ਕੰਟਰੈਕਟ ਕਾਮਿਆਂ ਵੱਲੋਂ ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ਦੂਜੇ ਦਿਨ ਵੀ ਜਾਰੀ
ਬਿਜਲੀ ਨਿਗਮ ਦੇ ਮੁੱਖ ਦਫਤਰ ਅੱਗੇ ਕੀਤੀ ਰੈਲੀ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ 18 ਅਕਤੂਬਰ ਤੋਂ 22 ਅਕਤੂਬਰ ਤੱਕ ਲੜੀਵਾਰ ਭੁੱਖ ਹੜਤਾਲ ਦੇ ਦੂਜੇ ਦਿਨ ਪੰਜਾਬ ਭਰ ਤੋਂ ਕੰਟਰੈਕਟ ਵਰਕਰਜ਼ ਨੇ ਬਿਜਲੀ ਨਿਗਮ ਦੇ ਮੁੱਖ ਦਫਤਰ ਅੱਗੇ ਇੱਕਤਰ ਹੋ ਕੇ ਰੈਲੀ ਕੀਤੀ। ਇਸ ਮੌਕੇ ਬਿਜਲੀ ਨਿਗਮ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਬਿਜਲੀ ਨਿਗਮ ਅੰਦਰ 10 ਤੋਂ 18 ਸਾਲ ਤੱਕ ਕੰਟਰੈਕਟ ਤੇ ਕੰਮ ਕਰਹੇ ਮੀਟਰ ਰੀਡਰ, ਬਿਲ ਵੰਡਕ ਅਤੇ ਕੈਸ਼ੀਅਰ ਦੀਆਂ ਸੇਵਾਵਾ ਰੈਗੂਲਰ ਕੀਤੀਆਂ ਜਾਣ। ਇਸ ਮੌਕੇ ਹਰਭਜਨ ਸਿੰਘ ਸਾਬਕਾ ਸੂਬਾ ਪ੍ਰਧਾਨ ਮਨਿਸਟਰੀਅਲ ਸਰਵਿਸ ਯੂਨੀਅਨ ਪੰਜਾਬ (ਉੱਘੇ ਯੂਨੀਅਨ ਲਿਸਟ) ਹਰਪਾਲ ਸਿੰਘ ਸੂਬਾ ਪ੍ਰਧਾਨ ਐਮ. ਐਸ. ਯੂ ਅਤੇ ਕਿਸ਼ਨ ਦੇਵ ਵਿਸ਼ੇਸ਼ ਤੌਰ ’ਤੇ ਪਹੁੰਚੇ।
ਇਸ ਮੌਕੇ ਹਰਭਜਨ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕੰਟਰੈਕਟ ਕਾਮੇ ਬਿਜਲੀ ਨਿਗਮ ਦੀਆਂ ਰੈਗੂਲਰ ਮਨਜੂਰਸ਼ੁਦਾ ਅਸਾਮੀਆਂ ਵਿਰੁੱਧ ਨਿਗੁੱਣੀਆਂ ਤਨਖਾਹਾਂ ਉੱਪਰ ਪਿਛਲੇ 18 ਸਾਲਾਂ ਤੋਂ ਕੰਮ ਕਰ ਰਹੇ ਹਨ ਪਰ ਮੈਨੇਜਮੈਂਟ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਸਬੰਧੀ ਬਹੁਤ ਵਾਰ ਵਿਸ਼ਵਾਸ ਦੇਣ ਦੇ ਬਾਵਜੂਦ ਵੀ ਉਨ੍ਹਾਂ ਦੀਆਂ ਸੇਵਾਵਾ ਰੈਗੂਲਰ ਨਹੀਂ ਕਰ ਰਹੀ। ਜਦੋਂ ਕਿ ਬਿਜਲੀ ਨਿਗਮ ਦੇ ਨਿਯਮਾਂ ਅਨੁਸਾਰ ਉਨ੍ਹਾਂ ਦੀ ਨਿਯੁਕਤੀ ਰੈਗੂਲਰ ਹੋਣੀ ਚਾਹੀਦੀ ਸੀ ਅਤੇ ਸੇਵਾਵਾਂ ਵੀ ਹੁਣ ਤੱਕ ਰੈਗੂਲਰ ਕਰਨੀਆਂ ਬਣਦੀਆਂ ਹਨ। ਆਗੂਆਂ ਨੇ ਕਿਹਾ ਕਿ ਕੰਟਰੈਕਟ ਕਾਮਿਆਂ ਦੀਆਂ ਸੇਵਾਵਾ ਰੈਗੂਲਰ ਨਾ ਕਰਨਾ ਮੈਨੇਜਮੈਟ ਅਤੇ ਸਰਕਾਰ ਵੱਲੋਂ ਅਣ-ਮਨੁੱਖੀ ਵਿਵਾਹਾਰ ਹੈ। ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਇਸ ਵਾਜਿਬ ਮੰਗ ਦਾ ਤੁਰੰਤ ਨੋਟਿਸ ਲੈ ਕੇ ਕਾਮਿਆਂ ਦੀਆਂ ਸੇਵਾਵਾਂ ਰੈਗੂਲਰ ਕਰਨ ਲਈ ਮੈਨੇਜਮੈਂਟ ਨੂੰ ਹਦਾਇਤਾਂ ਦੇਣੀਆਂ ਚਾਹੀਦੀਆਂ ਹਨ।
ਜੱਥੇਬੰਦੀ ਦੇ ਪ੍ਰਧਾਨ ਮਾਲਵਿੰਦਰ ਸਿੰਘ ਸੋਢੀ ਅਤੇ ਜਰਨਲ ਸਕੱਤਰ ਮਲਕੀਤ ਸਿੰਘ ਢੀਡਸਾ ਨੇ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਕੰਟਰੈਕਟ ਕਾਮਿਆਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਅਤੇ ਹੋਰ ਮੰਗਾਂ ਉਪਰ ਬਣੀਆਂ ਸਹਿਮਤੀਆਂਨੂੰ ਮੇਮੈਜਮੈਂਟ ਨੇ ਜਲਦੀ ਲਾਗੂ ਨਾ ਕੀਤਾ ਤਾਂ 22 ਅਕਤੂਬਰ ਤੋਂ ਬਾਅਦ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਦੂਜੇ ਦਿਨ ਭੁੱਖ ਹੜਤਾਲ ਉੱਪਰ ਮਾਲਵਿੰਦਰ ਸਿੰਘ ਸੋਢੀ ਸਰਕਲ ਖੰਨਾ, ਸਾਥੀ ਪ੍ਰਦੀਪ ਸਿੰਘ ਮਾਨਸਾ ਸਰਕਲ, ਸੰਜੀਵ ਕੁਮਾਰ ਸਰਕਲ ਮਾਨਸਾ, ਪਰਮਿੰਦਰ ਸਮਾਣਾ, ਤਰਲੋਚਨ ਸਿੰਘ ਅਤੇ ਹਰਚਰਨ ਸਿੰਘ ਆਦਿ ਨੂੰ ਸਾਥੀ ਹਰਭਜਨ ਸਿੰਘ ਨੇ ਗਲਾ ਵਿੱਚ ਹਾਰ ਪਾ ਕੇ ਦੂਜੇ ਦਿਨ ਦੀ ਭੁੱਖ ਹੜਤਾਲ ਉਪਰ ਬਿਠਾਇਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