ਧਮਤਾਨ ਸਾਹਿਬ (ਕੁਲਦੀਪ ਨੈਨ/ਸੱਚ ਕਹੂੰ ਨਿਊਜ਼)। Weather : ਹਰਿਆਣਾ ਦੇ ਕਈ ਇਲਾਕਿਆਂ ’ਚ ਮੀਂਹ ਪੈਣ ਤੋਂ ਬਾਅਦ ਧਮਤਾਨ ਸਾਹਿਬ ਖੇਤਰ ’ਚ ਵੀ ਐਤਵਾਰ ਨੂੰ ਅਚਾਨਕ ਮੌਸਮ ਦਾ ਮਿਜਾਜ਼ ਬਦਲਿਆ। ਹਾਲਾਂਕਿ ਮੌਸਮ ’ਚ ਬਦਲਾਅ ਸ਼ਨਿੱਚਰਵਾਰ ਦਪਹਿਰ ਬਾਅਦ ਤੋਂ ਦੇਖਿਆ ਜਾ ਰਿਹਾ ਸੀ ਪਰ ਮੀਂਹ ਐਤਵਾਰ ਪੈਣਾ ਸ਼ੁਰੂ ਹੋ ਗਿਆ। ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਅਤੇ ਪਿਛਲੇ ਤਿੰਨ ਮਹੀਨਿਆਂ ਤੋਂ ਆਸਮਾਨ ਵੱਲ ਟਿਕਟਿਕੀ ਲਾ ਕੇ ਦੇਖ ਰਹੇ ਕਿਸਾਨਾਂ ਲਈ ਵੀ ਆਖਰ ਮੀਂਹ ਦੀਆਂ ਬੂੰਦਾਂ ਰਾਹਤ ਬਣ ਕੇ ਵਰ੍ਹੀਆਂ ਹਨ। ਹਾਲਾਂਕਿ ਅਗੇਤੀ ਫ਼ਸਲ ਜੋ ਪੱਕ ਕੇ ਤਿਆਰ ਹੋ ਚੁੱਕੀ ਹ, ਉਸ ’ਚ ਕਿਸਾਨਾਂ ਨੂੰ ਨੁਕਸਾਨ ਦੀ ਮਾਰ ਵੀ ਝੱਲਣੀ ਪੈ ਸਕਦੀ ਹੈ।
ਪਿਛਨੇ ਕਈ ਦਿਨਾਂ ਤੋਂ ਬਹੁਤ ਜ਼ਿਆਦਾ ਗਰਮੀ ਸੀ। ਜਿਸ ਕਾਰਨ ਹੁੰਮਸ ਵੀ ਵਧੀ ਸੀ ਅਤੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਹੋ ਰਹੀਆਂ ਸਨ। ਐਤਵਾਰ ਨੂੰ ਸਵੇਰੇ ਜਿਵੇਂ ਹੀ ਮੀਂਹ ਸ਼ੁਰੂ ਹੋਇਆ ਤਾਂ ਮੌਸਮ ’ਚ ਵੀ ਠੰਢਕ ਮਹਿਸੂਸ ਹੋਣ ਲੱਗੀ। ਮੌਸਮ ਵਿਭਾਗ ਅਨੁਸਾਰ 19 ਸਤੰਬਰ ਤੱਕ ਬਦਲਵਾਂ ਰਹਿਣ ਦੇ ਆਸਾਰ ਹਨ। 16 ਤੋਂ 18 ਸਤੰਬਰ ਦੌਰਾਨ ਵਿੱਚ ਵਿੱਚ ਉੱਤਰੀ ਤੇ ਦੱਖਣੀ ਹਰਿਆਣਾ ਦੇ ਜ਼ਿਲ੍ਹਿਆਂ ’ਚ ਗਰਜ਼ ਚਮਕ ਤੇ ਹਵਾਵਾਂ ਦੇ ਨਾਲ ਕਿਤੇ ਕਿਤੇ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਦੀ ਸੰਭਾਵਨਾ ਬਣੀ ਹੋਈ ਹੈ।
ਸੋਕੇ ਦੀ ਮਾਰ ਝੱਲ ਰਹੇ ਇਲਾਕੇ ਦੇ ਕਿਸਾਨ | Weather
ਇਲਾਕੇ ਦੇ ਦਰਜ਼ਨ ਭਰ ਪਿੰਡ ਪਿਛਲੇ ਤਿੰਨ ਮਹੀਨਿਆਂ ਤੋਂ ਸੋਕੇ ਦੀ ਮਾਰ ਝੱਲ ਰਹੇ ਹਨ। ਮੀਂਹ ਦੀ ਇੱਕ ਬੂੰਦ ਵੀ ਇਲਾਕੇ ਨੂੰ ਨਸੀਬ ਨਹੀਂ ਹੋਈ ਸੀ। ਸਥਾਨਕ ਕਿਸਾਨਾਂ ਨੇ ਦੱਸਿਆ ਕਿ ਹਰ ਸਾਲ ਚੰਗਾ ਮੀਂਹ ਪੈਦਾ ਸੀ ਪਰ ਇਸ ਵਾਰ ਝੌਲੇ ਦੀ ਲਵਾਈ ਤੋਂ ਲੈ ਕੇ ਹੁਣ ਤੱਕ ਮੀਂਹ ਦੀ ਇੱਕ ਬੂੰਦ ਵੀ ਨਹੀਂ ਪਈ। ਕਿਸਾਨਾਂ ਨੂੰ ਇਸ ਵਾਰ ਲਾਗਤ ਪੂਰੀ ਕਰਨੀ ਵੀ ਮੁਸ਼ਕਿਲ ਹੋ ਰਹੀ ਹੈ। ਪਿਛਲੇ ਤਿੰਨ ਮਹੀਨਿਆਂ ਤੋਂ ਕਿਸਾਨ ਆਸਮਾਨ ਵੱਲ ਨਜ਼ਰ ਟਿਕਾਈ ਬੈਠੇ ਸਨ। ਕਿਸਾਨਾਂ ਦਾ ਨਰਮਾ, ਝੋਨਾ, ਬਾਜ਼ਰਾ, ਜਵਾਰ ਬਿਨਾ ਮੀਂਹ ਤੋਂ ਸਭ ਕੁਝ ਸੁੱਕ ਰਿਹਾ ਸੀ।