ਜਿਲ੍ਹਾ ਫਿਰੋਜ਼ਪੁਰ ‘ਚ ਡੇਰਾ ਸ਼ਰਧਾਲੂਆਂ ਦੇ ਭਾਰੀ ਇਕੱਠ ਨੇ ਸਾਰੇ ਕੀਤੇ ਹੈਰਾਨ

ਜਿਲ੍ਹਾ ਫਿਰੋਜ਼ਪੁਰ ‘ਚ ਆਨਲਾਈਨ ਸਤਿਸੰਗ ਨੂੰ ਲੈ ਕੇ ਡੇਰਾ ਸ਼ਰਧਾਲੂਆਂ ਦਾ ਵੱਡਾ ਇਕੱਠ, ਲੱਗੇ ਜਾਮ

ਫਿਰੋਜ਼ਪੁਰ (ਸੱਚ ਕਹੂੰ ਨਿਊਜ਼)। ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਜੀ ਦੇ ਪਵਿੱਤਰ ਜਨਮ ਮਹੀਨੇ ਦੀ ਖੁਸ਼ੀ ’ਚ ਅੱਜ ਜਿਲ੍ਹਾ ਫਿਰੋਜ਼ਪੁਰ ਦੇ ਸੈਦੇ ਕੇ ਮੋਹਨ ਨਾਮ ਚਰਚਾ ਘਰ ਵਿਖੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵਲੋਂ ਸ਼ੁਰੂ ਕੀਤੇ ਗਏ ਆਨਲਾਈਨ ਗੁਰੂਕੁਲ ਸਮਾਗਮ ਦਾ ਆਯੋਜਨ ਰੱਖਿਆ ਗਿਆ ਹੈ। ਜਿਸ ਦੀ ਤਿਆਰੀ ਜਿੰਮੇਵਾਰਾਂ ਤੇ ਸੇਵਾਦਾਰਾਂ ਵਲੋਂ ਕਈ ਦਿਨਾਂ ਤੋਂ ਕੀਤੀ ਜਾ ਰਹੀ ਸੀ। ਦੱਸ ਦਈਏ ਕਿ ਆਸਪਾਸ ਦੇ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ’ਚ ਸਾਧ-ਸੰਗਤ ਦੇ ਨਾਲ ਨਾਲ ਨਵੇਂ ਜੀਵ ਸ਼ਿਰਤਕ ਕਰਨ ਲਈ ਪਹੁੰਚ ਰਹੇ ਹਨ। ਸਾਧ-ਸੰਗਤ ਦੇ ਵੱਡੇ ਇਕੱਠ ਨੂੰ ਦੇਖਦਿਆਂ ਹੋਈਆਂ ਜਿੰਮੇਵਾਰ ਸੇਵਾਦਾਰਾਂ ਵਲੋਂ ਨਾਮ ਚਰਚਾ ਘਰ ਦੀ ਕੰਧ ਨੂੰ ਤੋੜ ਕੇ ਪੰਡਾਲ ਨੂੰ ਵਧਾਇਆ ਗਿਆ ਹੈ।

ਇਸ ਮੌਕੇ ਨਾਮਚਾਰਚਾ ਘਰ ਨੂੰ ਬੜੇ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਹੈ। ਸਾਧ ਸੰਗਤ ਦੇ ਵਡੇ ਇਕੱਠ ਨੂੰ ਦੇਖਦੇ ਹੋਏ ਜਿੰਮੇਵਾਰ ਵਲੋਂ ਲੰਗਰ ਭੋਜਨ, ਟ੍ਰੈਫਿਕ ਗਰਾਂਊਂਡ ਦੀ ਵਿਵਸਥਾ, ਪੀਣ ਵਾਲੇ ਪਾਣੀ ਦੇ ਪ੍ਰਬੰਧ ਨੂੰ ਲੈਕੇ ਕਈ ਕਾਰਜ ਪੂਰੇ ਕੀਤੇ ਗਏ ਹਨ। ਅੱਜ ਸਵੇਰੇ ਤੋਂ ਹੀ ਦੂਰ ਦਰਾਜ ਤੋਂ ਆ ਰਹੀ ਸਾਧ-ਸੰਗਤ ਦੇ ਵਾਹਨਾਂ ਦੇ ਲੰਬੇ ਲੰਬੇ ਜਾਮ ਲੱਗਣੇ ਸ਼ੁਰੂ ਹੋ ਗਏ ਸਨ ਬੇਸ਼ੱਕ ਹਜੇ ਆਨਲਾਈਨ ਗੁਰੂਕੁਲ ਸਮਾਗਮ ਸ਼ੁਰੂ ਹੋਣ ’ਚ ਸਮਾਂ ਬਾਕੀ ਹੈ ਪਰ ਸਾਧ-ਸੰਗਤ ਦਾ ਠਾਠਾਂ ਮਾਰਦਾ ਇਕੱਠ ਹੁੰਮ ਹੁਮਾ ਕੇ ਅਜ੍ਹੇ ਵੀ ਲਗਾਤਾਰ ਪਹੁੰਚ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