ਮਾਂ ਨੇ ਪੁੱਤ ਦੀ ਮੌਤ ਲਈ ਜਿੰਮਵਾਰ ਵਿਅਕਤੀਆਂ ’ਤੇ ਐਫ਼ਆਈਆਰ ਕਰਵਾਉਣ ਲਈ ਵਿਛਾਈ ਪ੍ਰਸ਼ਾਸਨ ਦੇ ਵਿਹੜੇ ਦਰੀ

Administration

ਹੱਥਾਂ ’ਚ ਤਖ਼ਤੀਆਂ ਫ਼ੜ ਕੇ ਪੰਜਾਬ ਪੁਲਿਸ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਇਨਸਾਫ਼ ਦੀ ਲਗਾਈ ਗੁਹਾਰ | Administration

ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲਾ ਲੁਧਿਆਣਾ ਦੇ ਅਧਿਕਾਰ ਖੇਤਰ ਦੀ ਵਸਨੀਕ ਇੱਕ ਮਾਂ ਨੇ ਆਪਣੇ ਪੁੱਤ ਦੀ ਮੌਤ ਦੇ ਜਿੰਮੇਵਾਰਾਂ ’ਤੇ ਕਾਰਵਾਈ ਕਰਵਾਉਣ ਲਈ ਪ੍ਰਸ਼ਾਸਨ (Administration) ਦੇ ਵਿਹੜੇ ’ਚ ਦਰੀ ਵਿਛਾ ਲਈ ਹੈ। ਇਸ ਦੌਰਾਨ ਉਸ ਨਾਲ ਮੌਜੂਦ ਹੋਰ ਪਰਿਵਾਰਕ ਮੈਂਬਰਾਂ ਤੇ ਸਨੇਹੀਆਂ ਨੇ ਹੱਥਾਂ ’ਚ ਤਖ਼ਤੀਆਂ ਫੜਕੇ ਜਿੱਥੇ ਪੰਜਾਬ ਪੁਲਿਸ ਪ੍ਰਤੀ ਗੁੱਸੇ ਦਾ ਇਜ਼ਹਾਰ ਕੀਤਾ ਉੱਥੇ ਹੀ ਇਨਸਾਫ ਦੀ ਗੁਹਾਰ ਵੀ ਲਗਾਈ।

ਕੁਲਵਿੰਦਰ ਕੌਰ ਪਤਨੀ ਜਸਵੰਤ ਸਿੰਘ ਨੇ ਦੱਸਿਆ ਕਿ ਉਸ ਦੀ ਧੀ ਨੇ ਤਿੰਨ ਕੁ ਮਹੀਨੇ ਪਹਿਲਾਂ ਪੇ੍ਰਮ ਵਿਆਹ ਕਰਵਾਇਆ ਸੀ ਜੋ ਉਸਦੇ ਪੁੱਤਰ ਨੂੰ ਮੰਨਜੂਰ ਨਹੀਂ ਸੀ। ਇੱਕ ਦਿਨ ਅਚਾਨਕ ਹੀ ਮਿਲੀ ਆਪਣੀ ਭੈਣ ਨੂੰ ਉਹ ਮੁੜ ਘਰ ਲੈ ਆਇਆ। ਦੂਜੇ ਪਾਸੇ ਲੜਕੀ ਦੇ ਸਹੁਰਾ ਪਰਿਵਾਰ ਵਾਲਿਆਂ ਨੇ ਉਨਾਂ ਦੇ ਸਮੁੱਚੇ ਪਰਿਵਾਰ ਦੇ ਖਿਲਾਫ਼ ਥਾਣਾ ਮੇਹਰਬਾਨ ਪੁਲਿਸ ਕੋਲ ਸ਼ਿਕਾਇਤ ਦੇ ਦਿੱਤੀ। ਜਿਸ ਤੋਂ ਬਾਅਦ ਪੁਲਿਸ ਉਨਾਂ ਦੇ ਸਮੁੱਚੇ ਪਰਿਵਾਰ ਨੂੰ 8 ਸਤੰਬਰ ਨੂੰ ਥਾਣੇ ਲੈ ਗਈ। ਜਿੱਥੇ ਪੁਲਿਸ ਨੇ ਉਨਾਂ ਦੇ ਪੁੱਤਰ ਜਸ਼ਨਪ੍ਰੀਤ ਸਿੰਘ ਦੀ ਬੁਰੀ ਤਰਾਂ ਕੁੱਟਮਾਰ ਕੀਤੀ। ਪੁਲਿਸ ਵੱਲੋਂ ਸੂਚਿਤ ਕੀਤੇ ਜਾਣ ’ਤੇ ਉਹ ਆਪਣੇ ਲੜਕੇ ਨੂੰ ਥਾਣੇ ’ਚੋਂ ਸਿਵਲ ਹਸਪਤਾਲ ਲੈ ਗਏ। ਇਸ ਦੌਰਾਨ ਜਸ਼ਨਪ੍ਰੀਤ ਬੇਹੋਸ ਸੀ। ਜਿਸ ਨੂੰ ਕੋਈ ਵੀ ਸੁਰਤ ਨਹੀਂ ਸੀ।

