ਅਰਥ ਵਿਵਸਥਾ ਦੇ ਹਿੱਤ ‘ਚ ਨਹੀਂ ਹੈ ਸੋਨੇ ਦਾ ਸੰਗ੍ਰਹਿ

ਅਰਥ ਵਿਵਸਥਾ ਦੇ ਹਿੱਤ ‘ਚ ਨਹੀਂ ਹੈ ਸੋਨੇ ਦਾ ਸੰਗ੍ਰਹਿ

ਭਾਰਤ ਸਮੇਤ ਪੂਰੀ ਦੁਨੀਆ ‘ਚ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਅਰਥਵਿਵਸਥਾ ਜ਼ਬਰਦਸਤ ਮੰਦੀ ਦਾ ਸਾਹਮਣਾ ਕਰ ਰਹੀ ਹੈ ਬਜ਼ਾਰ ‘ਚ ਪੈਸੇ ਦੀ ਤਰਲਤਾ ਘੱਟ ਹੋ ਜਾਣ ਕਾਰਨ ਜ਼ਿਆਦਾਤਰ ਦੇਸ਼ਾਂ ਦੀ ਮਾਲੀ ਹਾਲਤ ਡੋਲ ਗਈ ਹੈ ਅਤੇ ਬੇਰੁਜ਼ਗਾਰੀ ਵਧ ਰਹੀ ਹੈ ਇਸ ਦੇ ਬਾਵਜੂਦ ਨਿੱਜੀ ਪੱਧਰ ‘ਤੇ ਸੋਨੇ ਦੀ ਖਰੀਦ ‘ਚ ਤੇਜ਼ੀ ਆਈ ਹੋਈ ਹੈ ਇਸ ਖਰੀਦ ਦੀ ਪਿੱਠਭੂਮੀ ‘ਚ ਬੈਂਕ ‘ਚ ਜਮ੍ਹਾ ਰਾਸ਼ੀ ਦੀਆਂ ਵਿਆਜ਼ ਦਰਾਂ ‘ਚ ਕਮੀ, ਜ਼ਮੀਨ-ਜਾਇਦਾਦ ਅਤੇ ਸ਼ੇਅਰ ਬਜ਼ਾਰ ਦਾ ਕਾਰੋਬਾਰ ਲਗਭਗ ਠੱਪ ਪੈ ਜਾਣਾ ਹੈ ਇਸ ਲਈ ਲੋਕ ਠੋਸ ਸੋਨੇ-ਚਾਂਦੀ ਦੀ ਖਰੀਦ ਕਰਕੇ ਸੰਗ੍ਰਹਿ ‘ਚ ਲੱਗੇ ਹਨ ਸੋਨੇ ‘ਚ ਪੂੰਜੀ ਦਾ ਸਭ ਤੋਂ ਸੁਰੱਖਿਅਤ ਨਿਵੇਸ਼ ਮੰਨਿਆ ਜਾਂਦਾ ਹੈ ਇਸ ਲਈ ਬੀਤੇ ਪੰਜ ਦਹਾਕਿਆਂ ‘ਚ ਸੋਨੇ ‘ਚ 14 ਫੀਸਦੀ ਸਾਲਾਨਾ ਵਾਧਾ ਦਰਜ ਕੀਤਾ ਗਿਆ ਹੈ

ਬੀਤੇ ਇੱਕ ਸਾਲ ‘ਚ ਇਹ ਵਾਧਾ 40 ਫੀਸਦੀ ਰਿਹਾ ਹੈ ਕੁਝ ਸਾਲ ਪਹਿਲਾਂ ਰਿਜ਼ਰਵ ਬੈਂਕ ਵੱਲੋਂ ਸੋਨੇ ‘ਚ ਆਯਾਤ ਦੇ ਨਿਯਮਾਂ ‘ਚ ਢਿੱਲ ਦੇਣ ਕਾਰਨ ਸੋਨੇ ਦਾ ਆਯਾਤ ਵਧਿਆ ਹੈ ਜੋ ਵਿਦੇਸ਼ੀ ਮੁਦਰਾ ਡਾਲਰ ‘ਚ ਹੁੰਦਾ ਹੈ ਸੋਨੇ ਦੀ ਤਸਕਰੀ ਵੀ ਵੱਡੀ ਮਾਤਰਾ ‘ਚ ਹੋ ਰਹੀ ਹੈ ਕੇਰਲ ਦੀ ਸਵਪਨਾ ਸੁਰੇਸ਼ ਪ੍ਰਭੂ ਨਾਂਅ ਦੀ ਮਹਿਲਾ ਹੀ 230 ਕਿੱਲੋ ਸੋਨੇ ਦੀ ਤਸਕਰੀ ਸਿਰਫ਼ ਬੀਤੇ ਇੱਕ ਸਾਲ ਅੰਦਰ ਕਰ ਚੁੱਕੀ ਹੈ ਇਸ ਦੀ ਕੀਮਤ 125 ਤੋਂ 130 ਕਰੋੜ ਦੱਸੀ ਜਾ ਰਹੀ ਹੈ

