ਭਾਰਤੀ ਟੀਮ ਨੇ ਸ਼ੁਰੂ ਕੀਤਾ ਅਭਿਆਸ, ਕੋਚ ਰਾਹੁਲ ਦ੍ਰਵਿੜ ਨੇ ਦਿੱਤੇ ਅਹਿਮ ਟਿਪਸ

drvid

ਦੱਖਣੀ ਅਫਰੀਕਾ ਖਿਲਾਫ ਟੀ-20 ਸੀਰੀਜ਼ ਖੇਡੇਗੀ ਭਾਰਤੀ ਟੀਮ (Indian Team)

  • ਉਮਰਾਨ ਮਲਿਕ ਤੇ ਅਰਸ਼ਦੀਪ ਨੇ ਕੀਤੀ ਗੇਂਦਬਾਜ਼ੀ
  •  9 ਜੂਨ ਨੂੰ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ ਖੇਡਿਆ ਜਾਵੇਗਾ ਪਹਿਲਾ ਮੈਚ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਆਈਪੀਐਲ ਤੋਂ ਬਾਅਦ ਭਾਰਤੀ ਖਿਡਾਰੀਆਂ ਨੇ ਕੁਝ ਦਿਨ ਆਰਾਮ ਕਰਨ ਤੋਂ ਬਾਅਦ ਅਭਿਆਸ਼ ਸ਼ੁਰੂ ਕਰ ਦਿੱਤਾ ਹੈ। ਭਾਰਤੀ ਟੀਮ (Indian Team) ਨੇ ਦੱਖਣੀ ਅਫਰੀਕਾ ਖਿਲਾਫ ਟੀ-20 ਸੀਰੀਜ਼ ਖੇਡਣੀ ਹੈ, ਜਿਸ ਦੀ ਤਿਆਰੀ ਲਈ ਸਾਰੇ ਖਿਡਾਰੀ ਅਭਿਆਸ ਸ਼ੈਸ਼ਨ ’ਚ ਹਿੱਸਾ ਲੈ ਰਹੇ ਹਨ। ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ 9 ਜੂਨ ਨੂੰ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ ਖੇਡਿਆ ਜਾਣਾ ਹੈ। ਸਾਰਿਆਂ ਦੀਆਂ ਨਜ਼ਰਾਂ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਅਤੇ ਉਮਰਾਨ ਮਲਿਕ ‘ਤੇ ਸਨ, ਜਿਨ੍ਹਾਂ ਨੂੰ ਅਭਿਆਸ ਸੈਸ਼ਨ ‘ਚ ਪਹਿਲੀ ਵਾਰ ਟੀਮ ‘ਚ ਸ਼ਾਮਲ ਕੀਤਾ ਗਿਆ ਸੀ। ਗੇਂਦਬਾਜ਼ੀ ਕੋਚ ਪਾਰਸ ਮਹਾਮਬਰੇ ਨੇ ਦੋਵਾਂ ਗੇਂਦਬਾਜ਼ਾਂ ਨੂੰ ਵੱਖ-ਵੱਖ ਅਭਿਆਸ ਕਰਵਾਇਆ। ਇਸ ਦੇ ਨਾਲ ਹੀ ਕੋਚ ਰਾਹੁਲ ਦ੍ਰਾਵਿੜ ਵੀ ਉਮਰਾਨ ਨਾਲ ਗੱਲ ਕਰਦੇ ਨਜ਼ਰ ਆਏ। ਹਾਲਾਂਕਿ ਭੁਵਨੇਸ਼ਵਰ ਕੁਮਾਰ, ਹਰਸ਼ਲ ਪਟੇਲ ਅਤੇ ਅਵੇਸ਼ ਖਾਨ ਦੀ ਮੌਜੂਦਗੀ ‘ਚ ਇਨ੍ਹਾਂ ਦੋਵਾਂ ਨੂੰ ਪਲੇਇੰਗ ਇਲੈਵਨ ‘ਚ ਜਗ੍ਹਾ ਮਿਲਣੀ ਮੁਸ਼ਕਿਲ ਹੋ ਰਹੀ ਹੈ।

