ਭਾਰਤ ਨੇ ਆਸਟਰੇਲੀਆ ਤੋਂ ਲਗਾਤਾਰ ਚੌਥੀ ਸੀਰੀਜ਼ ਜਿੱਤੀ
(ਸੱਚ ਕਹੂ ਨਿਊਜ਼) ਅਹਿਮਦਾਬਾਦ । ਅਹਿਮਦਾਬਾਦ ਦੇ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ ’ਚ ਭਾਰਤ ਤੇ ਅਸਟਰੇਲੀਆ ਦਰਮਿਆਨ ਚਾਰ ਮੈਚਾਂ ਦੀ ਲਡ਼ੀ ਦਾ ਆਖਰੀ ਟੈਸਟ ਮੈਚ ਡਰਾਅ ਹੋ ਗਿਆ। (IND vs AUS 4th Test) ਇਸ ਦੇ ਨਾਲ ਹੀ ਭਾਰਤ ਨੇ ਆਸਟਰੇਲੀਆ ਤੋਂ ਲਗਾਤਾਰ ਚੌਥੀ ਟੈਸਟ ਸੀਰੀਜ਼ ਜਿੱਤੀ ਹੈ। ਭਾਰਤ ਨੇ ਲਡ਼ੀ 2-1 ਨਾਲ ਜਿੱਤੀ ਹੈ। ਆਸਟ੍ਰੇਲੀਆ ਨੇ ਆਪਣੀ ਦੂਜੀ ਪਾਰੀ 175/2 ‘ਤੇ ਘੋਸ਼ਿਤ ਕਰ ਦਿੱਤੀ। ਕੋਈ ਨਤੀਜਾ ਨਾ ਨਿਕਲਦਾ ਵੇਖ ਦੋਵਾਂ ਕਪਤਾਨਾਂ ਨੇ ਇਕ ਘੰਟਾ ਪਹਿਲਾਂ ਆਪਸੀ ਸਹਿਮਤੀ ਨਾਲ ਮੈਚ ਖਤਮ ਕਰਨ ਦਾ ਐਲਾਨ ਕਰ ਦਿੱਤਾ। ਮਾਰਨਸ ਲਾਬੂਸ਼ੇਨ 63 ਅਤੇ ਸਟੀਵ ਸਮਿਥ 10 ਦੌੜਾਂ ਬਣਾ ਕੇ ਨਾਬਾਦ ਪਰਤੇ।
ਇਸ ਤੋਂ ਪਹਿਲਾਂ ਆਸਟਰੇਲੀਆ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਦੇ ਹੋਏ 480 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ। ਜਵਾਬ ਵਿੱਚ ਭਾਰਤੀ ਟੀਮ ਨੇ ਪਹਿਲੀ ਪਾਰੀ ਵਿੱਚ 571 ਦੌੜਾਂ ਬਣਾਈਆਂ ਅਤੇ 91 ਦੌੜਾਂ ਦਾ ਵਾਧਾ ਹਾਸਲ ਕੀਤਾ। ਮੈਚ ਦੇ ਆਖਰੀ ਦਿਨ ਕੰਗਾਰੂਆਂ ਨੇ ਆਪਣੀ ਦੂਜੀ ਪਾਰੀ ਨੂੰ 3/0 ਨਾਲ ਅੱਗੇ ਵਧਾਇਆ ਕੀਤਾ। 14 ਦੌੜਾਂ ‘ਤੇ ਪਹਿਲਾ ਵਿਕਟ ਗੁਆਉਣ ਤੋਂ ਬਾਅਦ ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ ਅਤੇ ਮਾਰਨਸ ਲਾਬੂਸ਼ੇਨ ਨੇ ਪਾਰੀ ਨੂੰ ਸੰਭਾਲਿਆ। ਹੈੱਡ ਦੂਜੇ ਸੈਸ਼ਨ ‘ਚ 90 ਦੌੜਾਂ ਬਣਾ ਕੇ ਆਊਟ ਹੋ ਗਏ। ਹੈੱਡ ਦੇ ਆਊਟ ਹੋਣ ਤੋਂ ਬਾਅਦ ਮਾਰਨਸ ਲਾਬੂਸ਼ੇਨ ਨੇ ਅਰਧ ਸੈਂਕੜਾ ਲਗਾਇਆ। (IND vs AUS 4th Test)
