INDW vs SAW: ਭਾਰਤੀ ਮਹਿਲਾ ਟੀਮ ਦੀ ਇਤਿਹਾਸਕ ਜਿੱਤ, ਇਕਲੌਤੇ ਟੈਸਟ ਮੈਚ ’ਚ ਅਫਰੀਕਾ ਨੂੰ 10 ਵਿਕਟਾਂ ਨਾਲ ਹਰਾਇਆ

INDW vs SAW

ਗੇਂਦਬਾਜ਼ਾਂ ਨੇ ਮਚਾਈ ਤਬਾਹੀ | INDW vs SAW

ਸਪੋਰਟਸ ਡੈਸਕ। ਭਾਰਤੀ ਮਹਿਲਾ ਟੀਮ ਨੇ ਚੇਨਈ ਦੇ ਐੱਮਏ ਚਿਦੰਬਰਮ ਸਟੇਡੀਅਮ ’ਚ ਖੇਡੀ ਜਾ ਰਹੀ ਦੱਖਣੀ ਅਫਰੀਕਾ ਖਿਲਾਫ ਇੱਕ ਮੈਚ ਦੀ ਟੈਸਟ ਸੀਰੀਜ ’ਚ ਖੇਡ ਦੇ ਚੌਥੇ ਦਿਨ 10 ਵਿਕਟਾਂ ਨਾਲ ਜਿੱਤ ਹਾਸਲ ਕਰ ਲਈ। ਟੀਮ ਇੰਡੀਆ ਨੂੰ ਇਸ ਮੈਚ ਦੀ ਚੌਥੀ ਪਾਰੀ ’ਚ ਜਿੱਤ ਲਈ ਸਿਰਫ 37 ਦੌੜਾਂ ਦਾ ਟੀਚਾ ਮਿਲਿਆ ਸੀ, ਜਿਸ ਨੂੰ ਸ਼ੈਫਾਲੀ ਵਰਮਾ ਤੇ ਸ਼ੁਭਾ ਸਤੀਸ਼ ਦੀ ਸਲਾਮੀ ਜੋੜੀ ਨੇ ਬਿਨਾਂ ਕਿਸੇ ਨੁਕਸਾਨ ਦੇ ਹਾਸਲ ਕਰ ਲਿਆ। ਭਾਰਤੀ ਮਹਿਲਾ ਟੈਸਟ ਕ੍ਰਿਕੇਟ ਦੇ ਇਤਿਹਾਸ ’ਚ ਇਹ ਦੂਜੀ ਵਾਰ ਹੈ ਜਦੋਂ ਟੀਮ ਨੇ ਕੋਈ ਟੈਸਟ ਮੈਚ 10 ਵਿਕਟਾਂ ਨਾਲ ਜਿੱਤਿਆ ਹੈ। ਘਰੇਲੂ ਮੈਦਾਨ ’ਤੇ ਟੀਮ ਇੰਡੀਆ ਨੇ ਦੂਜੀ ਵਾਰ ਇਹ ਉਪਲਬਧੀ ਹਾਸਲ ਕੀਤੀ ਹੈ। ਸ਼ੇਫਾਲੀ ਵਰਮਾ ਨੇ ਦੂਜੀ ਪਾਰੀ ’ਚ ਅਜੇਤੂ 24 ਦੌੜਾਂ ਬਣਾਈਆਂ ਜਦਕਿ ਸੁਭਾ ਸਤੀਸ਼ ਨੇ 13 ਦੌੜਾਂ ਬਣਾਈਆਂ। (INDW vs SAW)

ਇਹ ਵੀ ਪੜ੍ਹੋ : ICC ਨੇ ਟੀ20 ਵਿਸ਼ਵ ਕੱਪ ਦੀ ‘Team of the Tournament’ ਚੁਣੀ, ਭਾਰਤ ਦੇ ਇਹ ਖਿਡਾਰੀ ਸ਼ਾਮਲ

