ਪਬਲਿਕ ਸੁਰੱਖਿਆ ਸਿਸਟਮ ਕਾਗਜੀ ਜ਼ਿਆਦਾ ਵਿਹਾਰਕ ਘੱਟ

ਪਬਲਿਕ ਸੁਰੱਖਿਆ ਸਿਸਟਮ ਕਾਗਜੀ ਜ਼ਿਆਦਾ ਵਿਹਾਰਕ ਘੱਟ

ਸੋਮਵਾਰ ਨੂੰ ਮੋਰਬੀ ’ਚ ਮਾਛੂ ਨਦੀ ’ਤੇ ਬਣਿਆ ਝੂਲਦਾ ਹੋਇਆ ਪੁਲ ਟੁੱਟ ਗਿਆ, ਜਿਸ ਨਾਲ ਸੈਂਕੜੇ ਜਣੇ ਨਦੀ ’ਚ ਡਿੱਗ ਗਏ ਜਿਨ੍ਹਾਂ ’ਚੋਂ ਤਕਰੀਬਨ 132 ਵਿਅਕਤੀਆਂ ਦੀ ਮੌਤ ਹੋ ਗਈ, ਇਸ ਦੇ ਨਾਲ ਹੀ ਦੋਸ਼-ਲਾਉਣ ਦਾ ਦੌਰ ਚਲ ਪਿਆ ਹੈ ਕਿ ਪੁਲ ਕਿਸ ਦੀ ਨਿਗਰਾਨੀ ’ਚ ਸੀ? ਪੁਲ ਦੀ ਮੁਰੰਮਤ ਕਦੋਂ ਹੋਈ ਸੀ?

ਉਸ ਦੀ ਫਿਟਨੈੱਸ ਦਾ ਸਰਟੀਫ਼ਿਕੇਟ ਕਦੋਂ ਰੀਨਿਊ ਹੋਇਆ ਵਗੈਰਾ-ਵਗੈਰਾ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਦੇਸ਼ ਦਾ ਪਬਲਿਕ ਇਨਫ਼ਾਸਟਕਚਰ ਖਾਸ ਕਰਕੇ ਜੋ ਸੂਬਿਆਂ ਦੇ ਅਧੀਨ ਰਹਿੰਦਾ ਹੈ, ਉਸ ਦੀ ਦੁਰਦਿਸ਼ਾ ਨੂੰ ਉਦੋਂ ਪਰਖਿਆ ਜਾਂਦਾ ਹੈ ਜਦੋਂ ਕੋਈ ਵੱਡਾ ਹਾਦਸਾ ਹੋ ਜਾਂਦਾ ਹੈ ਸਰਕਾਰੀ ਹਸਪਤਾਲ, ਪੁਲ ਭਵਨਾਂ, ਨਹਿਰਾਂ ਆਦਿ ਦੇ ਹਰ ਸਾਲ ਫਿਟਨੈੱਸ ਸਰਟੀਫ਼ਿਕੇਟ ਜਾਰੀ ਹੁੰਦੇ ਰਹਿੰਦੇ ਹਨ ਨਾਲ ਹੀ ਨਾਲ ਦੁਰਘਟਨਾਵਾਂ ਵੀ ਲਗਾਤਾਰ ਵਾਪਰਦੀਆਂ ਜਾ ਰਹੀਆਂ ਹਨ