ਐਨਆਈਏ ਨੇ ਖੁਲਾਸਾ ਕੀਤਾ ਹੈ ਕਿ ਇਸ ਮਾਮਲੇ ਨਾਲ ਜੁੜੇ ਮੁਲਜ਼ਮ ਕੇਟੀ ਰਮੀਜ਼ ਦੇ ਅੱਤਵਾਦੀਆਂ ਨਾਲ ਸਬੰਧ ਹਨ ਅਤੇ ਉਹ ਇਸ ਪੈਸੇ ਨਾਲ ਅੱਤਵਾਦ ਦੇ ਵਿੱਤੀ ਪੋਸ਼ਣ ‘ਚ ਲੱਗਾ ਹੈ ਇਸ ਬਿਨਾਂ ਪੜ੍ਹੀ-ਲਿਖੀ ਮਹਿਲਾ ਦੇ ਤਾਰ ਕੇਰਲ ਦੇ ਮੁੱਖ ਮੰਤਰੀ ਦਫ਼ਤਰ ਤੋਂ ਲੈ ਕੇ ਸੰਯੁਕਤ ਅਰਬ ਅਮੀਰਾਤ ਦੇ ਮਹਾਂਵਣਜ ਦੂਤਘਰ ਤੱਕ ਜੁੜੇ ਹਨ ਜ਼ਾਹਿਰ ਹੈ

ਜੇਕਰ ਇਸ ਅਣਉਤਪਾਦਕ ਅਤੇ ਮ੍ਰਿਤ ਸੰਪੱਤੀ ‘ਚ ਵੱਡੀ ਮਾਤਰਾ ‘ਚ ਵਿਦੇਸ਼ੀ ਮੁਦਰਾ ਭੰਡਾਰ ਖਪ ਜਾਵੇਗਾ ਤਾਂ ਨੇੜਲੇ ਭਵਿੱਖ ‘ਚ ਦੇਸ਼ ਨੂੰ ਵਿਦੇਸ਼ੀ ਮੁਦਰਾ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇੱਕ ਸਮੇਂ ਚਾਹੇ ਭਾਰਤ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਪਰ ਅੱਜ ਤਾਂ ਉਸ ਨੂੰ ਆਪਣੀਆਂ ਜ਼ਰੂਰਤਾਂ ਲਈ 95 ਫੀਸਦੀ ਸੋਨਾ ਦੂਜੇ ਦੇਸ਼ਾਂ ਤੋਂ ਖਰੀਦਣਾ ਪੈਂਦਾ ਹੈ ਕੱਚੇ ਤੇਲ ਤੋਂ ਬਾਅਦ ਸੋਨੇ ਦੇ ਆਯਾਤ ‘ਚ ਹੀ ਸਭ ਤੋਂ ਜਿਆਦਾ ਵਿਦੇਸ਼ੀ ਮੁਦਰਾ ਖਰਚ ਹੁੰਦੀ ਹੈ ਅਜਿਹੇ ‘ਚ ਮਿਲਾਵਟੀ ਸੋਨਾ ਵੀ ਖੂਬ ਵਿਕ ਰਿਹਾ ਹੈ

