ਇਲਾਕੇ ਦੇ ਲੋਕਾਂ ਵੱਲੋਂ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰੀਬ 600 ਫੁੱਟ ਲੰਬਾ ਬੰਨ੍ਹ ਬੰਨਿਆ
MLA Ghaggar River: (ਮਨੋਜ ਗੋਇਲ) ਬਾਦਸ਼ਾਹਪੁਰ। ਹਰਚੰਦਪੁਰਾ ਵਿਖੇ ਘੱਗਰ ਵਿੱਚ ਪਾੜ ਪੈਣ ਕਾਰਨ ਪਿੰਡ ਵਾਸੀਆਂ ਨੇ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਆਏ ਲੋਕਾਂ ਦੀ ਮੱਦਦ ਨਾਲ ਕਰੀਬ ਪੰਜ 600 ਫੁੱਟ ਲੰਬਾ ਬੰਨ੍ਹ ਬੰਨਿਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 2023 ਵਿੱਚ ਫਲੱਡ ਆਉਣ ਤੋਂ ਬਾਅਦ ਇਹ ਬੰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਸੀ, ਜਿਸ ਤੋਂ ਬਾਅਦ ਪਾਣੀ ਦਾ ਪੱਧਰ ਵਧਣ ਕਾਰਨ ਇਸ ਬੰਨ ਵਿੱਚ ਪਾੜ ਪੈ ਗਿਆ ।
ਇਹ ਵੀ ਪੜ੍ਹੋ: Punjab Flood Relief: ਕੁਦਰਤੀ ਆਫ਼ਤ ਸਮੇਂ ਡੇਰਾ ਪ੍ਰੇਮੀ ਸਭ ਤੋਂ ਅੱਗੇ ਹੋ ਕੇ ਮਨੁੱਖਤਾ ਦੀ ਸੇਵਾ ਕਰਦੇ ਹਨ : ਕੈਬਨਿਟ…
ਮੌਕੇ ’ਤੇ ਪਹੁੰਚੇ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨੇ ਜੇਸੀਬੀ, ਮਿੱਟੀ ਦੇ ਥੈਲਿਆ ਦਾ ਪ੍ਰਬੰਧ ਕਰਵਾ ਕੇ ਇਸ ਬੰਨ੍ਹ ਨੂੰ ਪੂਰਿਆ। ਉਹਨਾਂ ਦੱਸਿਆ ਕਿ ਜੇਕਰ ਇਸ ਬੰਨ੍ਹ ਨੂੰ ਸਮੇਂ ਸਿਰ ਰਹਿੰਦਿਆਂ ਨਾ ਪੂਰਿਆ ਜਾਂਦਾ ਨਾਲ ਲੱਗਦੇ ਦਰਜਨਾਂ ਪਿੰਡਾਂ ਦਾ ਵੱਡੇ ਪੱਧਰ ’ਤੇ ਨੁਕਸਾਨ ਹੋ ਜਾਂਦਾ । ਇਸ ਮੌਕੇ ਸਰਪੰਚ ਲਖਵਿੰਦਰ ਜੰਮੂ, ਡਾਕਟਰ ਨਾਹਰ ਸਿੰਘ , ਕੁਲਦੀਪ ਸਿੰਘ ਠਾਕੁਰ, ਪਰਮਿੰਦਰ ਸਿੰਘ ਅਤੇ ਵੱਖ ਵੱਖ ਪਿੰਡਾਂ ਤਾਂ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ ।