ਮਾਨ ਸਰਕਾਰ ਨੇ ਪਹਿਲੇ ਬਜਟ ’ਚ ਕੀਤੇ ਵੱਡੇ-ਵੱਡੇ ਐਲਾਨ

Punjab biget

ਸਿੱਖਿਆ ਅਤੇ ਸਿਹਤ ‘ਤੇ ਰਹੇਗਾ ਫੋਕਸ, 1 ਜੁਲਾਈ ਤੋਂ ਮਿਲੇਗੀ ਮੁਫ਼ਤ ਬਿਜਲੀ (Punjab Budget)

  • ਖਜਾਨਾ ਮੰਤਰੀ ਇਸ ਸਾਲ ਖ਼ਰਚ ਕਰਨਗੇ 1 ਲੱਖ 55 ਹਜ਼ਾਰ 860 ਕਰੋੜ ਰੁਪਏ
  •  ਸਿੱਖਿਆ ’ਤੇ 16 ਫੀਸਦੀ ਤਾਂ ਸਿਹਤ ’ਤੇ ਖ਼ਰਚ ਹੋਏਗਾ 24 ਫੀਸਦੀ ਤੱਕ ਜਿਆਦਾ ਬਜਟ
  • 1 ਹਜ਼ਾਰ ਲਈ ਮਹਿਲਾਵਾਂ ਨੂੰ ਕਰਨਾ ਪਏਗਾ ਇੰਤਜ਼ਾਰ, ਅਗਲੇ ਬਜਟ ਵਿੱਚ ਕਰੇਗੀ ਸਰਕਾਰ ਐਲਾਨ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਭਗਵੰਤ ਮਾਨ ਦੀ ਸਰਕਾਰ ਵੱਲੋਂ ਆਪਣਾ ਪਹਿਲਾ ਬਜਟ ਪੇਸ਼ ਕਰ ਦਿੱਤਾ ਗਿਆ ਹੈ। ਇਸ ਸਰਕਾਰ ਵਿੱਚ ਸਭ ਤੋਂ ਜ਼ਿਆਦਾ ਬਜਟ ਸਿੱਖਿਆ ਅਤੇ ਸਿਹਤ ਦਾ ਹੀ ਵਧਾਇਆ ਗਿਆ ਹੈ। ਭਗਵੰਤ ਮਾਨ ਦੀ ਸਰਕਾਰ ਸਿੱਖਿਆ ਨੇ ਨਾਲ ਨਾਲ ਹੁਣ ਸਿਹਤ ’ਤੇ ਵੀ ਜਿਆਦਾ ਫੋਕਸ ਕਰੇਗੀ। ਬਜਟ ਵਿੱਚ ਸਿੱਖਿਆ ’ਤੇ 16 ਫੀਸਦੀ ਤਾਂ ਸਿਹਤ ’ਤੇ 24 ਫੀਸਦੀ ਬਜਟ ਦਾ ਵਾਧਾ ਕੀਤਾ ਗਿਆ ਹੈ। ਇਨਾਂ ਦੋਹੇ ਅਹਿਮ ਮੁੱਦੇ ’ਤੇ ਜਿੱਤ ਪ੍ਰਾਪਤ ਕਰਦੇ ਹੋਏ ਭਗਵੰਤ ਮਾਨ ਦੀ ਸਰਕਾਰ ਸੱਤਾ ਵਿੱਚ ਆਈ ਸੀ ਅਤੇ ਹੁਣ ਬਜਟ ਵਿੱਚ ਇਨਾਂ ਦੋਹਾਂ ਮੁੱਦੇ ’ਤੇ ਹੀ ਜਿਆਦਾ ਫੋਕਸ ਕੀਤਾ ਗਿਆ ਹੈ। ਇਥੇ ਹੀ ਪੰਜਾਬ ਦੇ ਖਜਾਨਾ ਮੰਤਰੀ ਹਰਪਾਲ ਚੀਮਾ ਵੱਲੋਂ ਇਸ ਸਾਲ ਪੰਜਾਬ ਦੇ ਖਜ਼ਾਨੇ ਵਿੱਚੋਂ 1 ਲੱਖ 55 ਹਜ਼ਾਰ 860 ਕਰੋੜ ਰੁਪਏ ਖ਼ਰਚ ਕਰਨ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਵਿੱਚ ਪਹਿਲੀਵਾਰ 1 ਲੱਖ 55 ਹਜ਼ਾਰ 860 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਹੈ। (Punjab Budget)