ਕੋਰੋਨਾ ਕਾਲ ‘ਚ ਸੋਨੇ ‘ਚ ਬਹੁਤ ਤੇਜ਼ੀ  ਦੇਖਣ ‘ਚ ਆਈ ਹੈ ਸੋਨਾ ਹੁਣ ਕਰੀਬ 54 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਪਹੁੰਚ ਗਿਆ ਹੈ ਇਸ ਤੋਂ ਪਹਿਲਾਂ ਸੋਨੇ ਦੇ ਰੇਟ  ਐਨੇ ਕਦੇ ਨਹੀਂ ਉੱਛਲੇ ਚਾਂਦੀ ਵੀ 64 ਹਜ਼ਾਰ ਰੁਪਏ ਪ੍ਰਤੀ ਕਿੱਲੋ ਪਹੁੰਚ ਗਈ ਹੈ ਦੁਨੀਆ ‘ਚ ਰਫ਼ਤਾਰ ਦੇ ਪਹੀਏ ਰੁਕ ਜਾਣ ਕਾਰਨ ਅਜਿਹਾ ਲੱਗ ਰਿਹਾ ਹੈ ਇਨ੍ਹਾਂ ਧਾਤੂਆਂ ਦੇ ਰੇਟਾਂ ‘ਚ ਫ਼ਿਲਹਾਲ  ਗਿਰਾਵਟ ਆਉਣ ਵਾਲੀ ਨਹੀਂ ਹੈ ਭਾਰਤ ਵਾਸੀਆਂ ਨੂੰ ਸੋਨੇ ਦਾ ਬੜਾ ਮਹੱਤਵ ਅਤੇ ਲਾਲਚ ਹੈ ਸੋਨਾ ਭਾਰਤੀ ਪਰੰਪਰਾ ਵਿਚ ਧਾਰਮਿਕ, ਸਮਾਜਿਕ ਅਤੇ ਆਰਥਿਕ ਦ੍ਰਿਸ਼ਟੀ ਨਾਲ ਬੇਹੱਦ ਮਹੱਤਵਪੂਰਨ ਮੰਨਿਆ ਜਾਂਦਾ ਹੈ

ਪੂਜਾ-ਪਾਠ ਤੋਂ ਲੈ ਕੇ ਵਿਆਹ ‘ਚ ਲਾੜਾ-ਲਾੜੀ ਨੂੰ ਸੋਨੇ ਦੇ ਗਹਿਣੇ ਦੇਣਾ ਮਰਿਆਦਾ ਅਤੇ ਸਨਮਾਨ ਦਾ ਪ੍ਰਤੀਕ ਹੈ ਜੀਵਨ ‘ਚ ਮਾੜੇ ਦਿਨ ਆ ਜਾਣ ਦੀ ਸੰਭਾਵਨਾ ਦੇ ਚੱਲਦਿਆਂ ਵੀ ਸੋਨਾ ਸੁਰੱਖਿਅਤ ਰੱਖਣ ਦਾ ਰੁਝਾਨ ਆਮ ਆਦਮੀ ‘ਚ ਖੂਬ ਹੈ ਇਸ ਲਈ ਜਿਵੇਂ ਹੀ ਸੋਨਾ ਸਸਤਾ ਹੁੰਦਾ ਹੈ ਇਸ ਦੀ ਖਰੀਦ ਵਧ ਜਾਂਦੀ ਹੈ ਜਿਸ ਦਾ ਅਪ੍ਰਤੱਖ ਪ੍ਰਭਾਵ ਦੇਸ਼ ਦੀ ਅਰਥਵਿਵਸਥਾ ‘ਤੇ ਪੈਂਦਾ ਹੈ ਸੋਨਾ ਡਾਲਰ ‘ਚ ਆਯਾਤ ਕੀਤਾ ਜਾਂਦਾ ਹੈ ਇਸ ਵਜ੍ਹਾ ਨਾਲ ਵਪਾਰ ਘਾਟਾ ਖਤਰਨਾਕ ਤਰੀਕੇ ਨਾਲ ਵਧ ਜਾਂਦਾ ਹੈ ਇਸ ਕਾਰਨ ਰੁਪਏ ਦੀ ਕੀਮਤ ਵੀ ਡਿੱਗਣ ਲੱਗਦੀ ਹੈ

