ਬਦਲਣ ਜਾ ਰਹੇ ਨੇ ਅੰਗਰੇਜ਼ਾਂ ਵੇਲੇ ਦੇ ਕਾਨੂੰਨ, ਅਮਿਤ ਸ਼ਾਹ ਨੇ ਸਦਨ ’ਚ ਕੀਤੇ ਤਿੰਨ ਬਿੱਲ ਪੇਸ਼

Laws

ਨਵੀਂ ਦਿੱਲੀ। ਸਾਡੇ ਦੇਸ਼ ਦਾ ਢਾਂਚਾ ਅੰਗਰੇਜ਼ਾਂ ਵੇਲੇ ਦਾ ਹੀ ਚੱਲਦਾ ਆ ਰਿਹਾ ਹੈ। ਇਸ ਦੌਰਾਨ ਬਹੁਤ ਸਾਰੇ ਕਾਨੂੰਨ (Laws) ਉਦੋਂ ਦੇ ਹੀ ਚੱਲਦੇ ਆ ਰਹੇ ਹਨ। ਸੰਸਦ ਦੇ ਮਾਨਸੂਨ ਸੈਸ਼ਨ ਦੇ ਆਖਰੀ ਦਿਨ ਦੀ ਸ਼ੁਰੂਆਤ ਵੀ ਹੰਗਾਮੇ ਵਾਲੀ ਰਹੀ ਲੋਕ ਸਭਾ ਵਿੱਚ ਹੰਗਾਮੇ ਕਾਰਨ ਸਦਨ ਦੀ ਕਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਰਹੀ। ਬੀਤੇ ਦਿਨ ਮੋਦੀ ਸੋਰਕਾਰ ਖਿਲਾਫ਼ ਸੰਸਦ ’ਚ ਵਿਰੋਧੀ ਧਿਰ ਵੱਲੋਂ ਲਿਆਂਦੇ ਗਏ ਬੇਭਰੋਸਗੀ ਮਤੇ ’ਤੇ ਪਾਣੀ ਫਿਰ ਗਿਆ। ਮਤੇ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਾਂਗਰਸ ਸਮੇਤ ਸਮੁੱਚੀ ਵਿਰੋਧੀ ਧਿਰ ’ਤੇ ਨਿਸ਼ਾਨਾ ਬਿੰਨ੍ਹਿਆ ਅਤੇ ਉਨ੍ਹਾਂ ਨੂੰ ਯੂਪੀਏ ਸਰਕਾਰ ਦੌਰਾਨ ਹੋਏ ਘੁਟਾਲਿਆਂ ਦੀ ਯਾਦ ਦਿਵਾਈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਇਸ ਵਰਗ ਲਈ ਖਾਸ ਐਲਾਨ, ਨੌਜਵਾਨਾਂ ਦੀ ਹੋਈ ਬੱਲੇ! ਬੱਲੇ!

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ’ਚ ਨਿਆਂ ਤੇ ਨਾਗਰਿਕਾਂ ਨਾਲ ਸਬੰਧਤ ਤਿੰਨ ਬਿੱਲ ਪੇਸ਼ ਕੀਤੇ ਜਿਸ ਦੇ ਆਉਂਦਿਆਂ ਹੀ ਅੰਗਰੇਜ਼ਾਂ ਦੇ ਜ਼ਮਾਨੇ ਦੇ ਕਾਨੂੰਨ ਕੰਮ ਨਹੀਂ ਕਰਨਗੇ।

ਦੇਸ਼ ’ਚ ਅਪਰਾਧਿਕ ਨਿਆਂ ਪ੍ਰਣਾਲੀ ’ਚ ਹੋਵੇਗਾ ਵੱਡਾ ਬਦਲਾਅ | Laws

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਲੋਕ ਸਭਾਂ ’ਚ ਸੁਰੱਖਿਆ ਇੰਡੀਅਨ ਕੋਡ ਬਿੱਲ 2023 ’ਤੇ ਚਰਚਾ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ 1860 ਤੋਂ 2023 ਤੱਕ ਦੇਸ਼ ਦੀ ਅਪਰਾਧਿਕ ਨਿਆਂ ਪ੍ਰਣਾਲੀ ਅੰਗਰੇਜਾਂ ਦੇ ਬਣਾਏ ਕਾਨੂੰਨਾਂ ਅਨੁਸਾਰ ਚੱਲਦੀ ਰਹੀ। ਹੁਣ ਤੱਕ ਕਾਂਨੂੰਨ ਬਦਲੇ ਜਾਣਗੇ ਅਤੇ ਦੇਸ਼ ਵਿੱਚ ਅਪਰਾਧਿਕ ਨਿਆਂ ਪ੍ਰਣਾਲੀ ਵਿੱਚ ਵੱਡਾ ਬਦਲਾਅ ਹੋਵੇਗਾ।

ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਅੱਜ ਲੋਕ ਸਭਾ ’ਚ ਤਿੰਨ ਬਿੱਲ ਪੇਸ਼ ਕੀਤੇ

ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਅੱਜ ਲੋਕ ਸਭਾ ਵਿੱਚ ਭਾਰਤੀ ਦੰਡਾਵਲੀ, ਸੀਆਰਪੀਸੀ ਅਤੇ ਭਾਰਤੀ ਸਬੂਤ ਐਕਟ ਨੂੰ ਬਦਲਣ ਲਈ ਤਿੰਨ ਬਿੱਲ ਪੇਸ਼ ਕੀਤੇ।

  • ਭਾਰਤੀ ਨਿਆਂਪਾਲਿਕਾ ਕੋਡ, 2023
  • ਭਾਰਤੀ ਸਿਵਲ ਡਿਫੈਂਸ ਕੋਡ, 2023
  • ਭਾਰਤੀ ਸਬੂਤ ਬਿੱਲ, 2023

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਦਾ ਐਲਾਨ, ਪੰਚਾਇਤਾਂ ਅੱਜ ਤੋਂ ਹੀ ਭੰਗ