ਹਾਈਕੋਰਟ ਨੇ ਸੁਣੀ ਛੋਟੇ ਬੱਚਿਆਂ ਦੇ ਦਿਲ ਦੀ ਅਵਾਜ਼

High Court

ਕੇਂਦਰ ਅਤੇ ਸੂਬਾ ਸਰਕਾਰ ਤੋਂ ਮੰਗਿਆ ਜੁਆਬ | High Court

ਨੈਨੀਤਾਲ (ਏਜੰਸੀ)। ਉੱਤਰਾਖੰਡ ਹਾਈ ਕੋਰਟ (High Court) ਨੇ ਸੋਮਵਾਰ ਨੂੰ ਬੱਚਿਆਂ ਦੇ ਦਿਲ ਦੀ ਗੱਲ ਸੁਣਦੇ ਹੋਏ ਕੇਂਦਰ ਅਤੇ ਸੂਬਾ ਸਰਕਾਰਾਂ ਤੋਂ ਜੁਆਬ ਮੰਗਿਆ। ਘਟਨਾ ਕੁਝ ਇਸ ਤਰ੍ਹਾਂ ਦੀ ਹੈ। ਗਲੀ ਵਿੱਚ ਖੇਡ ਰਹੇ ਕੁਝ ਬੱਚਿਆਂ ਨੇ ਚੀਫ਼ ਜਸਟਿਸ ਵਿਪਿਨ ਸਾਂਘੀ ਨੂੰ ਚਿੱਠੀ ਲਿਖ ਕੇ ਆਪਣੀ ਸਮੱਸਿਆ ਦੱਸੀ। ਬੱਚਿਆਂ ਨੇ ਲਿਖਿਆ ਕਿ ਉਨ੍ਹਾਂ ਦੇ ਆਲੇ-ਦੁਆਲੇ ਕੋਈ ਖੇਡ ਮੈਦਾਨ ਨਹੀਂ ਹੈ।

ਅਦਾਲਤ ਨੇ ਇਸ ਮਾਮਲੇ ਦਾ ਖੁਦ ਨੋਟਿਸ ਲਿਆ ਅਤੇ ਜਨਹਿੱਤ ਪਟੀਸ਼ਨ ਦਾਇਰ ਕੀਤੀ। ਇਸ ਮਾਮਲੇ ਦੀ ਸੁਣਵਾਈ ਅੱਜ ਚੀਫ਼ ਜਸਟਿਸ ਵਿਪਿਨ ਸਾਂਘੀ ਅਤੇ ਜਸਟਿਸ ਰਾਕੇਸ਼ ਥਪਲਿਆਲ ਦੀ ਡਬਲ ਬੈਂਚ ਵਿੱਚ ਹੋਈ। ਅਦਾਲਤ ਨੇ ਕੇਂਦਰੀ ਖੇਡ ਮੰਤਰਾਲੇ ਦੇ ਨਾਲ-ਨਾਲ ਰਾਜ ਦੇ ਸ਼ਹਿਰੀ ਵਿਕਾਸ ਸਕੱਤਰ, ਖੇਡ ਸਕੱਤਰ ਅਤੇ ਖੇਡ ਨਿਰਦੇਸ਼ਕ ਨੂੰ ਵੀ ਧਿਰ ਬਣਾ ਕੇ ਨੋਟਿਸ ਜਾਰੀ ਕੀਤਾ ਹੈ।

ਖੇਲੋ ਇੰਡੀਆ ਤਹਿਤ ਗਰਾਊਂਡ ਬਣਾਉਣ ਦੀ ਗੱਲ ਪੁੱਛੀ

ਇਹ ਵੀ ਪੁੱਛਿਆ ਕਿ ਕੀ ‘ਖੇਲੋ ਇੰਡੀਆ’ ਤਹਿਤ ਕੋਈ ਅਜਿਹੀ ਨੀਤੀ ਹੈ ਜਿਸ ਤਹਿਤ ਬੱਚਿਆਂ ਦੇ ਖੇਡਣ ਲਈ ਮੈਦਾਨ ਤਿਆਰ ਕੀਤਾ ਜਾ ਸਕੇ। ਤਾਂ ਜੋ ਉਨ੍ਹਾਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਹੋ ਸਕੇ। ਅਦਾਲਤ ਨੇ ਇਸ ਮਾਮਲੇ ਵਿੱਚ ਦੋ ਹਫ਼ਤਿਆਂ ਵਿੱਚ ਜਵਾਬੀ ਹਲਫ਼ਨਾਮਾ ਦਾਖ਼ਲ ਕਰਨ ਲਈ ਕਿਹਾ ਹੈ।