ਭਾਰਤੀ ਟੀਮ ਦੇ ਸਪਿਨ ਗੇਂਦਬਾਜਾਂ ਨੇ ਦਿਖਾਇਆ ਦਮ | INDW vs SAW

ਇਸ ਮੈਚ ’ਚ ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜੀ ਕਰਦੇ ਹੋਏ 603 ਦੌੜਾਂ ਬਣਾ ਕੇ ਆਪਣੀ ਪਾਰੀ ਦਾ ਐਲਾਨ ਕਰ ਦਿੱਤਾ ਸੀ। ਇਸ ਤੋਂ ਬਾਅਦ ਬੱਲੇਬਾਜੀ ਕਰਨ ਆਈ ਦੱਖਣੀ ਅਫਰੀਕੀ ਮਹਿਲਾ ਟੀਮ ਆਪਣੀ ਪਹਿਲੀ ਪਾਰੀ ’ਚ ਸਿਰਫ 266 ਦੌੜਾਂ ’ਤੇ ਹੀ ਸਿਮਟ ਗਈ, ਜਿਸ ’ਚ ਭਾਰਤੀ ਟੀਮ ’ਤੇ ਸਨੇਹ ਰਾਣਾ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ, ਜਿਸ ਨੇ 25.3 ’ਚ 77 ਦੌੜਾਂ ਦੇ ਕੇ 8 ਵਿਕਟਾਂ ਝਟਕਾਈਆਂ। ਬਾਅਦ ’ਚ ਦੱਖਣੀ ਅਫਰੀਕੀ ਟੀਮ ਨੂੰ ਫਾਲੋਆਨ ਦਾ ਸਾਹਮਣਾ ਕਰਨਾ ਪਿਆ, ਜਿਸ ’ਚ ਦੂਜੀ ਪਾਰੀ ’ਚ ਉਸ ਦੀ ਟੀਮ ਤੋਂ ਬਿਹਤਰ ਬੱਲੇਬਾਜੀ ਦਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ, ਹਾਲਾਂਕਿ ਟੀਮ ਇਸ ਮੈਚ ’ਚ ਆਪਣੀ ਹਾਰ ਨਹੀਂ ਬਚਾ ਸਕੀ। ਅਫਰੀਕੀ ਟੀਮ ਲਈ ਦੂਜੀ ਪਾਰੀ ’ਚ ਸਨੇ ਲੂਸ ਨੇ 109 ਦੌੜਾਂ ਤੇ ਕਪਤਾਨ ਵੋਲਵਾਡਾਰਟ ਨੇ 122 ਦੌੜਾਂ ਬਣਾਈਆਂ, ਜਿਸ ਦੀ ਮਦਦ ਨਾਲ ਟੀਮ 373 ਦੌੜਾਂ ਦੇ ਸਕੋਰ ਤੱਕ ਪਹੁੰਚ ਸਕੀ। (INDW vs SAW)

ਦੂਜੀ ਪਾਰੀ ’ਚ ਤਿੰਨ ਗੇਂਦਬਾਜਾਂ ਨੇ ਹਾਸਲ ਕੀਤੀਆਂ 2-2 ਵਿਕਟਾਂ | INDW vs SAW

ਦੱਖਣੀ ਅਫਰੀਕਾ ਦੀ ਮਹਿਲਾ ਟੀਮ ਖਿਲਾਫ ਭਾਰਤ ਦੀ ਦੂਜੀ ਪਾਰੀ ’ਚ ਤਿੰਨ ਗੇਂਦਬਾਜਾਂ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ, ਜਿਸ ’ਚ ਉਨ੍ਹਾਂ ਨੇ 2-2 ਵਿਕਟਾਂ ਲਈਆਂ। ਸਨੇਹ ਰਾਣਾ ਨੇ ਇਸ ਮੈਚ ’ਚ ਕੁੱਲ 10 ਵਿਕਟਾਂ ਲਈਆਂ। ਜੇਕਰ ਇਸ ਮੈਚ ’ਚ ਭਾਰਤੀ ਟੀਮ ਦੇ ਬੱਲੇਬਾਜੀ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਸ਼ੈਫਾਲੀ ਵਰਮਾ ਨੇ ਪਹਿਲੀ ਪਾਰੀ ’ਚ 205 ਦੌੜਾਂ ਬਣਾਈਆਂ ਜਦਕਿ ਸਮ੍ਰਿਤੀ ਮੰਧਾਨਾ ਨੇ ਪਹਿਲੀ ਪਾਰੀ ’ਚ 149 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਰਿਚਾ ਘੋਸ਼ ਨੇ 86 ਦੌੜਾਂ ਬਣਾਈਆਂ ਜਦਕਿ ਕਪਤਾਨ ਹਰਮਨਪ੍ਰੀਤ ਕੌਰ ਨੇ ਵੀ 69 ਦੌੜਾਂ ਦੀ ਜਬਰਦਸਤ ਪਾਰੀ ਖੇਡੀ। (INDW vs SAW)

LEAVE A REPLY

Please enter your comment!
Please enter your name here