ਮਨ ਅਜਿਹੀ ਜ਼ਾਲਮ ਚੀਜ਼ ਹੈ ਜੋ ਇਨਸਾਨ ਨੂੰ ਤਿੱਗੜੀ ਨਾਚ ਨਚਾਉਂਦਾ ਰਹਿੰਦੈ, ਇਸ ਤੋਂ ਕਿਵੇਂ ਬਚੀਏ?

Sach Kahoon Punjabi Desk Picture
Published On

ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਨ ਇੱਕ ਅਜਿਹੀ ਬੁਰੀ ਬਲਾ ਹੈ, ਜੋ ਜਲਦੀ ਨਾਲ ਕਾਬੂ ਵਿੱਚ ਨਹੀਂ ਆਉਂਦਾ। ਜਿਨ੍ਹਾਂ ਲੋਕਾਂ ਨੂੰ ਮਨ ਦੀ ਖ਼ੁਰਾਕ ਮਿਲਣੀ ਸ਼ੁਰੂ ਹੋ ਜਾਂਦੀ ਹੈ, ਉਹ ਸਾਰੀਆਂ ਹੱਦਾਂ ਪਾਰ ਕਰਕੇ ਮਨ ਦੀ ਖ਼ੁਰਾਕ ਲੈਣ ਕਿਤੇ ਵੀ ਪਹੁੰਚ ਜਾਂਦੇ ਹਨ। ਨਿੰਦਿਆ, ਦੂਜਿਆਂ ਦੀ ਬੁਰਾਈ ਕਰਨਾ, ਆਪਣੇ-ਆਪ ਨੂੰ ਸਮਝਦਾਰ ਅਤੇ ਬਾਕੀ ਸਾਰਿਆਂ ਨੂੰ ਬੇਵਕੂਫ਼ ਸਮਝਣਾ, ਲੜਾਈ-ਝਗੜਾ, ਨਫ਼ਰਤ ਕਰਨ ਵਾਲੇ ਲੋਕਾਂ ਦਾ ਸਾਥ ਕਰਨਾ ਇਹ ਸਭ ਮਨ ਦੀ ਖ਼ੁਰਾਕ ਹੈ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਨ ਅਜਿਹੀ ਜ਼ਾਲਮ ਚੀਜ਼ ਹੈ ਜੋ ਇਨਸਾਨ ਨੂੰ ਤਿੱਗੜੀ ਨਾਚ ਨਚਾਉਂਦਾ ਰਹਿੰਦਾ ਹੈ। ਜੇਕਰ ਤੁਸੀਂ ਕਹਿੰਦੇ ਹੋ ਕਿ ਮੇਰੇ ਕੋਲ ਬਹੁਤ ਤਾਕਤ ਹੈ, ਮੇਰੇ ਮਾਂ-ਬਾਪ ਬੜੇ ਪਾਵਰਫੁੱਲ ਹਨ, ਮੇਰੇ ਭਰਾ ਦੀ ਉੱਪਰ ਤੱਕ ਪਹੁੰਚ ਹੈ, ਤੁਹਾਡੇ ਕੋਲ ਧਨ-ਦੌਲਤ ਬਹੁਤ ਹੈ ਅਤੇ ਤੁਸੀਂ ਇਹ ਕੋਸ਼ਿਸ਼ ਕਰੋ ਕਿ ਇਸ ਸਭ ਦੀ ਧੌਂਸ ਦਿਖਾ ਕੇ ਮਨ ਨੂੰ ਰੋਕ ਦੇਈਏ ਤਾਂ ਇਹ ਅਸੰਭਵ ਹੈ ਕਿਉਂਕਿ ਮਨ ਬਹੁਤ ਬੁਰੀ ਬਲਾ ਹੈ। ਮਣ 40 ਕਿੱਲੋ ਨੂੰ ਵੀ ਕਹਿੰਦੇ ਹਨ ਪਰ ਇਹ ਮਨ ਤਾਂ ਟਨ ਤੋਂ ਵੀ ਜ਼ਿਆਦਾ ਭਾਰੀ ਹੈ।

Read Also : ਨਿਯਮ ਬਣਾ ਕੇ ਕੀਤੇ ਗਏ ਅੱਧਾ ਘੰਟਾ ਜਾਂ ਘੰਟਾ ਸਵੇਰੇ-ਸ਼ਾਮ ਲਗਾਤਾਰ ਸਿਮਰਨ ਨਾਲ ਬਣਦੇ ਨੇ ਇਸ ਤਰ੍ਹਾਂ ਦੇ ਕਰਮ

ਮਨ ਇਨਸਾਨ ਨੂੰ ਸੌਂਦਿਆਂ-ਜਾਗਦਿਆਂ, ਉੱਠਦਿਆਂ- ਬੈਠਦਿਆਂ ਕਿਤੇ ਵੀ ਨਹੀਂ ਛੱਡਦਾ। ਮਨ ਆਦਮੀ ਨੂੰ ਅਜਿਹਾ ਨਚਾਉਂਦਾ ਹੈ ਕਿ ਆਦਮੀ ਕਠਪੁਤਲੀ ਬਣ ਕੇ ਰਹਿ ਜਾਂਦਾ ਹੈ। ਗੁਰੂ ਦੇ ਹੁਕਮ ਵਿੱਚ ਨਾ ਰਹਿੰਦੇ ਹੋਏ ਮਨਮਤੇ ਲੋਕਾਂ ਦਾ ਸਾਥ ਜ਼ਿਆਦਾ ਕਰੋਗੇ ਤਾਂ ਪਤਾ ਨਹੀਂ ਇਹ ਕਦੋਂ ਫੱਟੀ ਪੋਚ ਦੇਵੇ, ਇਸਦਾ ਕੋਈ ਭਰੋਸਾ ਨਹੀਂ ਹੈ। ਇਸ ਲਈ ਕਿਤੇ ਜਾਓ ਤਾਂ ਹੁਕਮ ’ਚ, ਚੱਲੋ ਤਾਂ ਹੁਕਮ ’ਚ, ਖਾਓ ਤਾਂ ਹੁਕਮ ’ਚ।