ਕੁਲਵਿੰਦਰ ਕੌਰ ਦੱਸਿਆ ਕਿ ਸਿਵਲ ਹਸਪਤਾਲ ਨੇ ਰਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ। ਜਿੱਥੋਂ ਉਸਨੂੰੂ ਅੱਗੇ ਪੀਜੀਆਈ ਰੈਫ਼ਰ ਕਰ ਦਿੱਤਾ। ਜਿੱਥੇ 15 ਸਤੰਬਰ ਨੂੰ ਜਸ਼ਨਪ੍ਰੀਤ ਸਿੰਘ (17) ਦੀ ਮੌਤ ਹੋ ਗਈ। ਉਨਾਂ ਮੰਗ ਕੀਤੀ ਕਿ ਉਹ ਲੜਕੀ ਦੇ ਸਹੁਰਾ ਪਰਿਵਾਰ ਸਮੇਤ ਹੀ ਥਾਣਾ ਮੇਹਰਬਾਨ ਦੇ ਮੁਖੀ ’ਤੇ ਕਾਰਵਾਈ ਕੀਤੀ ਜਾਵੇ। ਉਨਾਂ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਆਪਣੇ ਪੁੱਤਰ ਦੀ ਮੌਤ ਦੇ ਜਿੰਮੇਵਾਰ ਵਿਅਕਤੀਆਂ ਤੇ ਪੁਲਿਸ ਮੁਲਾਜ਼ਮਾਂ ਖਿਲਾਫ਼ ਐਫ਼ਆਈਆਰ ਦਰਜ਼ ਕਰਵਾਉਣ ਲਈ ਚੱਕਰ ਕੱਟ ਰਹੀ ਹੈ ਪਰ ਕੋਈ ਵੀ ਸੁਣਵਾਈ ਨਹੀਂ ਹੋ ਰਹੀ।

ਇਹ ਵੀ ਪੜ੍ਹੋ : ਸਿਹਤ ਸਹੂਲਤਾਂ ਸਬੰਧੀ ਮੰਤਰੀ ਬਲਬੀਰ ਸਿੰਘ ਦਾ ਵੱਡਾ ਬਿਆਨ

ਦੱਸ ਦਈਏ ਕਿ ਮਿ੍ਰਤਕ ਲੜਕੇ ਦੀ ਮਾਂ ਤੇ ਦਾਦੀ ਸਮੇਤ ਪਰਿਵਾਰ ਦੇ ਸਨੇਹੀਆਂ ਵੱਲੋਂ ਹੱਥਾਂ ’ਚ ਤਖ਼ਤੀਆਂ ਫ਼ੜਕੇ ਜਸ਼ਨਪ੍ਰੀਤ ਸਿੰਘ ਦੀ ਮੌਤ ਦੇ ਜਿੰਮੇਵਾਰਾਂ ਵਿਅਕਤੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ। ਖ਼ਬਰ ਲਿਖ਼ੇ ਜਾਣ ਤੱਕ ਪੀੜਤ ਪਰਿਵਾਰ ਡੀਸੀ ਦਫ਼ਤਰ ਦੇ ਸਾਹਮਣੇ ਧਰਨਾ ਲਗਾ ਕੇ ਨਾਅਰੇਬਾਜ਼ੀ ਕਰ ਰਿਹਾ ਸੀ।