ਪਟਨਾ। ਪਟਨਾ ’ਚ ਵਿਰੋਧੀ ਪਾਰਟੀਆਂ ਦੀ ਪਹਿਲੀ ਵੱਡੀ ਬੈਠਕ ਜਲਦੀ ਹੀ ਮੁੱਖ ਮੰਤਰੀ ਦੀ ਰਿਹਾਇਸ 1, ਐਨਈ ਮਾਰਗ ’ਤੇ ਸ਼ੁਰੂ ਹੋਵੇਗੀ। ਇਸ ’ਚ ਭਾਜਪਾ ਖਿਲਾਫ ਲੜਾਈ ਲਈ ਰੋਡਮੈਪ ਤਿਆਰ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ 15 ਪਾਰਟੀਆਂ ਦੇ ਆਗੂ ਹਿੱਸਾ ਲੈ ਰਹੇ ਹਨ। ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪ੍ਰਧਾਨ ਮਲਿਕਾਰਜੁਨ ਖੜਗੇ, ਸਰਦ ਪਵਾਰ, ਊਧਵ ਠਾਕਰੇ ਸੁੱਕਰਵਾਰ ਸਵੇਰੇ ਪਟਨਾ ਪਹੁੰਚੇ। ਰਾਹੁਲ ਅਤੇ ਖੜਗੇ ਪਹਿਲਾਂ ਹਵਾਈ ਅੱਡੇ ਤੋਂ ਸਿੱਧੇ ਕਾਂਗਰਸ ਹੈੱਡਕੁਆਰਟਰ ਪਹੁੰਚੇ। ਇੱਥੇ ਵਰਕਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਮਿਲ ਕੇ ਭਾਜਪਾ ਨੂੰ ਹਰਾਵਾਂਗੇ। ਦੇਸ਼ ਵਿੱਚ ਦੋ ਵਿਚਾਰਧਾਰਾਵਾਂ ਦੀ ਜੰਗ ਚੱਲ ਰਹੀ ਹੈ। ਇੱਕ ਪਾਸੇ ਕਾਂਗਰਸ ਦੀ ‘ਭਾਰਤ ਜੋੜੋ’ ਦੀ ਵਿਚਾਰਧਾਰਾ ਹੈ ਅਤੇ ਦੂਜੇ ਪਾਸੇ ਭਾਜਪਾ-ਆਰਐਸਐਸ ਦੀ ‘ਬ੍ਰੇਕ ਇੰਡੀਆ’ ਹੈ। (BJP)
ਪਟਨਾ ਵਿੱਚ 15 ਪਾਰਟੀਆਂ ਦੇ ਆਗੂ | BJP
ਇਹ ਪਾਰਟੀਆਂ ਸਾਮਲ ਹੋਣਗੀਆਂ: ਜੇਡੀਯੂ, ਆਰਜੇਡੀ, ਆਮ ਆਦਮੀ ਪਾਰਟੀ, ਡੀਐੱਮਕੇ, ਟੀਐੱਮਸੀ, ਸੀਪੀਆਈ, ਸੀਪੀਆਂਈ ਐੱਮਐੱਲ , ਪੀਡੀਪੀ, ਨੈਸ਼ਨਲ ਕਾਨਫਰੰਸ, ਕਾਂਗਰਸ, ਸ਼ਿਵ ਸੈਨਾ, ਸਪਾ, ਜੇਐੱਮਐੱਮ ਅਤੇ ਐੱਨਸੀਪੀ।
ਮੀਟਿੰਗ ਵਿੱਚ ਸਾਮਲ ਹੋਣ ਵਾਲੇ ਆਗੂ : ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ, ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਡੀ ਰਾਜਾ, ਦੀਪਾਂਕਰ ਭੱਟਾਚਾਰੀਆ ਅਤੇ ਮਹਿਬੂਬਾ ਮੁਫ਼ਤੀ। ਇਹ ਸਾਰੇ ਨੇਤਾ ਵੀਰਵਾਰ ਨੂੰ ਹੀ ਪਟਨਾ ਪਹੁੰਚੇ ਸਨ। ਰਾਹੁਲ ਗਾਂਧੀ ਅਤੇ ਮਲਿਕਾਰਜੁਨ ਖੜਗੇ, ਐਨਸੀਪੀ ਦੇ ਸਰਦ ਪਵਾਰ ਅਤੇ ਜੰਮੂ-ਕਸਮੀਰ ਨੈਸਨਲ ਕਾਨਫਰੰਸ ਦੇ ਉਮਰ ਅਬਦੁੱਲਾ, ਸਪਾ ਦੇ ਅਖਿਲੇਸ ਯਾਦਵ, ਸ਼ਿਵ ਸੈਨਾ ਦੇ ਊਧਵ ਠਾਕਰੇ, ਜੇਐਮਐਮ ਦੇ ਹੇਮੰਤ ਸੋਰੇਨ ਸੁੱਕਰਵਾਰ ਨੂੰ ਪਟਨਾ ਪਹੁੰਚੇ। ਇਨ੍ਹਾਂ ਤੋਂ ਇਲਾਵਾ ਜੇਡੀਯੂ ਤੋਂ ਨਿਤੀਸ਼ ਕੁਮਾਰ ਅਤੇ ਆਰਜੇਡੀ ਤੋਂ ਤੇਜਸਵੀ ਯਾਦਵ ਵੀ ਮੀਟਿੰਗ ਵਿੱਚ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ : ਔਰਤਾਂ ਲਈ ਆਈ ਵੱਡੀ ਖੁਸ਼ਖਬਰੀ, ਇਸ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ
ਇਸ ਤੋਂ ਇਲਾਵਾ ਬਸਪਾ ਦੀ ਮਾਇਆਵਤੀ, ਸ਼ੋ੍ਰਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਅਤੇ ਇੰਡੀਅਨ ਨੈਸ਼ਨਲ ਲੋਕਦਲ ਦੇ ਓਮ ਪ੍ਰਕਾਸ਼ ਚੌਟਾਲਾ ਨੂੰ ਵੀ ਨਿਓਂਤਾ ਭੇਜਿਆ ਗਿਆ ਹੈ, ਪਰ ਇਨ੍ਹਾਂ ਨੇਤਾਵਾਂ ਦੇ ਆਉਣ ’ਤੇ ਜੱਕੋ-ਤੱਕੀ ਵਾਲਾ ਮਾਹੌਲ ਬਣਿਆ ਹੋਇਆ ਹੈ।