2003 ‘ਚ ਜਿੱਥੇ ਅਸੀਂ 3.8 ਅਰਬ ਡਾਲਰ ਸੋਨੇ ਦਾ ਆਯਾਤ ਕਰਦੇ ਸੀ ਉੱਥੇ ਦੇਸ਼ ਦੇ ਧਨੀ ਲੋਕਾਂ ਦੇ ਸੋਨੇ ਪ੍ਰਤੀ ਲਾਲਚ ਦੇ ਚੱਲਦਿਆਂ 2011-12 ‘ਚ ਇਹ ਅੰਕੜਾ 57.5 ਅਰਬ ਡਾਲਰ ਤੱਕ ਪਹੁੰਚ ਗਿਆ ਭਾਰਤ ਸੋਨੇ ਦੇ ਆਯਾਤ ਦੇ ਮਾਮਲੇ ‘ਚ ਦੁਨੀਆ ‘ਚ ਦੂਜੇ ਸਥਾਨ ‘ਤੇ ਹੈ 2016-17 ‘ਚ 771.2 ਟਨ ਅਤੇ 2018-19 ‘ਚ 760.4 ਟਨ ਸੋਨੇ  ਦਾ ਆਯਾਤ ਕੀਤਾ ਗਿਆ ਲਿਹਾਜ਼ਾ ਭਾਰਤ ‘ਚ ਸੋਨੇ ਦਾ ਭੰਡਾਰ ਲਗਾਤਾਰ ਵਧ ਰਿਹਾ ਹੈ ਇਹ ਸੋਨਾ ਦੇਸ਼ ਦੇ ਸੋਨੇ ਦੇ ਗਹਿਣੇ ਵਿਕਰੇਤਾਵਾਂ, ਘਰਾਂ ਅਤੇ ਮੰਦਿਰਾਂ ਅਤੇ ਭਾਰਤੀ ਰਿਜ਼ਰਵ ਬੈਂਕ ‘ਚ ਜਮ੍ਹਾ ਹੈ 2014-15 ‘ਚ ਹੀ 850 ਟਨ ਸੋਨਾ ਆਯਾਤ ਕੀਤਾ ਗਿਆ ਸੀ ਏਨੀ ਵੱਡੀ ਮਾਤਰਾ ਦੇ ਬਾਵਜੂਦ ਵਿਸ਼ਵ ਸੋਨਾ ਕੌਂਸਲ ਦਾ ਮੰਨਣਾ ਹੈ ਕਿ ਭਾਰਤ ਦੇ ਸਰਕਾਰੀ ਖਜ਼ਾਨੇ ‘ਚ ਸਿਰਫ਼ 557.7  ਟਨ ਸੋਨਾ ਹੈ ਸੋਨੇ ਦੇ ਸਰਕਾਰੀ ਭੰਡਾਰ ਦੇ ਮਾਮਲੇ ‘ਚ ਭਾਰਤ 11ਵੇਂ ਸਥਾਨ ‘ਤੇ ਹੈ

ਇਸ ਤੋਂ ਇਲਾਵਾ ਇਸ ਕੌਂਸਲ ਦਾ ਅਨੁਮਾਨ ਹੈ ਕਿ ਭਾਰਤ ‘ਚ 22 ਹਜ਼ਾਰ ਟਨ ਸੋਨਾ ਘਰਾਂ, ਮੰਦਿਰਾਂ ਅਤੇ ਧਾਰਮਿਕ ਸਥਾਨਾਂ ਅਤੇ ਪੂੰਜੀਪਤੀਆਂ ਦੇ ਟਰੱਸਟਾਂ ਕੋਲ ਹੈ ਬੀਤੇ ਜ਼ਮਾਨੇ ਦੇ ਸਾਮੰਤਾਂ ਕੋਲ ਵੀ ਬਹੁਤ ਜ਼ਿਆਦਾ ਸੋਨਾ ਹੈ ਸੋਨੇ ਦੀ ਉਪਲੱਬਤਾ ਦੀ ਜਾਣਕਾਰੀ ਦੇਣ ਵਾਲੀ ਇਹ ਰਪੋਰਟ ‘ਇੰਡੀਆ ਹਾਰਟ ਆਫ਼ ਗੋਲਡ 2015’ ਸਿਰਲੇਖ ਨਾਲ ਜਾਰੀ ਕੀਤੀ ਗਈ ਸੀ ਇਹ ਰਿਪੋਰਟ ਵਿਸ਼ਵ ਦੇ ਤਮਾਮ ਦੇਸ਼ਾਂ ‘ਚ ਸੋਨੇ ਦੀ ਵਸਤੂਸਥਿਤੀ ਦੇ ਸਿਲਸਿਲੇ ‘ਚ ਕੀਤੇ ਗਏ ਇੱਕ ਸਰਵੇ ਦੇ ਰੂਪ ‘ਚ ਸਾਹਮਣੇ ਆਈ ਸੀ ਅਮਰੀਕਾ ਕੋਲ 8133.5 ਟਨ ਸੋਨੇ ਦੇ ਭੰਡਾਰ ਹਨ ਦੁਨੀਆ ਦਾ ਲਗਭਗ 32 ਫੀਸਦੀ ਸੋਨਾ ਭਾਰਤ ਕੋਲ ਹੈ

