ਜੋੜ-ਤੋੜ ਦੀ ਹਲਕੀ ਰਾਜਨੀਤੀ

Politics

ਦੇਸ਼ ਦੀ ਰਾਜਨੀਤੀ ਇੱਕ ਵਾਰ ਫਿਰ ਜੋੜ-ਤੋੜ ਦੇ ਦੌਰ ’ਚੋਂ ਗੁਜ਼ਰਦੀ ਨਜ਼ਰ ਆ ਰਹੀ ਹੈ ਮਹਾਰਾਸ਼ਟਰ ’ਚ ਸਿਆਸੀ ਘਮਸਾਣ ਮੱਚਿਆ ਹੋਇਆ ਹੈ ਇੱਥੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦਾ ਹਾਲ ਸ਼ਿਵਸੈਨਾ ਵਾਲਾ ਹੋ ਰਿਹਾ ਹੈ ਪਾਰਟੀ ਤੋਂ ਬਾਗੀ ਹੋਏ ਅਜੀਤ ਪਵਾਰ ਨੇ ਭਾਜਪਾ-ਸ਼ਿਵਸੈਨਾ ਗਠਜੋੜ ’ਚ ਸ਼ਾਮਲ ਹੋ ਕੇ ਨਾ ਸਿਰਫ ਉਪ ਮੁੱਖ ਮੰਤਰੀ ਦਾ ਅਹੁਦਾ ਸੰਭਾਲ ਲਿਆ ਹੈ।

ਸਗੋਂ ਆਪਣੇ ਧੜੇ ਨੂੰ ਹੀ ਅਸਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਦਾ ਹੋਣ ਦਾ ਦਾਅਵਾ ਚੋਣ ਕਮਿਸ਼ਨ ਕੋਲ ਕਰ ਦਿੱਤਾ ਅਜਿਹੀਆਂ ਘਟਨਾਵਾਂ ਵੋਟਰ ਨੂੰ ਦੁਵਿਧਾ ’ਚ ਪਾਉਂਦੀਆਂ ਹਨ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਜੀਤ ਪਵਾਰ ਵੱਲੋਂ, ਅਹੁਦੇ ਦੇ ਲੋਭ ’ਚ ਬਗਾਵਤ ਕੀਤੀ ਗਈ ਹੈ ਜਾਂ ਪਾਰਟੀ ਤੋਂ ਤੰਗ ਆ ਕੇ ਫੈਸਲਾ ਲਿਆ ਹੈ ਪਾਰਟੀ ਪ੍ਰਧਾਨ ਸ਼ਰਦ ਪਵਾਰ ਨੇ ਆਪਣੀ ਵਧਦੀ ਉਮਰ ਦੇ ਮੱਦੇਨਜ਼ਰ ਪਿਛਲੇ ਦਿਨੀਂ ਆਪਣੀ ਬੇਟੀ ਸੁਪਿ੍ਰਏ ਸੁਲੇ ਨੂੰ ਮਹਾਰਾਸ਼ਟਰ ਦੀ ਇਕਾਈ ਦੀ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਸੀ।

ਇਹ ਵੀ ਪੜ੍ਹੋ : ਵੈਸਟਇੰਡੀਜ਼ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਹਾਰਦਿਕ ਪਾਂਡਿਆ ਹੋਣਗੇ ਕਪਤਾਨ