ਇਸ ਮਹੀਨੇ ਹੀ ਕਾਨਪੁਰ ’ਚ ਇੱਕ ਟਰੈਕਟਰ ਟਰਾਲੀ ਪਲਟਣ ਕਾਰਨ ਕਰੀਬ 26 ਜਣਿਆਂ ਦੀ ਮੌਤ ਹੋ ਚੁੱਕੀ ਹੈ ਕਾਨਪੁਰ ਹਾਦਸੇ ’ਚ ਮਾਰੇ ਗਏ ਵਿਅਕਤੀ ਵੀ ਇੱਕ ਧਾਰਮਿਕ ਪ੍ਰੋਗਰਾਮ ਤੋਂ ਵਾਪਸ ਆ ਰਹੇ ਸਨ ਸਾਲ 2008 ’ਚ ਰਾਜਸਥਾਨ ਦੇ ਜੋਧਪੁਰ ’ਚ ਚਾਮੁੰਡਾ ਮਾਤਾ ਮੰਦਰ ’ਚ ਬੇਰੀਕੇਡ ਟੁੱਟਣ ਕਾਰਨ 224 ਵਿਅਕਤੀਆਂ ਦੀ ਮੌਤ ਹੋ ਗਈ ਸੀ ਤੇ ਉਸ ਤੋਂ ਕਿਤੇ ਜ਼ਿਆਦਾ ਬੁਰੀ ਤਰ੍ਹਾਂ ਜਖ਼ਮੀ ਹੋ ਗਏ ਸਨ ਸਾਲ 2018 ’ਚ ਵਿਜੈ ਦਸ਼ਮੀ (ਦਸਹਿਰਾ) ਦੀ ਸ਼ਾਮ ਸ੍ਰੀ ਅੰਮ੍ਰਿਤਸਰ ਸਾਹਿਬ ’ਚ ਦਸ਼ਹਿਰਾ ਦੇਖ ਰਹੇ ਲੋਕ ਰੇਲ ਹਾਦਸੇ ਦਾ ਸ਼ਿਕਾਰ ਹੋ ਗਏ ਸਨ ਤੇ 61 ਜਣਿਆਂ ਦੀ ਉਦੋਂ ਮੌਤ ਹੋਈ ਸੀ

2019 ’ਚ ਮੁੰਬਈ ’ਚ ਪੈਦਲ ਚੱਲਣ ਵਾਲਿਆਂ ਦਾ ਪੁੱਲ ਟੁੱਟਾ ਹੈ ਦੇਸ਼ਵਾਸੀ ਉਪਹਾਰ ਸਿਨੇਮਾ ਤੇ ਡੱਬਵਾਲੀ ਅਗਨੀਕਾਂਡ ਦੀ ਦੁਖਦਾਇਕ ਘਟਨਾ ਸ਼ਇਦ ਹੀ ਭੁੱਲੇ ਹੋਣਗੇ ਫੈਕਟਰੀਆਂ ’ਚ ਸ਼ਰਟ ਸਰਕਿਟ ਹੋਣਾ, ਬਹੁਮੰਜਿਲਾ ਇਮਾਰਤਾਂ ਦੇ ਡਿੱਗ ਜਾਣ ਦੀਆਂ ਖ਼ਬਰਾਂ ਤਾਂ ਜਿਵੇਂ ਰੋਜ਼ ਦੀਆਂ ਗੱਲਾਂ?ਹਨ ਇਹ ਸਾਰੀਆਂ ਘਟਨਾਵਾਂ ਇਸ਼ਾਰਾ ਕਰਦੀਆਂ ਹਨ ਕਿ ਸੂਬਿਆਂ ਦਾ ਪ੍ਰਸ਼ਾਸਨ ਪਬਲਿਕ ਸੇਫਟੀ ਰੱਖਣ?ਨੂੰ ਤਿਆਰ ਨਹੀਂ?ਤੇ ਨਾ ਹੀ ਆਪਣੀ ਅਣਗਹਿਲੀ ਤਿਆਗਣ ਲਈ ਕਹਿਣ ਨੂੰ ਹਰ ਤਹਿਸੀਲ ਤੇ ਜ਼ਿਲ੍ਹੇ ’ਚ ਇਮਾਰਤਾਂ, ਪੁਲ, ਨਹਿਰਾਂ, ਸੜਕਾਂ , ਬਜ਼ਾਰਾਂ , ਧਾਰਮਿਕ ਸਥਾਨਾਂ ’ਤੇ ਸੁਰੱਖਿਆ ਨਿਯਮਾਂ ਦੀ ਪੂਰੀ ਪਾਲਣਾ ਕਰਵਾਈ ਜਾ ਰਹੀ ਹੈ ਪਰ ਇਸ ਦਾ ਅਸਲ ’ਚ ਵਧੇਰੇ ਪਾਲਣ?ਕਾਗਜ਼ਾਂ ’ਚ ਹੋ ਰਿਹਾ ਹੈ

