜੇ ਯੂਨੀਵਰਸਿਟੀਆਂ ਵਿੱਚ ਬਣਾਵਟੀ ਬੁੱਧੀ ਭਾਵ ਏਆਈ ਨਾਲ ਜੁੜੀਆਂ ਪ੍ਰਯੋਗਸ਼ਾਲਾਵਾਂ ਸਥਾਪਤ ਕੀਤੀਆਂ ਜਾਣਗੀਆਂ। ਜੇ ਇਹ ਯੋਜਨਾ ਸਫਲ ਹੁੰਦੀ ਹੈ ਤਾਂ ਵਿਦਿਆਰਥੀਆਂ ਅਤੇ ਉਦਯੋਗ ਜਗਤ ਵਿਚਕਾਰ ਹੁਨਰ ਦਾ ਅੰਤਰ ਘੱਟ ਕੀਤਾ ਜਾ ਸਕੇਗਾ। ਫਿਰ ਵੀ ਇਹ ਸਪੱਸ਼ਟ ਹੋਣਾ ਬਾਕੀ ਹੈ ਕਿ ਇਨ੍ਹਾਂ ਪ੍ਰੋਜੈਕਟਾਂ ਲਈ ਉਦਯੋਗ ਜਗਤ ਕਿੰਨਾ ਆਰਥਿਕ ਸਹਿਯੋਗ ਦੇਵੇਗਾ। Technological Competition
ਭਾਰਤ ਦੀ ਤਕਨੀਕੀ ਨੀਤੀ ਅਕਸਰ ਤਿੰਨ ਮੁੱਢਲੇ ਵਿਚਾਰਾਂ ’ਤੇ ਅਧਾਰਿਤ ਦੱਸੀ ਜਾਂਦੀ ਹੈ-ਮਨੁੱਖ, ਪ੍ਰਕਿਰਤੀ ਤੇ ਪ੍ਰਗਤੀ। ਇਨ੍ਹਾਂ ਸਿਧਾਂਤਾਂ ਦਾ ਉਦੇਸ਼ ਇਹ ਹੈ ਕਿ ਤਕਨੀਕੀ ਵਿਕਾਸ ਮਨੁੱਖੀ ਕਲਿਆਣ ਅਤੇ ਵਾਤਾਵਰਨ ਸੁਰੱਖਿਆ ਨਾਲ ਅੱਗੇ ਵਧੇ। ਪਰੰਤੂ ਇੱਕ ਵਿਕਾਸਸ਼ੀਲ ਦੇਸ਼ ਵਜੋਂ ਭਾਰਤ ਦੇ ਸਾਹਮਣੇ ਅਸਲ ਚੁਣੌਤੀ ਇਹ ਹੈ ਕਿ ਨਵੀਂ ਤਕਨਾਲੋਜੀ ਦਾ ਲਾਭ ਪੇਂਡੂ ਖੇਤਰਾਂ, ਕਿਸਾਨਾਂ ਤੇ ਗਰੀਬ ਵਰਗ ਤੱਕ ਕਿਵੇਂ ਪਹੁੰਚੇ। ਜੇ ਏਆਈ ਦੀ ਵਰਤੋਂ ਖੇਤੀਬਾੜੀ, ਖਾਦ ਭੱਖ ਸੁਰੱਖਿਆ ਅਤੇ ਸਿਹਤ ਸੇਵਾਵਾਂ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ ਜਾਵੇ ਤਾਂ ਇਸ ਦਾ ਸਮਾਜਿਕ ਪ੍ਰਭਾਵ ਬਹੁਤ ਵਿਆਪਕ ਹੋ ਸਕਦਾ ਹੈ। ਇਸ ਤਕਨਾਲੋਜੀ ਨੂੰ ਲੈ ਕੇ ਇੱਕ ਹੋਰ ਚਿੰਤਾ ਰੁਜ਼ਗਾਰ ਨਾਲ ਜੁੜੀ ਹੈ।