ਅਦਾਲਤ ਨੇ ਆਪਣੇ ਹੁਕਮ ਵਿੱਚ ਇਹ ਵੀ ਕਿਹਾ ਕਿ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਖੇਡਾਂ ਜ਼ਰੂਰੀ ਹਨ ਅਤੇ ਇਸ ਲਈ ਸਾਧਨਾਂ ਦੀ ਲੋੜ ਹੈ। ਸਾਧਨਾਂ ਦੀ ਘਾਟ ਕਾਰਨ ਬੱਚੇ ਟੀਵੀ, ਮੋਬਾਇਲ ਫੋਨ, ਲੈਪਟਾਪ ਅਤੇ ਕੰਪਿਊਟਰ ’ਤੇ ਗੇਮਾਂ ਖੇਡ ਕੇ ਸਮਾਂ ਬਤੀਤ ਕਰ ਰਹੇ ਹਨ। ਜਿਸ ਕਾਰਨ ਉਨ੍ਹਾਂ ਦਾ ਸਰੀਰਕ ਵਿਕਾਸ ਨਹੀਂ ਹੋ ਰਿਹਾ ਅਤੇ ਇਹ ਗੰਭੀਰ ਸਮੱਸਿਆ ਬਣ ਰਹੀ ਹੈ। ਦੇਖਣਾ ਇਹ ਹੋਵੇਗਾ ਕਿ ਸਰਕਾਰ ਇਸ ਮਾਮਲੇ ’ਚ ਕੀ ਜੁਆਬ ਦਿੰਦੀ ਹੈ। ਇਸ ਮਾਮਲੇ ਦੀ ਸੁਣਵਾਈ ਦੋ ਹਫ਼ਤਿਆਂ ਬਾਅਦ ਹੋਵੇਗੀ।

ਗਲੀ ’ਚ ਅੰਕਲ-ਆਂਟੀ ਲੁਕਾ ਦਿੰਦੇ ਹਨ ਗੇਂਦ

ਬੱਚਿਆਂ ਨੇ ਲਿਖਿਆ ਕਿ ਜਦੋਂ ਉਹ ਸਕੂਲੋਂ ਫ੍ਰੀ ਹੋਣ ਤੋਂ ਬਾਅਦ ਗਲੀ ਵਿੱਚ ਖੇਡਦੇ ਹਨ ਤਾਂ ਆਸ-ਪਾਸ ਵਾਲੀਆਂ ਆਂਟੀਆਂ ਅਤੇ ਅੰਕਲ ਉਨ੍ਹਾਂ ਨੂੰ ਖੇਡਣ ਨਹੀਂ ਦਿੰਦੇ। ਉਨ੍ਹਾਂ ਦੀ ਗੇਂਦ ਨੂੰ ਲੁਕਾ ਲੈਂਦੇ ਹਨ ਬੱਚਿਆਂ ਵੱਲੋਂ ਅਦਾਲਤ ਨੂੰ ਖੇਡ ਦਾ ਮੈਦਾਨ ਅਤੇ ਸਾਮਾਨ ਮੁਹੱਈਆ ਕਰਵਾਉਣ ਦੀ ਵੀ ਮੰਗ ਕੀਤੀ ਗਈ। ਇਹ ਵੀ ਕਿਹਾ ਗਿਆ ਕਿ ਜਦੋਂ ਉਨ੍ਹਾਂ ਨੇ ਇਹ ਸਮੱਸਿਆ ਕਿ੍ਰਕਟਰ ਵਿਰਾਟ ਕੋਹਲੀ ਨਾਲ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਤਾਂ ਉਨ੍ਹਾਂ ਨੇ ਖੇਡਾਂ ਦੀ ਵਕਾਲਤ ਕੀਤੀ ਅਤੇ ਬੱਚਿਆਂ ਨੂੰ ਖੇਡਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸਚਿਨ, ਸਹਿਵਾਗ ਅਤੇ ਗਾਂਗੁਲੀ ਨੇ ਵੀ ਇੱਥੋਂ ਹੀ ਸ਼ੁਰੂਆਤ ਕੀਤੀ ਸੀ।

ਇਹ ਵੀ ਪੜ੍ਹੋ : ਕਿਰਤੀ ਕਿਸਾਨ ਯੂਨੀਅਨ ਵੱਲੋਂ ਅਟਾਰੀ ਬਾਰਡਰ ਤੇ ਵਿਸ਼ਾਲ ਰੈਲੀ

LEAVE A REPLY

Please enter your comment!
Please enter your name here