ਹਰਪਾਲ ਚੀਮਾ ਵੱਲੋਂ ਇਸ ਵਾਰ ਪੇਪਰਲੈਸ ਬਜਟ ਪੇਸ਼ ਕਰਦੇ ਹੋਏ ਖ਼ੁਦ ਵੀ ਟੈਬ ਰਾਹੀਂ ਹੀ ਬਜਟ ਨੂੰ ਪੜ੍ਹਇਆ ਤਾਂ ਵਿਧਾਇਕਾਂ ਅਤੇ ਆਮ ਲੋਕਾਂ ਲਈ ਬਜਟ ਐਪਲੀਕੇਸ਼ਨ ਅਤੇ ਵੈਬਸਾਇਟ ਰਾਹੀਂ ਡਿਜੀਟਲ ਤਰੀਕੇ ਨਾਲ ਬਜਟ ਦਿੱਤਾ ਗਿਆ। ਹਾਲਾਂਕਿ ਵਿਧਾਨ ਸਭਾ ਵਿੱਚ ਸ਼ੁਰੂ ਵਿੱਚ ਬਜਟ ਦੀ ਐਲੀਕੇਸ਼ਨ ਨਹੀਂ ਖੱੁਲਣ ਦੇ ਕਾਰਨ ਕਾਂਗਰਸ ਨੇ ਹੰਗਾਮਾ ਕੀਤਾ, ਜਿਸ ਕਾਰਨ ਉਨਾਂ ਨੂੰ ਬਜਟ ਦੀ ਕੁਝ ਪਿ੍ਰੰਟ ਕੀਤੀ ਗਈ ਕਾਪੀਆਂ ਨੂੰ ਦਿੰਦੇ ਹੋਏ ਸ਼ਾਂਤ ਕੀਤਾ ਗਿਆ, ਜਦੋਂ ਕਿ ਸੱਤਾ ਧਿਰ ਦੇ ਵਿਧਾਇਕਾਂ ਨੇ ਬਜਟ ਨੂੰ ਡਿਜੀਟਲ ਤਰੀਕੇ ਨਾਲ ਹੀ ਦੇਖਿਆ।

ਪੰਜਾਬ ਦੇ ਖਜਾਨਾ ਮੰਤਰੀ ਹਰਪਾਲ ਚੀਮਾ ਨੇ ਕੀਤੀ ਬਜਟ ਪੇਸ਼

ਪੰਜਾਬ ਦੇ ਖਜਾਨਾ ਮੰਤਰੀ ਹਰਪਾਲ ਚੀਮਾ ਨੇ ਬਜਟ ਪੇਸ਼ ਕਰਦੇ ਹੋਏ ਦੱਸਿਆ ਕਿ ਇਸ ਵਾਰ ਸਕੂਲਾਂ ਵਿੱਚ ਵਧੀਕ ਮੈਨੇਜਰ ਨਿਯੁਕਤ ਕੀਤੇ ਜਾਣਗੇ, ਜਿਹੜੇ ਕਿ ਸਕੂਲਾਂ ਦੀ ਸਫ਼ਾਈ, ਟਾਈਲੈਟ, ਪਾਣੀ, ਰੰਗ ਰੋਗਨ ਅਤੇ ਹੋਰ ਕੰਮ ਦੇਖਣਗੇ। ਸਕੂਲ ਦੇ ਪ੍ਰਿੰਸੀਪਲ ਜਾਂ ਫਿਰ ਅਧਿਆਪਕ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਦੇਖਣਗੇ। ਇਸ ਲਈ ਸਰਕਾਰ ਵੱਲੋਂ ਇਸ ਸਾਲ ਹੀ 123 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਨਾਲ ਹੀ ਅਧਿਆਪਕਾਂ ਨੂੰ ਵਿਦੇਸ਼ ਵਿੱਚ ਟਰੇਨਿੰਗ ਕਰਵਾਉਣ ਲਈ ਹੀ ਸਰਕਾਰ ਵੱਲੋਂ 30 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਪੰਜਾਬ ਵਿੱਚ 100 ਸਕੂਲਾਂ ਨੂੰ ਸਕੂਲ ਆਫ਼ ਐਮੀਨੇਸ਼ ਦੇ ਤੌਰ ’ਤੇ ਤਿਆਰ ਕੀਤਾ ਜਾਏਗਾ।