ਵਿਹਾਰਿਕ ਤੌਰ ‘ਤੇ ਕੋਈ ਨਹੀਂ ਜਾਣਦਾ ਕਿ ਨਿਰਮਾਣ ਤੇ ਸੁਰੱਖਿਆ ਨਾਲ ਜੁੜੀ ਅਣਗਹਿਲੀ ਕਦੋਂ ਕਿਸ ਦੀ ਜਾਨ ਲੈ ਲਵੇ, ਦਰਅਸਲ, ਇਨ੍ਹਾਂ ਦੁਰਘਟਨਾਵਾਂ ਦਾ ਸਬੱਬ ਭ੍ਰਿਸ਼ਟਾਚਾਰ ਹੈ ਤੇ ਕਿਸੇ ਵੀ ਕੰਮ ਨੂੰ ਸਮੇਂ ’ਤੇ ਦੇਖਣ-ਪਰਖਣ ਜਾਂ ਠੀਕ ਨਾ ਕਰਨ ਦਾ ਟਾਲ-ਮਟੋਲ ਵਾਲਾ ਢਿੱਲਾ -ਮੱਠਾ ਰਵੱਈਆ ਹੈ ਮੋਰਬੀ ਦਾ ਡਿੱਗਣ ਵਾਲਾ ਉਕਤ ਪੁਲ ਕਰੀਬ ਡੇਢ ਸੌ ਸਾਲ ਪੁਰਾਣਾ ਸੀ, ਜਿਸ ਦੇ ਨਵੇਂ ਸਿਰੇ ਤੋਂ ਬਣਾਏ ਜਾਣ ਦੀ ਜ਼ਰੂਰਤ ਸੀ ਪਰ ਉਸ ਦੀ ਮੁਰੰਮਤ ਕਰਕੇ ਕੰਮ ਚਲਾਇਆ ਜਾ ਰਿਹਾ ਸੀ ਮੁਰੰਮਤ ਤੇ ਰੱਖ-ਰਖਾਓ ਦਾ ਕੰਮ ਵੀ ਮੋਰਬੀ ਨਗਰਪਾਲਿਕਾ ਨੇ ਇੱਕ ਨਿੱਜੀ ਕੰਪਨੀ ਨੂੰ ਦੇ ਰੱਖਿਆ ਸੀ

ਜਿਸ ਨੂੰ ਭਵਨਾਂ?ਜਾਂ ਪੁਲ ਦੇ ਨਿਰਮਾਣ ਤੇ ਰੱਖ ਰਖਾਵ ਦਾ ਕੋਈ ਤੁਜ਼ਰਬਾ ਵੀ ਨਹੀਂ?ਸੀ ਹੁਣ ਇਸ ਦੁਰਘਟਨਾ ਦਾ ਪੱਲ੍ਹਾ ਵੀ ਨਗਰ ਪਾਲਿਕਾ ਵੱਲੋਂ ਉਕਤ ਕੰਪਨੀ ’ਤੇ ਝਾੜਿਆ ਜਾ ਰਿਹਾ ਹੈ ਜੋਕਿ ਦੇਸ਼ ਦੇ ਪ੍ਰਸ਼ਾਸਨ ਦੀ ਇੱਕ ਮੌਲਿਕ ਆਦਤ ਬਣ ਚੁੱਕੀ ਹੈ ਇਸ ਦੁਰਘਟਨਾ ’ਚ ਜੋ ਲੋਕ ਜਾਨ ਗੁਆ ਚੁੱਕੇ ਹਨ ਜਾਂ ਅਪਾਹਜ ਹੋ ਗਏ ਉਨ੍ਹਾਂ ਨੂੰ ਪਹਿਲਾਂ ਜਿਹਾ ਜੀਵਨ ਨਹੀਂ ਦਿੱਤਾ ਜਾ ਸਕਦਾ ਪਰ ਅਜਿਹੀਆਂ ਦੁਘਟਨਾਵਾਂ ਨਾਲ ਸਥਾਨਿਕ ਤੋਂ ਲੈ ਕੇ ਕੌਮੀ ਪੱਧਰ ਤੱਕ ਪ੍ਰਸ਼ਾਸਨ ਤੇ ਸਰਕਾਰ ਨੂੰ ਇਹ ਜ਼ਰੂਰ ਯਕੀਨੀ ਕਰਨਾ ਚਾਹੀਦਾ ਹੈ ਕਿ ਦੁਰਘਟਨਾ ਆਖਰੀ ਹੋਵੇ ਦੋਸ਼ੀਆਂ ਨੂੰ ਸਜਾ ਮਿਲੇ, ਪੀੜਤਾਂ ਨੂੰ ਨਿਆਂ ਮਿਲੇ ਤੇ ਭਵਿੱਖ ’ਚ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਹੋਵੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