ਜਿਸ ਕਰਕੇ ਅਜੀਤ ਨਰਾਜ਼ ਦੱਸੇ ਜਾ ਰਹੇ ਸਨ ਓਧਰ 2024 ਦੀਆਂ ਲੋਕ ਸਭਾ ਚੋਣਾਂ ਲਈ ਵੀ ਵਿਰੋਧੀ ਪਾਰਟੀਆਂ ਦੀ ਜ਼ੋਰ-ਅਜ਼ਮਾਈ ਚੱਲ ਰਹੀ ਹੈ ਕਾਂਗਰਸ, ਜਨਤਾ ਦਲ, ਐਨਸੀਪੀ ਸਮੇਤ 17 ਪਾਰਟੀਆਂ ਗਠਜੋੜ ਲਈ ਯਤਨ ਕਰ ਰਹੀਆਂ ਹਨ ਇਸ ਰੁਝਾਨ ’ਚ ਮੁੱਦਿਆਂ ਦੀ ਚਰਚਾ ਕਿਤੇ ਨਜ਼ਰ ਨਹੀਂ ਆ ਰਹੀ ਹੈ ਸਿਰਫ ਕਿਸੇ ਪਾਰਟੀ ਵਿਸੇਸ਼ ਨੂੰ ਹਰਾਉਣਾ ਹੀ ਸਿਆਸਤ ਜਾਂ ਲੋਕਤੰਤਰ ਨਹੀਂ ਸਗੋਂ ਸਿਆਸਤ ਦਾ ਸਬੰਧ ਮੁੱਦਿਆਂ ਨਾਲ ਪਾਰਟੀਆਂ ਏਜੰਡੇ ਦੀ ਚਰਚਾ ਨਾਲੋਂ ਜ਼ਿਆਦਾ ਚਰਚਾ ਗਠਜੋੜ ਦੀ ਹੋ ਰਹੀ ਹੈ ਬਿਨਾਂ ਸ਼ੱਕ ਸੰਗਠਨ ਜਾਂ ਏਕਤਾ ਸਰਗਰਮੀਆਂ ਜ਼ਰੂਰੀ ਹਨ ਪਰ ਸਭ ਤੋਂ ਪਹਿਲਾਂ ਮੁੱਦੇ ਜਾਂ ਵਿਚਾਰ ਦੀ ਥਾਂ ਹੈ ਇਸੇ ਤਰ੍ਹਾਂ ਇਹ ਵੀ ਚਰਚਾ ਚੱਲ ਪਈ ਹੈ ਕਿ ਬਿਹਾਰ ਅੰਦਰ ਵੀ ਸਿਆਸੀ ਤੂਫਾਨ ਖੜ੍ਹਾ ਹੋਣ ਵਾਲਾ ਹੈ ਅਸਲ ’ਚ ਵਿਚਾਰਾਂ/ਏਜੰਡੇ ਦੀ ਚਰਚਾ ਜਨਤਾ ਨੂੰ ਆਪਣੇ ਨਾਲ ਜੋੜਦੀ ਹੈ ਜਨਤਾ ਵੀ ਲੋਕਤੰਤਰ ’ਚ ਸ਼ਾਮਲ ਹੰਦੀ ਹੈ।

ਪਰ ਜਦੋਂ ਬਿਨਾਂ ਕਿਸੇ ਏਜੰਡੇ ਤੋਂ ਧੜਾਧੜ ਤਬਦੀਲੀਆਂ, ਗਠਜੋੜ ਬਣਨ ਦਾ ਰੁਝਾਨ ਚੱਲੇ ਤਾਂ ਰਾਜਨੀਤੀ ਸਿਰਫ ਪਾਰਟੀ ਆਗੂਆਂ ਦੀ ਜ਼ੋਰ-ਅਜਮਾਈ ਬਣ ਕੇ ਰਹਿ ਜਾਂਦੀ ਹੈ ਜਨਤਾ ਸਿਰਫ਼ ਰਾਜਨੀਤੀ ਨੂੰ ਵੇਖ ਰਹੀ ਹੁੰਦੀ ਹੈ ਅਸਲ ’ਚ ਰਾਜਨੀਤੀ ’ਚ ਭਰੋਸੇਯੋਗਤਾ ਤੇ ਸਪੱਸ਼ਟਤਾ ਜ਼ਰੂਰੀ ਹੈ ਪਰ ਰਾਜਨੀਤੀ ਇੰਨੀ ਪੇਚਦਾਰ ਹੋ ਰਹੀ ਹੈ ਕਿ ਆਮ ਵੋਟਰ ਨੂੰ ਪਤਾ ਹੀ ਨਹੀਂ ਲੱਗਦਾ ਕੀ ਹੋ ਰਿਹਾ ਹੈ ਜਿਹੜਾ ਆਗੂ ਕਦੇ ਕਿਸੇ ਪਾਰਟੀ ਦਾ ਵਿਰੋਧੀ ਹੰੁਦਾ ਹੈ ਤੇ ਉਸ ਨੂੰ ਜਨਤਾ ਦੀ ਦੁਸ਼ਮਣ ਦੱਸਦਾ ਹੈ ਓਹੀ ਆਗੂ ਉਸੇ ਪਾਰਟੀ ਨੂੰ ਜਨਤਾ ਦੀ ਸੱਚੀ ਸੇਵਕ ਤੇ ਮਾਂ ਤੋਂ ਵੱਧ ਪਿਆਰੀ ਪਾਰਟੀ ਦੱਸਦਾ ਹੈ ਰਾਜਨੀਤੀ ’ਚ ਸਵਾਰਥ ਇਸ ਹੱਦ ਤੱਕ ਹੋ ਗਿਐ ਕਿ ਗਠਜੋੜ ਲਈ ਸਿਧਾਂਤ ਪਾਸੇ ਰਹਿ ਜਾਂਦੇ ਹਨ ਤੇ ਸਿਰਫ ਡੀਲ ਹੀ ਮੁੱਖ ਰਹਿ ਗਈ ਹੈ ਕਦੇ ਸਮਾਂ ਸੀ।