ਉਮਰਾਨ ਮਲਿਕ ਨੂੰ ਕੋਚ ਰਾਹੁਲ ਦ੍ਰਾਵਿੜ ਨੇ ਦਿੱਤੇ ਟਿਪਸ

ਪਹਿਲੀ ਵਾਰ ਟੀਮ ‘ਚ ਸ਼ਾਮਲ ਉਮਰਾਨ ਮਲਿਕ ਨੂੰ ਕੋਚ ਰਾਹੁਲ ਦ੍ਰਾਵਿੜ ਨੇ ਟਿਪਸ ਦਿੱਤੇ। ਦ੍ਰਾਵਿੜ ਨੇ ਉਮਰਾਨ ਨਾਲ ਕਰੀਬ 20 ਮਿੰਟ ਤੱਕ ਗੱਲਬਾਤ ਕੀਤੀ। ਇਸ ਦੌਰਾਨ ਦ੍ਰਾਵਿੜ ਵਾਰ-ਵਾਰ ਵਿਕਟ ਵੱਲ ਉਂਗਲ ਉਠਾ ਰਹੇ ਸਨ। ਉਮਰਾਨ ਨੂੰ ਪਹਿਲੀ ਵਾਰ ਟੀਮ ਇੰਡੀਆ ‘ਚ ਸ਼ਾਮਲ ਕੀਤਾ ਗਿਆ ਹੈ। ਆਈਪੀਐਲ ਦੇ ਦੌਰਾਨ, ਉਸਨੇ ਸਨਰਾਈਜ਼ਰਸ ਹੈਦਰਾਬਾਦ ਲਈ ਖੇਡਦੇ ਹੋਏ 157 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦ ਸੁੱਟੀ ਹੈ।

harsdeep

ਪੰਜਾਬ ਦੇ ਨੌਜਵਾਨ ਗੇਂਦਬਾਜ਼ ਅਰਸ਼ਦੀਪ ਦੇ ਯਾਰਕਰ ਨੂੰ ਹੋਰ ਸਟੀਕ ਕਰਵਾਉਣ ਲਈ ਗੇਂਦਬਾਜ਼ੀ ਕੋਚ ਮਹਾਂਬਤਰੇ ਨੇ ਵਿਚਾਲੇ ਦੀ ਵਿਕਟ ਦੇ ਸਾਹਮਣੇ ਕਰੀਜ ’ਤੇ ਗਲਵਸ ਤੇ ਵਾਈਡ ਲਾਈਨ ਸਾਹਮਣੇ ਇੱਕ ਬੇਤਲ ਰੱਖ ਦਿਤੀ ਤੇ ਅਰਸ਼ਦੀਪ ਨੂੰ ਵੱਖ-ਵੱਖ ਗੇਂਦਾਂ ’ਤੇ ਇਨ੍ਹਾਂ ਦੋਵਾਂ ਨੂੰ ਨਿਸ਼ਾਨਾ ਬਣਾਉਣਾ ਸ਼ੀ. ਅਰਸ਼ਦੀਪ ਗੇਂਦ ਸੁੱਟਣ ਤੋਂ ਬਾਅਦ ਕੋਚ ਨੂੰ ਪੁੱਛ ਰਹੇ ਸਨ, ਕੀ ਠੀਕ ਹੈ? ਜਿਸ ’ਤੇ ਗੇਂਦਬਾਜ਼ੀ ਕੋਚ ਨੇ ਉਸ ਨੂੰ ਗੇਂਦ ਦੀ ਦਿਸ਼ਾ ਦੀ ਥਾਂ ਲੰਬਾਈ ’ਤੇ ਧਿਆਨ ਦੇਣ ਲਈ ਕਿਹਾ। ਹਾਰਦਿਕ ਪੰਡਿਆ ਅਭਿਆਸ ਸੈਸ਼ਨ ਵਿੱਚ ਨਜ਼ਰ ਨਹੀਂ ਆਏ। ਉਹ ਮੰਗਲਵਾਰ ਨੂੰ ਟੀਮ ‘ਚ ਸ਼ਾਮਲ ਹੋਣਗੇ। ਹਾਰਦਿਕ ਦੀ ਕਪਤਾਨੀ ‘ਚ ਪਹਿਲੀ ਵਾਰ ਆਈ.ਪੀ.ਐੱਲ. ਖੇਡਣ ਵਾਲੀ ਗੁਜਰਾਤ ਟਾਈਟਨਸ ਨੇ ਟਰਾਫੀ ਜਿੱਤੀ ਹੈ।

https://twitter.com/BCCI/status/1533798604225531904?ref_src=twsrc%5Etfw%7Ctwcamp%5Etweetembed%7Ctwterm%5E1533798604225531904%7Ctwgr%5E%7Ctwcon%5Es1_c10&ref_url=about%3Asrcdoc

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