ਆਮ ਲੋਕਾਂ ਨੇ ਆਮ ਆਦਮੀ ਪਾਰਟੀ ‘ਤੇ ਵਿਸ਼ਵਾਸ਼ ਜਤਾਇਆ : ਵਿਧਾਇਕ ਦੇਵ ਮਾਨ
(ਤਰੁਣ ਕੁਮਾਰ ਸ਼ਰਮਾ) ਨਾਭਾ। ਜਲੰਧਰ ਜਿਮਨੀ ਚੋਣ ਦੇ ਨਤੀਜਿਆਂ ਦਾ ਅਸਰ ਆਪ ਆਗੂਆਂ ਲਈ ਉਸ ਸਮੇਂ ਸਰੂਰ ਬਣਦਾ ਨਜ਼ਰ ਆਇਆ ਜਦੋਂ ਹਲਕਾ ਨਾਭਾ ਵਿਖੇ ਵਿਧਾਇਕ ਦੇਵ ਮਾਨ ਦੇ ਦਫਤਰ ਵਿਖੇ ਚੋਣ ਨਤੀਜਿਆਂ ਦਾ ਇਲੈਕਟ੍ਰਾਨਿਕ ਮੀਡੀਆ ਰਾਹੀ ਆਨੰਦ ਲੈਂਦੇ ਆਪ ਵਰਕਰਾਂ ਦੇ ਉਤਸ਼ਾਹ ਨੂੰ ਦੁਗਣਾ ਚੋਗੁਣਾ ਕਰ ਦਿੱਤਾ। (Jalandhar by-Election) ਜਲੰਧਰ ਲੋਕ ਸਭਾ ਜਿੱਤਣ ਦੇ ਆਪ ਪਾਰਟੀ ਦੇ ਰਿਕਾਰਡ ਦਾ ਉਤਸ਼ਾਹ ਮਨਾਉਂਦੇ ਨਾਭਾ ਵਿਖੇ ਗੁਰਦੇਵ ਸਿੰਘ ਦੇਵ ਮਾਨ ਐਮਐਲਏ ਵੱਲੋਂ ਭੰਗੜੇ ਅਤੇ ਬੋਲੀਆਂ ਪਾਏ ਗਏ। ਵਿਸ਼ਾਲ ਲੱਡੂਆ ਦਾ ਜਖੀਰਾ ਮੰਗਵਾ ਕੇ ਆਪ ਆਗੂਆਂ ਸਮੇਤ ਲੰਘਦੇ ਹਲਕਾ ਵਾਸੀਆਂ ਨੂੰ ਵੰਡਦਿਆਂ ਆਪ ਵਿਧਾਇਕ ਦੇਵਮਾਨ ਨੇ ਕਿਹਾ ਕਿ ਅਸੀ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਸਮੂਹ ਪੰਜਾਬੀਆਂ ਨੂੰ ਮੁਬਾਰਕਬਾਦ ਦਿੰਦੇ ਹਾਂ ਜਿਨਾਂ 16ਵੀਂ ਲੋਕ ਸਭਾ ‘ਚ ਆਮ ਆਦਮੀ ਪਾਰਟੀ ਦੇ ਰੂਪ ‘ਚ ਆਪਣਾ ਰਿਕਾਰਡ ਯੋਗਦਾਨ ਪਾਇਆ ਹੈ।
ਇਹ ਵੀ ਪੜ੍ਹੋ : ਨਰਮੇ ਦੇ ਬੀਟੀ ਬੀਜਾਂ ‘ਤੇ ਸਬਸਿਡੀ ਲਈ ਅਪਲਾਈ ਕਿਵੇਂ ਕਰੀਏ? ਕਦੋਂ ਤੱਕ ਹੋਵੇਗਾ ਅਪਲਾਈ?