1991 ‘ਚ ਜਦੋਂ ਭਾਰਤ ਦੀ ਆਰਥਿਕ ਸਥਿਤੀ ਡਾਵਾਂਡੋਲ ਸੀ ਉਦੋਂ ਮੌਜ਼ੂਦਾ ਪ੍ਰਧਾਨ ਮੰਤਰੀ ਚੰਦਰਸ਼ੇਖਰ ਸਰਕਾਰ ਨੇ ਬੈਂਕ ਆਫ਼ ਇੰਗਲੈਂਡ ‘ਚ 65.27 ਟਨ ਸੋਨਾ ਗਹਿਣੇ ਧਰ ਕੇ ਅਰਥਵਿਵਸਥਾ ਨੂੰ ਤੇਜ਼ੀ ਦਿੱਤੀ ਸੀ ਦੇਸ਼ ‘ਚ ਸੋਨੇ ਦੀ ਮਜ਼ਬੂਤ ਸਥਿਤੀ ਦੇ ਚੱਲਦਿਆਂ ਹੀ ਦੇਸ਼ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਹੈ

ਜੇਕਰ ਇਸ ਸੋਨੇ ਨੂੰ ਦੇਸ਼ ਦੀ ਕੁੱਲ ਆਬਾਦੀ ‘ਚ ਬਰਾਬਰ ਵੰਡਿਆ ਜਾਵੇ ਤਾਂ ਦੇਸ਼ ਦੇ ਹਰੇਕ ਨਾਗਰਿਕ ਦੇ ਹਿੱਸੇ ‘ਚ ਲਗਭਗ ਅੱਧਾ ਔਂਸ ਸੋਨਾ ਆਵੇਗਾ ਹਾਲਾਂਕਿ ਪ੍ਰਤੀ ਵਿਅਕਤੀ ਸੋਨੇ ਦੀ ਇਹ ਉਪਲੱਬਧਤਾ ਪੱਛਮੀ ਦੇਸ਼ਾਂ ਦੇ ਪ੍ਰਤੀ ਵਿਅਕਤੀ ਦੀ ਤੁਲਨਾ ‘ਚ ਬਹੁਤ ਘੱਟ ਹੈ ਪਰ ਖਾਸ ਕਰਕੇ ਭਾਰਤੀ ਮਹਿਲਾਵਾਂ ‘ਚ ਸੋਨੇ ਦੇ ਗਹਿਣਿਆਂ ਪ੍ਰਤੀ ਪ੍ਰੇਮ ਦੇ ਚੱਲਦਿਆਂ ਰਿਜ਼ਰਵ ਬੈਂਕ ਨੇ ਸੋਨੇ ਦੀ ਜੋ ਵਿੱਕਰੀ ਸ਼ੁਰੂ ਕੀਤੀ ਹੈ ਉਸਦੇ ਚੱਲਦੇ ਨਿੱਜੀ ਸੋਨੇ ਦੀ ਉਪਲੱਬਧਤਾ ‘ਚ ਹੋਰ ਵਾਧਾ ਹੋਵੇਗਾ ਉਂਜ ਵੀ ਸਾਡੇ ਇੱਥੇ ਲੋਕ ਪੈਸੇ ਦੀ ਬਚਤ ਕਰਨ ‘ਚ ਦੁਨੀਆ ‘ਚ ਸਭ ਤੋਂ ਮੋਹਰੀ ਹਨ ਭਾਰਤੀ ਆਪਣੀ ਕੁੱਲ ਆਮਦਨੀ ਦਾ ਤੀਹ ਫ਼ੀਸਦੀ ਹਿੱਸਾ ਬੱਚਤ ਖਾਤੇ ‘ਚ ਪਾਉਂਦੇ ਹਨ ਇਸ ‘ਚ ਇਕੱਲੇ ਸੋਨੇ ‘ਚ 10 ਫੀਸਦੀ ਨਿਵੇਸ਼ ਕੀਤਾ ਜਾਂਦਾ ਹੈ