ਕਈ ਮਾਹਿਰਾਂ ਦਾ ਮੰਨਣਾ ਹੈ ਕਿ ਸਵੈਚਾਲਿਤ ਪ੍ਰਣਾਲੀਆਂ ਕਾਰਨ ਕੁਝ ਰਵਾਇਤੀ ਨੌਕਰੀਆਂ ਖਤਮ ਹੋ ਸਕਦੀਆਂ ਹਨ। ਸੂਚਨਾ ਤਕਨਾਲੋਜੀ ਸੇਵਾ ਖੇਤਰ, ਜੋ ਭਾਰਤ ਦੀ ਅਰਥਵਿਵਸਥਾ ਦਾ ਮਹੱਤਵਪੂਰਨ ਹਿੱਸਾ ਹੈ, ਵੀ ਭਵਿੱਖ ਵਿੱਚ ਬਦਲਾਅ ਤੋਂ ਗੁਜ਼ਰ ਸਕਦਾ ਹੈ। ਕੁਝ ਤਕਨੀਕੀ ਉੱਦਮੀਆਂ ਨੇ ਇਹ ਸ਼ੰਕਾ ਜ਼ਾਹਿਰ ਕੀਤੀ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਕਈ ਸੇਵਾਵਾਂ ਪੂਰੀ ਤਰ੍ਹਾਂ ਸਵੈਚਾਲਿਤ ਹੋ ਸਕਦੀਆਂ ਹਨ। ਜੇ ਅਜਿਹਾ ਹੋਇਆ ਤਾਂ ਰੁਜ਼ਗਾਰ ਦੇ ਨਵੇਂ ਮੌਕੇ ਵੀ ਬਣਾਉਣੇ ਪੈਣਗੇ, ਤਾਂ ਜੋ ਸਮਾਜ ਵਿੱਚ ਅਸੰਤੁਲਨ ਪੈਦਾ ਨਾ ਹੋਵੇ। ਅੱਜ ਦੁਨੀਆਂ ਦੇ ਕਈ ਹਿੱਸਿਆਂ ਵਿੱਚ ਡਿਜ਼ੀਟਲ ਪ੍ਰਣਾਲੀਆਂ ਦਾ ਵਰਤੋਂ ਲੋਕਾਂ ਦੀ ਨਿੱਜਤਾ ਵਿੱਚ ਦਖਲ ਦੇਣ, ਗਲਤ ਜਾਣਕਾਰੀ ਫੈਲਾਉਣ ਜਾਂ ਲੋਕਾਂ ਦੀ ਪਛਾਣ ਦੀ ਨਕਲ ਕਰਨ ਲਈ ਕੀਤਾ ਜਾ ਰਿਹਾ ਹੈ। ਇਸ ਲਈ ਸਿਰਫ਼ ਤਕਨੀਕੀ ਹੁਨਰ ਦੇਣਾ ਕਾਫ਼ੀ ਨਹੀਂ। Technological Competition
ਇਸ ਨਾਲ ਇੱਕ ਮਜ਼ਬੂਤ ਕਾਨੂੰਨੀ ਤੇ ਸਮਾਜਿਕ ਸੁਰੱਖਿਆ ਢਾਂਚਾ ਵੀ ਬਣਾਉਣਾ ਜ਼ਰੂਰੀ ਹੈ ਤਾਂ ਜੋ ਇਸ ਤਕਨਾਲੋਜੀ ਦੀ ਦੁਰਵਰਤੋਂ ਰੋਕੀ ਜਾ ਸਕੇ। ਪ੍ਰਸਿੱਧ ਵਿਗਿਆਨੀ ਯੋਸ਼ੂਆ ਬੇਨਜੀਓ ਨੇ ਇਸ ਸੰਦਰਭ ਵਿੱਚ ਇੱਕ ਮਹੱਤਵਪੂਰਨ ਚਿਤਾਵਨੀ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਣਾਵਟੀ ਬੁੱਧੀ ਦੇ ਉੱਨਤ ਮਾਡਲ ਅਜੇ ਸਿਰਫ਼ ਕੁਝ ਹੀ ਦੇਸ਼ਾਂ ਕੋਲ ਹਨ। ਅਜਿਹੇ ਵਿੱਚ ਬਾਕੀ ਦੇਸ਼ਾਂ ਨੂੰ ਇਸ ਤਕਨਾਲੋਜੀ ਦੇ ਸੰਭਾਵਿਤ ਜੋਖਮਾਂ ਨੂੰ ਸਮਝਣ ਦੀ ਲੋੜ ਹੈ। ਸਿਹਤ ਖੇਤਰ ਵਿੱਚ ਏਆਈ ਦੀ ਵਰਤੋਂ ਸਬੰਧੀ ਵੀ ਕਈ ਉਮੀਦਾਂ ਤੇ ਸੁਆਲ ਦੋਵੇਂ ਮੌਜ਼ੂਦ ਹਨ। ਭਾਰਤ ਵਿੱਚ ਸ਼ੂਗਰ, ਦਿਲ ਦੇ ਰੋਗ ਤੇ ਕੈਂਸਰ ਵਰਗੀਆਂ ਬਿਮਾਰੀਆਂ ਤੇਜ਼ੀ ਨਾਲ ਵਧ ਰਹੀਆਂ ਹਨ। Technological Competition
ਕਈ ਲੋਕ ਇਨ੍ਹਾਂ ਬਿਮਾਰੀਆਂ ਬਾਰੇ ਸਮੇਂ ਸਿਰ ਜਾਣਕਾਰੀ ਨਹੀਂ ਪ੍ਰਾਪਤ ਕਰ ਸਕਦੇ। ਜੇ ਨਵੀਂ ਤਕਨਾਲੋਜੀ ਦੀ ਵਰਤੋਂ ਸ਼ੁਰੂਆਤੀ ਪਛਾਣ ਅਤੇ ਸਸਤੀਆਂ ਇਲਾਜ ਸੇਵਾਵਾਂ ਲਈ ਕੀਤੀ ਜਾਵੇ ਤਾਂ ਇਹ ਬਹੁਤ ਲਾਹਵੰਦ ਹੋ ਸਕਦੀ ਹੈ। ਪਰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਇਸ ਦਾ ਲਾਭ ਸਿਰਫ਼ ਵੱਡੀਆਂ ਦਵਾਈ ਕੰਪਨੀਆਂ ਤੱਕ ਸੀਮਤ ਨਾ ਰਹੇ, ਸਗੋਂ ਆਮ ਨਾਗਰਿਕ ਤੱਕ ਪਹੁੰਚੇ। ਕੁਝ ਅਰਥਸ਼ਾਸਤਰੀਆਂ ਨੇ ਇਸ ਤਕਨੀਕੀ ਯੁੱਗ ਨੂੰ ਇੱਕ ਨਵੀਂ ਕਿਸਮ ਦੀ ਅਰਥ ਵਿਵਸਥਾ ਦੀ ਸ਼ੁਰੂਆਤ ਦੱਸਿਆ ਹੈ। ਉਨ੍ਹਾਂ ਅਨੁਸਾਰ ਵੱਡੀਆਂ ਤਕਨੀਕੀ ਕੰਪਨੀਆਂ ਅੱਜ ਦੇ ਦੌਰ ਦੀਆਂ ਸਭ ਤੋਂ ਸ਼ਕਤੀਸ਼ਾਲੀ ਸੰਸਥਾਵਾਂ ਬਣ ਰਹੀਆਂ ਹਨ। ਇਸ ਲਈ ਵਿਕਾਸਸ਼ੀਲ ਦੇਸ਼ਾਂ ਲਈ ਜ਼ਰੂਰੀ ਹੈ ਕਿ ਉਹ ਤਕਨੀਕੀ ਆਤਮਨਿਰਭਰਤਾ ਦੀ ਦਿਸ਼ਾ ਵਿੱਚ ਕਦਮ ਵਧਾਉਣ। ਭਾਰਤ ਦੇ ਸਾਹਮਣੇ ਚੁਣੌਤੀ ਵੀ ਵੱਡੀ ਹੈ ਅਤੇ ਮੌਕੇ ਵੀ।