ਉਨ੍ਹਾਂ ਕਿਹਾ ਕਿ ਅਕਾਲੀ ਅਤੇ ਕਾਂਗਰਸ ਵਿਚਾਲੇ ਜੇਤੂ ਚੱਲੇ ਆ ਰਹੇ ਜਲੰਧਰ ‘ਚ ਆਮ ਲੋਕਾਂ ਨੇ ਆਮ ਆਦਮੀ ਪਾਰਟੀ ‘ਤੇ ਵਿਸ਼ਵਾਸ਼ ਜਤਾਇਆ ਹੈ ਜਿਸ ਲਈ ਉਹ ਜਲੰਧਰ ਦੇ ਵੋਟਰਾਂ ਦਾ ਆਮ ਆਦਮੀ ਪਾਰਟੀ ਨੂੰ ਵੋਟ ਦੇਣ ਲਈ ਧੰਨਵਾਦ ਕਰਦੇ ਹਨ। ਇਸ ਮੌਕੇ ਹਲਕਾ ਨਾਭਾ ਦੇ ਆਪ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਵਿਧਾਇਕ ਦੇਵਮਾਨ ਨੂੰ ਮੁਬਾਰਕਬਾਦ ਦਿੱਤੀ ਅਤੇ ਜਲੰਧਰ ਦੀ ਸ਼ਾਨਦਾਰ ਜਿੱਤ ਦਾ ਜਸ਼ਨ ਮਨਾਇਆ।
ਇਸ ਮੌਕੇ ਗੁਲਾਬ ਮਾਨ, ਤੇਜਿੰਦਰ ਸਿੰਘ ਖਹਿਰਾ, ਮਨਪ੍ਰੀਤ ਸਿੰਘ ਧਾਰੋਂਕੀ, ਅਮਨਦੀਪ ਸਿੰਘ ਰਹਿਲ ਪ੍ਰਧਾਨ ਟਰੱਕ ਯੂਨੀਅਨ ਨਾਭਾ, ਮਨਪ੍ਰੀਤ ਸਿੰਘ ਕਾਲੀਆ, ਗੁਰਪ੍ਰੀਤ ਸਿੰਘ ਗੋਪੀ, ਵਪਾਰ ਮੰਡਲ ਪ੍ਰਧਾਨ ਰਮਨ ਜਿੰਦਲ, ਦਵਿੰਦਰ ਸਿੰਘ ਕੁਲਾਰਾਂ, ਭਗਵੰਤ ਸਿੰਘ ਢੀਡਸਾਂ, ਸੁਖਦੀਪ ਸਿੰਘ ਖਹਿਰਾ, ਹਰਵਿੰਦਰ ਸਿੰਘ ਖਹਿਰਾ, ਠੇਕੇਦਾਰ ਵਿਨੋਦ ਕੁਮਾਰ, ਕਰਮਾ ਟੌਪਰ, ਗੁਰਜੰਟ ਸਿੰਘ ਅੱਚਲ, ਸੋਨੀ ਅਗੋਲ, ਲਾਲੀ ਫਤਿਹਪੁਰ, ਜਸਵੀਰ ਸਿੰਘ ਵਜੀਦਪੁਰ, ਸੁਖਪ੍ਰੀਤ ਸੁਰਾਜਪੁਰ, ਭੁਪਿੰਦਰ ਸਿੰਘ ਕੱਲਰ ਮਾਜਰੀ, ਹਰਮੇਸ਼ ਕੁਮਾਰ ਮੇਸੀ, ਸੰਦੀਪ ਸਰਮਾਂ, ਕੌਂਸਲਰ ਹਰਪ੍ਰੀਤ ਸਿੰਘ, ਵੇਦ ਚੰਦ ਮੰਡੌਰ ਆਦਿ ਹਾਜ਼ਰ ਸਨ। (Jalandhar by-Election)
‘ਆਪ’ ਉਮੀਦਵਾਰ ਸੁਸ਼ੀਲ ਰਿੰਕੂ ਨੇ ਕਾਂਗਰਸ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ 58,691 ਵੋਟਾਂ ਨਾਲ ਹਰਾਇਆ Jalandhar by-Election
ਜ਼ਿਮਨੀ ਚੋਣ ‘ਚ ‘ਆਪ’ ਉਮੀਦਵਾਰ ਸੁਸ਼ੀਲ ਰਿੰਕੂ ਨੇ ਕਾਂਗਰਸ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ 58,691 ਵੋਟਾਂ ਨਾਲ ਹਰਾਇਆ। ਦੱਸ ਦੇਈਏ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੁਸ਼ੀਲ ਕੁਮਾਰ ਰਿੰਕੂ 302279 ਵੋਟਾਂ ਨਾਲ ਪਹਿਲੇ ਨੰਬਰ ’ਤੇ ਰਹੇ, ਕਾਂਗਰਸ ਦੀ ਉਮੀਦਵਾਰ ਕਰਮਜੀਤ ਕੌਰ ਕੁੱਲ 243588 ਵੋਟਾਂ ਨਾਲ ਦੂਜੇ ਨੰਬਰ ’ਤੇ, ਸ਼੍ਰੋਮਣੀ ਅਕਾਲੀ ਦਲ (ਬ) ਤੇ ਬਸਪਾ ਦੇ ਉਮੀਦਵਾਰ ਸੁਖਵਿੰਦਰ ਸਿੰਘ ਸੁਖੀ 158445 ਵੋਟਾਂ ਨਾਲ ਤੀਜੇ ਨੰਬਰ ’ਤੇ, ਛੌਥੇ ਨੰਬਰ ’ਤੇ ਭਾਜਪਾ ਦੇ ਇਂੰਦਰਬਾਲ ਸਿੰਘ ਅਟਵਾਲ ਨੂੰ 134800 ਵੋਟਾਂ ਪਈਆਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਗੁਰਜੰਟ ਸਿੰਘ 20366 ਨਾਲ ਪੰਜਵੇਂ ਨੰਬਰ ‘ਤੇ, ਛੇਵੇਂ ਨੰਬਰ ‘ਤੇ ਨੋਟਾ ਨੂੰ 6661 ਅਤੇ ਸੱਤਵੇਂ ਨੰਬਰ ‘ਤੇ ਨੀਟੂ ਸ਼ਟਰਾਂਵਾਲਾ ਨੂੰ 4599 ਵੋਟਾਂ ਮਿਲੀਆਂ। ਜਿਕਰਯੋਗ ਹੈ ਕਿ ਜ਼ਿਮਨੀ ਚੋਣ ਲਈ ਵੋਟਿੰਗ 10 ਮਈ ਨੂੰ ਪਈਆਂ ਸਨ। ਜਿਸ ਦੇ ਅੱਜ ਨਤੀਜੇ ਐਲਾਨੇ ਗਏ।