ਸੁੰਦਰ ਲਿਖਾਈ ਦਾ ਵਿਦਿਆਰਥੀ ਜੀਵਨ ‘ਚ ਮਹੱਤਵ

ਵਿਦਿਆਰਥੀ ਜੀਵਨ ‘ਚ ਮਹੱਤਵ

ਅਧਿਆਪਕ ਅਕਸਰ ਸੁੰਦਰ ਲਿਖਾਈ ਕਰਨ ‘ਤੇ ਜੋਰ ਦਿੰਦੇ ਹਨ। ਉਨ੍ਹਾਂ ਦੁਆਰਾ ਲਿਖਾਈ ਨੂੰ ਸੁੰੰਦਰ ਬਣਾਉਣ ‘ਤੇ ਕੁਝ ਨੁਕਤੇ ਵੀ ਦੱਸੇ ਜਾਂਦੇ ਹਨ, ਜਿਨ੍ਹਾਂ ਨੂੰ ਅਪਣਾ ਕੇ ਹਰ ਵਿਦਿਆਰਥੀ ਸੁੰਦਰ ਲਿਖਾਈ ਕਰਨ ਵਿਚ ਮਾਹਿਰ ਹੋ ਸਕਦਾ ਹੈ ਅਤੇ ਚੰਗੇ ਨਤੀਜੇ ਵੀ ਪ੍ਰਾਪਤ ਕਰ ਸਕਦਾ ਹੈ

ਅੰਕਾਂ ਵਿੱਚ ਵਾਧਾ:

Student life | ਸੁੰਦਰ ਲਿਖਾਈ ਨਾਲ ਹੀ ਕਾਪੀ ਦੀ ਸੁੰਦਰਤਾ ਬਣਦੀ ਹੈ। ਜਦੋਂ ਪੇਪਰ ਚੈਕਰ ਦੇ ਹੱਥ ਤੁਹਾਡੀ ਉੱਤਰ ਕਾਪੀ ਆਉਂਦੀ ਹੈ ਤਾਂ ਉਹ ਉੱਤਰ ਕਾਪੀ ‘ਤੇ ਸੁੰਦਰ ਲਿਖਾਈ ਦੇਖ ਕੇ ਸਹਿਜ਼ ਹੀ ਅੰਦਾਜ਼ਾ ਲਾ ਲੈਂਦੇ ਹਨ ਕਿ ਇਹ ਉੱਤਰ ਕਾਪੀ ਕਿਸੇ ਚੰਗੇ ਅਤੇ ਹੁਸ਼ਿਆਰ ਬੱਚੇ ਦੀ ਹੈ। ਸੁੰਦਰ ਲਿਖਾਈ ਉਸਦੇ ਮਨ ਨੂੰ ਮੋਹ ਲੈਂਦੀ ਹੈ ਅਤੇ ਉਹ ਵਿਦਿਆਰਥੀ ਨੂੰ ਚੰਗੇ ਅੰਕ ਦਿੰਦਾ ਹੈ।

ਸੁੰਦਰ ਲਿਖਾਈ ਨਾਲ ਕਾਪੀ ਦੀ ਸਜਾਵਟ:

Student life | ਸੁੰਦਰ ਲਿਖਾਈ ਨਾਲ ਉੱਤਰ ਕਾਪੀ ਦੀ ਸਜਾਵਟ ਬਣਦੀ ਹੈ ਅਤੇ ਦੇਖਣ ਵਿੱਚ ਸੋਹਣੀ ਲੱਗਦੀ ਹੈ ਸੁੰਦਰ ਲਿਖਾਈ ਦੇ ਨਾਲ-ਨਾਲ ਸਾਨੂੰ ਆਪਣੀ ਉੱਤਰ ਕਾਪੀ ਵਿੱਚ ਥੋੜ੍ਹੀ-ਬਹੁਤ ਸਜਾਵਟ ਵੀ ਕਰਨੀ ਚਾਹੀਦੀ ਹੈ। ਉਸ ਦਾ ਵੀ ਪੇਪਰ ਚੈਕਰ ‘ਤੇ ਚੰਗਾ ਪ੍ਰਭਾਵ ਪੈਂਦਾ ਹੈ। ਥੋੜ੍ਹੀ ਜਿਹੀ ਕੀਤੀ ਗਈ ਸਜਾਵਟ ਵੀ ਤੁਹਾਡੀ ਉੱਤਰ ਕਾਪੀ ਦੀ ਦਿੱਖ ਬਦਲ ਦਿੰਦੀ ਹੈ। ਜਿਵੇਂ ਕਿ ਅਸੀਂ ਆਪਣੀ ਉੱਤਰ ਪੁਸਤਕਾਂ ਵਿੱਚ ਲੇਖ ਜਾਂ ਕੋਈ ਇਸ਼ਤਿਹਾਰ ਆਦਿ ਲਿਖਦੇ ਹਾਂ ਤਾਂ ਸਾਨੂੰ ਉਸ ਵਿੱਚੋਂ ਜ਼ਰੂਰੀ ਅੱਖਰ ਥੋੜ੍ਹਾ ਬੋਲਡ ਅਤੇ ਹਲਕੇ ਰੰਗ ਲਾਲ ਸ਼ੇਡ ਕਰਨਾ ਚਾਹੀਦਾ ਹੈ ਤਾਂ ਜੋ ਉਸ ਦੀ ਦਿੱਖ ਸੋਹਣੀ ਬਣੇ।

