ਸਵੇਰੇ 6:00 ਤੋਂ ਸ਼ੁਰੂ ਹੋਇਆ ਮੀਂਹ 10 ਵਜੇ ਤੱਕ ਵੀ ਜਾਰੀ
- ਲੋਕ ਰੱਬ ਅੱਗੇ ਮੀਂਹ ਰੋਕ ਦੇਣ ਲਈ ਕਰ ਰਹੇ ਨੇ ਅਰਦਾਸਾਂ
- ਲਗਾਤਾਰ ਪੈ ਰਿਹਾ ਮੀਂਹ ਆਮ ਲੋਕਾ ਤੇ ਕਿਸਾਨਾ ਲਈ ਖਤਰੇ ਦੀ ਘੰਟੀ
ਪਟਿਆਲਾ, (ਨਰਿੰਦਰ ਸਿੰਘ ਬਠੋਈ)। ਪਟਿਆਲਾ ਜ਼ਿਲ੍ਹੇ ’ਚ ਅਤੇ ਨੇੜਲੇ ਪਿੰਡਾਂ ’ਚ ਸਵੇਰ ਤੋਂ ਹੀ ਭਾਰੀ ਮੀਂਹ ਪੈਣਾਂ ਲਗਾਤਾਰ ਜਾਰੀ ਹੈ। ਮੀਂਹ ਨੇ ਇੱਕ ਵਾਰ ਫਿਰ ਆਮ ਲੋਕਾਂ ਤੇ ਕਿਸਾਨਾ ਨੂੰ ਫਿਕਰਾਂ ’ਚ ਪਾ ਦਿਤਾ ਹੈ। ਕਿਉਂਕਿ ਪਿਛਲੇ ਦਿਨਾਂ ਦੌਰਾਨ ਜੋ ਮੀਂਹ ਪਿਆ ਸੀ ਉਸ ਮੀਂਹ ਦਾ ਇਕੱਠਾ ਹੋਇਆ ਪਾਣੀ ਹੜ੍ਹਾਂ ਦੇ ਰੂਪ ’ਚ ਕਹਿਰ ਢਾਹ ਚੁੱਕਿਆ ਹੈ। ਪਿੰਡਾਂ ਦੇ ਲੋਕ ਹੁਣ ਰੱਬ ਅੱਗੇ ਅਰਦਾਸਾਂ ਕਰ ਰਹੇ ਹਨ ਕਿ ਰੱਬਾ ਹੁਣ ਸਾਨੂੰ ਹੋਰ ਮੀਂਹ ਦੀ ਲੋੜ ਨਹੀਂ। ਕਿਉਕਿ ਮੀਂਹ ਕਾਰਨ ਲਾਈਆਂ ਗਈਆਂ ਸਬਜੀਆਂ, ਝੋਨੇ ਦੀ ਫਸਲ, ਹਰਾ-ਚਾਰਾ ਆਦਿ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਜੇਕਰ ਆਉਣ ਵਾਲੇ ਦਿਨਾਂ ’ਚ ਇਹ ਮੀਂਹ ਪੈਣਾਂ ਜਾਰੀ ਰਹਿੰਦਾ ਹੈ ਤਾ ਇਹ ਮੀਂਹ ਆਮ ਲੋਕਾਂ, ਕਿਸਾਨਾਂ ਤੇ ਪਿੰਡਾਂ ਦੇ ਖਤਰੇ ਦੀ ਘੰਟੀ ਸਾਬਿਤ ਹੋ ਸਕਦਾ ਹੈ।