ਜੇ ਦੇਸ਼ ਸਮੇਂ ਰਹਿੰਦੇ ਸਹੀ ਨੀਤੀਆਂ ਬਣਾਉਂਦਾ ਹੈ, ਖੋਜ ਵਿੱਚ ਨਿਵੇਸ਼ ਵਧਾਉਂਦਾ ਹੈ ਤੇ ਸਿੱਖਿਆ ਪ੍ਰਣਾਲੀ ਨੂੰ ਆਧੁਨਿਕ ਬਣਾਉਂਦਾ ਹੈ ਤਾਂ ਇਹ ਤਕਨਾਲੋਜੀ ਆਰਥਿਕ ਤੇ ਸਮਾਜਿਕ ਪਰਿਵਰਤਨ ਦਾ ਮਾਧਿਅਮ ਬਣ ਸਕਦੀ ਹੈ। ਭਾਰਤ ਨੂੰ ਆਪਣੇ ਰਾਸ਼ਟਰੀ ਪ੍ਰੋਗਰਾਮਾਂ ਨੂੰ ਮਜ਼ਬੂਤ ਕਰਨਾ ਪਵੇਗਾ, ਨਵੀਨਤਾ ਕਰਨ ਵਾਲੇ ਨਵੇਂ ਉੱਦਮਾਂ ਨੂੰ ਉਤਸ਼ਾਹ ਦੇਣਾ ਹੋਵੇਗਾ ਅਤੇ ਜਨਤਕ ਸੇਵਾਵਾਂ ਵਿੱਚ ਬਹੁ-ਭਾਸ਼ਾਈ ਡਿਜੀਟਲ ਪ੍ਰਣਾਲੀਆਂ ਦਾ ਵਿਸਥਾਰ ਕਰਨਾ ਪਵੇਗਾ। ਅੰਤ ਵਿੱਚ, ਤਕਨਾਲੋਜੀ ਦਾ ਉਦੇਸ਼ ਮਨੁੱਖੀ ਜੀਵਨ ਨੂੰ ਬਿਹਤਰ ਬਣਾਉਣਾ ਹੈ। ਇਸ ਲਈ ਜ਼ਰੂਰੀ ਹੈ ਕਿ ਬਣਾਵਟੀ ਬੁੱਧੀ ਭਾਵ ਏਆਈ ਦਾ ਵਿਕਾਸ ਸਿਰਫ਼ ਆਰਥਿਕ ਲਾਭ ਲਈ ਨਾ ਹੋਵੇ, ਸਗੋਂ ਸਮਾਜਿਕ ਕਲਿਆਣ ਲਈ ਵੀ ਕੀਤਾ ਜਾਵੇ। ਜੇ ਸਹੀ ਯੋਜਨਾ, ਕਾਫ਼ੀ ਨਿਵੇਸ਼ ਅਤੇ ਵਿਆਪਕ ਸਮਾਜਿਕ ਸਮਝ ਨਾਲ ਅੱਗੇ ਵਧਿਆ ਜਾਵੇ ਤਾਂ ਇਹ ਤਕਨਾਲੋਜੀ ਭਾਰਤ ਦੇ ਵਿਕਾਸ ਦੀ ਨਵੀਂ ਦਿਸ਼ਾ ਤੈਅ ਕਰ ਸਕਦੀ ਹੈ। Technological Competition
ਇਹ ਲੇਖਕ ਦੇ ਨਿੱਜੀ ਵਿਚਾਰ ਹਨ।
ਧੁਰਜਤੀ ਮੁਖਰਜੀ