ਇਨਾਮ ਦੀ ਪ੍ਰਾਪਤੀ:

ਸਕੂਲ ਸਮੇਂ-ਸਮੇਂ ‘ਤੇ ਸੁਲੇਖ ਮੁਕਾਬਲੇ ਕਰਵਾਉਂਦੇ ਰਹਿੰਦੇ ਹਨ। ਜਿਸ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਅਧਿਆਪਕ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕਰਦੇ ਹਨ। ਜਿਸ ਨਾਲ ਵਿਦਿਆਰਥੀਆਂ ਦੇ ਉਤਸ਼ਾਹ ਵਿੱਚ ਵਾਧਾ ਹੁੰਦਾ ਹੈ ਅਤੇ ਨਾਲ ਦੇ ਵਿਦਿਆਰਥੀਆਂ ਨੂੰ ਸੁੰਦਰ ਲਿਖਾਈ ਕਰਨ ਦੀ ਪ੍ਰੇਰਨਾ ਮਿਲਦੀ ਹੈ। ਸਮੇਂ-ਸਮੇਂ ‘ਤੇ ਸਿੱਖਿਆ ਵਿਭਾਗ ਅਤੇ ਸਮਾਜਸੇਵੀ ਸੰਸਥਾਵਾਂ ਦੁਆਰਾ ਵੀ ਸੁੰਦਰ ਲਿਖਾਈ ਦੇ ਮੁਕਾਬਲੇ ਕਰਵਾਏ ਜਾਂਦੇ ਹਨ, ਜਿਹਨਾਂ ਵਿੱਚ ਭਾਗ ਲੈ ਕੇ ਵਿਦਿਆਰਥੀ ਰਾਜ ਅਤੇ ਰਾਸ਼ਟਰੀ ਪੱਧਰ ‘ਤੇ ਵੀ ਇਨਾਮ ਪ੍ਰਾਪਤ ਕਰਦੇ ਹਨ। ਇਸ ਤਰ੍ਹਾਂ ਸੁੰਦਰ ਲਿਖਾਈ ਦੁਆਰਾ ਅਸੀਂ ਇਨਾਮ ਵੀ ਪ੍ਰਾਪਤ ਕਰ ਸਕਦੇ ਹਾਂ।

ਅਲੱਗ ਪਹਿਚਾਣ:

Student life | ਸੁੰਦਰ ਲਿਖਾਈ ਦੁਆਰਾ ਵਿਦਿਆਰਥੀ ਦੀ ਇੱਕ ਨਵੀਂ ਅਲੱਗ ਪਹਿਚਾਣ ਨਾ ਕੇਵਲ ਸਕੂਲ ਵਿੱਚ ਬਲਕਿ ਸਕੂਲ ਦੇ ਬਾਹਰ ਵੀ ਬਣਦੀ ਹੈ। ਜਿਸ ਵਿਦਿਆਰਥੀ ਦੀ ਸੁੰਦਰ ਲਿਖਾਈ ਹੁੰਦੀ ਹੈ ਉਸਨੂੰ ਬੜੇ ਆਦਰ ਅਤੇ ਸਨਮਾਨ ਨਾਲ ਦੇਖਿਆ ਜਾਂਦਾ ਹੈ। ਸੁੰਦਰ ਲਿਖਾਈ ਨੂੰ ਰੁਜ਼ਗਾਰ ਦੇ ਰੂਪ ਵਿੱਚ ਵੀ ਅਪਣਾਇਆ ਜਾ ਸਕਦਾ ਹੈ। ਅਕਸਰ ਲੋਕ ਸੁੰਦਰ ਲਿਖਾਈ ਵਾਲੇ ਵਿਅਕਤੀ ਜਾਂ ਅਧਿਆਪਕ ਨੂੰ ਲੱਭਦੇ ਹਨ ਜੋ ਕਿ ਅਕਸਰ ਨਹੀਂ ਮਿਲਦੇ

ਅੱਖਰਾਂ ਦੀ ਸੁੰਦਰ ਬਨਾਵਟ ਦਾ ਅਭਿਆਸ:

ਹਰੇਕ ਵਿਦਿਆਰਥੀ ਨੂੰ ਚਾਹੀਦਾ ਹੈ ਕਿ ਉਹ ਲਿਖਦੇ ਸਮੇਂ ਚਾਹੇ ਹਿੰਦੀ ਜਾਂ ਪੰਜਾਬੀ ਅੱਖਰਾਂ ਦੀ ਬਨਾਵਟ ਹੋਵੇ ਜਾਂ ਫਿਰ ਅੰਗਰੇਜ਼ੀ ਦੇ ਅੱਖਰ, ਉਹਨਾਂ ਦੀ ਬਨਾਵਟ ਵੀ ਸੋਹਣੀ ਕਰਨੀ ਚਾਹੀਦੀ ਹੈ। ਵਿਦਿਆਰਥੀ ਨੂੰ ਇਸ ਤਰ੍ਹਾਂ ਲਿਖਣਾ ਚਾਹੀਦਾ ਹੈ ਕਿ ਦੇਖਣ ਵਾਲੇ ਨੂੰ ਲੱਗੇ ਕਿ ਇਹ ਲਿਖਿਆ ਨਹੀਂ ਬਲਕਿ ਟਾਈਪ ਕੀਤਾ ਗਿਆ ਹੈ।
ਗੁਰਮੀਤ ਕੌਰ, ਮਲੋਟ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।