ਵਿਆਹਾਂ ‘ਚ ਵੀ ਧੀ-ਜਵਾਈ ਨੂੰ ਸੋਨੇ ਦੇ ਗਹਿਣੇ ਦਾਨ ‘ਚ ਦੇਣ ਦਾ ਰਿਵਾਜ਼ ਹੈ ਇਸ ਕਾਰਨ ਵੀ ਸੋਨੇ ਦੀ ਘਰੇਲੂ ਮੰਗ ਦੇਸ਼ ‘ਚ ਹਮੇਸ਼ਾ ਬਣੀ ਰਹਿੰਦੀ ਹੈ ਇਸ ਲਈ ਕੋਰੋਨਾ-ਕਾਲ ‘ਚ ਸੋਨੇ ਦੇ ਰੇਟ ਅਸਮਾਨ ਛੂਹ ਰਹੇ ਹਨ ਭਾਰਤ ਦੇ ਸੋਨਾ ਬਜ਼ਾਰ ਨੂੰ ਧਿਆਨ ‘ਚ ਰੱਖਦੇ ਹੈ ਵਿਸ਼ਵ ਸੋਨਾ ਕੌਂਸਲ ਵੱਲੋਂ ਇਹ ਰਿਪੋਰਟ ਇਸ ਮਕਸਦ ਨਾਲ ਜਾਰੀ ਕੀਤੀ ਗਈ ਸੀ ਜਿਸ ਨਾਲ ਵਿਦੇਸ਼ੀ ਬਹੁਕੌਮੀ ਕੰਪਨੀਆਂ ਇੱਥੇ ਬਣੇ ਸੋਨੇ ਦੇ ਗਹਿਣੇ ਬਜ਼ਾਰ ‘ਚ ਪੂੰਜੀ ਨਿਵੇਸ਼ ਕਰਨ ਦੀਆਂ ਸੰਭਾਵਨਾਵਾਂ ਲੱਭਣ ਕਿਉਂਕਿ ਭਾਰਤ ਦੁਨੀਆ ‘ਚ ਸੋਨੇ ਦਾ ਸਭ ਤੋਂ ਵੱਡਾ ਬਜ਼ਾਰ ਹੈ ਕੌਮਾਂਤਰੀ ਸਰਾਫ਼ਾ ਬਜ਼ਾਰ ਲਈ ਭਾਰਤ ਦੇ ਗਹਿਣਾ ਬਜ਼ਾਰ ਬੇਹੱਦ ਮਹੱਤਵਪੂਰਨ ਹਨ ਉਂਜ ਸੋਨਾ ਭਾਰਤੀ ਸਮਾਜ ਦਾ ਅਨਿੱਖੜਵਾਂ ਹਿੱਸਾ ਹੈ

Gold Price

ਦੇਸ਼ ‘ਚ ਸੋਨਾ ਜ਼ਮੀਨ-ਜਾਇਦਾਦ ਅਤੇ ਹੋਰ ਅਚੱਲ ਸੰਪੱਤੀਆਂ ਤੋਂ ਵੀ ਮਹੱਤਵਪੂਰਨ ਮੰਨਿਆ ਜਾਂਦਾ ਹੈ ਘਰਾਂ ‘ਚ ਸੋਨਾ ਰੱਖਣਾ ਇਸ ਲਈ ਵੀ ਜ਼ਰੂਰੀ ਮੰਨਿਆ ਜਾਂਦਾ ਹੈ, ਜਿਸ ਨਾਲ ਮਾੜੇ ਹਲਾਤਾਂ ‘ਚ ਭਾਵ  ਬਿਮਾਰੀ-ਸ਼ੁਮਾਰੀ ‘ਚ ਸੋਨਾ ਗਹਿਣੇ ਰੱਖ ਕੇ ਨਕਦ ਰਕਮ ਹਾਸਲ ਕੀਤੀ ਜਾ ਸਕੇ ਸੋਨੇ ‘ਚ ਬੱਚਤ ਨਿਵੇਸ਼ ਲੋਕ ਇਸ ਲਈ ਵੀ ਚੰਗੀ ਮੰਨਦੇ ਹਨ ਕਿਉਂਕਿ ਇਸ ਦੇ ਭਾਅ ਕੁਝ ਸਮੇਂ ਲਈ ਸਥਿਰ ਭਾਵੇਂ ਹੀ ਹੋ ਜਾਣ, ਘਟਦੇ ਕਦੇ ਨਹੀਂ ਹਨ ਲਿਹਾਜ਼ਾ ਸੋਨੇ ‘ਚ ਪੂੰਜੀ ਨਿਵੇਸ਼ ਨੂੰ ਲਗਭਗ ਸੁਰੱਖਿਅਤ ਮੰਨਿਆ ਜਾਂਦਾ ਹੈ ਬਸ਼ਰਤੇ ਸੋਨਾ ਚੋਰੀ ਨਾ ਹੋਵੇ ਹਾਲਾਂਕਿ ਹੁਣ ਸਮਰੱਥ ਲੋਕ ਬੈਂਕ ਲਾਕਰਾਂ ‘ਚ ਸੋਨਾ ਰੱਖਣ ਲੱਗੇ ਹਨ ਵਰਤਮਾਨ ‘ਚ ਉੁੱਚੀਆਂ ਕੀਮਤਾਂ ਦੇ ਬਾਵਜੂਦ ਲੋਕ ਸੋਨੇ ‘ਚ ਖੂਬ ਨਿਵੇਸ਼ ਕਰ ਰਹੇ ਹਨ

