ਮਾਸਟਰ ਰਾਮ ਪ੍ਰਤਾਪ ਇੰਸਾਂ ਦੀ ਨੌਵੀਂ ਬਰਸੀ ਮੌਕੇ ਹੋਈ ਨਾਮ ਚਰਚਾ

Naamcharcha

(ਭੂਸ਼ਨ ਸਿੰਗਲਾ) ਪਾਤੜਾਂ। ਨੇਤਰਦਾਨੀ ਅਤੇ ਸਰੀਰਦਾਨੀ ਸੱਚਖੰਡ ਵਾਸੀ ਮਾਸਟਰ ਰਾਮ ਪ੍ਰਤਾਪ ਇੰਸਾਂ ਦੀ ਨੌਵੀਂ ਬਰਸੀ ਮੌਕੇ ਨਾਮ ਚਰਚਾ ਹੋਈ। ਜਿਸ ’ਚ ਰਿਸ਼ਤੇਦਾਰ, ਸਾਕ-ਸੰਬਧੀ ਅਤੇ ਸਾਧ-ਸੰਗਤ ਵੱਡੀ ਗਿਣਤੀ ਵਿੱਚ ਪੁੱਜੀ। ਇਸ ਮੌਕੇ ਆਈ ਸਾਧ-ਸੰਗਤ ਨੇ ਸੱਚਖੰਡ ਵਾਸੀ ਮਾਸਟਰ ਰਾਮ ਪ੍ਰਤਾਪ ਇੰਸਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਉਹਨਾਂ ਨੂੰ ਯਾਦ ਕੀਤਾ। ਇਸ ਮੌਕੇ ਵੱਖ-ਵੱਖ ਸੰਮਤੀਆਂ ਦੇ ਸੇਵਾਦਾਰ ਅਤੇ ਉਹਨਾ ਦੇ ਪਰਵਾਰਿਕ ਮੈਬਰ ਮੌਜ਼ੂਦ ਸਨ । ਇਸ ਮੌਕੇ ਕਵੀ ਰਾਜ ਵੀਰਾਂ ਨੇ ਸ਼ਬਦਬਾਣੀ ਕੀਤੀ ਤੇ ਪਵਿੱਤਰ ਗ੍ਰੰਥਾਂ ’ਚੋਂ ਅਨਮੋਲ ਬਚਨ ਪੜ੍ਹ ਕੇ ਸੁਣਾਏ ।

ਇਹ ਵੀ ਪੜ੍ਹੋ: ਮਾਤਾ ਬਲਵੰਤ ਕੌਰ ਇੰਸਾਂ ਬਣੇ 110ਵੇਂ ਸਰੀਰਦਾਨੀ

ਇਸ ਮੌਕੇ ਵਿਸ਼ੇਸ ਤੌਰ ’ਤੇ 85 ਮੈਂਬਰ ਪੰਜਾਬ ਜਗਤਾਰ ਇੰਸਾਂ, ਡਾ. ਨਿਰਭੈ ਇੰਸਾਂ ਅਤੇ ਭੈਣ ਗੁਰਜੀਤ ਕੌਰ ਇੰਸਾਂ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਵਾਈ । ਮਾਸਟਰ ਜੀ ਨੂੰ ਯਾਦ ਕਰਦਿਆਂ ਜਗਤਾਰ ਇੰਸਾਂ 85 ਮੈਂਬਰ ਪੰਜਾਬ ਨੇ ਬੋਲਦਿਆਂ ਕਿਹਾ ਕੀ ਮਾਸਟਰ ਜੀ ਬਹੁਤ ਹੀ ਹਸਮੁੱਖ ਸੁਭਾਅ ਦੇ ਮਾਲਕ ਸਨ ਅਤੇ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਸਭ ਤੋਂ ਮੂਹਰੇ ਰਹਿੰਦੇ ਸਨ। ਉਹਨਾ ਨੇ ਪਿੰਡ ਦੇ ਪ੍ਰੇਮੀ ਸੇਵਕ ਤੋਂ ਲੈ ਕੇ ਬਲਾਕ 15 ਮੈਂਬਰ ਤੱਕ ਬਾਖੂਬੀ ਸੇਵਾ ਨਿਭਾਈ ।

ਉਹਨਾਂ ਨੇ ਆਪਣੇ ਪਰਿਵਾਰ ਨੂੰ ਸਮਾਜ ਭਲਾਈ ਦੇ ਕੰਮਾਂ ਨਾਲ ਜੋੜਿਆ ਉਹਨਾਂ ਦੀ ਸਿੱਖਿਆ ’ਤੇ ਚੱਲਦੇ ਹੋਏ ਅੱਜ ਉਹਨਾਂ ਦਾ ਪਰਿਵਾਰ ਸਭ ਤੋ ਮੂਹਰੇ ਹੋ ਕੇ ਮਾਨਵਤਾ ਭਲਾਈ ਕਾਰਜ ਕਰਦਾ ਹੈ ਭਾਵੇਂ ਮਾਸਟਰ ਜੀ ਅੱਜ ਸਾਡੇ ਵਿਚਕਾਰ ਨਹੀਂ ਹਨ ਪਰ ਉਹਨਾ ਦੇ ਕਿੱਤੇ ਕਾਰਜ ਸਾਨੂੰ ਹਮੇਸ਼ਾ ਯਾਦ ਦਿਵਾਉਂਦੇ ਰਹਿਣ ਗਏ। ਇਸ ਮੌਕੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਰਿਸ਼ਤੇਦਾਰ ਪਿੰਡਾਂ ਦੇ ਪੰਚ ਸਰਪੰਚ ਸਮਾਜਿਕ ਤੇ ਧਾਰਮਿਕ ਨੁਮਾਇੰਦੇ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਅਤੇ ਭਾਰੀ ਗਿਣਤੀ ਵਿੱਚ ਬਲਾਕ ਪਾਤੜਾਂ ਅਤੇ ਸੁਤਰਾਣਾ ਦੀ ਸਾਧ-ਸੰਗਤ ਹਾਜ਼ਰ ਸੀ।