ਇਹ ਸਕੂਲ ਪ੍ਰੀ ਪ੍ਰਾਈਮਰੀ ਤੋਂ ਲੈ ਕੇ 12ਵੀ ਤੱਕ ਹੋਣਗੇ। ਡਿਜੀਟਲ ਕਲਾਸ-ਰੂਮ ਅਤੇ ਆਧੁਨਿਕ ਸਮਾਨ ਤੋਂ ਲੈਸ ਕਰਨ ਦੇ ਨਾਲ ਹੀ ਵਿਸ਼ਵ ਪੱਧਰ ਦੀ ਸਹੂਲਤਾਂ ਦਿੱਤੀ ਜਾਣਗੀਆਂ। ਇਸ ’ਤੇ ਹੀ 200 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਪੰਜਾਬ ਵਿੱਚ ਸਕੂਲੀ ਸਿੱਖਿਆ ਲਈ ਸਰਕਾਰ ਵੱਲੋਂ ਇਸ ਵਿੱਤ ਸਾਲ 2840 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ, ਜਦੋਂ ਕਿ ਉੱਚ ਸਿੱਖਿਆ ਲਈ ਪੰਜਾਬ ਸਰਕਾਰ ਵਲੋਂ 360 ਕਰੋੜ ਰੁਪਏ ਦਾ ਖ਼ਰਚ ਕੀਤਾ ਜਾਏਗਾ।

ਸਿਹਤ ਲਈ ਪੰਜਾਬ ਸਰਕਾਰ ਵੱਲੋਂ ਇਸ ਸਾਲ 4731 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ

ਖਜਾਨਾ ਮੰਤਰੀ ਹਰਪਾਲ ਚੀਮਾ ਵਲੋਂ ਸਦਨ ਵਿੱਚ ਐਲਾਨ ਕੀਤਾ ਗਿਆ ਕਿ ਇਸ ਸਾਲ ਸੰਗਰੂਰ ਵਿੱਚ ਸੰਤ ਬਾਬਾ ਅਤਰ ਸਿੰਘ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ ਮੈਡੀਕਲ ਕਾਲਜ ਖੋਲਿਆ ਜਾਏਗਾ। ਇਸ ਲਈ 50 ਕਰੋੜ ਰੁਪਏ ਰੱਖੇ ਗਏ ਹਨ ਤਾਂ ਪੰਜਾਬ ਵਿੱਚ ਮੈਡੀਕਲ ਸਿੱਖਿਆ ਨੂੰ ਠੀਕ ਕਰਨ ਅਤੇ ਉੱਚ ਚੁੱਕਣ ਲਈ 1033 ਕਰੋੜ ਰੁਪਏ ਕੁਲ ਖਰਚ ਕੀਤੇ ਜਾਣਗੇ।
ਇਸ ਨਾਲ ਹੀ ਸਿਹਤ ਲਈ ਪੰਜਾਬ ਸਰਕਾਰ ਵਲੋਂ ਇਸ ਸਾਲ 4731 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਜਿਹੜੇ ਕਿ ਪਿਛਲੀ ਸਾਲ ਦੇ ਬਜਟ ਮੁਕਾਬਲੇ 23.80 ਫੀਸਦੀ ਦਾ ਵਾਧਾ ਹੈ। ਪੰਜਾਬ ਵਿੱਚ 117 ਮੁਹੱਲਾ ਕਲੀਨਿਕ ਇਸੇ ਸਾਲ ਖੋਲੇ ਜਾਣਗੇ। ਇਸ ਲਈ 77 ਕਰੋੜ ਰੁਪਏ ਰੱਖੇ ਗਏ ਹਨ, ਇਨਾਂ 117 ਮੁਹੱਲਾ ਕਲੀਨਿਕ ਵਿੱਚੋਂ 75 ਦਾ ਉਦਘਾਟਨ 15 ਅਗਸਤ ਨੂੰ ਕਰ ਦਿੱਤਾ ਜਾਏਗਾ।

ਹਰਪਾਲ ਚੀਮਾ ਵੱਲੋਂ ਆਪਣੇ ਬਜਟ ਵਿੱਚ ਮਹਿਲਾਵਾਂ ਨੂੰ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਤਜਵੀਜ਼ ਨਹੀਂ ਰੱਖੀ ਗਈ ਹੈ, ਉਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਪੈਸੇ ਦਾ ਇੰਤਜ਼ਾਮ ਕਰਨ ਲਈ ਸਮਾਂ ਲੱਗੇਗਾ, ਇਸ ਲਈ ਫਿਲਹਾਲ ਇਸ ਸਕੀਮ ਲਈ ਇੰਤਜ਼ਾਰ ਕਰਨਾ ਪਏਗਾ। ਜਦੋਂ ਕਿ 1 ਜੁਲਾਈ ਤੋਂ ਪੰਜਾਬ ਦੇ ਹਰ ਘਰ ਨੂੰ 300 ਯੂਨਿਟ ਬਿਜਲੀ ਮੁਫ਼ਤ ਮਿਲਣੀ ਸ਼ੁਰੂ ਹੋ ਜਾਏਗੀ। ਇਸ ਬਿਜਲੀ ਮੁਫ਼ਤ ਦੇਣ ਲਈ ਸਰਕਾਰ ਨੂੰ 1800 ਕਰੋੜ ਰੁਪਏ ਦੇ ਲਗਭਗ ਸਬਸਿਡੀ ਦਾ ਬੋਝ ਚੁੱਕਣਾ ਪਏਗਾ।

ਬਜਟ ਵਿੱਚ ਇਹ ਹੋਏ ਐਲਾਨ

  • ਪੰਜਾਬ ਸਰਕਾਰ ਨੂੰ ਇਸ ਸਾਲ ਕਮਾਈ ਵਿੱਚ 17.8 ਫੀਸਦੀ ਵਾਧਾ ਹੋਣ ਦੀ ਉਮੀਦ ਹੈ ਪਰ ਕੋਈ ਨਵਾਂ ਟੈਕਸ ਨਹੀਂ ਲੱਗਿਆ ਹੈ।
  • ਪੰਜਾਬ ਦੀ ਸੜਕਾਂ ਅਤੇ ਪੁਲ ਸਣੇ ਇਮਾਰਤਾਂ ਨੂੰ ਤਿਆਰ ਕਰਨ ਲਈ ਮੁਰੰਮਤ ਕਰਨ ਲਈ 2102 ਖਰਚ ਹੋਣਗੇ।
  • ਪੰਜਾਬ ਵਿੱਚ ਟਰਾਂਸਪੋਰਟ ਮਾਫ਼ੀਆ ਖ਼ਤਮ ਹੋਏਗਾ, ਸੀਐਨਜੀ ਵਾਲੀ ਗੱਡੀਆਂ ਚਲਣਗੀਆ।
  • ਪੰਜਾਬ ਵਿੱਚ 45 ਨਵੇਂ ਬੱਸ ਸਟੈਂਡ ਬਣਾਏ ਜਾਣਗੇ ਤਾਂ 61 ਬੱਸ ਸਟੈਂਡ ਦੀ ਮੁਰੰਮਤ ਕੀਤੀ ਜਾਏਗੀ।
  • ਮੁਹਾਲੀ ਵਿੱਚ ਜੇਲ ਬਣਾਈ ਜਾਏਗੀ, ਇਸ ਲਈ 10 ਕਰੋੜ ਖ਼ਰਚ ਹੋਣਗੇ। ਮੁਹਾਲੀ ’ਚ ਜੇਲ ਨਹੀਂ ਹੈ।
  • ਪੰਜਾਬ ਪੁਲਿਸ ਨੂੰ ਵੀ ਸਮਾਰਟ ਬਣਾਇਆ ਜਾਏਗਾ, ਇਸ ਲਈ 108 ਕਰੋੜ ਖ਼ਰਚ ਹੋਣਗੇ।
  • ਸਕੂਲਾਂ ਦੀ ਚਾਰਦੀਵਾਰੀ ਅਤੇ ਅਪਗੇ੍ਰਡੇਸ਼ਨ ਲਈ 424 ਕਰੋੜ ਖ਼ਰਚ ਹੋਣਗੇ।
  • ਸਮੱਗਰ ਸ਼ਿਕਸ਼ਾ ਅਭਿਆਨ ਲਈ 1231 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ।
  • ਪੰਜਾਬ ਯੂਨੀਵਰਸਿਟੀ ਨੂੰ 200 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਜਾਏਗੀ।
  • ਯੂਨੀਵਰਸਿਟੀ ਫੀਸ ਵਿੱਚ ਜਨਰਲ ਸ਼ੇ੍ਰਣੀ ਦੇ ਵਿਦਿਆਰਥੀਆਂ ਨੂੰ ਵਜ਼ੀਫ਼ਾ ਦੇਣ ਲਈ 30 ਕਰੋੜ ਖ਼ਰਚ ਹੋਣਗੇ।
  • ਖਿਡਾਰੀਆ ਲਈ ਨਵੀਂ ਸਕੀਮਾਂ ਤਿਆਰ ਕਰਨ ਵਾਸਤੇ 25 ਕਰੋੜ।
  • ਝੋਨੇ ਦੀ ਸਿੱਧੀ ਬਿਜਾਈ ਲਈ 450 ਕਰੋੜ ਰੁਪਏ।
  • ਪੰਜਾਬ ਦੇ ਉਦਯੋਗ ਲਈ ਸਬਸਿੱਡੀ ’ਤੇ 2503 ਕਰੋੜ ਖ਼ਰਚ ਹੋਣਗੇ।
  • ਆਟਾ ਘਰ ਤੱਕ ਭੇਜਣ ਲਈ 479 ਕਰੋੜ ਰੁਪਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