ਸਪਲੀਮੈਂਟ ਖਾਣ ਨਾਲ ਗਈ ਨੌਜਵਾਨ ਦੀ ਜਾਨ

Supplement

ਰਿਸ਼ਤੇਦਾਰਾਂ ਨੇ ਦੋਸਤ ’ਤੇ ਲਾਏ ਦੋਸ਼, ਮਾਮਲਾ ਦਰਜ

ਭਿਵਾਨੀ (ਸੱਚ ਕਹੂੰ ਨਿਊਜ਼)। ਭਿਵਾਨੀ ‘ਚ ਸਪਲੀਮੈਂਟ (Supplement) ਖਾਣ ਨਾਲ ਨੌਜਵਾਨ ਦੀ ਸ਼ੱਕੀ ਮੌਤ। ਰਿਸ਼ਤੇਦਾਰਾਂ ਨੇ ਮ੍ਰਿਤਕ ਦੇ ਸਾਥੀ ‘ਤੇ ਕਤਲ ਦਾ ਦੋਸ਼ ਲਾਉਂਦਿਆਂ ਸ਼ਿਕਾਇਤ ਦਰਜ ਕਰਵਾਈ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ‘ਚ ਜੁਟੀ ਹੋਈ ਹੈ। ਦੱਸਿਆ ਜਾਂਦਾ ਹੈ ਕਿ ਭਿਵਾਨੀ ਦੇ ਢਾਣੀ ਰਾਏਸਿੰਘ ਮੁਹੱਲੇ ਦਾ ਰਹਿਣ ਵਾਲਾ 27 ਸਾਲਾ ਨਿਖਿਲ ਆਪਣੇ ਦੋਸਤ ਚੀਨੂ ਦੇ ਨਾਲ ਜਿੰਮ ਗਿਆ ਸੀ।

ਉਥੋਂ ਚੀਨੂ ਨੂੰ ਕੁਝ ਸਪਲੀਮੈਂਟ ਦਿਵਾਏ, ਜਿਸ ਤੋਂ ਬਾਅਦ ਨਿਖਿਲ ਦੀ ਤਬੀਅਤ ਅਚਾਨਕ ਵਿਗੜ ਗਈ ਅਤੇ ਕਰੀਬ ਇਕ ਘੰਟੇ ਬਾਅਦ ਉਸ ਦੀ ਮੌਤ ਹੋ ਗਈ। ਮ੍ਰਿਤਕ ਨਿਖਿਲ ਦੇ ਚਾਚਾ ਰਾਕੇਸ਼ ਗੋਇਲ ਨੇ ਦੱਸਿਆ ਕਿ ਉਸ ਦੇ ਦੋਸਤ ਚੀਨੂ ਨੇ ਨਿਖਿਲ ਨੂੰ ਜਿੰਮ ਜਾਣ ਦੇ ਬਹਾਨੇ ਵਰਗਲਾ ਕੇ ਉਸ ਨੂੰ ਅਜਿਹੇ ਸਪਲੀਮੈਂਟ ਖਾਣ ਲਈ ਦਿਵਾਏ, ਜਿਨ੍ਹਾਂ ਦੇ ਖਾਣ ਤੋਂ ਬਾਅਦ ਉਸ ਦੀ ਹਾਲਤ ਵਿਗੜ ਗਈ।

ਜਦੋਂ ਨਿਖਿਲ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਰਾਕੇਸ਼ ਗੋਇਲ ਨੇ ਕਿਹਾ ਕਿ ਪੁਲਿਸ ਨੂੰ ਇਸ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ ਕਿ ਇਹ ਸਪਲੀਮੈਂਟ (Supplement) ਕਿੱਥੇ ਵਿਕਦੇ ਹਨ, ਕਿੰਨੇ ਲੋਕ ਇਹ ਵੇਚਦੇ ਹਨ, ਇਨ੍ਹਾਂ ਵਿੱਚ ਕੀ-ਕੀ ਪਾਇਆ ਜਾਂਦਾ ਹੈ ਅਤੇ ਚੀਨੂ ਨੇ ਨਿਖਿਲ ਨੂੰ ਇਹ ਸਪਲੀਮੈਂਟ ਕਿਉਂ ਦਿੱਤੇ ਸਨ। ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਸਤੀਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਨਿਖਿਲ ਦੇ ਪਿਤਾ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ‘ਚ ਚਿਨੂੰ ‘ਤੇ ਸਪਲੀਮੈਂਟ ਖੁਆਉਣ ਅਤੇ ਮੌਤ ਦਾ ਕਾਰਨ ਬਣਨ ਦਾ ਦੋਸ਼ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਚੱਲ ਸਕੇਗਾ ਤੇ ਇਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here