ਰਿਜ਼ਰਵ ਬੈਂਕ ਐਕਟ 1934 ਦੀ ਧਾਰਾ 33 (5) ਅਨੁਸਾਰ ਰਿਜ਼ਰਵ ਬੈਂਕ ਦੇ ਸੋਨੇ ਦੇ ਭੰਡਾਰ ਦਾ 85 ਫੀਸਦੀ ਭਾਗ ਬੈਂਕ ਕੋਲ ਸੁਰੱਖਿਅਤ ਰੱਖਣਾ ਜ਼ਰੂਰੀ ਹੈ ਇਹ ਸੋਨੇ ਦੇ ਸਿੱਕਿਆਂ, ਬਿਸਕੁਟ, ਇੱਟਾਂ ਅਤੇ ਸ਼ੁੱਧ ਸੋਨੇ ਦੇ ਰੂਪ ‘ਚ ਰਿਜ਼ਰਵ ਬੈਂਕ ਜਾਂ ਉਸਦੀਆਂ ਏਜੰਸੀਆਂ ਕੋਲ ਅਸਤੀਆਂ ਅਤੇ ਪਰਿਸੰਪੱਤੀਆਂ ਦੇ ਰੂਪ ‘ਚ ਰੱਖਿਆ ਹੋਣਾ ਚਾਹੀਦਾ ਹੈ ਇਸ ਐਕਟ ਨਾਲ ਯਕੀਨੀ ਹੁੰਦਾ ਹੈ ਕਿ ਜ਼ਿਆਦਾ ਤੋਂ ਜਿਆਦਾ 15 ਫੀਸਦੀ ਸੋਨਾ ਭੰਡਾਰ ਹੀ ਦੇਸ਼ ਦੇ ਬਾਹਰ ਗਹਿਣੇ ਰੱਖਿਆ ਜਾ ਸਕਦਾ ਹੈ ਅਤੇ ਵੇਚਿਆ ਜਾ ਸਕਦਾ ਹੈ ਜਦੋਂ ਕਿ 1991 ‘ਚ ਇੰਗਲੈਂਡ ‘ਚ ਜੋ 65.27 ਟਨ ਸੋਨਾ ਗਹਿਣੇ ਰੱਖਿਆ ਗਿਆ ਸੀ, ਉਹ ਰਿਜ਼ਰਵ ਬੈਂਕ ‘ਚ ਉਪਲੱਬਧ ਕੁੱਲ ਸੋਨੇ ਦਾ 18.24 ਫੀਸਦੀ ਸੀ ਜੋ ਰਿਜ਼ਰਵ ਬੈਂਕ ਦੀਆਂ ਕਾਨੂੰਨੀ ਸ਼ਰਤਾਂ ਮੁਤਾਬਿਕ ਹੀ 3.24 ਫੀਸਦੀ ਜ਼ਿਆਦਾ ਸੀ ਰਿਜ਼ਰਵ ਬੈਂਕ ‘ਚ ਜੋ ਸੋਨਾ ਸੁਰੱਖਿਅਤ ਹੁੰਦਾ ਹੈ ਉਸ ਦਾ ਇੱਕ ਫੀਸਦੀ ਤੋਂ ਵੀ ਘੱਟ ਰਿਟਰਨ ਹਾਸਲ ਹੁੰਦਾ ਹੈ
ਪ੍ਰਮੋਦ ਭਾਰਗਵ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