ਕਿਸੇ ਨੂੰ ਗਲਤ ਨਹੀਂ ਬੋਲਣਾ | Dera Sacha Sauda

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇੱਕ ਮੁਰੀਦ ਨੂੰ ਅੰਨ੍ਹਾ, ਬੋਲ਼ਾ, ਗੂੰਗਾ ਹੋਣਾ ਚਾਹੀਦਾ ਹੈ ਭਾਵ ਗੁਰੂ ਦੀਆਂ ਅੱਖਾਂ ਨਾਲ ਦੇਖੋ, ਗੁਰੂ ਜਿਹੋ-ਜਿਹੇ ਬਚਨ ਕਹਿਣ ਉਵੇਂ ਹੀ ਮਿੱਠਾ ਤੇ ਪ੍ਰੇਮ-ਪਿਆਰ ਨਾਲ ਬੋਲਣਾ ਚਾਹੀਦਾ ਹੈ। ਕਿਸੇ ਨੂੰ ਗਲਤ ਨਹੀਂ ਬੋਲਣਾ, ਜੋ ਗੁਰੂ ਕਹੇ ਉਹ ਸੁਣੋ। ਜੇਕਰ ਤੁਹਾਨੂੰ ਕਿਸੇ ਤੋਂ ਮਜ਼ਬੂਰੀ ਵਿੱਚ ਕੁਝ ਗਲਤ ਸੁਣਨਾ ਪੈ ਜਾਵੇ ਤਾਂ ਸਿਮਰਨ ਕਰੋ ਤੇ ਉੱਥੋਂ ਚੱਲਦੇ ਬਣੋ। ਤਾਂ ਭਾਈ! ਜਿੰਨੀ ਕੋਈ ਮਨਮਰਜ਼ੀ ਕਰੇਗਾ ਓਨਾ ਹੀ ਉਹ ਦੁਖੀ, ਪਰੇਸ਼ਾਨ ਰਹੇਗਾ। ਜੇਕਰ ਗੁਰੂ ਦਾ ਕਿਹਾ ਮੰਨ ਲਿਆ ਤਾਂ ਗੁਰਮੁੱਖ ਅਤੇ ਮਨ ਦੀ ਮੰਨਦਾ ਹੈ ਤਾਂ ਮਨਮੁੱਖ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਰੂਹਾਨੀਅਤ ਵਿੱਚ ਜੋ ਡੁੱਬਦੇ ਹਨ ਉਹੀ ਡੁੱਬ ਕੇ ਤੈਰ ਜਾਂਦੇ ਹਨ। ਦੀਨਤਾ-ਨਿਮਰਤਾ, ਅਣਖ਼, ਗੈਰਤ ਦੇ ਨਾਲ ਜੋ ਚੱਲਦਾ ਹੈ ਉਹ ਮਨ ਦਾ ਮੂੰਹ ਮੋੜ ਸਕਦਾ ਹੈ। ਜੋ ਸਤਿਸੰਗੀ ਹੈ ਭਾਵੇਂ ਉਸਨੇ ਥੋੜ੍ਹਾ ਹੀ ਅਭਿਆਸ ਕੀਤਾ ਹੈ ਉਹ ਜਾਣਦਾ ਹੈ ਕਿ ਮਨ ਦੀ ਅਵਾਜ਼ ਕਿਹੜੀ ਹੈ ਅਤੇ ਆਤਮਾ ਦੀ ਅਵਾਜ਼ ਕਿਹੜੀ ਹੈ। ਪਰ ਮਨ ਇੰਨਾ ਹਾਵੀ ਹੋ ਜਾਂਦਾ ਹੈ ਕਿ ਇਹੀ ਸੋਚਦਾ ਹੈ ਕਿ ਦੇਖਿਆ ਜਾਵੇਗਾ। ਜਦੋਂ ਰਗੜਿਆ ਜਾਵੇਗਾ ਫਿਰ ਦੇਖਦੇ ਰਹਿਣਾ। ਇਸ ਲਈ ਗੁਰਮੁੱਖ ਬਣੋ, ਰਾਮ-ਨਾਮ ਦਾ ਜਾਪ ਕਰੋ। ਪ੍ਰਭੂ ਦੀ ਭਗਤੀ ਕਰੋਗੇ ਤਾਂ ਮਨ ਕਾਬੂ ਵਿੱਚ ਆਵੇਗਾ ਅਤੇ ਮਾਲਕ ਦੇ ਦਰਸ਼ਨ ਕਣ-ਕਣ, ਜ਼ਰ੍ਹੇ-ਜ਼ਰ੍ਹੇ ਵਿੱਚ ਜ਼ਰੂਰ ਕਰ ਸਕੋਗੇ।

About The Author

Related Posts