ਇੱਕ ਹੋਰ ਬੇਟੀ ਨਾਲ ਵਧੇਗਾ ਵੰਸ਼

Daughter

ਬਰਨਾਵਾ (ਸੱਚ ਕਹੂੰ ਨਿਊਜ਼)। ਸੱਚੇ ਰੂਹਾਨੀ ਰਹਿਬਰ ਤੇ ਮਹਾਨ ਸਮਾਜ ਸੁਧਾਰਕ ਪੂਜਨੀਕ ਗੁੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸ਼ੁਰੂ ਕੀਤੀਆਂ ਗਈਆਂ ਮੁਹਿੰਮਾਂ ਰੂੜ੍ਹੀਵਾਦ ਅਤੇ ਅੰਧਵਿਸ਼ਵਾਸਾਂ ਦੀ ਬੇੜੀ ਨੂੰ ਤੋੜ ਕੇ ਸਮਾਜ ’ਚ ਜਾਗਰੂਕਤਾ ਲਿਆਉਣ ’ਚ ਮੀਲ ਪੱਥਰ ਸਾਬਤ ਹੋ ਰਹੀਆਂ ਹਨ। ਇੱਕ ਸਮੇਂ ਸਿਰਫ਼ ਬੇਟਿਆਂ (Daughter) ਨਾਲ ਹੀ ਵੰਸ਼ ਚੱਲਣ ਦੀ ਧਾਰਨਾ ਪੂਜਨੀਕ ਗੁਰੂ ਜੀ ਦੀ ਮੁਹਿੰਮ ‘ਕੁਲ ਦਾ ਕ੍ਰਾਊਨ’ ਦੀ ਬਦੌਲਤ ਟੁੱਟ ਚੁੱਕੀ ਹੈ। ਅੱਜ ਬੇਟੀਆਂ ਨਾਲ ਵੀ ਵੰਸ਼ ਚੱਲ ਰਿਹਾ ਹੈ।

ਇਸੇ ‘ਕੁੱਲ ਦਾ ਕਰਾਊਨ’ ਮੁਹਿੰਮ ਤਹਿਤ ਮੰਗਲਵਾਰ ਸ਼ਾਮ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ ’ਚ ਇੱਕ ਹੋਰ ਵਿਆਹ ਹੋਇਆ। ਕੁਲ ਦਾ ਕ੍ਰਾਊਨ ਪਿ੍ਰਯੰਕਾ ਇੰਸਾਂ ਪੁੱਤਰੀ ਦਰਸ਼ਨਾ ਇੰਸਾਂ ਤੇ ਅਸ਼ੋਕ ਇੰਸਾਂ ਨਿਵਾਸੀ ਰਤੀਆ, ਜ਼ਿਲ੍ਹਾ ਫਤਿਆਬਾਦ (ਹਰਿਆਣਾ), ਭਗਤ ਮਰਦ ਗਾਜ਼ੀ ਅਪਾਰ ਇੰਸਾਂ ਪੁੱਤਰ ਫੋਸਟਰ ਫਾਦਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ, ਡੇਰਾ ਸੱਚਾ ਸੌਦਾ ਸਰਸਾ (ਹਰਿਆਣਾ) ਵਿਆਹ ਬੰਧਨ ’ਚ ਬੱਝੇ। ਇਸ ਮੌਕੇ ਪੂਜਨੀਕ ਗੁਰੂ ਜੀ ਨੇ ਇਸ ਨਵ ਵਿਆਹੀ ਜੋੜੀ ਨੂੰ ਆਪਣੇ ਪਵਿੱਤਰ ਕਰ-ਕਮਲਾਂ ਨਾਲ ਪੰਜ ਲੱਖ ਰੁਪਏ ਦੀ ਐੱਫਡੀਆਰ ਦੇ ਕੇ ਪਵਿੱਤਰ ਅਸ਼ੀਰਵਾਦ ਨਾਲ ਨਿਹਾਲ ਕੀਤਾ।

ਪੰਜਵਾਂ ਕਾਰਜ ਹੈ ‘ਸ਼ਾਹੀ ਆਸਰਾ’

ਦੱਸ ਦੇਈਏ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਮਾਰਗ ਦਰਸ਼ਨਾਂ ’ਚ ਡੇਰਾ ਸੱਚਾ ਸੌਦਾ ਵੱਲੋਂ 154 ਮਾਨਵਤਾ ਭਲਾਈ ਕਾਰਜ ਚਲਾਏ ਜਾ ਰਹੇ ਹਨ। ਇਨ੍ਹਾਂ ’ਚੋਂ ਹੀ ਪੰਜਵਾਂ ਕਾਰਜ ਹੈ ‘ਸ਼ਾਹੀ ਆਸਰਾ’। ਇਸ ਕਾਰਜ ਤਹਿਤ ਅਨਾਥ ਬੇਸਹਾਰਾ ਲੜਕਿਆਂ ਨੂੰ ਅਪਣਾ ਕੇ, ਇਨ੍ਹਾਂ ਨੂੰ ਸਿੱਖਿਆ ਦੇ ਕੇ ਆਤਮ ਨਿਰਭਰ ਬਣਾਇਆ ਜਾਂਦਾ ਹੈ। ਪੂਜਨੀਕ ਗੁਰੂ ਜੀ ਨੇ ਅਜਿਹੇ ਬੱਚਿਆਂ ਨੂੰ ਨਾ ਸਿਰਫ਼ ਅਪਣਾਇਆ, ਸਗੋਂ ਇਨ੍ਹਾਂ ਨੂੰ ਮਾਂ-ਬਾਪ ਦੀ ਥਾਂ ਆਪਣਾ ਨਾਂਅ ਦਿੱਤਾ, ਇਨ੍ਹਾਂ ਦਾ ਪਾਲਣ-ਪੋਸ਼ਣ ਕਰਕੇ ਇਨ੍ਹਾਂ ਨੂੰ ਪੜ੍ਹਾਇਆ, ਲਿਖਾਇਆ ਤੇ ਕਾਬਲ ਬਣਾਇਆ। ਇਨ੍ਹਾਂ ਬੱਚਿਆਂ ’ਚੋਂ ਹੀ ਇੱਕ ਹੈ ਅਪਾਰ ਇੰਸਾਂ।

ਪੂਜਨੀਕ ਗੁਰੂ ਜੀ ਨੇ 73ਵੇਂ ਮਾਨਵਤਾ ਭਲਾਈ ‘ਕੁਲ ਦਾ ਕ੍ਰਾਊਨ’ ਰਾਹੀਂ ਇਸ ਭਰਮ ਨੂੰ?ਦੂਰ ਕੀਤਾ ਕਿ ਲੜਕਿਆਂ ਨਾਲ ਹੀ ਵੰਸ਼ ਚੱਲਦਾ ਹੈ। ਇਸ ਮੁਹਿੰਮ ਤਹਿਤ ਲੜਕੀ ਵਿਆਹ ਕਰਕੇ ਲਾੜਾ ਘਰ ਲਿਆਉਦੀ ਹੈ ਤੇ ਲੜਕੀ ਨਾਲ ਹੀ ਵੰਸ਼ ਚੱਲਦਾ ਹੈ। ਭਾਵ ਆਉਣ ਵਾਲੀ ਸੰਤਾਨ ਲੜਕੀ ਦੇ ਗੋਤਰ ਨਾਲ ਹੀ ਜਾਣੀ ਜਾਂਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