ਭਾਰਤ ਨੇ ਲਗਾਤਾਰ ਛੇਵੀਂ ਵਾਰ ਘਰ ‘ਚ ਬਾਰਡਰ-ਗਾਵਸਕਰ ਟਰਾਫੀ ਜਿੱਤੀ
ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਟੀਮ ਇੰਡੀਆ ਕੰਗਾਰੂਆਂ ਤੋਂ ਲਗਾਤਾਰ ਚਾਰ ਟੈਸਟ ਸੀਰੀਜ਼ ਜਿੱਤਣ ਵਾਲੀ ਏਸ਼ੀਆ ਦੀ ਪਹਿਲੀ ਟੀਮ ਬਣ ਗਈ ਹੈ। ਇੰਨਾ ਹੀ ਨਹੀਂ, ਭਾਰਤ ਨੇ ਲਗਾਤਾਰ ਛੇਵੀਂ ਵਾਰ ਘਰ ‘ਚ ਬਾਰਡਰ-ਗਾਵਸਕਰ ਟਰਾਫੀ ਜਿੱਤੀ ਹੈ। ਇਸ ਤੋਂ ਪਹਿਲਾਂ ਟੀਮ ਇੰਡੀਆ ਨੂੰ 2004 ‘ਚ ਘਰੇਲੂ ਮੈਦਾਨ ‘ਤੇ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
Virat Kohli ਨੇ 1205 ਦਿਨਾਂ ਬਾਅਦ ਲਾਇਆ ਸੈਂਕਡ਼ਾ
ਵਿਰਾਟ ਕੋਹਲੀ ਨੇ 1205 ਦਿਨ, 23 ਮੈਚ ਅਤੇ 41 ਪਾਰੀਆਂ ਦੇ ਬਾਅਦ ਇਸ ਫਾਰਮੈਟ ‘ਚ ਸੈਂਕੜਾ ਲਗਾਇਆ ਹੈ। ਕੋਹਲੀ ਨੇ ਆਖਰੀ ਵਾਰ 23 ਨਵੰਬਰ 2019 ਨੂੰ ਬੰਗਲਾਦੇਸ਼ ਖਿਲਾਫ ਆਪਣਾ 27ਵਾਂ ਟੈਸਟ ਸੈਂਕੜਾ ਲਗਾਇਆ ਸੀ। ਇਹ ਉਸ ਦਾ 28ਵਾਂ ਟੈਸਟ ਸੈਂਕੜਾ ਹੈ। ਹੁਣ ਕੋਹਲੀ ਦੇ ਨਾਂ 75 ਅੰਤਰਰਾਸ਼ਟਰੀ ਸੈਂਕੜੇ ਹਨ। ਉਸਨੇ ਟੈਸਟ ਵਿੱਚ 28, ਵਨਡੇ ਵਿੱਚ 46 ਅਤੇ ਟੀ-20 ਅੰਤਰਰਾਸ਼ਟਰੀ ਵਿੱਚ ਇੱਕ ਸੈਂਕੜਾ ਲਗਾਇਆ ਹੈ।
ਸੁਭਮਨ ਗਿੱਲ-ਪੁਜਾਰਾ ਵਿਚਾਲੇ 113 ਦੌੜਾਂ ਦੀ ਸਾਂਝੇਦਾਰੀ
ਸੈਂਕੜੇ ਸ਼ੁਭਮਨ ਗਿੱਲ ਅਤੇ ਚੇਤੇਸ਼ਵਰ ਪੁਜਾਰਾ ਨੇ ਦੂਜੇ ਵਿਕਟ ਲਈ 248 ਗੇਂਦਾਂ ‘ਤੇ 113 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਸਾਂਝੇਦਾਰੀ ਨੇ ਟੀਮ ਇੰਡੀਆ ਨੂੰ ਪਹਿਲੇ ਝਟਕੇ ਤੋਂ ਉਭਾਰਿਆ। ਟੀਮ ਨੇ 74 ਦੌੜਾਂ ਦੇ ਸਕੋਰ ‘ਤੇ ਰੋਹਿਤ ਸ਼ਰਮਾ ਦਾ ਵਿਕਟ ਗੁਆ ਦਿੱਤਾ ਸੀ, ਫਿਰ ਰੋਹਿਤ ਸ਼ਰਮਾ 35 ਦੌੜਾਂ ਬਣਾ ਕੇ ਆਊਟ ਹੋ ਗਏ। ਰੋਹਿਤ ਨੇ ਗਿੱਲ ਨਾਲ 126 ਗੇਂਦਾਂ ‘ਤੇ 74 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਕੀਤੀ।
ਰੋਹਿਤ ਸ਼ਰਮਾ ਨੇ ਬਣਾਇਆ ਇੱਕ ਹੋਰ ਰਿਕਾਰਡ
ਭਾਰਤੀ ਕਪਤਾਨ ਰੋਹਿਤ ਸ਼ਰਮਾ 35 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਦੇ ਅੰਤਰਰਾਸ਼ਟਰੀ ਕ੍ਰਿਕਟ ‘ਚ 17 ਹਜ਼ਾਰ ਦੌੜਾਂ ਪੂਰੀਆਂ ਹੋ ਚੁੱਕੀਆਂ ਹਨ। ਰੋਹਿਤ ਅਜਿਹਾ ਕਰਨ ਵਾਲੇ ਛੇਵੇਂ ਭਾਰਤੀ ਬੱਲੇਬਾਜ਼ ਹਨ। ਉਨ੍ਹਾਂ ਤੋਂ ਪਹਿਲਾਂ ਸਚਿਨ ਤੇਂਦੁਲਕਰ, ਵਿਰਾਟ ਕੋਹਲੀ, ਰਾਹੁਲ ਦ੍ਰਾਵਿੜ, ਸੌਰਵ ਗਾਂਗੁਲੀ, ਮਹਿੰਦਰ ਸਿੰਘ ਧੋਨੀ ਅਤੇ ਵਰਿੰਦਰ ਸਹਿਵਾਗ ਅਜਿਹਾ ਕਰ ਚੁੱਕੇ ਹਨ।
ਮੈਚ ਦਾ ਮੁੱਖ ਬਿੰਦੂ
- ਭਾਰਤੀ ਕਪਤਾਨ ਰੋਹਿਤ ਸ਼ਰਮਾ 35 ਦੌੜਾਂ ਬਣਾ ਕੇ ਆਊਟ ਹੋਏ
- ਰੋਹਿਤ ਨੇ ਗਿੱਲ ਨਾਲ 126 ਗੇਂਦਾਂ ‘ਤੇ 74 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਕੀਤੀ
- ਸ਼ੁਭਮਨ ਗਿੱਲ ਅਤੇ ਚੇਤੇਸ਼ਵਰ ਪੁਜਾਰਾ ਨੇ ਦੂਜੇ ਵਿਕਟ ਲਈ 248 ਗੇਂਦਾਂ ‘ਤੇ 113 ਦੌੜਾਂ ਦੀ ਸਾਂਝੇਦਾਰੀ ਕੀਤੀ
- ਰੋਹਿਤ ਸ਼ਰਮਾ ਨੇ ਅੰਤਰਰਾਸ਼ਟਰੀ ਕ੍ਰਿਕਟ ‘ਚ 17 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ
- ਜ਼ਖਮੀ ਸ਼੍ਰੇਅਸ ਅਈਅਰ ਬੱਲੇਬਾਜ਼ੀ ਲਈ ਨਹੀਂ ਆਏ।
- ਵਿਰਾਟ ਪਾਰੀ ਵਿੱਚ ਆਊਟ ਹੋਣ ਵਾਲੇ ਆਖਰੀ ਬੱਲੇਬਾਜ਼ ਸਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।