ਇਹ ਵੀ ਪੜ੍ਹੋ : ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਮੌਤ, ਖਬਰ ਦੀ ਪੁਸ਼ਟੀ ਨਹੀਂ ਹੋਈ

ਜਦੋਂ ਗੁਰਮੁੱਖ ਸਿੰਘ ਮੁਸਾਫਰ ਵਰਗੇ ਆਗੂ ਨੂੰ ਪਾਰਟੀ ਨੇ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਲਈ ਸਹਿਮਤ ਹੋ ਗਈ ਤਾਂ ਮੁਸਾਫਰ ਸਾਹਿਬ ਨੂੰ ਇਹ ਫੈਸਲਾ ਪਸੰਦ ਨਹੀਂ ਆਇਆ ਤੇ ਉਹ ਕਿਧਰੇ ਜਾ ਲੁਕੇ ਤੇ ਉਹਨਾਂ ਨੂੰ ਬੜੀ ਮੁਸ਼ਕਲ ਨਾਲ ਲੱਭ ਕੇ ਲਿਆਂਦਾ ਗਿਆ ਦੂਜੇ ਪਾਸੇ ਅਜਿਹਾ ਲੀਡਰ ਵੀ ਵੇਖਣ ਨੂੰ ਮਿਲਿਆ ਜਿਸ ਨੇ ਪੰਦਰਾਂ ਦਿਨਾਂ ਅੰਦਰ ਤਿੰਨ ਪਾਰਟੀਆਂ ਬਦਲ ਦਿੱਤੀਆਂ ਉਸੇ ਲੀਡਰ ਦੀ ਅਲਟੀ-ਪਲਟੀ ਹੀ ਫਿਰ ਦਲ-ਬਦਲ ਵਿਰੋਧੀ ਕਾਨੂੰਨ ਬਣਾਉਣ ਦਾ ਵੱਡਾ ਕਾਰਨ ਸੀ ਗਠਜੋੜ ਟੁੱਟ ਵੀ ਰਹੇ ਹਨ ਤੇ ਬਣ ਵੀ ਰਹੇ ਹਨ ਪਤਾ ਨਹੀਂ ਕਦੋਂ ਕਿਸੇ ਲੀਡਰ ਨੂੰ ਆਪਣੇ ਵਿਰੋਧੀ ਲੀਡਰ ਦੇ ਸਾਥੀ ਬਣਨ ਦਾ ਸਮਾਂ ਆ ਜਾਵੇ, ਇਸ ਦਾ ਕੋਈ ਭਰੋਸਾ ਨਹੀਂ ਇਹ ਰੁਝਾਨ ਰਾਜਨੀਤੀ ਦੀ ਚਮਕ ਫਿੱਕੀ ਹੀ ਪਾ ਰਿਹਾ ਹੈ।